
ਕਿਤੇ ਤੁਸੀਂ ਤਾਂ ਨਹੀਂ ਖਾਂਦੇ ਕੱਚਾ ਲਸਣ
ਨਵੀਂ ਦਿੱਲੀ: ਲਸਣ ਦੀ ਵਰਤੋਂ ਲਗਭਗ ਹਰ ਘਰ ਵਿਚ ਕੀਤੀ ਜਾਂਦੀ ਹੈ। ਇਸ ਨੂੰ ਖਾਣ ਨਾਲ ਸੁਆਦ ਦੋਗੁਣਾ ਹੋ ਜਾਂਦਾ ਹੈ। ਲਸਣ ਵਿਚ ਕਈ ਤਰ੍ਹਾਂ ਦੇ ਐਂਟੀਬੈਕਟੀਰੀਅਲ ਗੁਣ ਵੀ ਹੁੰਦੇ ਹਨ ਜੋ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੇ ਹਨ ਪਰ ਇਸ ਦੀ ਜ਼ਿਆਦਾ ਮਾਤਰਾ ਵਿਚ ਵਰਤੋਂ ਕਰਨ ਨਾਲ ਸਰੀਰ ਨੂੰ ਨੁਕਸਾਨ ਪਹੁੰਚਦਾ ਹੈ। ਅੱਜ ਅਸੀਂ ਤੁਹਾਨੂੰ ਲਸਣ ਨਾਲ ਹੋਣ ਵਾਲੇ ਸਾਈਡ ਇਫੈਕਟ ਦੇ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ।
Garlic ਕਈ ਲੋਕ ਇਸ ਨੂੰ ਕੱਚਾ ਖਾਣ ਦੇ ਵੀ ਨਿਪੁੰਨ ਹੁੰਦੇ ਹਨ। ਲਸਣ ਸਾਹ ਵਿਚ ਬਦਬੂ, ਮੂੰਹ, ਢਿੱਡ ਜਾਂ ਸੀਨੇ ਵਿੱਚ ਜਲਨ, ਗੈਸ, ਉਲਟੀ, ਸਰੀਰ ਵਿਚ ਦੁਰਗੰਧ ਅਤੇ ਦਸਤ ਦਾ ਕਾਰਨ ਬਣ ਸਕਦਾ ਹੈ। ਅਕਸਰ ਕੱਚਾ ਲਸਣ ਖਾਣ ਨਾਲ ਹਾਲਤ ਹੋਰ ਵੀ ਖ਼ਰਾਬ ਹੋ ਜਾਂਦੀ ਹੈ। ਇਸ ਨਾਲ ਖ਼ੂਨ ਸਰਾਵ ਦਾ ਖ਼ਤਰਾ ਵੀ ਵੱਧ ਸਕਦਾ ਹੈ। ਸਰਜਰੀ ਦੇ ਬਾਅਦ ਲਸਣ ਦਾ ਸੇਵਨ ਹੋਰ ਐਲਰਜੀ ਪ੍ਰਤੀਕਿਰਿਆਵਾਂ ਅਤੇ ਬਲੀਡਿੰਗ ਦੀ ਸ਼ਿਕਾਇਤ ਹੋ ਸਕਦੀ ਹੈ।
Garlicਜ਼ਿਆਦਾ ਮਾਤਰਾ ਵਿਚ ਲਸਣ ਖਾਣ ਨਾਲ ਚਮੜੀ ਉੱਤੇ ਖ਼ਾਰਸ਼ ਅਤੇ ਰੈਸ਼ੇਜ ਵਰਗੀਆਂ ਸਮੱਸਿਆਵਾਂ ਸਾਹਮਣੇ ਆਉਂਦੀਆਂ ਹਨ। ਲਸਣ ਵਿੱਚ Alienase ਨਾਮ ਦਾ ਐਂਜਾਈਮ ਪਾਇਆ ਜਾਂਦਾ ਹੈ, ਜੋ ਖੁਰਕ ਦੀ ਵਜ੍ਹਾ ਬਣਦਾ ਹੈ। ਇਸ ਐਂਜਾਈਮ ਦੀ ਵਜ੍ਹਾ ਨਾਲ ਲਸਣ ਨੂੰ ਕੱਟਦੇ ਸਮੇਂ ਦਸਤਾਨੇ ਪਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਸਰੀਰ ਦੇ ਸਾਰੇ ਅੰਗਾਂ ਨੂੰ ਸਹੀ ਤਰੀਕੇ ਨਾਲ ਚਲਾਉਣ ਲਈ ਲੀਵਰ ਦਾ ਅਹਿਮ ਕੰਮ ਹੈ।
Garlicਅਜਿਹੇ ਵਿਚ ਲੀਵਰ ਦੀ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਹੈ ਪਰ ਲਸਣ ਦੀ ਜ਼ਿਆਦਾ ਮਾਤਰਾ ਵਿਚ ਵਰਤੋਂ ਕਰਨ ਨਾਲ ਲੀਵਰ ਨੂੰ ਨੁਕਸਾਨ ਪਹੁੰਚਦਾ ਹੈ। ਲਸਣ ਵਿਚ ਮੌਜੂਦ ਆਕਸੀਡੈਂਟ ਗੁਣ ਸਰੀਰ ਵਿਚ ਜਹਿਰੀਲੇ ਪਦਾਰਥਾਂ ਨੂੰ ਇਕੱਠਾ ਕਰ ਦਿੰਦੇ ਹਨ ਜੋ ਲੀਵਰ 'ਤੇ ਮਾੜਾ ਪ੍ਰਭਾਅ ਪਾਉਂਦੇ ਹਨ। ਅਕਸਰ ਦੇਖਿਆ ਜਾਂਦਾ ਹੈ ਕਿ ਲਸਣ ਨੂੰ ਜਦੋਂ ਕੱਚਾ ਖਾਦਾ ਜਾਂਦਾ ਹੈ ਤਾਂ ਮੂੰਹ ਵਿਚੋਂ ਬਦਬੂ ਆਉਣ ਲੱਗਦੀ ਹੈ ਜੋ ਥੋੜ੍ਹੀ ਦੇਰ ਬਾਅਦ ਠੀਕ ਹੋ ਜਾਂਦੀ ਹੈ ਪਰ ਜਦੋਂ ਰੋਜ਼ਾਨਾ ਅਤੇ ਜ਼ਿਆਦਾ ਮਾਤਰਾ ਵਿਚ ਲਸਣ ਖਾਦਾ ਜਾਂਦਾ ਹੈ ਤਾਂ ਹਮੇਸ਼ਾ ਲਈ ਸਾਹ ਵਿਚੋਂ ਬਦਬੂ ਆਉਣ ਲੱਗਦੀ ਹੈ।
GarlicGarlic ਇਸ ਵਿਚ ਕੁਝ ਕੈਮੀਕਲਸ ਹੁੰਦੇ ਹਨ ਜੋ ਮੂੰਹ ਵਿਚੋਂ ਬਦਬੂ ਦਾ ਕਾਰਨ ਬਣਦੇ ਹਨ। ਕੁਝ ਲੋਕ ਐਸੀਡਿਟੀ ਤੋਂ ਬਚਣ ਲਈ ਸਵੇਰੇ ਖਾਲੀ ਪੇਟ ਲਸਣ ਦੀਆਂ 2 ਕਲੀਆਂ ਖਾਂਦੇ ਹਨ ਪਰ ਖਾਲੀ ਪੇਟ ਇਨ੍ਹਾਂ ਦੀ ਵਰਤੋਂ ਕਰਨ ਨਾਲ ਉਲਟੀ, ਜੀਅ ਮਚਲਣਾ ਜਾਂ ਛਾਤੀ ਵਿਚ ਜਲਣ ਦੀ ਸਮੱਸਿਆ ਹੋ ਜਾਂਦੀ ਹੈ। ਖਾਣੇ ਵਿਚ ਲਸਣ ਦੀ ਜ਼ਿਆਦਾ ਵਰਤੋਂ ਕਰਨ ਨਾਲ ਚਮੜੀ ਸੰਬੰਧੀ ਕਈ ਸਮੱਸਿਆਵਾਂ ਹੋ ਜਾਂਦੀਆਂ ਹਨ।
ਇਨ੍ਹਾਂ ਵਿਚੋਂ ਇਕ ਹੈ ਐਕਜਿਮਾ ਜਿਸ ਨਾਲ ਚਮੜੀ ਲਾਲ ਹੋ ਜਾਂਦੀ ਹੈ ਅਤੇ ਰੈਸ਼ੇਜ ਪੈ ਜਾਂਦੇ ਹਨ। ਲਸਣ ਵਿਚ ਐਲਿਯਿਨ ਲਾਈਸੇ ਐਂਜਾਈਮ ਹੁੰਦਾ ਹੈ ਜਿਸ ਨਾਲ ਚਮੜੀ 'ਤੇ ਜਲਣ ਹੋ ਜਾਂਦੀ ਹੈ। ਲਸਣ ਦੀ ਜ਼ਿਆਦਾ ਵਰਤੋਂ ਕਰਨ ਨਾਲ ਸਿਰਦਰਦ ਅਤੇ ਮਾਈਗਰੇਨ ਦਾ ਸਮੱਸਿਆ ਹੋ ਜਾਂਦੀ ਹੈ ਇਸ ਨਾਲ ਦਿਮਾਗ ਦੇ ਅਣੁ ਉਤੇਜਿਤ ਹੋ ਜਾਂਦੇ ਹਨ ਜੋ ਸਿਰਦਰਦ ਦਾ ਕਾਰਨ ਬਣਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।