
ਸ਼ਾਇਦ ਤੁਹਾਨੂੰ ਇਹ ਨਹੀਂ ਪਤਾ ਕਿ ਸਿਹਤ ਬਣਾਉਣ ਤੋਂ ਇਲਾਵਾ ਦੇਸੀ ਘਿਓ ਤੁਹਾਡੀ ਚਮੜੀ ਨੂੰ ਕਈ ਤਰੀਕਿਆਂ ਨਾਲ ਲਾਭ ਪਹੁੰਚਾਉਂਦਾ ਹੈ।
ਚੰਡੀਗੜ੍ਹ: ਦੇਸੀ ਘਿਓ ਨੂੰ ਲੈ ਕੇ ਬਹੁਤ ਲੋਕਾਂ ਦੇ ਮਨਾਂ ਵਿਚ ਸਵਾਲ ਹੈ ਕਿ ਇਸ ਨੂੰ ਖਾਣ ਨਾਲ ਭਾਰ ਵਧਦਾ ਹੈ। ਜਿਹੜੇ ਲੋਕ ਚਿਹਰੇ 'ਤੇ ਮੁਹਾਸੇ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ, ਉਹ ਮੁਹਾਸੇ ਵਧਣ ਦੇ ਡਰੋਂ ਦੇਸੀ ਘਿਓ ਨਹੀਂ ਖਾਂਦੇ ਜ਼ਿਆਦਾਤਰ ਲੋਕ ਖਾਣਾ ਬਣਾਉਣ ਸਮੇਂ ਦੇਸੀ ਘਿਓ ਦੀ ਵਰਤੋਂ ਕਰਦੇ ਹਨ ਪਰ ਸ਼ਾਇਦ ਤੁਹਾਨੂੰ ਇਹ ਨਹੀਂ ਪਤਾ ਕਿ ਸਿਹਤ ਬਣਾਉਣ ਤੋਂ ਇਲਾਵਾ ਦੇਸੀ ਘਿਓ ਤੁਹਾਡੀ ਚਮੜੀ ਨੂੰ ਕਈ ਤਰੀਕਿਆਂ ਨਾਲ ਲਾਭ ਪਹੁੰਚਾਉਂਦਾ ਹੈ। ਆਓ ਜਾਣਦੇ ਹਾਂ ਇਸ ਬਾਰੇ ਵਿਸਥਾਰ ਵਿਚ...
ਸਿਹਤਮੰਦ ਦਿਲ
ਹਰ ਰੋਜ਼ ਇਕ ਚਮਚ ਦੇਸੀ ਘਿਓ ਖਾਣ ਨਾਲ ਤੁਹਾਡਾ ਦਿਲ ਸਿਹਤਮੰਦ ਰਹਿੰਦਾ ਹੈ। ਦੇਸੀ ਘਿਓ ਦੇ ਪੌਸ਼ਟਿਕ ਤੱਤ ਨਾੜੀਆਂ ਵਿਚ ਰੁਕਾਵਟ ਨਹੀਂ ਆਉਣ ਦਿੰਦੇ। ਜਿਸ ਕਾਰਨ ਤੁਹਾਨੂੰ ਸਾਰੀ ਉਮਰ ਵੀ ਹਾਰਟ ਸਟ੍ਰੋਕ ਦੀ ਸਮੱਸਿਆ ਨਹੀਂ ਹੁੰਦੀ।
ਮਜ਼ਬੂਤ ਹੱਡੀਆਂ
ਘਿਓ ਵਿਚ ਵਿਟਾਮਿਨ ਕੇ 2 ਹੁੰਦਾ ਹੈ, ਜੋ ਮਨੁੱਖੀ ਸਰੀਰ ਦੀਆਂ ਹੱਡੀਆਂ ਲਈ ਬਹੁਤ ਮਹੱਤਵਪੂਰਨ ਹੈ। ਹਰ ਰੋਜ਼ 1 ਜਾਂ 2 ਚੱਮਚ ਦੇਸੀ ਘਿਓ ਖਾਣ ਨਾਲ ਸਰੀਰ ਵਿਚ ਕੈਲਸ਼ੀਅਮ ਦੀ ਘਾਟ ਨਹੀਂ ਹੁੰਦੀ।
ਕੋਲੇਸਟ੍ਰੋਲ
ਦੇਸੀ ਘਿਓ ਖ਼ਰਾਬ ਕੋਲੈਸਟ੍ਰੋਲ ਨੂੰ ਖਤਮ ਕਰਕੇ ਚੰਗੇ ਕੋਲੈਸਟ੍ਰੋਲ ਪੈਦਾ ਕਰਨ ਵਿਚ ਮਦਦ ਕਰਦਾ ਹੈ।
ਮਜ਼ਬੂਤ ਇਮਿਊਨਟੀ
ਘਿਓ ਖਾਣ ਨਾਲ ਵਿਅਕਤੀ ਦੀ ਪਾਚਣ ਸ਼ਕਤੀ ਮਜ਼ਬੂਤ ਹੁੰਦੀ ਹੈ। ਇਹ ਤੁਹਾਨੂੰ ਬਿਮਾਰੀਆਂ ਦੇ ਵਿਰੁੱਧ ਲੜਨ ਦੀ ਤਾਕਤ ਦਿੰਦਾ ਹੈ। ਦੇਸੀ ਘਿਓ ਦਾ ਲਗਾਤਾਰ ਸੇਵਨ ਕਰਨ ਨਾਲ ਕਬਜ਼ ਨਹੀਂ ਹੁੰਦੀ।
ਸਿਰ ਦਰਦ ਤੋਂ ਰਾਹਤ
ਜੇ ਤੁਹਾਨੂੰ ਮਾਈਗ੍ਰੇਨ ਦੀ ਸਮੱਸਿਆ ਹੈ ਤਾਂ ਆਪਣੀ ਨੱਕ ਵਿਚ ਗਾਂ ਦੇ ਘਿਓ ਦੀਆਂ 2 ਬੂੰਦਾਂ ਪਾਓ। ਇਹ ਤੁਹਾਨੂੰ ਆਮ ਸਿਰ ਦਰਦ ਅਤੇ ਮਾਈਗਰੇਨ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਦਿੰਦਾ ਹੈ।