
ਇਹ ਸਰੀਰ ਨੂੰ ਅੰਦਰੋਂ ਗਰਮ ਰੱਖਣ ਦੇ ਨਾਲ-ਨਾਲ ਕਈ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ।
ਸਰਦੀ ਦੇ ਮੌਸਮ ਵਿਚ ਲੋਕ ਸਰਦੀ-ਖਾਂਸੀ, ਜ਼ੁਕਾਮ ਅਤੇ ਹੋਰ ਬੀਮਾਰੀਆਂ ਤੋਂ ਪ੍ਰੇਸ਼ਾਨ ਰਹਿੰਦੇ ਹਨ। ਇਸ ਮੌਸਮ ਵਿਚ ਤੰਦਰੁਸਤ ਰਹਿਣ ਲਈ ਤੁਹਾਨੂੰ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ ਜਿਸ ਨਾਲ ਸਰੀਰ ਵਿਚ ਗਰਮੀ ਬਣੀ ਰਹੇਗੀ ਅਤੇ ਤੁਸੀਂ ਮੌਸਮੀ ਬਿਮਾਰੀਆਂ ਤੋਂ ਬਚ ਸਕਦੇ ਹੋ। ਸਰਦੀਆਂ ਦੀ ਖ਼ੁਰਾਕ ਵਿਚ ਘਿਉ ਨੂੰ ਸ਼ਾਮਲ ਕਰ ਸਕਦੇ ਹੋ। ਸਵਾਦ ਵਧਾਉਣ ਦੇ ਨਾਲ-ਨਾਲ ਇਹ ਸਿਹਤ ਲਈ ਵੀ ਬਹੁਤ ਫ਼ਾਇਦੇਮੰਦ ਹੈ। ਇਹ ਸਰੀਰ ਨੂੰ ਅੰਦਰੋਂ ਗਰਮ ਰੱਖਣ ਦੇ ਨਾਲ-ਨਾਲ ਕਈ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ।
ਆਉ ਜਾਣਦੇ ਹਾਂ ਸਰਦੀਆਂ ਵਿਚ ਘਿਉ ਖਾਣ ਦੇ ਫ਼ਾਇਦਿਆਂ ਬਾਰੇ :
ਘਿਉ ਵਿਚ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਇਸ ਦੀ ਵਰਤੋਂ ਨਾਲ ਇਮਿਊਨਟੀ ਸਿਸਟਮ ਮਜ਼ਬੂਤ ਹੁੰਦਾ ਹੈ ਜਿਸ ਨਾਲ ਤੁਸੀਂ ਕਈ ਤਰ੍ਹਾਂ ਦੇ ਇਨਫ਼ੈਕਸ਼ਨ ਤੋਂ ਬਚ ਸਕਦੇ ਹੋ। ਸਰਦੀ ਦੇ ਮੌਸਮ ‘ਚ ਤੁਸੀਂ ਸਰਦੀ-ਜ਼ੁਕਾਮ ਜਾਂ ਹੋਰ ਬੀਮਾਰੀਆਂ ਤੋਂ ਬਚਣ ਲਈ ਘਿਉ ਦਾ ਸੇਵਨ ਕਰ ਸਕਦੇ ਹੋ। ਸਰਦੀਆਂ ਦੇ ਮੌਸਮ ਵਿਚ ਖ਼ੁਰਾਕ ਵਿਚ ਬਦਲਾਅ ਦੇ ਕਾਰਨ ਪਾਚਨ ਸਬੰਧੀ ਸਮੱਸਿਆਵਾਂ ਆਮ ਹਨ।
ਘਿਉ ਵਿਚ ਮੌਜੂਦ ਗੁਣ ਪਾਚਨ ਕਿਰਿਆ ਨੂੰ ਠੀਕ ਕਰਨ ਵਿਚ ਮਦਦ ਕਰਦੇ ਹਨ। ਸਰਦੀਆਂ ਵਿਚ ਚਮੜੀ ਖ਼ੁਸ਼ਕ ਅਤੇ ਬੇਜਾਨ ਲਗਦੀ ਹੈ। ਜੇਕਰ ਤੁਸੀਂ ਚਮੜੀ ਨੂੰ ਸਿਹਤਮੰਦ ਰਖਣਾ ਚਾਹੁੰਦੇ ਹੋ ਤਾਂ ਘਿਉ ਨੂੰ ਡਾਈਟ ਵਿਚ ਸ਼ਾਮਲ ਕਰ ਸਕਦੇ ਹੋ। ਸਰਦੀਆਂ ਵਿਚ ਖਾਂਸੀ ਦੀ ਸਮੱਸਿਆ ਆਮ ਹੋ ਜਾਂਦੀ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਘਿਉ ਦਾ ਸੇਵਨ ਕਰ ਸਕਦੇ ਹੋ।
ਇਸ ਵਿਚ ਮੌਜੂਦ ਐਂਟੀ-ਇੰਫ਼ਲੇਮੇਟਰੀ ਅਤੇ ਐਂਟੀਬੈਕਟੀਰੀਅਲ ਗੁਣ ਖਾਂਸੀ ਤੋਂ ਰਾਹਤ ਦਿਵਾਉਣ ਵਿਚ ਮਦਦਗਾਰ ਹੁੰਦੇ ਹਨ। ਤੁਸੀਂ ਘਿਉ ਨਾਲ ਗਰਮ ਰੋਟੀ ਖਾ ਸਕਦੇ ਹੋ। ਘਰ ਵਿਚ ਹਲਵਾ ਜਾਂ ਮਠਿਆਈ ਬਣਾਉਂਦੇ ਸਮੇਂ ਘਿਉ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸਬਜ਼ੀ ਬਣਾਉਣ ਲਈ ਤੇਲ ਦੀ ਬਜਾਏ ਘਿਉ ਦੀ ਵਰਤੋਂ ਕੀਤੀ ਜਾ ਸਕਦੀ ਹੈ।