ਬਹੁਤ ਸਾਰੀਆਂ ਬਿਮਾਰੀਆਂ ਦਾ ਰਾਮਬਾਣ ਇਲਾਜ ਹੈ ਤੁਲਸੀ 
Published : Nov 16, 2018, 5:58 pm IST
Updated : Nov 16, 2018, 5:58 pm IST
SHARE ARTICLE
Tulsi Benefits
Tulsi Benefits

ਤੁਲਸੀ ਦਾ ਪੌਦਾ ਦੇਖਣ ਨੂੰ ਛੋਟਾ ਹੋ ਸਕਦਾ ਹੈ ਪਰ ਇਸ ਦੇ ਔਸ਼ਧੀ ਗੁਣ ਵੱਡੇ ਹਨ। ਤੁਲਸੀ ਦੇ ਪੱਤੇ ਅਦਰਕ ਅਤੇ ਕਾਲੀ ਮਿਰਚ ਨੂੰ ਮਿਲਾ ਕੇ ਬਣਾਈ ਹੋਈ ਚਾਹ ਪੀਣ ਨਾਲ ...

ਤੁਲਸੀ ਦਾ ਪੌਦਾ ਦੇਖਣ ਨੂੰ ਛੋਟਾ ਹੋ ਸਕਦਾ ਹੈ ਪਰ ਇਸ ਦੇ ਔਸ਼ਧੀ ਗੁਣ ਵੱਡੇ ਹਨ। ਤੁਲਸੀ ਦੇ ਪੱਤੇ ਅਦਰਕ ਅਤੇ ਕਾਲੀ ਮਿਰਚ ਨੂੰ ਮਿਲਾ ਕੇ ਬਣਾਈ ਹੋਈ ਚਾਹ ਪੀਣ ਨਾਲ ਤੁਰੰਤ ਲਾਭ ਮਿਲਦਾ ਹੈ। ਤੁਲਸੀ ਦਾ ਰਸ ਇਕ ਚਮਚਾ, ਅਦਰਕ ਦਾ ਰਸ ਇਕ ਚਮਚਾ, ਸ਼ਹਿਦ ਇਕ ਚਮਚਾ ਅਤੇ ਮੁਲੱਠੀ ਦਾ ਚੂਰਨ ਇਕ ਚਮਚ ਮਿਲਾ ਕੇ ਸਵੇਰੇ-ਸ਼ਾਮ ਚੱਟਣ ਨਾਲ ਖਾਂਸੀ ਵਿਚ ਬੜਾ ਆਰਾਮ ਮਿਲਦਾ ਹੈ।

Rama TulsiRama Tulsi

ਤੁਲਸੀ ਦੇ ਪੱਤੇ ਪਾਣੀ ਵਿਚ ਉਬਾਲ ਕੇ ਪੀਣ ਨਾਲ ਗਲੇ ਦੀ ਖਰਾਸ਼ ਦੂਰ ਹੋ ਜਾਂਦੀ ਹੈ। ਤੁਲਸੀ ਦੇ ਪੱਤਿਆਂ ਦਾ ਲੇਪ ਸਿਰ 'ਤੇ ਲਗਾਉਣ ਨਾਲ ਸਿਰ ਦਰਦ ਵਿਚ ਆਰਾਮ ਮਿਲਦਾ ਹੈ। ਤੁਲਸੀ ਦੇ ਪੌਦਿਆਂ ਦੇ ਹੇਠਲੀ ਮਿੱਟੀ ਨੂੰ ਸਰੀਰ 'ਤੇ ਮਲਣ ਨਾਲ ਚਮੜੀ ਦੇ ਰੋਗਾਂ ਵਿਚ ਲਾਭ ਮਿਲਦਾ ਹੈ। ਵਿਗਿਆਨਕ ਖੋਜਾਂ ਅਨੁਸਾਰ ਤੁਲਸੀ ਦੇ ਪੌਦੇ 'ਚੋਂ ਸਭ ਤੋਂ ਵੱਧ ਆਕਸੀਜਨ ਮਿਲਦੀ ਹੈ, ਜਿਸ ਨਾਲ ਵਾਤਾਵਰਨ ਸਾਫ ਰਹਿੰਦਾ ਹੈ।

Black TulsiBlack Tulsi

ਤੁਲਸੀ ਦੇ ਪੱਤਿਆਂ ਦਾ ਰਸ ਇਕ ਚਮਚ ਖਾਲੀ ਪੇਟ ਸਵੇਰ ਵੇਲੇ ਲੈਣ ਨਾਲ ਯਾਦ ਸ਼ਕਤੀ ਵਧਦੀ ਹੈ। ਤੁਲਸੀ ਵਿਚ ਕਈ ਔਸ਼ਧੀ ਗੁਣ ਹੁੰਦੇ ਹਨ। ਦਿਲ ਦਾ ਰੋਗ ਹੋਵੇ ਜਾਂ ਸਰਦੀ ਜੁਕਾਮ ਭਾਰਤ ਵਿਚ ਤੁਲਸੀ ਦੀ ਵਰਤੋਂ ਸ਼ੁਰੂ ਤੋਂ ਹੁੰਦੀ ਆ ਰਹੀ ਹੈ। ਅੱਜ ਕਲ ਹਰ ਘਰ ਵਿਚ ਤੁਲਸੀ ਦਾ ਪੌਦਾ ਦੇਖਣ ਨੂੰ ਮਿਲ ਜਾਂਦਾ ਹੈ। ਇਸ ਦੀ ਵਰਤੋਂ ਨਾਲ ਸਰੀਰ ਕਈ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ। ਤੁਲਸੀਂ ਨਾਲ ਕਈ ਰੋਗਾਂ ਨੂੰ ਦੂਰ ਕੀਤਾ ਜਾ ਸਕਦਾ ਹੈ।

Tulsi SeedsTulsi Seeds

ਤੁਲਸੀ ਦੀਆਂ ਪੱਤੀਆਂ ਨੂੰ ਉਬਾਲ ਕੇ ਉਸ ਪਾਣੀ ਨੂੰ ਪੀਣ ਨਾਲ ਗਲੇ ਦੀ ਖਰਾਸ਼ ਦੂਰ ਹੋ ਜਾਂਦੀ ਹੈ। ਇਸ ਪਾਣੀ ਨੂੰ ਤੁਸੀਂ ਗਰਾਰੇ ਕਰਣ ਲਈ ਵੀ ਵਰਤ ਸਕਦੇ ਹੋ। ਬੱਚਿਆਂ ਵਿਚ ਬੁਖਾਰ, ਖਾਂਸੀ ਅਤੇ ਉਲਟੀ ਵਰਗੀ ਸਮੱਸਿਆ ਹੋਣ 'ਤੇ ਤੁਲਸੀਂ ਬੇਹੱਦ ਫਾਇਦੇਮੰਦ ਹੁੰਦੀ ਹੈ। ਸਾਹ ਦੀ ਸਮੱਸਿਆ ਹੋਣ 'ਤੇ ਤੁਲਸੀਂ ਬਹੁਤ ਹੀ ਲਾਭਕਾਰੀ ਸਾਬਤ ਹੁੰਦੀ ਹੈ।

tulsi milkTulsi and milk

ਸ਼ਹਿਦ, ਅਦਰਕ ਅਤੇ ਤੁਲਸੀ ਨੂੰ ਮਿਲਾ ਕੇ ਬਣਾਇਆ ਗਿਆ ਕਾੜ੍ਹਾ ਪੀਣ ਨਾਲ ਕਫ ਅਤੇ ਸਰਦੀ ਤੋਂ ਰਾਹਤ ਮਿਲਦੀ ਹੈ ਅਤੇ ਇਸ ਨਾਲ ਸਾਹ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ। ਤੁਲਸੀਂ ਗੁਰਦਿਆਂ ਨੂੰ ਮਜ਼ਬੂਤ ਬਣਾਉਂਦੀ ਹੈ ਜੇ ਕਿਸੇ ਦੇ ਗੁਰਦੇ ਵਿਚ ਪੱਥਰੀ ਹੋ ਗਈ ਹੈ ਤਾਂ ਸ਼ਹਿਦ ਵਿਚ ਤੁਲਸੀ ਦੇ ਪੱਤੇ ਮਿਲਾ ਕੇ ਨਿਯਮਿਤ ਇਸ ਦੀ ਵਰਤੋਂ ਕਰੋ। ਛੇ ਮਹੀਨੇ ਵਿਚ ਹੀ ਇਸ ਦਾ ਅਸਰ ਦਿਖਣਾ ਸ਼ੁਰੂ ਹੋ ਜਾਵੇਗਾ।

TulsiTulsi

ਤੁਲਸੀਂ ਖੂਨ ਵਿਚ ਕੋਲੈਸਟਰੋਲ ਦੇ ਲੇਵਲ ਨੂੰ ਘਟਾਉਂਦੀ ਹੈ। ਅਜਿਹੇ ਵਿਚ ਦਿਲ ਦੇ ਰੋਗੀਆਂ ਲਈ ਇਹ ਕਾਫੀ ਕਾਰਗਾਰ ਸਾਬਤ ਹੁੰਦੀ ਹੈ। ਤੁਲਸੀਂ ਦੇ ਪੱਤਿਆਂ ਵਿਚ ਤਣਾਅ ਨੂੰ ਦੂਰ ਕਰਨ ਦੇ ਵੀ ਗੁਣ ਮੌਜੂਦ ਹਨ। ਹਾਲ ਹੀ ਵਿਚ ਇਕ ਸ਼ੋਧ ਵਿਚ ਪਤਾ ਚਲਿਆ ਹੈ ਕਿ ਤੁਲਸੀ ਤਣਾਅ ਤੋਂ ਬਚਾਉਂਦੀ ਹੈ। ਤਣਾਅ ਨੂੰ ਖੁਦ ਤੋਂ ਦੂਰ ਰੱਖਣ ਲਈ ਹਰ ਕਿਸੇ ਨੂੰ ਤੁਲਸੀ ਦੇ 12 ਪੱਤਿਆਂ ਦੀ ਰੋਜ਼ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਕਾਫੀ ਫਾਇਦਾ ਹੁੰਦਾ ਹੈ।

tulsiTulsi

ਅਲਸਰ ਅਤੇ ਇਨਫੈਕਸ਼ਨ ਹੋਣ 'ਤੇ ਤੁਲਸੀਂ ਦੀਆਂ ਪੱਤੀਆਂ ਫਾਇਦੇਮੰਦ ਸਾਬਤ ਹੁੰਦੀਆਂ ਹਨ। ਰੋਜ਼ਾਨਾ ਤੁਲਸੀਂ ਨੂੰ ਚਬਾਉਣ ਨਾਲ ਇਨਫੈਕਸ਼ਨ ਦੂਰ ਹੋ ਜਾਂਦੀ ਹੈ। ਦਾਦ, ਖਾਰਸ਼ ਅਤੇ ਚਮੜੀ ਦੀਆਂ ਹੋਰ ਸਮੱਸਿਆ ਵਿਚ ਤੁਲਸੀਂ ਦੇ ਅਰਕ ਨੂੰ ਪ੍ਰਭਾਵਿਚ ਥਾਂਵਾਂ 'ਤੇ ਲਗਾਉਣ ਨਾਲ ਕੁਝ ਹੀ ਦਿਨ੍ਹਾਂ ਵਿਚ ਰੋਗ ਦੂਰ ਹੋ ਜਾਂਦਾ ਹੈ। ਤੁਲਸੀ ਦਾ ਬੂਟਾ ਪੂਰੇ ਭਾਰਤ ਵਿਚ ਪਾਇਆ ਜਾਦਾ ਹੈ। ਪੁਰਾਣੇ ਸਮੇਂ ਤੋਂ ਹੀ ਹਿੰਦੂ ਧਰਮ ਵਿਚ ਇਸ ਬੂਟੇ ਨੂੰ ਪੱਵਿਤਰ ਮੰਨਿਆ ਜਾਦਾ ਹੈ ਤੇ ਇਸ ਦੀ ਪੂਜਾ ਕੀਤੀ ਜਾਦੀ ਹੈ।

Tulsi TypesTulsi Types

ਇਸ ਦੇ ਫਾਇਦੇ ਦੀ ਗੱਲ ਕਰੀਏ ਤਾਂ ਅਸੀਂ ਗਿਣ ਨਹੀ ਸਕਦੇ। ਜੇਕਰ ਘਰ ਵਿਚ ਗਮਲਾ ਜਾ ਖਾਲ਼ੀ ਥਾਂ ਹੋਵੇ ਤਾਂ ਤੁਲਸੀ ਦਾ ਬੂਟਾ ਘਰ ਵਿਚ ਜਰੂਰ ਲਗਾਉਣਾ ਚਾਹੀਦਾ ਹੈ। ਤੁਲਸੀ ਦਾ ਬੂਟਾ ਹਵਾ ਨੂੰ ਸ਼ੁੱਧ ਕਰਦਾ ਹੈ। ਤੁਲਸੀ ਦੇ ਬੂਟੇ ਦੇ ਨੇੜੇ ਬੈਠ ਕੇ ਯੋਗਾ ਜਾ ਸਾਹ ਲੰਬੇ-ਲ਼ੰਬੇ ਲੈਣ ਨਾਲ ਦਿਮਾਗ ਤਰੋਂ ਤਾਜ਼ਾ ਹੋ ਜਾਦਾ ਹੈ। ਤੁਲਸੀ ਦੇ ਬੂਟੇ ਵਿਚ ਭਾਰੀ ਮਾਤਰਾ ਵਿਚ ਐਂਟਔਕਸੀਡੈਂਟ ਤੱਤ ਪਾਏ ਜਾਦੇ ਹਨ, ਜੋ ਕਿ ਮਨੁੱਖੀ ਸਰੀਰ ਦੇ ਰੋਂਗਾ ਨੂੰ ਨਾਸ਼ ਕਰਨ ਵਿਚ ਸਹਾਇਕ ਹੁੰਦੇ ਹਨ।

TulsiTulsi

ਇਥੋਂ ਤੱਕ ਕੇ ਕੈਂਸਰ ਦੇ ਬਣਨ ਵਾਲੇ ਸੈਲਾ ਨੂੰ ਵੀ ਨਸ਼ਟ ਕਰਨ ਵਿਚ ਸਹਾਇਕ ਹੁੰਦੇ ਹਨ। ਇਸ ਲਈ ਹਰ ਰੋਜ਼ ਤੁਲਸੀ ਦੇ  2 ਤੋਂ 4 ਪੱਤਿਆ ਦਾ ਸੇਵਨ ਸਵੇਰੇ ਉੱਠ ਕੇ ਕਰ ਲੈਣਾ ਚਾਹੀਦਾ ਹੈ ਜਾ ਫਿਰ ਇਸ ਦੇ ਪੱਤਿਆ ਨੂੰ ਉਬਾਲ ਕੇ ਇਸ ਦੇ ਪਾਣੀ ਨੂੰ ਠੰਡਾ ਕਰਕੇ ਪੀਣਾ ਚਾਹੀਦਾ ਹੈ। ਤੁਲਸੀ ਦੇ ਪੱਤਿਆ ਨੂੰ ਸੁੱਕਾ ਕੇ ਵੀ ਰੱਖਿਆ ਜਾ ਸਕਦਾ ਹੈ। ਚਾਹ ਦੇ ਵਿਚ ਵੀ ਇਹਨਾ ਸੁੱਕੇ ਹੋਏ ਪੱਤਿਆ ਦਾ ਪ੍ਰਯੋਗ ਕੀਤਾ ਜਾ ਸਕਦਾ ਹੈਜਾ ਫਿਰ ਇਹਨਾ ਨੂੰ ਉਬਾਲ ਕੇ ਵੀ ਪੀਤਾ ਜਾ ਸਕਦਾ ਹੈ।

