ਸਰਦੀਆਂ ਵਿਚ ਬੀਮਾਰੀਆਂ ਤੋਂ ਬਚਣ ਲਈ ਰੋਜ਼ਾਨਾ ਖਾਉ
Published : Oct 17, 2020, 4:25 pm IST
Updated : Oct 17, 2020, 4:25 pm IST
SHARE ARTICLE
cold
cold

ਚਵਨਪਰਾਸ਼ ਤੁਹਾਡੇ ਸਰੀਰ ਦੇ ਅੰਗਾਂ ਨੂੰ ਮਜ਼ਬੂਤ ਬਣਾਉਣ ਦਾ ਕੰਮ ਕਰਦਾ ਹੈ

ਮੁਹਾਲੀ: ਸਰਦੀਆਂ ਦੇ ਮੌਸਮ ਵਿਚ ਸਰਦੀ-ਜ਼ੁਕਾਮ ਹੋਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ। ਰੋਜ਼-ਰੋਜ਼ ਦਵਾਈਆਂ ਖਾਣ ਨਾਲ ਸਿਹਤ ਸਬੰਧੀ ਹੋਰ ਬਹੁਤ ਸਾਰੀਆਂ ਬੀਮਾਰੀਆਂ ਹੋਣ ਦਾ ਡਰ ਰਹਿੰਦਾ ਹੈ। ਸਰਦੀਆਂ ਦੇ ਮੌਸਮ ਵਿਚ ਚਵਨਪਰਾਸ਼ ਖਾ ਕੇ ਅਸੀਂ ਸਰਦੀਆਂ ਦੀਆਂ ਛੋਟੀਆਂ-ਮੋਟੀਆਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ। ਇਸ  ਨੂੰ ਖਾਣ ਨਾਲ ਰੋਗਾਂ ਨਾਲ ਲੜਨ ਦੀ ਸ਼ਕਤੀ ਵਧਦੀ ਹੈ। ਆਉ ਜਾਣਦੇ ਹਾਂ ਚਵਨਪਰਾਸ਼ ਤੋਂ ਹੋਣ ਵਾਲੇ ਹੋਰ ਬਹੁਤ ਸਾਰੇ ਫ਼ਾਇਦਿਆਂ ਬਾਰੇ।

Fever in ColdFever in Cold

ਦਿਮਾਗ਼ ਤੇਜ਼: ਇਸ ਵਿਚ ਆਮਲਾ, ਬ੍ਰਹਮੀ, ਬਾਦਾਮ ਦਾ ਤੇਲ, ਅਸ਼ਵਗੰਧਾ ਵਰਗੀਆਂ ਦਵਾਈਆਂ ਹੁੰਦੀਆਂ ਹਨ, ਜੋ ਦਿਮਾਗ਼ ਨੂੰ ਤੇਜ਼ ਕਰਦੀਆਂ ਹਨ ਜਿਸ ਨਾਲ ਕਿਸੇ ਵੀ ਚੀਜ਼ ਨੂੰ ਸਿੱਖਣ ਅਤੇ ਯਾਦ ਰੱਖਣ ਦੀ ਸਮਰੱਥਾ ਵਧਦੀ ਹੈ।

BrainBrain

ਦਿਲ ਲਈ ਫ਼ਾਇਦੇਮੰਦ: ਅੱਜਕਲ ਹਰ 5 ਵਿਚੋਂ 2 ਲੋਕ ਕੈਲੇਸਟਰੋਲ ਦੇ ਵਧਣ ਕਾਰਨ ਪ੍ਰੇਸ਼ਾਨ ਹਨ। ਰੋਜ਼ਾਨਾ ਦੁੱਧ ਨਾਲ ਇਕ ਚਮਚ ਚਵਨਪਰਾਸ਼ ਖਾਣ ਨਾਲ ਖ਼ੂਨ ਦਾ ਦੌਰਾ ਤੇਜ਼ ਹੁੰਦਾ ਹੈ ਜਿਸ ਕਾਰਨ ਦਿਲ ਦੀਆਂ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ।

Heart diseaseHeart disease

ਪਾਚਨ ਸ਼ਕਤੀ ਤੇਜ਼: ਭੋਜਨ ਅਸਾਨੀ ਨਾਲ ਪਚਾਉਣ ਲਈ ਚਵਨਪਰਾਸ਼ ਦੀ ਵਰਤੋਂ ਕਰੋ। ਇਸ ਨਾਲ ਬਹੁਤ ਫ਼ਾਇਦਾ ਹੁੰਦਾ ਹੈ। ਇਸ ਨਾਲ ਰੋਗਾਂ ਨਾਲ ਲੜਨ ਦੀ ਸ਼ਕਤੀ ਵੀ ਵਧਦੀ ਹੈ।

ਕਬਜ਼ ਦੂਰ: ਜੇਕਰ ਤੁਸੀਂ ਢਿੱਡ ਨਾਲ ਸਬੰਧਤ ਸਮੱਸਿਆਵਾਂ ਅਤੇ ਕਬਜ਼ ਤੋਂ ਪ੍ਰੇਸ਼ਾਨ ਹੋ ਤਾਂ ਤੁਹਾਨੂੰ ਚਵਨਪਰਾਸ਼ ਖਾਣਾ ਚਾਹੀਦਾ ਹੈ। ਇਹ ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਠੀਕ ਕਰਦਾ ਹੈ।

ਖ਼ੂਨ ਦੇ ਗੇੜ ਨੂੰ ਬਿਹਤਰ ਬਣਾਉਂਦਾ ਹੈ: ਚਵਨਪਰਾਸ਼ ਖ਼ੂਨ ਦੇ ਗੇੜ ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ ਸਰੀਰ ਵਿਚ ਪੈਦਾ ਹੋਣ ਵਾਲੇ ਨੁਕਸਾਨਦੇਹ ਜ਼ਹਿਰਾਂ ਨੂੰ ਵੀ ਖ਼ਤਮ ਕਰਨ ਵਿਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਹ ਤੁਹਾਡੀ ਪਾਚਨ ਪ੍ਰਣਾਲੀ ਵਿਚ ਵੀ ਸੁਧਾਰ ਲਿਆਉਂਦਾ ਹੈ।

ਚਿੱਟੇ ਲਹੂ ਦੇ ਸੈੱਲਾਂ ਨੂੰ ਵਧਾਉਂਦਾ ਹੈ: ਚਵਨਪਰਾਸ਼ ਤੁਹਾਡੇ ਸਰੀਰ ਦੇ ਅੰਗਾਂ ਨੂੰ ਮਜ਼ਬੂਤ ਬਣਾਉਣ ਦਾ ਕੰਮ ਕਰਦਾ ਹੈ। ਇਹ ਹੀਮੋਗਲੋਬਿਨ ਦੇ ਨਾਲ-ਨਾਲ ਚਿੱਟੇ ਲਹੂ ਦੇ ਸੈੱਲਾਂ ਨੂੰ ਵੀ ਵਧਾਉਂਦਾ ਹੈ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement