Health News: ਅੱਖਾਂ ਦੀ ਰੌਸ਼ਨੀ ਵਧਾਉਣ ਲਈ ਖਾਉ ਹਰੀ ਸਬਜ਼ੀਆਂ, ਹੋਣਗੇ ਕਈ ਫ਼ਾਇਦੇ
Published : Feb 17, 2025, 7:47 am IST
Updated : Feb 17, 2025, 7:47 am IST
SHARE ARTICLE
Eat green vegetables to improve eyesight, there will be many benefits
Eat green vegetables to improve eyesight, there will be many benefits

ਹਾਲਾਂਕਿ ਅੱਖਾਂ ਦੀ ਕਿਸੇ ਵੀ ਸਮੱਸਿਆ ਨੂੰ ਦੂਰ ਕਰਨ ਲਈ ਸੰਤੁਲਿਤ ਅਤੇ ਪੌਸ਼ਟਿਕ ਆਹਾਰ ਅਪਣਾਉਣਾ ਚਾਹੀਦਾ ਹੈ। 

 

Health News: ਅੱਖਾਂ ਦੀ ਰੌਸ਼ਨੀ ਖ਼ਰਾਬ ਹੋਣਾ ਇਹ ਸੰਕੇਤ ਦਿੰਦਾ ਹੈ ਕਿ ਤੁਸੀਂ ਸਹੀ ਪੋਸ਼ਣ ਨਹੀਂ ਲੈ ਰਹੇ। ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਹੋਣਾ ਦੁਨੀਆਂ ਵਿਚ ਹੁਣ ਆਮ ਹੋ ਗਿਆ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ ਦੁਨੀਆਂ ਵਿਚ ਲਗਭਗ 1.3 ਅਰਬ ਲੋਕ ਕਿਸੇ ਨਾ ਕਿਸੇ ਰੂਪ ਵਿਚ ਅੰਨ੍ਹੇਪਣ ਤੋਂ ਪ੍ਰੇਸ਼ਾਨ ਹਨ। ਅਜਿਹੇ ਵਿਚ ਨਿਯਮਤ ਰੂਪ ਵਿਚ ਅੱਖਾਂ ਦੀ ਜਾਂਚ ਕਰਵਾਉਣਾ ਜ਼ਰੂਰੀ ਹੈ। ਹਾਲਾਂਕਿ ਅੱਖਾਂ ਦੀ ਕਿਸੇ ਵੀ ਸਮੱਸਿਆ ਨੂੰ ਦੂਰ ਕਰਨ ਲਈ ਸੰਤੁਲਿਤ ਅਤੇ ਪੌਸ਼ਟਿਕ ਆਹਾਰ ਅਪਣਾਉਣਾ ਚਾਹੀਦਾ ਹੈ। 

ਕੁੱਝ ਅਜਿਹੇ ਪਦਾਰਥ ਹੁੰਦੇ ਹਨ ਜੋ ਅੱਖਾਂ ਦੀ ਰੋਸ਼ਨੀ ’ਤੇ ਬੁਰਾ ਅਸਰ ਪਾ ਸਕਦੇ ਹਨ। ਜ਼ਿਆਦਾ ਭੋਜਨ ਖਾਣਾ, ਕੁਪੋਸ਼ਣ, ਵੱਧ ਚੀਨੀ ਦਾ ਸੇਵਨ, ਮਾਸ, ਪ੍ਰੋਟੀਨ, ਜੰਕ ਫ਼ੂਡ, ਖ਼ਰਾਬ ਮਾਸਪੇਸ਼ੀਆਂ, ਸਰੀਰਕ ਗਤੀਵਿਧੀਆਂ ਦੀ ਕਮੀ ਦਾ ਤੁਹਾਡੇ ਸਰੀਰ ’ਤੇ ਮਾੜਾ ਅਸਰ ਹੋ ਸਕਦਾ ਹੈ। ਤੰਦਰੁਸਤ ਰਹਿਣ ਲਈ ਤੁਹਾਨੂੰ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ।

ਭੋਜਨ ਵਿਚ ਪੌਸ਼ਟਿਕ ਪਦਾਰਥਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਇਸ ਵਾਸਤੇ ਹਰੀਆਂ ਸਬਜ਼ੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਹਰੀਆਂ ਸਬਜ਼ੀਆਂ ਵਿਚ ਲਿਉਟਿਨ ਅਤੇ ਜ਼ੀਐਕਸੈਂਥਿਨ ਭਰਪੂਰ ਮਾਤਰਾ ਵਿਚ ਮਿਲ ਜਾਂਦਾ ਹੈ ਜੋ ਕਿ ਘੱਟ ਰੌਸ਼ਨੀ ਨੂੰ ਪੂਰਾ ਕਰਦਾ ਹੈ। ਵਿਟਾਮਿਨ ਸੀ ਨਾਲ ਭਰਪੂਰ ਪੱਤੇਦਾਰ ਸਬਜ਼ੀਆਂ ਖਾਣਾ ਅੱਖਾਂ ਦੀ ਤੰਦਰੁਸਤੀ ਲਈ ਬਹੁਤ ਵਧੀਆ ਹੈ। ਪਾਲਕ, ਸਾਗ, ਮੇਥੀ ਹਰੀਆਂ ਸਬਜ਼ੀਆਂ ਦੇ ਕੁੱਝ ਉਦਾਹਰਣ ਹਨ। ਇਸ ਤੋਂ ਇਲਾਵਾ ਫਲਾਂ ਦਾ ਸੇਵਨ ਵੀ ਅੱਖਾਂ ਦੀ ਰੌਸ਼ਨੀ ਵਧਾਉਣ ਵਿਚ ਮਦਦ ਕਰਦਾ ਹੈ।

ਇਸ ਵਿਚ ਖੱਟੇ ਫੱਲ ਸੰਤਰਾ, ਅੰਗੂਰ, ਨਿੰਬੂ ਅੱਖਾਂ ਦੀ ਰੌਸ਼ਨੀ ਲਈ ਕਾਫ਼ੀ ਫ਼ਾਇਦੇਮੰਦ ਹੈ। ਖੱਟੇ ਫਲਾਂ ਵਿਚ ਵਿਟਾਮਿਨ ਸੀ ਐਂਟੀਆਕਸਾਇਡੇਂਟ ਦੇ ਰੂਪ ਵਿਚ ਕੰਮ ਕਰਦਾ ਹੈ ਅਤੇ ਲੰਮੇ ਸਮੇਂ ਤਕ ਰੌਸ਼ਨੀ ਵੀ ਬਰਕਰਾਰ ਰਖਦਾ ਹੈ। ਇਸ ਤੋਂ ਇਲਾਵਾ ਮੂੰਗਫਲੀ, ਕਾਜੂ, ਬਦਾਮ, ਅਖਰੋਟ ਅੱਖਾਂ ਦੀ ਰੌਸ਼ਨੀ ਲਈ ਫ਼ਾਇਦੇਮੰਦ ਹੁੰਦੇ ਹਨ। ਮੱਛੀ ਖਾਣ ਨਾਲ ਰੌਸ਼ਨੀ ਹਮੇਸ਼ਾ ਵਧਦੀ ਰਹਿੰਦੀ ਹੈ। ਮੱਛੀ ਓਮੇਗਾ 3 ਫੈਟੀ ਐਸਿਡ ਨਾਲ ਭਰਪੂਰ ਹੁੰਦੀ ਹੈ ਜੋ ਕਿ ਮੈਕਿਉਲਕ ਡਿਜਨਰੇਸ਼ਨ ਅਤੇ ਡਰਾਈ ਆਈ ਸਿੰਡਰੋਮ ਨਾਲ ਅੱਖਾਂ ਨੂੰ ਸੁਰੱਖਿਆ ਪ੍ਰਦਾਨ ਕਰਦੀ ਹੈ। ਇਸ ਨਾਲ ਮੋਤੀਏ ਦੀ ਸ਼ਿਕਾਇਤ ਨਹੀਂ ਹੁੰਦੀ। ਹੋਰ ਤਾਂ ਹੋਰ ਗਾਜਰ ਵਿਚ ਰੌਸ਼ਨੀ ਵਧਾਉਣ ਦੀ ਸ਼ਕਤੀ ਹੁੰਦੀ ਹੈ। ਇਸ ਵਿਚ ਵਿਟਾਮਿਨ ‘ਏ’ ਅਤੇ ਕੈਰੋਟਿਨ ਹੁੰਦਾ ਹੈ। ਦੋਵੇਂ ਹੀ ਅੱਖਾਂ ਲਈ ਲਾਭਦਾਇਕ ਹੁੰਦੇ ਹਨ। ਵਿਟਾਮਿਨ ‘ਏ’ ਰੋਡਪਸਿਨ ਦਾ ਇਕ ਭਾਗ ਹੈ ਜੋ ਕਿ ਰੈਟਿਨਾ ਲਈ ਫ਼ਾਇਦੇਮੰਦ ਹੁੰਦਾ ਹੈ।


 

SHARE ARTICLE

ਏਜੰਸੀ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement