ਚਮੜੀ ਨਾਲ ਜੁੜੀਆਂ ਸਮੱਸਿਆਵਾਂ ਦਾ ਖਾਤਮਾ ਕਰਦੀ ਹੈ ਛੋਟੀ ਇਲਾਇਚੀ, ਜਾਣੋ ਹੋਰ ਫਾਇਦੇ
Published : Oct 17, 2022, 5:19 pm IST
Updated : Oct 17, 2022, 5:19 pm IST
SHARE ARTICLE
Cardamom benefits for skin
Cardamom benefits for skin

ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਇਲਾਇਚੀ ਤੁਹਾਡੀ ਚਮੜੀ ਲਈ ਇਕ ਚਮਤਕਾਰੀ ਵਰਦਾਨ ਹੈ।

 

ਜ਼ਿਆਦਾਤਰ ਲੋਕ ਭੋਜਨ ਦੇ ਸੁਆਦ ਨੂੰ ਵਧਾਉਣ ਲਈ ਇਲਾਇਚੀ ਦੀ ਵਰਤੋਂ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇਲਾਇਚੀ ਚਮੜੀ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਵੀ ਬਹੁਤ ਫਾਇਦੇਮੰਦ ਹੁੰਦੀ ਹੈ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਇਲਾਇਚੀ ਤੁਹਾਡੀ ਚਮੜੀ ਲਈ ਇਕ ਚਮਤਕਾਰੀ ਵਰਦਾਨ ਹੈ।

ਫਟੇ ਬੁੱਲ੍ਹ ਹੋਣਗੇ ਠੀਕ

ਬਦਲਦੇ ਮੌਸਮ ਵਿਚ ਬੁੱਲ੍ਹਾਂ ਦੇ ਫਟਣ ਦੀਆਂ ਸਮੱਸਿਆਵਾਂ ਆਮ ਹਨ ਇਸ ਸਥਿਤੀ ਵਿਚ ਇਲਾਇਚੀ ਨੂੰ ਪੀਸ ਕੇ ਮੱਖਣ ਵਿਚ ਮਿਲਾਓ ਅਤੇ ਇਸ ਨੂੰ ਦਿਨ ਵਿਚ ਦੋ ਵਾਰ ਲਗਾਓ। ਇਕ ਹਫ਼ਤੇ ਵਿਚ ਹੀ ਤੁਸੀਂ ਅੰਤਰ ਦੇਖੋਗੇ।

ਮੁਹਾਸੇ ਅਤੇ ਦਾਗ਼

ਇਲਾਇਚੀ ਮੁਹਾਸੇ ਨੂੰ ਠੀਕ ਕਰਨ ਦਾ ਕੰਮ ਕਰਦੀ ਹੈ। ਇਸ ਦੇ ਲਈ ਇਲਾਇਚੀ ਪਾਊਡਰ ਦੇ ਇੱਕ ਚੱਮਚ ਵਿੱਚ ਸ਼ਹਿਦ ਮਿਲਾਓ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਮੁਹਾਸੇ ਦੇ ਦਾਗਾਂ ਉੱਤੇ ਲਗਾਓ। ਸਵੇਰੇ ਠੰਡੇ ਪਾਣੀ ਨਾਲ ਚਿਹਰੇ ਨੂੰ ਸਾਫ ਕਰੋ। ਤੁਹਾਨੂੰ ਨਤੀਜਾ ਦਿਖਾਈ ਦੇਵੇਗਾ। ਇਹ ਚਿਹਰੇ ਤੋਂ ਲਾਲੀ ਨੂੰ ਖ਼ਤਮ ਕਰੇਗੀ ਅਤੇ ਤੁਹਾਡੀ ਚਮੜੀ ਨੂੰ ਹਾਈਡਰੇਟ ਕਰੇਗੀ।

ਚਮੜੀ ਦੀ ਐਲਰਜੀ ਹਟਾਓ

ਇਲਾਇਚੀ ਵਿਚ ਮੌਜੂਦ ਐਂਟੀਸੈਪਟਿਕ ਅਤੇ ਐਂਟੀਬੈਕਟੀਰੀਅਲ ਗੁਣ ਹੋਣ ਕਾਰਨ ਚਮੜੀ ਦੀ ਐਲਰਜੀ ਵਿਚ ਵੀ ਇਹ ਬਹੁਤ ਫਾਇਦੇਮੰਦ ਹੈ। ਜੇ ਤੁਸੀਂ ਇਲਾਇਚੀ ਦਾ ਸੇਵਨ ਕਰਦੇ ਹੋ ਤਾਂ ਸਰੀਰ ਵਿਚੋਂ ਹਾਨੀਕਾਰਕ ਜ਼ਹਿਰੀਲੇ ਪਦਾਰਥ ਨਿਕਲਦੇ ਹਨ, ਜਿਸ ਨਾਲ ਚਮੜੀ 'ਤੇ ਕੁਦਰਤੀ ਚਮਕ ਆਉਂਦੀ ਹੈ ਅਤੇ ਐਲਰਜੀ ਦੀ ਸਮੱਸਿਆ ਵੀ ਦੂਰ ਹੁੰਦੀ ਹੈ।

ਖੂਨ ਸਾਫ ਹੋਵੇਗਾ

ਇਲਾਇਚੀ ਵਿਚ ਵਿਟਾਮਿਨ ਸੀ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ ਅਤੇ ਐਂਟੀਆਕਸੀਡੈਂਟ ਵੀ ਉਪਲਬਧ ਹੁੰਦੇ ਹਨ, ਜੋ ਖੂਨ ਨੂੰ ਸਾਫ਼ ਕਰਨ ਦਾ ਕੰਮ ਕਰਦੇ ਹਨ।

ਤਣਾਅ ਬੂਸਟਰ

ਚੰਗੀ ਨੀਂਦ ਤੰਦਰੁਸਤ ਚਮੜੀ ਲਈ ਬਹੁਤ ਮਹੱਤਵਪੂਰਨ ਹੈ। ਜੇ ਤੁਸੀਂ ਰਾਤ ਭਰ ਚੰਗੀ ਤਰ੍ਹਾਂ ਸੌਂਦੇ ਹੋ ਤਾਂ ਸਵੇਰੇ ਤੁਸੀਂ ਆਪਣੀ ਚਮੜੀ ਨੂੰ ਕਾਫ਼ੀ ਅਰਾਮ ਅਤੇ ਚਮਕਦਾਰ ਦਿਖਾਈ ਦੇਵੋਗੇ। ਅਜਿਹੀ ਸਥਿਤੀ ਵਿਚ ਇਲਾਇਚੀ ਦੀ ਖੁਸ਼ਬੂ ਤੁਹਾਡੇ ਮੂਡ ਨੂੰ ਬਿਹਤਰ ਬਣਾਉਂਦੀ ਹੈ ਅਤੇ ਥੱਕੀ ਹੋਈ ਚਮੜੀ ਨੂੰ ਚਮਕਦਾਰ ਅਤੇ ਸਿਹਤਮੰਦ ਬਣਾਉਂਦੀ ਹੈ।

ਵਾਲਾਂ ਦਾ ਝੜਨਾ ਹੋਵੇਗਾ ਬੰਦ

ਪ੍ਰਦੂਸ਼ਣ ਦੇ ਹਮਲੇ, ਤਣਾਅ ਅਤੇ ਮਾੜੀ ਖੁਰਾਕ ਵਾਲਾਂ ਨੂੰ ਕਮਜ਼ੋਰ ਕਰ ਦਿੰਦੀ ਹੈ, ਜਿਸ ਨਾਲ ਇਹ ਝੜਨ ਲੱਗ ਜਾਂਦੇ ਹਨ ਪਰ ਇਹ ਉਪਾਅ ਵਾਲਾਂ ਦੇ ਡਿੱਗਣ ਨੂੰ ਰੋਕਣ ਵਿਚ ਬਹੁਤ ਮਦਦਗਾਰ ਸਾਬਤ ਹੋ ਸਕਦਾ ਹੈ ਇਸ ਦੇ ਨਾਲ ਹੀ ਵਾਲਾਂ ਦੇ ਰੁੱਖੇਪਨ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement