ਖੀਰੇ ਦਾ ਪਾਣੀ ਭਾਰ ਘਟਾਉਣ ਲਈ ਹੈ ਸਹਾਇਕ
Published : Feb 17, 2021, 10:25 am IST
Updated : Feb 17, 2021, 10:39 am IST
SHARE ARTICLE
Cucumber water
Cucumber water

ਸਰੀਰ ਨੂੰ ਵੀ ਆਰਾਮ ਦਿੰਦਾ ਹੈ ਅਤੇ ਤੁਹਾਨੂੰ ਜਵਾਨ ਵੀ ਬਣਾਉਂਦਾ ਹੈ

 ਮੁਹਾਲੀ: ਖੀਰੇ ਦਾ ਪਾਣੀ ਸਰੀਰ ਨੂੰ ਹਾਈਡ੍ਰੇਟ ਕਰਨ ਅਤੇ ਭਾਰ ਘਟਾਉਣ ਵਿਚ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਹੈ। ਇਹ ਸਰੀਰ ਨੂੰ ਵੀ ਆਰਾਮ ਦਿੰਦਾ ਹੈ ਅਤੇ ਤੁਹਾਨੂੰ ਜਵਾਨ ਵੀ ਬਣਾਉਂਦਾ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਖੀਰੇ ਨਾਲ ਭਾਰ ਘਟਾਉਣ ਲਈ ਇਸ ਨੂੰ ਵੱਖ-ਵੱਖ ਤਰੀਕਿਆਂ ਨਾਲ ਖਾਧਾ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਦਸਾਂਗੇ ਖੀਰੇ ਦੇ ਪਾਣੀ ਬਾਰੇ ਜੋ ਭਾਰ ਘਟਾਉਣ ਵਿਚ ਮਦਦ ਕਰੇਗਾ:

 CucumberCucumber

ਤੁਲਸੀ ਅਤੇ ਖੀਰੇ ਨੂੰ ਇਕੱਠੇ ਖਾਣਾ ਤੁਹਾਨੂੰ ਬਿਹਤਰ ਮਹਿਸੂਸ ਕਰਵਾ ਸਕਦਾ ਹੈ। ਇਕ ਕੱਪ ਚੀਨੀ ਵਿਚ ਨਿੰਬੂ ਮਿਲਾਉ। ਇਸ ਨੂੰ ਕੁੱਝ ਸਮੇਂ ਲਈ ਪਾਣੀ ਨਾਲ ਗਰਮ ਕਰੋ। ਜਦੋਂ ਚੀਨੀ ਘੁਲ ਜਾਵੇ ਤਾਂ ਗੈਸ ਬੰਦ ਕਰ ਦਿਉ ਅਤੇ ਇਸ ਵਿਚ ਕੁੱਝ ਤੁਲਸੀ ਦੀਆਂ ਪੱਤੀਆਂ ਪਾਉ। ਇਸ ਦੇ ਠੰਢਾ ਹੋਣ ਤੋਂ ਬਾਅਦ, ਇਸ ਨੂੰ ਇਕ ਸ਼ੀਸ਼ੀ ਵਿਚ ਪਾ ਲਉ ਅਤੇ ਇਸ ਨੂੰ ਫ਼ਰਿਜ ਵਿਚ ਰੱਖੋ। ਠੰਢਾ ਹੋਣ ’ਤੇ ਪੀਉ।

 CucumberCucumber

 ਖੀਰੇ ਵਿਟਾਮਿਨ ਅਤੇ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ। ਜਦਕਿ ਪੁਦੀਨਾ ਐਂਟੀ ਆਕਸੀਡੈਂਟਜ਼ ਨਾਲ ਭਰਪੂਰ ਹੁੰਦਾ ਹੈ। ਇਹ ਤੁਹਾਡੇ ਸਰੀਰ ਨੂੰ ਕਈ ਤਰੀਕਿਆਂ ਨਾਲ ਲਾਭ ਪਹੁੰਚਾਉਂਦਾ ਹੈ। ਇਕ ਖੀਰੇ ਵਿਚ ਇਕ ਚੌਥਾਈ ਚਮਚਾ ਕਾਲੀ ਮਿਰਚ ਪਾਊਡਰ, ਇਕ ਚਮਚਾ ਸ਼ਹਿਦ ਅਤੇ 8 ਤੋਂ 10 ਪੱਤੇ ਪੁਦੀਨੇ ਅਤੇ ਨਮਕ ਪਾਉ। ਇਸ ਦੀ ਪਿਊਰੀ ਬਣਾਉ ਅਤੇ ਇਸ ਵਿਚ ਗੱਠਾਂ ਨਾ ਬਣਨ ਦਿਉ। ਇਸ ਤੋਂ ਬਾਅਦ ਪਾਣੀ ਪਾ ਕੇ ਅਤੇ ਨਿੰਬੂ ਦੀਆਂ ਕੁੱਝ ਬੂੰਦਾਂ ਪਾਉ, ਇਸ ਨੂੰ ਚੰਗੀ ਤਰ੍ਹਾਂ ਮਿਲਾਉ ਅਤੇ ਇਸ ਨੂੰ ਪੀਉ।

 CucumberCucumber

 ਇਕ ਚੌਥਾਈ ਕੱਪ ਤਰਬੂਜ਼ ਦੇ ਛੋਟੇ ਟੁਕੜਿਆਂ ਨੂੰ ਅੱਧੇ ਖੀਰੇ ਵਿਚ ਮਿਲਾਉ ਅਤੇ ਚੰਗੀ ਤਰ੍ਹਾਂ ਪੀਸ ਲਉ। ਇਸ ਵਿਚ ਕਾਲੀ ਮਿਰਚ ਅਤੇ ਨਿੰਬੂ ਮਿਲਾਉ। ਦੁਪਹਿਰ ਦੇ ਖਾਣੇ ਜਾਂ ਰਾਤ ਦੇ ਖਾਣੇ ਤੋਂ ਬਾਅਦ ਤੁਸੀਂ ਇਸ ਨੂੰ ਪੀ ਸਕਦੇ ਹੋ। ਇਨ੍ਹਾਂ ਦੋਵਾਂ ਚੀਜ਼ਾਂ ਵਿਚ ਬਹੁਤ ਸਾਰਾ ਪਾਣੀ ਹੁੰਦਾ ਹੈ ਜੋ ਸਰੀਰ ਨੂੰ ਹਾਈਡ੍ਰੇਟ ਅਤੇ ਠੰਢਾ ਰਖਦਾ ਹੈ।

 CucumberCucumber

ਸਾਧਾਰਣ ਖੀਰੇ ਦਾ ਜੂਸ ਪੀਣਾ ਕਾਫ਼ੀ ਬੋਰਿੰਗ ਹੋ ਸਕਦਾ ਹੈ, ਤੁਹਾਨੂੰ ਇਸ ਦੇ ਸਵਾਦ ਨੂੰ ਵਧਾਉਣ ਲਈ ਨਿੰਬੂ ਮਿਲਾਉਣਾ ਚਾਹੀਦਾ ਹੈ। ਅੱਧੇ ਖੀਰੇ ਦੇ ਟੁਕੜੇ ਕਰੋ ਅਤੇ ਇਸ ਵਿਚ ਇਕ ਨਿੰਬੂ ਮਿਲਾਉ ਅਤੇ ਇਸ ਨੂੰ ਪਾਣੀ ਵਿਚ ਪਾਉ ਅਤੇ ਇਸ ਨੂੰ ਫ਼ਰਿਜ ਵਿਚ ਰੱਖ ਦਿਉ। ਠੰਢਾ ਹੋਣ ’ਤੇ ਇਸ ਨੂੰ ਪੀਉ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Today Punjab News: ਪੁਲਿਸ ਤੋਂ ਹੱਥ ਛੁੱਡਾਕੇ ਭੱਜੇ ਮੁਲਜ਼ਮ ਦੇ ਪਿੱਛੇ ਪੈ ਗਈ ਪੁਲਿਸ, ਬਹਾਦਰੀ ਨਾਲ ਇਸ ਪੁਲਿਸ...

15 May 2024 4:20 PM

Chandigarh News: ਢਾਬੇ ਵਾਲਾ ਦੇ ਰਿਹਾ ਸਫ਼ਾਈਆਂ - 'ਮੈਂ ਨਹੀਂ ਬਣਾਉਂਦਾ Diesel ਨਾਲ Parantha, ਢਾਬਾ ਹੋਇਆ ਵੀਡਿਓ

15 May 2024 4:00 PM

ਜੇਕਰ ਤੁਹਾਨੂੰ ਵੀ ਹੈ ਸ਼ਾਹੀ ਗਹਿਣਿਆਂ ਦਾ ਸ਼ੋਂਕ, ਤਾਂ ਜਲਦੀ ਪਹੁੰਚੋ ਨਿੱਪੀ ਜੇਵੈੱਲਰਸ, | Nippy Jewellers"

15 May 2024 2:00 PM

ਕਿਸ਼ਤੀ 'ਚ ਸਤਲੁਜ ਦਰਿਆ ਪਾਰ ਕਰਕੇ ਖੇਤੀ ਕਰਨ ਆਉਂਦੇ ਨੇ ਕਿਸਾਨ, ਲੀਡਰਾਂ ਤੋਂ ਇਕ ਪੁਲ਼ ਨਾ ਬਣਵਾਇਆ ਗਿਆ

15 May 2024 1:45 PM

Gurjeet Singh Aujla ਨੇ Interview 'ਚ Kuldeep Dhaliwal ਤੇ Taranjit Sandhu ਨੂੰ ਕੀਤਾ ਖੁੱਲ੍ਹਾ ਚੈਲੰਜ |

15 May 2024 1:36 PM
Advertisement