ਪੂਰੀ ਦੁਨੀਆ 'ਚ ਕਿਉਂ ਮਸ਼ਹੂਰ ਹੋ ਰਿਹੈ 'ਗੋਲਡਨ ਮਿਲਕ' !
Published : Nov 16, 2019, 12:56 pm IST
Updated : Nov 16, 2019, 12:59 pm IST
SHARE ARTICLE
Golden Milk
Golden Milk

ਦੱਖਣੀ ਏਸ਼ੀਆ ਦੀ ਇਹ ਰੈਸਿਪੀ ਹੁਣ ਪੱਛਮ ਦੇ ਕਈ ਦੇਸ਼ਾਂ ‘ਚ ਲੋਕਾਂ ਨੂੰ ਪਿਆਰੀ ਹੋ ਰਹੀ ਹੈ ਪਰ ਤੁਸੀ ਸੋਚ ਰਹੇ ਹੋਵੋਗੇ ਕਿ ਇਹ ਗੋਲਡਨ ਮਿਲਕ ਆਖਰ ਹੈ ਕੀ ?

ਨਵੀਂ ਦਿੱਲੀ  : ਦੱਖਣੀ ਏਸ਼ੀਆ ਦੀ ਇਹ ਰੈਸਿਪੀ ਹੁਣ ਪੱਛਮ ਦੇ ਕਈ ਦੇਸ਼ਾਂ ‘ਚ ਲੋਕਾਂ ਨੂੰ ਪਿਆਰੀ ਹੋ ਰਹੀ ਹੈ ਪਰ ਤੁਸੀ ਸੋਚ ਰਹੇ ਹੋਵੋਗੇ ਕਿ ਇਹ ਗੋਲਡਨ ਮਿਲਕ ਆਖਰ ਹੈ ਕੀ ? ਗੋਲਡਨ ਮਿਲਕ ਦੁਨੀਆ ਦੇ ਹੋਰ ਦੇਸ਼ਾਂ ਲਈ ਨਵੀਂ ਰੈਸਿਪੀ ਹੋ ਸਕਦੀ ਹੈ ਪਰ ਭਾਰਤ ਦੇ ਲੋਕਾਂ ਲਈ ਇਹ ਸਦੀਆਂ ਪੁਰਾਣੀ ਚੀਜ ਹੈ। ਇਹ ਘਰ-ਘਰ ‘ਚ ਵਰਤਿਆਂ ਜਾਣ ਵਾਲਾ ਨੁਸਖਾ ਹੈ ਜਿਹੜਾ ਸਦੀਆਂ ਤੋਂ ਨਾਨੀ-ਦਾਦੀ ਦੇ ਸਮੇਂ ਤੋਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਣ ਲਈ ਵਰਤੋਂ ‘ਚ ਲਿਆਇਆ ਜਾਂਦਾ ਰਿਹਾ ਹੈ।

Golden MilkGolden Milk

ਪੱਛਮੀ ਦੇਸ਼ ਅੱਜ ਜਿਸਨੂੰ ਗੋਲਡਨ ਮਿਲਕ ਕਹਿ ਰਹੇ ਹਨ, ਉਹ ਭਾਰਤ ਦੇ ਲੋਕਾਂ ਲਈ ਹਲਦੀ ਵਾਲਾ ਦੁੱਧ ਹੈ। ਇਸ ਦੀਆਂ ਖਾਸ ਖੂਬੀਆਂ ਦੀ ਵਜ੍ਹਾ ਕਾਰਨ ਹੁਣ ਇਹ ਕਈ ਦੇਸ਼ਾਂ ਵਿੱਚ ਲੋਕਾਂ ਨੂੰ ਪਿਆਰਾ ਹੋ ਰਿਹਾ ਹੈ। ਇਸਨੂੰ ਬਣਾਉਣਾ ਜਿਨ੍ਹਾਂ ਆਸਾਨ ਹੈ, ਇਸਦੀ ਖੂਬੀਆਂ ਵੀ ਓਨੀ ਹੀ ਲਾਜਵਾਬ ਹਨ। ਦੁਨੀਆ ਭਰ ਦੀ ਕਾਫ਼ੀ ਦੁਕਾਨਾਂ ਵਿੱਚ ਇਹ ਵਿਕਣ ਲੱਗਿਆ ਹੈ ਤੇ ਇਸਦੇ ਫਾਇਦਿਆਂ ਕਾਰਨ ਕਾਫ਼ੀ ਲੋਕ ਇਸਨੂੰ ਪੀ ਵੀ ਰਹੇ ਹਨ।

Golden MilkGolden Milk

ਗੋਲਡਨ ਮਿਲਕ ਵਿੱਚ ਪਾਈ ਜਾਣ ਵਾਲੀ ਮੁੱਖ ਸਮਗਰੀ ਹੈ – ਹਲਦੀ। ਹਲਦੀ ਦੇ ਬੂਟੇ ਵਿੱਚ ਮੁੱਖ ਚੀਜ ਉਸਦੀ ਜੜ੍ਹ ਹੁੰਦੀ ਹੈ। ਇਸ ਨੂੰ ਸੁਕਾ ਕੇ ਹਲਦੀ ਦਾ ਪਾਊਡਰ ਬਣਾਇਆ ਜਾਂਦਾ ਹੈ। ਭਾਰਤ ਵਿੱਚ ਹਲਦੀ ਲਗਭਗ ਹਰ ਸਬਜ਼ੀ ਵਿੱਚ ਪਾਈ ਜਾਂਦੀ ਹੈ। ਇਸ ਤੋਂ ਇਲਾਵਾ ਕਈ ਆਯੁਰਵੇਦਿਕ ਦਵਾਈਆਂ ਵਿੱਚ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ।

Golden MilkGolden Milk

ਹਲਦੀ ਦੀ ਇੱਕ ਖ਼ਾਸੀਅਤ ਇਹ ਹੈ ਕਿ ਇਹ ਐਂਟੀ-ਇੰਫਲਮੇਟਰੀ ਹੁੰਦੀ ਹੈ। ਕਈ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜੋੜਾਂ ਦੇ ਦਰਦ ਤੇ ਸੋਜ ਲਈ ਲਏ ਜਾਣ ਵਾਲੀ ਐਲੋਪੈਥੀ ਦੀਆਂ ਦਵਾਈਆਂ ਦੇ ਮੁਕਾਬਲੇ ਹਲਦੀ ਜ਼ਿਆਦਾ ਅਸਰਦਾਰ ਹੈ। ਕਈ ਅਧਿਐਨਾਂ ‘ਚ ਪਤਾ ਚੱਲਿਆ ਹੈ ਕਿ ਹਲਦੀ ਵਿੱਚ ਐਂਟੀ-ਆਕਸੀਡੈਂਟ ਗੁਣ ਵੀ ਹੁੰਦੇ ਹਨ। ਇਸ ਨਾਲ ਬੇਚੈਨੀ ਤੇ ਖੂਨ ਸੰਚਾਰ ਦਾ ਵਧਣਾ, ਹਾਜ਼ਮੇ ਨਾਲ ਜੁੜੀਆਂ ਸਮੱਸਿਆਵਾਂ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

Advertisement

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM
Advertisement