TulsiTulsi

ਜੇਕਰ ਦਸਤ ਹੋ ਗਏ ਹੋਣ ਤਾਂ ਤੁਲਸੀ ਦੀਆ ਕੁਝ ਪੱਤੀਆ ਨੂੰ ਪੀਸ ਕੇ ਇਸ ਵਿਚ ਸ਼ਹਿਦ ਮਿਲਾ ਕੇ ਪੀਣ ਨਾਲ ਦਸਤ ਠੀਕ ਹੋ ਜਾਦਾ ਹੈ। ਉਲਟੀ ਹੋਣ ਤੇ ਤੁਲਸੀ ਦੇ ਰਸ ਵਿਚ ਅਦਰਕ ਦਾ ਰਸ ਮਿਲਾ ਕੇ ਪੀਣ ਨਾਲ ਠੀਕ ਹੋ ਜਾਦੀ ਹੈ। ਬੁਖਾਰ ਨੂੰ ਠੀਕ ਕਰਨ ਦੇ ਲਈ ਤੁਲਸੀ ਦਾ ਕਾੜਾ ਬਣਾ ਕੇ ਪੀਣ ਨਾਲ ਠੀਕ ਹੋ ਜਾਦਾ ਹੈ। ਅਸਥਮਾ ਦੇ ਮਰੀਜ਼ ਤੁਲਸੀ ਦੀਆ ਪੱਤੀਆ ਨੂੰ ਕਾਲਾ ਨਮਕ ਨਾਲ ਚਬਾ ਕੇ ਠੀਕ ਹੋ ਜਾਦਾ ਹੈ।

TulsiTulsi

ਡਾਇਬਟੀਸ ਦੇ ਮਰੀਜ਼ ਵੀ ਤੁਲਸੀ ਦਾ ਪਾਣੀ ਪੀਣ ਕਿਉਕਿ ਇਸ ਨਾਲ ਬੱਲਡ ਸ਼ੂਗਰ ਕੰਟਰੋਲ ਰਹਿੰਦੀ ਹੈ। ਸਰਦੀ, ਖਾਂਸੀ ਤੇ ਜੁਕਾਮ ਹੋਣ ਤੇ ਤੁਲਸੀ ਦਾ ਪਾਣੀ ਬਹੁਤ ਲਾਭਕਾਰੀ ਹੈ। ਗਠੀਆ ਠੀਕ ਕਰਨ ਲਈ ਤੁਲਸੀ ਦੀ ਜੜ੍ਹ ਅਤੇ ਪੱਤੇ, ਬੀਜ਼ ਨੂੰ ਬਰਾਬਰ ਮਾਤਰਾਂ ਵਿਚ ਪੀਸ ਕੇ ਗੁੜ ਨਾਲ ਖਾਓ। ਕੰਨ ਵਿਚ ਦਰਦ ਹੋਣ ਤੇ ਜਾ ਘੱਟ ਸੁਣਨ ਤੇ ਤੁਲਸੀ ਦੇ ਰਸ ਵਿਚ ਕਪੂਰ ਮਿਲਾ ਕੇ 2 ਬੂੰਦਾ ਸਵੇਰੇ ਸ਼ਾਮ ਪਾਓ ਠੀਕ ਹੋ ਜਾਵੇਗਾ। ਤੁਲਸੀ ਦਾ ਪਾਣੀ ਵਾਲਾ ਤੇ ਲਗਾਉਣ ਨਾਲ ਸਿਰ ਵਿਚ ਖੁਜਲੀ ਨਹੀ ਹੁੰਦੀ ਅਤੇ ਵਾਲ ਚਮਕਦਾਰ ਅਤੇ ਲੰਬੇ ਹੁੰਦੇ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement