
ਸਰੀਰ ਅੰਦਰ ਪੋਟਾਸ਼ੀਅਮ ਦੀ ਸਹੀ ਮਾਤਰਾ ਬਣਾ ਕੇ ਰੱਖਣ ਲਈ ਪੱਕਿਆ ਕੇਲਾ, ਹਰੀਆਂ ਪੱਤੇਦਾਰ ਸਬਜ਼ੀਆਂ, ਚੁਕੰਦਰ ਆਦਿ ਖ਼ੁਰਾਕ ਵਿਚ ਸ਼ਾਮਲ ਕਰਕੇ ਫੇਫੜੇ ਤੰਦਰੁਸਤ ਰੱਖੋ।
ਮੁਹਾਲੀ: ਸਰਦੀ ਵਿਚ ਛਾਤੀ ’ਚ ਜ਼ੁਕਾਮ ਯਾਨੀ ਦਮੇ ਦੀ ਹਾਲਤ ਵਿਚ ਸਾਹ ਨਲੀਆਂ ਸੁਜ ਜਾਂਦੀਆਂ ਹਨ ਅਤੇ ਬਲਗਮ ਜ਼ਿਆਦਾ ਬਣਦੀ ਹੈ। ਲਗਾਤਾਰ ਜ਼ੁਕਾਮ, ਖੰਘ ਰਹਿਣ ਦੀ ਹਾਲਤ ਵਿਚ ਛਾਤੀ ਦਾ ਜ਼ੁਕਾਮ ਹੋ ਸਕਦਾ ਹੈ ਅਤੇ ਵਾਇਰਸ-ਬੈਕਟੀਰੀਆ ਦੁਆਰਾ ਇਨਫ਼ੈਕਸ਼ਨ ਹੋ ਜਾਂਦੀ ਹੈ। ਆਮ ਹਾਲਤ ਵਿਚ ਇਲਾਜ ਦੇ ਨਾਲ-ਨਾਲ ਸਰੀਰ ਅਤੇ ਮਨ ਨੂੰ ਆਰਾਮ ਦੇਣ ਦੀ ਲੋੜ ਹੁੰਦੀ ਹੈ।
ਅਜਿਹੇ ਵਿਚ ਰੋਜ਼ਾਨਾ 3-4 ਵਾਰ ਸਟੀਮ ਯਾਨੀ ਭਾਫ਼ ਲਵੋ। ਕੋਸੇ ਤਰਲ-ਪਦਾਰਥ ਜ਼ਿਆਦਾ ਪੀਉ। ਗਰਮ ਪਾਣੀ ਨਾਲ ਇਸ਼ਨਾਨ ਕਰੋ। ਨਮਕ-ਪਾਣੀ ਦੇ ਗਰਾਰੇ ਕਰਦੇ ਰਹੋ। ਗਲੇ ਨੂੰ ਆਰਾਮ ਦੇਣ ਲਈ ਅਦਰਕ ਰਸ ਸ਼ਹਿਦ ਮਿਲਾ ਕੇ ਸੇਵਨ ਕਰੋ। ਛੋਟੀ ਇਲਾਚੀ, ਲੌਂਗ, ਮਿਸ਼ਰੀ ਚੂਸਦੇ ਰਹੋ। ਪ੍ਰੋਟੀਨ ਸਰੀਰ ਦੇ ਇਮੀਊਨਟੀ ਸਿਸਟਮ ਨੂੰ ਮਜ਼ਬੂਤ ਕਰ ਕੇ ਸਾਹ ਦੇ ਸੈੱਲਾਂ ਨੂੰ ਤੰਦਰੁਸਤ ਰੱਖ ਕੇ ਫੇਫੜੇ ਮਜ਼ਬੂਤ ਕਰਦਾ ਹੈ।
ਸਰੀਰ ਅੰਦਰ ਪੋਟਾਸ਼ੀਅਮ ਦੀ ਸਹੀ ਮਾਤਰਾ ਬਣਾ ਕੇ ਰੱਖਣ ਲਈ ਪੱਕਿਆ ਕੇਲਾ, ਹਰੀਆਂ ਪੱਤੇਦਾਰ ਸਬਜ਼ੀਆਂ, ਚੁਕੰਦਰ ਆਦਿ ਖ਼ੁਰਾਕ ਵਿਚ ਸ਼ਾਮਲ ਕਰਕੇ ਫੇਫੜੇ ਤੰਦਰੁਸਤ ਰੱਖੋ। ਸਿਗਰੇਟ-ਬੀੜੀ ਦੇ ਧੂੰਏਂ ਕਾਰਨ ਫੇਫੜਿਆਂ ਨੂੰ ਨੁਕਸਾਨ ਪਹੁੰਚਦਾ ਹੈ। ਸੇਬ ਅੰਦਰ ਮੌਜੂਦ ਐਂਟੀਆਕਸੀਡੈਂਟ ਕਵੇਰਸੇਟਿਨ ਹੋਣ ਕਰ ਕੇ ਰੋਜ਼ਾਨਾ 1-2 ਸੇਬ ਖਾ ਸਕਦੇ ਹੋ। ਨਮਕ ਯਾਨੀ ਸੋਡੀਅਮ ਜ਼ਿਆਦਾ ਲੈਣ ਨਾਲ ਫੇਫੜਿਆਂ ਦੇ ਰੋਗੀ ਨੂੰ ਸਾਹ ਲੈਣ ਵਿਚ ਮੁਸ਼ਕਲ ਹੋ ਸਕਦੀ ਹੈ। ਲੱਛਣਾਂ ਦੀ ਹਾਲਤ ਵਿਚ ਤਲੀਆਂ, ਮਿਰਚ-ਮਸਾਲੇਦਾਰ, ਠੰਢੇ ਖਾਣ-ਪੀਣ ਵਾਲੇ ਪਦਾਰਥ ਅਤੇ ਜ਼ੰਕ-ਫ਼ੂਡ ਅਤੇ ਨਸ਼ਿਆਂ ਦਾ ਇਸਤੇਮਾਲ ਫੇਫੜਿਆਂ ਨੂੰ ਕਮਜ਼ੋਰ ਕਰ ਸਕਦਾ ਹੈ। ਪ੍ਰਹੇਜ਼ ਕਰੋ।