Health News: ਸਰਦੀਆਂ ਵਿਚ ਇਸ ਤਰ੍ਹਾਂ ਕਰੋ ਅਪਣੀਆਂ ਅੱਡੀਆਂ ਦੀ ਦੇਖਭਾਲ
Published : Dec 17, 2024, 9:32 am IST
Updated : Dec 17, 2024, 9:32 am IST
SHARE ARTICLE
Here's how to take care of your heels in winter
Here's how to take care of your heels in winter

Health News: ਪੈਰਾਂ ਨੂੰ ਫਟਣ ਤੋਂ ਬਚਾਉਣ ਲਈ ਰੋਜ਼ਾਨਾ ਮਲ ਕੇ ਸਫ਼ਾਈ ਕਰਨਾ ਜ਼ਰੂਰੀ ਹੁੰਦਾ ਹੈ।

 


Health News: ਸਰਦੀਆਂ ਦੀ ਸ਼ੁਰੂਆਤ ਨਾਲ ਹੀ ਅੱਡੀਆਂ ਤਕਲੀਫ਼ ਦੇਣ ਲਗਦੀਆਂ ਹਨ। ਅੱਡੀਆਂ ਦਾ ਫਟਣਾ ਜਾਂ ਚਮੜੀ ਦਾ ਖੁਰਦਰਾ ਹੋਣਾ ਵਿਅਕਤੀਗਤ ਕਮੀਆਂ ਕਾਰਨ ਹੁੰਦਾ ਹੈ। ਥੋੜ੍ਹੀ ਜਿਹੀ ਜਾਗਰੂਕਤਾ ਲਿਆ ਕੇ ਸਰਦੀਆਂ ’ਚ ਇਨ੍ਹਾਂ ਆਉਣ ਵਾਲੀਆਂ ਸਮੱਸਿਆਵਾਂ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ। ਪੈਰਾਂ ’ਚ ਪਸੀਨੇ ਦੀਆਂ ਕਈ ਗ੍ਰੰਥੀਆਂ ਹੁੰਦੀਆਂ ਹਨ। ਜੇਕਰ ਤਲੀਆਂ ’ਚੋਂ ਨਿਕਲਣ ਵਾਲੇ ਪਸੀਨੇ ਨੂੰ ਰਗੜ ਕੇ ਸਾਫ਼ ਨਾ ਕੀਤਾ ਜਾਵੇ ਤਾਂ ਇਸ ’ਚ ਮੌਜੂਦ ਧੂੜ ਦੇ ਕਣ ਪਸੀਨੇ ਦੀਆਂ ਗ੍ਰੰਥੀਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਪੈਰਾਂ ਨੂੰ ਫਟਣ ਤੋਂ ਬਚਾਉਣ ਲਈ ਰੋਜ਼ਾਨਾ ਮਲ ਕੇ ਸਫ਼ਾਈ ਕਰਨਾ ਜ਼ਰੂਰੀ ਹੁੰਦਾ ਹੈ।

ਅੱਡੀਆਂ ਅਤੇ ਪੈਰਾਂ ਦੀਆਂ ਉਂਗਲਾਂ ਨੂੰ ਧੋਣ ਤੋਂ ਬਾਅਦ ਉਨ੍ਹਾਂ ਨੂੰ ਸੁਕੇ ਕਪੜੇ ਨਾਲ ਚੰਗੀ ਤਰ੍ਹਾਂ ਪੂੰਝੋ। ਪੈਰ ਪੂੰਝਦੇ ਸਮੇਂ ਧਿਆਨ ਰਖਣਾ ਚਾਹੀਦਾ ਹੈ ਕਿ ਉਂਗਲਾਂ ਵਿਚਕਾਰ ਪਾਣੀ ਨਾ ਰਹੇ। ਜੇਕਰ ਉਂਗਲਾਂ ਦੇ ਵਿਚਕਾਰਲੇ ਪਾਣੀ ਨੂੰ ਚੰਗੀ ਤਰ੍ਹਾਂ ਸਾਫ਼ ਨਾ ਕੀਤਾ ਜਾਵੇ ਤਾਂ ਉਹੀ ਪਾਣੀ ਉਂਗਲਾਂ ਦੇ ਵਿਚਕਾਰਲੇ ਹਿੱਸੇ ਨੂੰ ਗਲਾਉਣ ਲੱਗ ਜਾਂਦਾ ਹੈ ਅਤੇ ਬਦਬੂ ਆਉਣ ਲਗਦੀ ਹੈ। ਹਮੇਸ਼ਾ ਇਹ ਵੇਖਣ ’ਚ ਆਉਂਦਾ ਹੈ ਕਿ ਨਹਾਉਣ ਤੋਂ ਬਾਅਦ ਮਰਦ ਜਾਂ ਔਰਤਾਂ ਤੋਲੀਏ ਨਾਲ ਰਗੜ ਕੇ ਸਰੀਰ ਨੂੰ ਸਾਫ਼ ਕਰਦੇ ਹਨ, ਪਰ ਉਂਗਲਾਂ ਦੇ ਵਿਚਕਾਰ ਜਾਂ ਤਲੀਆਂ ਨੂੰ ਨਹੀਂ ਪੂੰਝਦੇ। ਸਰਦੀਆਂ ’ਚ ਲੰਮੇ ਸਮੇਂ ਤਕ ਨੰਗੇ ਪੈਰ ਤੁਰਨਾ ਵੀ ਨੁਕਸਾਨਦੇਹ ਹੁੰਦਾ ਹੈ। ਸਰਦੀਆਂ ’ਚ ਨਹਾਉਣ ਤੋਂ ਬਾਅਦ ਤਲੀਆਂ ਨੂੰ ਚੰਗੀ ਤਰ੍ਹਾਂ ਪੂੰਝਣਾ ਜ਼ਰੂਰੀ ਹੈ ਤੇ ਇਸ ਤੋਂ ਬਾਅਦ ਗਿੱਲੀਆਂ ਚੱਪਲਾਂ ਨਾ ਪਾਉ।

ਹਮੇਸ਼ਾ ਸੁਕੀਆਂ ਚੱਪਲਾਂ ਹੀ ਪਾਉ। ਜੇਕਰ ਇਹ ਸਾਵਧਾਨੀ ਨਾ ਵਰਤੀ ਜਾਵੇ ਤਾਂ ਇਹ ਸੰਭਵ ਹੈ ਕਿ ਸੋਜਸ਼ ਤੇ ਚਮੜੀ ਸਖ਼ਤ ਹੋ ਕੇ ਖੁਰਦਰੀ ਹੋ ਜਾਵੇਗੀ। ਇਸ ਲਈ ਇਹ ਜ਼ਰੂਰੀ ਹੈ ਕਿ ਸਰਦੀਆਂ ਦੇ ਮੌਸਮ ’ਚ ਅੱਡੀਆਂ ਨੂੰ ਪਾਟਣ ਤੋਂ ਰੋਕਣ ਲਈ ਸੁਕੀਆਂ ਤੇ ਅਰਾਮਦਾਇਕ ਚੱਪਲਾਂ ਪਾਈਆਂ ਜਾਣ ਤੇ ਪੈਰਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਕੇ ਸੁਕੇ ਤੌਲੀਏ ਨਾਲ ਰਗੜ ਕੇ ਪੂੰਝ ਲਿਆ ਜਾਵੇ। ਸਰਦੀਆਂ ਦਾ ਮੌਸਮ ਆਉਂਦੇ ਹੀ ਜਿਨ੍ਹਾਂ ਦੀਆਂ ਅੱਡੀਆਂ ਫਟਣੀਆਂ ਸ਼ੁਰੂ ਹੋ ਜਾਂਦੀਆਂ ਹਨ, ਉਨ੍ਹਾਂ ਨੂੰ ਚਾਹੀਦਾ ਹੈ ਕਿ ਮਧੂ-ਮੱਖੀ ਦੇ ਛੱਤੇ ਵਾਲੀ ਮੋਮ ਨੂੰ ਪਿਘਲਾ ਕੇ ਵੈਸਲੀਨ ਨਾਲ ਮਿਲਾ ਦਿਉ ਅਤੇ ਉਸ ’ਚ ਥੋੜ੍ਹਾ ਜਿਹਾ ਟੈਲਕਮ ਪਾਊਡਰ ਵੀ ਮਿਲਾ ਕੇ ਇਕ ਮੱਲ੍ਹਮ ਤਿਆਰ ਕਰ ਲਵੋ। ਰਾਤ ਨੂੰ ਸੌਂਦੇ ਸਮੇਂ ਅੱਡੀਆਂ ’ਤੇ ਚੰਗੀ ਤਰ੍ਹਾਂ ਮਲ ਲਵੋ। ਇਸ ਨਾਲ ਅੱਡੀਆਂ ਪਾਟਣ ਦਾ ਡਰ ਨਹੀਂ ਰਹਿੰਦਾ।

ਅੱਡੀਆਂ ’ਚ ਬਹੁਤ ਦਰਦ ਹੋਣ ’ਤੇ ਪੰਜ ਗ੍ਰਾਮ ਸੋਡੀਅਮ ਸਲਫੇਟ, 15 ਗ੍ਰਾਮ ਸੋਡਾ ਬਾਈਕਾਰਬ ਅਤੇ 20 ਗ੍ਰਾਮ ਪੀਸਿਆ ਨਮਕ ਮਿਲਾ ਕੇ ਰੱਖੋ। ਦੋ ਚਮਚ ਲੈ ਕੇ ਇਸ ਨੂੰ ਗਰਮ ਪਾਣੀ ’ਚ ਘੋਲ ਕੇ ਉਸ ’ਚ 10-20 ਮਿੰਟ ਲਈ ਅਪਣੇ ਪੈਰਾਂ ਨੂੰ ਰੱਖੋ। ਇਸ ਤੋਂ ਬਾਅਦ ਜੈਤੂਨ ਦਾ ਤੇਲ ਲਾ ਕੇ ਹਲਕੇ ਹੱਥਾਂ ਨਾਲ ਮਾਲਿਸ਼ ਕਰਨ ਤੋਂ ਬਾਅਦ ਜੁਰਾਬਾਂ ਪਾ ਕੇ ਸੌਂ ਜਾਉ। ਨਿੰਮ ਦੀਆਂ ਪੱਤੀਆਂ, ਨਿੰਮ ਦੀ ਜੜ੍ਹ, ਨਿੰਮ ਦੇ ਫਲ ਅਤੇ ਫੁੱਲ (ਪੰਚਨੀਮ) ਸੱਭ ਨੂੰ ਬਰਾਬਰ ਮਾਤਰਾ ’ਚ ਲੈ ਕੇ ਅੱਧੇ ਘੰਟੇ ਤਕ ਪਾਣੀ ਨਾਲ ਉਬਾਲੋ। ਉਬਲੇ ਹੋਏ ਪਾਣੀ ਨੂੰ ਛਾਣਨ ਤੋਂ ਬਾਅਦ ਉਸ ਪਾਣੀ ਨਾਲ ਤਲੀਆਂ ਦੇ ਤਲੇ ਸਾਫ਼ ਕਰੋ ਅਤੇ ਉਪਰ ਹਲਦੀ ਪਾਊਡਰ ਛਿੜਕ ਦਿਉ। ਕੁੱਝ ਹੀ ਦਿਨਾਂ ’ਚ, ਤੁਹਾਨੂੰ ਅੱਡੀਆਂ ਤੋਂ ਛੁਟਕਾਰਾ ਮਿਲ ਜਾਵੇਗਾ।


 

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement