
Health News: ਇਸ ਦੇ ਲੱਛਣਾਂ ’ਚ ਜੋੜਾਂ ਦਾ ਦਰਦ, ਸੋਜ ਤੇ ਗਤੀਸ਼ੀਲਤਾ ’ਚ ਕਮੀ ਸ਼ਾਮਲ ਹਨ।
Health News: ਅਰਥਰਾਈਟਿਸ ਜਿਸ ਨੂੰ ਪੰਜਾਬੀ ’ਚ ਗਠੀਆ ਵੀ ਕਿਹਾ ਜਾਂਦਾ ਹੈ, ਇਕ ਬੀਮਾਰੀ ਹੈ ਜੋ ਜੋੜਾਂ ਨੂੰ ਪ੍ਰਭਾਵਤ ਕਰਦੀ ਹੈ। ਇਸ ਦੀਆਂ ਕਈ ਕਿਸਮਾਂ ਹਨ ਤੇ ਇਸ ਦੇ ਲੱਛਣਾਂ ’ਚ ਜੋੜਾਂ ਦਾ ਦਰਦ, ਸੋਜ ਤੇ ਗਤੀਸ਼ੀਲਤਾ ’ਚ ਕਮੀ ਸ਼ਾਮਲ ਹਨ। ਗਠੀਆ ਕਦੇ ਵੀ ਪੂਰੀ ਤਰ੍ਹਾਂ ਠੀਕ ਨਹੀਂ ਹੋ ਸਕਦਾ, ਪਰ ਕੀ ਇਸ ਨੂੰ ਰੋਕਿਆ ਜਾ ਸਕਦਾ ਹੈ। ਅਸੀਂ ਇਸ ਬਾਰੇ ਅੱਗੇ ਹੋਰ ਜਾਣਨ ਦੀ ਕੋਸ਼ਿਸ਼ ਕਰਾਂਗੇ।
ਜ਼ਿਆਦਾ ਭਾਰ ਹੋਣ ਨਾਲ ਜੋੜਾਂ ’ਤੇ ਦਬਾਅ ਵਧਦਾ ਹੈ। ਇਹ ਖ਼ਾਸ ਤੌਰ ’ਤੇ ਗੋਡਿਆਂ, ਕੁੱਲ੍ਹੇ ਤੇ ਰੀੜ੍ਹ ਦੀ ਹੱਡੀ ਨੂੰ ਸੱਭ ਤੋਂ ਵੱਧ ਪ੍ਰਭਾਵਤ ਕਰਦਾ ਹੈ। ਇਸ ਕਾਰਨ ਗਠੀਏ ਦੇ ਲੱਛਣ ਵਧ ਸਕਦੇ ਹਨ। ਇਕ ਸਿਹਤਮੰਦ ਖ਼ੁਰਾਕ ਤੇ ਨਿਯਮਤ ਕਸਰਤ ਜ਼ਰੀਏ ਹੈਲਦੀ ਵਜ਼ਨ ਬਣਾਈ ਰੱਖਣ ਨਾਲ ਜੋੜਾਂ ’ਤੇ ਦਬਾਅ ਘੱਟ ਜਾਂਦਾ ਹੈ।
ਨਿਯਮਤ ਕਸਰਤ ਕਰਨ ਨਾਲ ਜੋੜਾਂ ਨੂੰ ਮਜ਼ਬੂਤੀ ਮਿਲਦੀ ਹੈ ਅਤੇ ਲਚਕਤਾ ਵਧਦੀ ਹੈ। ਹੌਲੀ-ਹੌਲੀ ਸ਼ੁਰੂ ਕਰੋ ਤੇ ਅਜਿਹੀਆਂ ਗਤੀਵਿਧੀਆਂ ਚੁਣੋ ਜੋ ਤੁਹਾਡੇ ਲਈ ਆਸਾਨ ਹਨ, ਜਿਵੇਂ ਕਿ ਤੈਰਾਕੀ ਜਾਂ ਯੋਗਾ।
ਯੋਗਾ ਵਿਸ਼ੇਸ਼ ਤੌਰ ’ਤੇ ਗਠੀਏ ਨੂੰ ਰੋਕਣ ’ਚ ਮਦਦ ਕਰ ਸਕਦਾ ਹੈ। ਵਿਟਾਮਿਨ, ਖਣਿਜ ਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਸੰਤੁਲਿਤ ਭੋਜਨ ਜੋੜਾਂ ਦੀ ਸਿਹਤ ਲਈ ਚੰਗਾ ਹੈ। ਓਮੇਗਾ-3 ਫ਼ੈਟੀ ਐਸਿਡ ਨਾਲ ਭਰਪੂਰ ਭੋਜਨ ਪਦਾਰਥ ਜਿਵੇਂ ਕਿ ਮੱਛੀ, ਅਖਰੋਟ ਅਤੇ ਫ਼ਲੈਕਸਸੀਡਜ਼ ਸੋਜ ਨੂੰ ਘੱਟ ਕਰਨ ਵਿਚ ਮਦਦ ਕਰਦੇ ਹਨ।
ਭਾਰੀ ਵਸਤੂਆਂ ਨੂੰ ਚੁਕਣ ਤੋਂ ਬਚੋ ਤੇ ਅਜਿਹੇ ਕੰਮ ਕਰੋ ਜੋ ਤੁਹਾਡੇ ਜੋੜਾਂ ’ਤੇ ਜ਼ਿਆਦਾ ਦਬਾਅ ਨਾ ਪਵੇ। ਨਾਲ ਹੀ, ਵਾਰ-ਵਾਰ ਸੱਟ ਲੱਗਣ ਜਾਂ ਜੋੜਾਂ ’ਤੇ ਦਬਾਅ ਪਾਉਣ ਤੋਂ ਬਚੋ ਕਿਉਂਕਿ ਜੁਆਇੰਟ ਟਰਾਮਾ ਨਾਲ ਭਵਿੱਖ ਵਿਚ ਗਠੀਆ ਵੀ ਹੋ ਸਕਦਾ ਹੈ। ਸਿਗਰਟ ਪੀਣ ਨਾਲ ਜੋੜਾਂ ’ਚ ਖ਼ੂਨ ਦਾ ਸੰਚਾਰ ਘੱਟ ਹੁੰਦਾ ਹੈ ਤੇ ਸੋਜ ਵਧਦੀ ਹੈ। ਤਣਾਅ ਗਠੀਏ ਦੇ ਲੱਛਣਾਂ ਨੂੰ ਵਧਾ ਸਕਦਾ ਹੈ।