ਜੇਕਰ ਤੁਹਾਡੇ ਵੀ ਝੜ ਰਹੇ ਨੇ ਤੇਜ਼ੀ ਨਾਲ ਵਾਲ ਤਾਂ ਇਹ ਹੋ ਸਕਦੇ ਨੇ ਕਾਰਨ
Published : Mar 15, 2018, 3:26 pm IST
Updated : Mar 17, 2018, 7:16 pm IST
SHARE ARTICLE
pic
pic

ਜੇਕਰ ਤੁਹਾਡੇ ਵੀ ਝੜ ਰਹੇ ਨੇ ਤੇਜ਼ੀ ਨਾਲ ਵਾਲ ਤਾਂ ਇਹ ਹੋ ਸਕਦੇ ਨੇ ਕਾਰਨ

ਵਾਲਾਂ ਦਾ ਪਤਲਾ ਹੋਣਾ ਜਾਂ ਝੜਨਾ ਬਹੁਤ ਸਾਰੀਆਂ ਔਰਤਾਂ ਲਈ ਇਕ ਵੱਡੀ ਸਮੱਸਿਆ ਹੈ। ਅੱਜ ਕੱਲ੍ਹ ਦੀ ਜੀਵਨ ਸ਼ੈਲੀ ਦੀ ਵਜ੍ਹਾ ਕਾਰਨ ਇਹ ਹਰ ਉਮਰ ਦੀਆਂ ਔਰਤਾਂ ਲਈ ਇਕ ਗੰਭੀਰ ਮੁਸ਼ਕਲ ਦੇ ਰੂਪ ਵਿਚ ਸਾਹਮਣੇ ਆ ਰਹੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਮਾਮਲਿਆਂ ਵਿਚ ਵਾਲਾਂ ਦਾ ਝੜਨਾ ਕੁੱਝ ਦਿਨਾਂ ਵਿਚ ਆਪਣੇ ਆਪ ਠੀਕ ਹੋ ਜਾਂਦਾ ਹੈ ਪਰ ਜੇਕਰ 6 ਤੋਂ 9 ਮਹੀਨੇ ਦੇ ਬਾਅਦ ਵੀ ਤੁਹਾਡੇ ਵਾਲ ਲਗਾਤਾਰ ਝੜ ਰਹੇ ਹਨ ਤਾਂ ਤੁਹਾਨੂੰ ਤੁਰੰਤ ਡਾਕਟਰ ਨਾਲ ਸੰਪਰਕ ਕਰਨ ਦੀ ਜ਼ਰੂਰਤ ਹੈ। ਵਾਲ ਝੜਨ ਦੇ ਕਈ ਤਰ੍ਹਾਂ ਦੇ ਕਾਰਨ ਹੋ ਸਕਦੇ ਹਨ। 



ਪ੍ਰਦੂਸ਼ਣ : ਵਾਲਾਂ ਦੇ ਝੜਨ ਦਾ ਸੱਭ ਤੋਂ ਮਹੱਤਵਪੂਰਨ ਕਾਰਨ ਪ੍ਰਦੂਸ਼ਣ ਹੈ। ਹਵਾ ਵਿਚ ਮੌਜੂਦ ਸੂਖਮ ਕਣ, ਧੂੰਆਂ, ਧੂੜ, ਸਲਫ਼ਰ ਡਾਈਆਕਸਾਈਡ, ਨਾਈਟਰੋਜ਼ਨ ਡਾਈਆਕਸਾਈਡ, ਅਮੋਨੀਆ ਅਤੇ Polycyclic aromatic hydrocarbon ਆਦਿ ਤੱਤ ਵਾਲਾਂ ਸਹਿਤ ਤੁਹਾਡੀ ਖੋਪੜੀ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਾਉਂਦੇ ਹਨ। 

 
ਖ਼ਰਾਬ ਖਾਣਾ-ਪੀਣਾ : ਆਧੁਨਿਕ ਜੀਵਨ ਸ਼ੈਲੀ ਵਿਚ ਜ਼ਿਆਦਾਤਰ ਔਰਤਾਂ ਵਧੀਆ ਲੁਕ ਲਈ ਡਾਈਟਿੰਗ 'ਤੇ ਜ਼ੋਰ ਦਿੰਦੀਆਂ ਹਨ। ਅਜਿਹੇ ਵਿਚ ਘਟ ਖਾਣੇ ਦੀ ਵਜ੍ਹਾ ਕਰ ਕੇ ਸਰੀਰ ਵਿਚ ਪੋਸ਼ਕ ਤੱਤਾਂ ਦੀ ਕਮੀ ਹੋ ਜਾਂਦੀ ਹੈ। ਇਸ ਨਾਲ ਵੀ ਵਾਲਾਂ ਨੂੰ ਨੁਕਸਾਨ ਦੀ ਸਮੱਸਿਆ ਸਾਹਮਣੇ ਆਉਂਦੀ ਹੈ। ਸਰੀਰ ਵਿਚ ਸਮਰਥ ਪੋਸ਼ਕ ਤੱਤ ਨਾ ਹੋਣ ਦੀ ਵਜ੍ਹਾ ਨਾਲ ਵਾਲਾਂ ਨੂੰ ਪੋਸ਼ਣ ਨਹੀਂ ਮਿਲ ਪਾਉਂਦਾ ਅਤੇ ਉਹ ਟੁੱਟਣ ਲਗਦੇ ਹਨ।



ਘੱਟ ਨੀਂਦ : ਸਹੀ ਮਾਤਰਾ ਵਿਚ ਨੀਂਦ ਨਾ ਲੈਣ ਨਾਲ ਵੀ ਵਾਲ ਪਤਲੇ ਹੋ ਕੇ ਟੁਟਣ ਲਗਦੇ ਹਨ। ਅਜਿਹੇ ਵਿਚ ਰਾਤ ਵਿਚ ਘਟ ਤੋਂ ਘਟ 7 ਤੋਂ 8 ਘੰਟੇ ਦੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ।



ਪ੍ਰੋਟੀਨ ਦੀ ਕਮੀ : ਨਵੇਂ ਵਾਲਾਂ ਦੀ ਉਸਾਰੀ ਲਈ ਪ੍ਰੋਟੀਨ ਦੀ ਬੇਹੱਦ ਜ਼ਰੂਰਤ ਹੁੰਦਾ ਹੈ। ਸਰੀਰ ਵਿਚ ਪ੍ਰੋਟੀਨ ਦੀ ਕਮੀ ਦੀ ਵਜ੍ਹਾ ਨਾਲ ਨਵੇਂ ਵਾਲ ਨਹੀਂ ਆਉਂਦੇ। ਅਜਿਹੇ ਵਿਚ ਆਪਣੀ ਡਾਈਟ ਵਿਚ ਸਮਰਥ ਮਾਤਰਾ ਵਿਚ ਪ੍ਰੋਟੀਨ ਨੂੰ ਸ਼ਾਮਿਲ ਕਰੋ।

ਗਰਭ ਅਵਸਥਾ : ਗਰਭ ਅਵਸਥਾ ਦੇ ਦੌਰਾਨ ਔਰਤਾਂ ਵਿਚ ਐਸਟ੍ਰੋਜਨ ਹਾਰਮੋਨ ਦੇ ਸਰਾਵ ਦੀ ਵਜ੍ਹਾ ਨਾਲ ਵਾਲ ਤੇਜ਼ੀ ਨਾਲ ਵਧਦੇ ਵੇਖੇ ਗਏ ਹਨ ਪਰ ਜਿਵੇਂ ਹੀ ਐਸਟ੍ਰੋਜਨ ਹਾਰਮੋਨ ਦਾ ਪੱਧਰ ਘਟ ਹੁੰਦਾ ਹੈ ਵਾਲਾਂ ਦਾ ਟੁਟਣਾ ਸ਼ੁਰੂ ਹੋ ਜਾਂਦਾ ਹੈ।



ਤਣਾਅ : ਭਾਵਾਤਮਕ ਜਾਂ ਫਿਰ ਸਰੀਰਕ ਤਣਾਅ ਦੀ ਵਜ੍ਹਾ ਕਾਰਨ ਵੀ ਵਾਲ ਝੜਦੇ ਹਨ।

ਵਾਲਾਂ ਨੂੰ ਗੰਦਾ ਰੱਖਣਾ : ਚਮੜੀ ਮਾਹਿਰਾਂ ਦੇ ਅਨੁਸਾਰ ਜਦੋਂ ਵਾਲ ਜ਼ਿਆਦਾ ਤੇਲਯੁਕਤ ਹੋਣ ਲੱਗਣ ਤਾਂ ਉਨ੍ਹਾਂ ਨੂੰ ਧੋਣਾ ਜ਼ਰੂਰੀ ਹੋ ਜਾਂਦਾ ਹੈ।ਸਿਰ ਦੀ ਚਮੜੀ ਸਾਫ਼ ਰਹਿਣ ਨਾਲ ਸਿਕਰੀ ਵੀ ਨਹੀਂ ਹੁੰਦੀ ਅਤੇ ਵਾਲ ਵੀ ਵਧਦੇ ਹਨ। ਵਾਲਾਂ ਨੂੰ ਹਫ਼ਤੇ ‘ਚ ਦੋ ਵਾਰ ਹਲਕੇ ਸ਼ੈਪੂ ਨਾਲ ਧੋਵੋ।



ਜ਼ਿਆਦਾ ਤੇਲ ਲਗਾਉਣਾ : ਰੋਜ਼ਾਨਾ ਵਾਲਾਂ ਨੂੰ ਤੇਲ ਲਗਾਉਣਾ ਚੰਗਾ ਹੁੰਦਾ ਹੈ ਪਰ ਜ਼ਿਆਦਾ ਤੇਲ ਲਗਾਉਣ ਨਾਲ ਚਮੜੀ ਦੇ ਸੁਰਾਖ ਬੰਦ ਹੋ ਜਾਂਦੇ ਹਨ।

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM
Advertisement