ਬਰੱਸ਼ ਕਰਨ ਤੋਂ ਪਹਿਲਾਂ ਪਾਣੀ ਪੀਣ ਦੇ ਕੀ ਹਨ ਫ਼ਾਇਦੇ?
Published : Jun 17, 2020, 3:07 pm IST
Updated : Jun 17, 2020, 3:07 pm IST
SHARE ARTICLE
Water
Water

ਲਾਰ ਮੂੰਹ 'ਚ ਬਣਨ ਵਾਲਾ ਤਰਲ ਪਦਾਰਥ ਹੈ ਜੋ ਐਂਟੀਸੈਪਟਿਕ ਵਾਂਗ ਕੰਮ ਕਰਦਾ ਹੈ 

ਲਾਰ ਮੂੰਹ 'ਚ ਬਣਨ ਵਾਲਾ ਤਰਲ ਪਦਾਰਥ ਹੈ ਜੋ ਐਂਟੀਸੈਪਟਿਕ ਵਾਂਗ ਕੰਮ ਕਰਦਾ ਹੈ ਅਤੇ ਕਈ ਰੋਗਾਂ ਤੋਂ ਬਚਾਉਂਦਾ ਹੈ। ਲਾਰ 'ਚ ਮੌਜੂਦ ਐਂਜ਼ਾਈਮ ਭੋਜਨ ਨੂੰ ਪਚਾਉਂਦੇ ਹਨ। ਇਹ ਦੰਦਾਂ ਦਰਮਿਆਨ ਫਸੇ ਭੋਜਨ ਨੂੰ ਤੋੜ ਕੇ ਬੈਕਟੀਰੀਆ ਤੋਂ ਵੀ ਬਚਾਉਂਦੀ ਹੈ। ਇਹ ਦੰਦਾਂ, ਜੀਭ ਅਤੇ ਮੂੰਹ ਦੇ ਕੋਮਲ ਟਿਸ਼ੂਆਂ ਨੂੰ ਚਿਕਨਾਈ ਦੇ ਕੇ ਸੁਰੱਖਿਅਤ ਰਖਦੀ ਹੈ।

WaterWater

ਮਨੁੱਖੀ ਲਾਰ 98 ਫ਼ੀ ਸਦੀ ਪਾਣੀ ਤੋਂ ਬਣਦੀ ਹੈ ਜਦਕਿ ਇਸ ਦੇ ਬਾਕੀ 2 ਫ਼ੀ ਸਦੀ ਹਿੱਸੇ 'ਚ ਐਂਜ਼ਾਈਮ, ਬਲਗਮ, ਇਲੈਕਟ੍ਰੋਲਾਈਟ ਅਤੇ ਜੀਵਾਣੂ ਰੋਧਕ ਯੋਗਿਕ ਵਰਗੇ ਤੱਤ ਮੌਜੂਦ ਹੁੰਦੇ ਹਨ। ਰੋਜ਼ਾਨਾ ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਪਾਣੀ ਪੀਣ ਨਾਲ ਲਾਰ ਪੇਟ 'ਚ ਜਾ ਕੇ ਰੋਗਾਂ ਤੋਂ ਬਚਾਵੇਗੀ। ਆਉ ਜਾਣਦੇ ਹਾਂ ਇਸ ਦੇ ਗੁਣਾਂ ਬਾਰੇ:

WaterWater

ਐਗਜ਼ੀਮਾ ਰੋਗ 'ਚ ਸਵੇਰੇ ਉੱਠ ਕੇ ਲਗਭਗ 1 ਮਹੀਨੇ ਤਕ ਲਾਰ ਲਾਉਣ ਨਾਲ ਫ਼ਾਇਦਾ ਹੁੰਦਾ ਹੈ। ਇਸ ਤੋਂ ਇਲਾਵਾ ਸੋਰਾਇਸਿਸ 'ਚ ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਦੀ ਲਾਰ 6 ਮਹੀਨਿਆਂ ਤੋਂ 1 ਸਾਲ ਤਕ, ਜਲਣ ਦੇ ਨਿਸ਼ਾਨ 'ਤੇ 1-2 ਮਹੀਨੇ ਅਤੇ ਸੱਟ 'ਤੇ 5-10 ਦਿਨ ਤਕ ਲਾਉ। ਹੱਥਾਂ-ਪੈਰਾਂ ਦੀਆਂ ਉਂਗਲੀਆਂ ਵਿਚਾਲੇ ਹੋਣ ਵਾਲੀ ਫ਼ੰਗਲ ਇਨਫ਼ੈਕਸ਼ਨ 'ਤੇ ਇਸ ਨੂੰ ਰੋਜ਼ਾਨਾ ਲਗਾਉ। 

drinking water in limitwater 

ਅੱਖ ਆਉਣ 'ਤੇ ਦੋ ਦਿਨ ਤਕ ਅਤੇ ਐਲਰਜੀ ਹੋਣ 'ਤੇ 2-3 ਮਹੀਨਿਆਂ ਤਕ ਅੱਖਾਂ 'ਚ ਲਾਰ ਨੂੰ ਕੱਜਲ ਵਾਂਗ ਲਾਉ। ਪੇਟ ਦੀ ਸਮੱਸਿਆ ਜਾਂ ਕੀੜੇ ਹੋਣ 'ਤੇ ਸਵੇਰੇ ਉੱਠ ਕੇ ਬਰੱਸ਼ ਕਰਨ ਤੋਂ ਪਹਿਲਾਂ ਪਾਣੀ ਪੀਉ। ਸਿਗਰਟਨੋਸ਼ੀ ਨਾਲ ਲਾਰ ਦੇ ਦੂਸ਼ਿਤ ਹੋਣ ਜਾਂ ਤਮਾਕੂ, ਪਾਨ ਅਤੇ ਜ਼ਰਦਾ ਖਾਣ ਅਤੇ ਵਾਰ-ਵਾਰ ਥੁੱਕਣ ਦੀ ਆਦਤ ਨਾਲ ਮੂੰਹ ਸੁੱਕਣ ਲਗਦਾ ਹੈ,

drinking waterwater

ਜਿਸ ਨਾਲ ਲਾਰ ਖ਼ਤਮ ਹੋ ਜਾਂਦੀ ਹੈ। ਅਜਿਹੇ 'ਚ ਲੋੜ ਤੋਂ ਜ਼ਿਆਦਾ ਲਾਰ ਬਾਹਰ ਨਿਕਲ ਜਾਂਦੀ ਹੈ। ਦਵਾਈਆਂ ਜਾਂ ਡਰੱਗ ਆਦਿ ਦੇ ਪ੍ਰਯੋਗ ਨਾਲ ਵੀ ਮੂੰਹ ਸੁਕ ਜਾਂਦਾ ਹੈ ਅਤੇ ਲਾਰ ਨਾ ਦੇ ਬਰਾਬਰ ਰਹਿ ਜਾਂਦੀ ਹੈ। ਜਦਕਿ ਕੈਂਸਰ ਅਤੇ ਦੌਰੇ ਦਾ ਪਤਾ ਲਾਉਣ ਅਤੇ ਡੀ.ਐਨ.ਏ. ਮੈਪਿੰਗ ਆਦਿ ਲਾਰ ਦੇ ਮਾਧਿਅਮ ਨਾਲ ਕੀਤੀ ਜਾਂਦੀ ਹੈ। ਲਾਰ ਦਾ ਜ਼ਿਆਦਾ ਬਣਨਾ ਪੇਟ, ਲਿਵਰ ਅਤੇ ਪੇਟ ਦੇ ਕੀੜੇ ਹੋਣ ਦਾ ਸੰਕੇਤ ਹੁੰਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement