Health News: ਛੋਟੀ ਇਲਾਚੀ ਸਰੀਰ ਨੂੰ ਪਹੁੰਚਾਉਂਦੀ ਹੈ ਕਈ ਫ਼ਾਇਦੇ, ਆਉ ਜਾਣਦੇ ਹਾਂ ਕਿਵੇਂ
Published : Aug 16, 2024, 7:58 am IST
Updated : Aug 16, 2024, 7:58 am IST
SHARE ARTICLE
 Small cardamom benefits health News in punjabi
Small cardamom benefits health News in punjabi

Health News: ਇਲਾਚੀ ਵੀ ਵਜ਼ਨ ਘਟਾਉਣ ਵਿਚ ਤੁਹਾਡੀ ਮਦਦ ਕਰਦੀ

Small cardamom benefits: ਇਲਾਚੀ ਨੂੰ ਮਸਾਲਿਆਂ ਵਜੋਂ ਅਕਸਰ ਵਰਤਿਆ ਜਾਂਦਾ ਹੈ। ਇਸ ਤੋਂ ਇਲਾਚੀ ਵਾਲੀ ਚਾਹ ਦੇ ਸ਼ੌਕੀਨਾਂ ਦੀ ਅਪਣੀ ਮੌਜ਼ ਹੈ ਪਰ ਸ਼ਾਇਦ ਤੁਸੀਂ ਨਾ ਜਾਣਦੇ ਹੋਵੋ ਕਿ ਇਹ ਨਿੱਕੀ ਜਿਹੀ ਦਿਸਣ ਵਾਲੀ ਇਲਾਚੀ ਵੱਡੀਆਂ ਵੱਡੀਆਂ ਬੀਮਾਰੀਆਂ ਦੀਆਂ ਜੜ੍ਹਾ ਹਿਲਾ ਦਿੰਦੀ ਹੈ। ਇਹ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ। ਸਦੀਆਂ ਤੋਂ ਆਯੁਰਵੈਦਿਕ ਇਲਾਜ ਪ੍ਰਣਾਲੀ ਵਿਚ ਇਲਾਚੀ ਦੀ ਵਰਤੋਂ ਹੁੰਦੀ ਆਈ ਹੈ। ਆਉ ਜਾਣਦੇ ਹਾਂ ਛੋਟੀ ਇਲਾਚੀ ਦੇ ਫ਼ਾਇਦਿਆਂ ਬਾਰੇ:

ਇਹ ਵੀ ਪੜ੍ਹੋ: Punjab School Holiday: ਬੱਚਿਆਂ ਲਈ ਜ਼ਰੂਰੀ ਖ਼ਬਰ, ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਅੱਜ ਹੈ ਛੁੱਟੀ

ਅੱਜ ਦੇ ਸਮੇਂ ਜਿਨ੍ਹਾਂ ਬੀਮਾਰੀਆਂ ਨੇ ਲੋਕਾਂ ਨੂੰ ਸੱਭ ਤੋਂ ਵਧੇਰੇ ਪ੍ਰੇਸ਼ਾਨ ਕੀਤਾ ਹੈ, ਸ਼ੂਗਰ ਉਨ੍ਹਾਂ ਵਿਚੋਂ ਇਕ ਹੈ। ਸ਼ੂਗਰ ਪੀੜਤਾਂ ਦੀ ਗਿਣਤੀ ਭਾਰਤ ਸਮੇਤ ਸਾਰੀ ਦੁਨੀਆਂ ਵਿਚ ਲਗਾਤਾਰ ਵੱਧ ਰਹੀ ਹੈ। ਸ਼ੂਗਰ ਕੰਟਰੋਲ ਕਰਨ ਦੇ ਕਈ ਤਰੀਕੇ ਹਨ, ਜਿਨ੍ਹਾਂ ਵਿਚੋਂ ਇਕ ਇਲਾਚੀ ਦਾ ਸੇਵਨ ਹੈ। ਇਲਾਚੀ ਦੇ ਸ਼ੂਗਰ ਕੰਟਰੋਲ ਸੰਬੰਧੀ ਇਕ ਅਧਿਐਨ ਕੀਤਾ ਗਿਆ।

ਇਹ ਵੀ ਪੜ੍ਹੋ: Dr. Ram Narayan Agarwal News: ਅਗਨੀ ਮਿਜ਼ਾਈਲ ਬਣਾਉਣ ਵਾਲੇ ਪ੍ਰਸਿੱਧ ਵਿਗਿਆਨੀ ਡਾਕਟਰ ਰਾਮ ਨਰਾਇਣ ਅਗਰਵਾਲ ਦਾ ਹੋਇਆ ਦਿਹਾਂਤ  

ਇਸ ਵਿਚ ਚੂਹਿਆਂ ਨੂੰ ਭੋਜਨ ਦੇ ਨਾਲ ਇਲਾਚੀ ਪਾਊਡਰ ਖਵਾਇਆ ਗਿਆ ਤਾਂ ਨਤੀਜਾ ਸਾਹਮਣੇ ਆਇਆ ਕਿ ਉਨ੍ਹਾਂ ਦਾ ਸ਼ੂਗਰ ਕੰਟਰੋਲ ਹੋ ਗਿਆ ਸੀ। ਜੇਕਰ ਇਲਾਚੀ ਦਾ ਪਾਣੀ ਪੀਤਾ ਜਾਵੇਗਾ ਤਾਂ ਇਹ ਬਹੁਤ ਫ਼ਾਇਦਾ ਕਰਦਾ ਹੈ। ਸ਼ੂਗਰ ਤੋਂ ਬਾਅਦ ਬੀਪੀ ਦੀ ਸਮੱਸਿਆ ਤੋਂ ਵੀ ਹਰ ਤੀਜੇ ਘਰ ਵਿਚ ਕੋਈ ਨਾ ਕੋਈ ਪ੍ਰੇਸ਼ਾਨ ਹੈ। ਇਲਾਚੀ ਇਥੇ ਵੀ ਅਪਣਾ ਕਮਾਲ ਦਿਖਾਉਂਦੀ ਹੈ। ਇਕ ਅਧਿਐਨ ਦੱਸਦਾ ਹੈ ਕਿ ਹਰ ਰੋਜ਼ 3 ਗ੍ਰਾਮ ਇਲਾਚੀ ਪਾਊਡਰ ਦਾ ਸੇਵਨ ਕਰਨ ਨਾਲ ਬਲੱਡ ਪ੍ਰੈਸ਼ਰ ਘਟਣ ਲਗਦਾ ਹੈ। ਇਹੀ ਨਹੀਂ ਇਲਾਚੀ ਵਿਚ ਮੌਜੂਦ ਐਂਟੀ ਇੰਨਫਲਮੇਟਰੀ ਗੁਣ ਦਿਲ ਦੀਆਂ ਮਾਸਪੇਸ਼ੀਆਂ ਦੀ ਸੋਜ ਘਟਾਉਂਦੇ ਹਨ ਜਿਸ ਨਾਲ ਸਿਹਤ ਸਹੀ ਰਹਿੰਦੀ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਵਜ਼ਨ ਘਟਾਉਣ ਲਈ ਵੀ ਅੱਜ ਦੇ ਸਮੇਂ ਵੱਡੀ ਗਿਣਤੀ ਲੋਕ ਕੋਸ਼ਿਸ਼ਾਂ ਵਿਚ ਲੱਗੇ ਹੋਏ ਹਨ। ਕਿਸੇ ਸਮੱਸਿਆ ਖ਼ਾਸਕਰ ਵਜ਼ਨ ਦੇ ਵਾਧੇ ਵਰਗੀ ਦਾ ਕੋਈ ਇਕ ਹੱਲ ਨਹੀਂ ਹੁੰਦਾ। ਇਸ ਵਿਚ ਵੱਖ ਵੱਖ ਚੀਜ਼ਾਂ ਆਪੋ ਅਪਣੀ ਭੂਮਿਕਾ ਨਿਭਾਉਂਦੀਆਂ ਹਨ। ਇਲਾਚੀ ਵੀ ਵਜ਼ਨ ਘਟਾਉਣ ਵਿਚ ਤੁਹਾਡੀ ਮਦਦ ਕਰ ਸਕਦੀ ਹੈ। ਇਸ ਵਿਚ ਕੈਲੋਰੀ ਨਹੀਂ ਹੁੰਦੀ ਤੇ ਇਹ ਭੁੱਖ ਘਟਾਉਣ ਵਿਚ ਮਦਦ ਕਰਦੀ ਹੈ। ਇਸ ਲਈ ਹਰ ਰੋਜ਼ ਇਲਾਚੀ ਦਾ ਪਾਣੀ ਉਬਾਲ ਕੇ ਪੀਣਾ ਫ਼ਾਇਦਾ ਦਿੰਦਾ ਹੈ। 

(For more news apart from 'Small cardamom benefits health News in punjabi' stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement