ਸਰਦੀਆਂ ‘ਚ ਹੋਣ ਵਾਲੀ ਛੋਟੀਆਂ-ਛੋਟੀਆਂ ਸਮੱਸਿਆਵਾਂ ਲਈ ਅਪਣਾਓ ਇਹ ਟਿਪਸ
Published : Dec 18, 2022, 9:23 am IST
Updated : Dec 18, 2022, 9:23 am IST
SHARE ARTICLE
Follow these tips for minor problems that occur in winter
Follow these tips for minor problems that occur in winter

ਸਰਦੀਆਂ ‘ਚ ਹੋਣ ਵਾਲੀ ਛੋਟੀਆਂ-ਛੋਟੀਆਂ ਸਮੱਸਿਆਵਾਂ ਲਈ ਅਪਣਾਓ ਇਹ ਟਿਪਸ

 

ਤੇਜ਼ੀ ਨਾਲ ਬਦਲਦਾ ਮੌਸਮ ਕਈ ਲੋਕਾਂ ਲਈ ਰਾਹਤ, ਜ਼ਿਆਦਾ ਉਮਰ ਦੇ ਲੋਕਾਂ ਅਤੇ ਬੱਚਿਆਂ ਦੇ ਨਾਲ-ਨਾਲ ਉਨ੍ਹਾਂ ਲੋਕਾਂ ਲਈ ਸਿਹਤ ਦੀਆਂ ਸਮੱਸਿਆਵਾਂ ਵੀ ਲੈ ਕੇ ਆਉਂਦਾ ਹੈ। ਸਰਦੀਆਂ ਦੇ ਮੌਸਮ ਦਾ ਪੂਰਾ ਮਜ਼ਾ ਲੈਣ ਲਈ ਸਿਹਤ ਦਾ ਪੂਰਾ।

ਪੂਰਾ ਖਿਆਲ ਰੱਖਣਾ ਜ਼ਰੂਰੀ ਹੈ। ਇਹ ਮੰਨਿਆ ਹੋਇਆ ਗਿਆ ਹੈ ਕਿ ਦਿਲ ਦੇ ਦੌਰੇ ਅਤੇ ਦਿਮਾਗ ਦੇ ਦੌਰੇ ਕਾਰਨ ਜ਼ਿਆਦਾ ਮੌਤਾਂ ਸਰਦੀਆਂ ‘ਚ ਹੀ ਹੁੰਦੀਆਂ ਹਨ। ਸਰਦੀਆਂ ‘ਚ ਦਿਨ ਛੋਟਾ ਹੋਣ ਨਾਲ ਸਰੀਰ ਦੇ ਹਾਰਮੋਨਸ ਦੇ ਸੰਤੁਲਨ ‘ਤੇ ਅਸਰ ਪੈਂਦਾ ਹੈ ਅਤੇ ਵਿਟਾਮਿਨ ਡੀ ਦੀ ਕਮੀ ਹੋ ਜਾਂਦੀ ਹੈ, ਜਿਸ ਕਾਰਨ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਵੱਧ ਜਾਂਦੀ ਹੈ। ਠੰਡ ਕਾਰਨ ਦਿਲ ਦੀਆਂ ਧਮਣੀਆਂ ਸੁਗੜ ਜਾਂਦੀਆਂ ਹਨ, ਜਿਸ ਕਾਰਨ ਖੂਨ ਅਤੇ ਆਕਸੀਜਨ ਦਾ ਦਿਲ ਵੱਲ ਵਹਾਅ ਘੱਟ ਹੋ ਜਾਂਦਾ ਹੈ। ਜਿਸ ਕਾਰਨ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ।

ਠੰਡੇ ਮੌਸਮ ‘ਚ ਤਣਾਅ ਵੱਧ ਜਾਂਦਾ ਹੈ, ਖਾਸ ਕਰ ਕੇ ਵੱਡੀ ਉਮਰ ਦੇ ਲੋਕਾਂ ‘ਚ ਤਣਾਅ ਅਤੇ ਹਾਈਪਰਟੈਂਸ਼ਨ ਵਧ ਜਾਂਦਾ ਹੈ। ਸਰਦੀਆਂ ਦੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਜ਼ਿਆਦਾਤਰ ਖੰਡ, ਟਰਾਂਸ ਫੈਟ ਅਤੇ ਸੋਡੀਅਮ ਵਾਲੇ ਭੋਜਨ ਖਾਂਦੇ ਦੇਖਿਆ ਗਿਆ ਹੈ, ਜੋ ਕਿ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਖਤਰਨਾਕ ਹੋ ਸਕਦਾ ਹੈ। ਤਾਪਮਾਨ ਘੱਟ ਹੋਣ ਨਾਲ ਖੂਨ ਦਾ ਜੰਮਣਾ ਵੀ ਵੱਧ ਜਾਂਦਾ ਹੈ, ਕਿਉਂਕਿ ਬਲੱਡ ਪਲੇਟਲੇਟਸ ਜ਼ਿਆਦਾ ਸਰਗਰਮ ਅਤੇ ਚਿਪਚਿਪੇ ਹੋ ਜਾਂਦੇ ਹਨ।

ਸਰਦੀਆਂ ਵਿੱਚ ਸਿਰ ਵਿੱਚ ਸਿੱਕਰੀ, ਫੱਟੇ ਬੁੱਲ੍ਹ, ਚਿਹਰੇ-ਹੱਥਾਂ ਉੱਤੇ ਰੁੱਖਾਪਣ ਅਤੇ ਦਾਗ-ਧੱਬਿਆਂ ਦੀ ਸਮੱਸਿਆ ਆਮ ਦੇਖਣ ਨੂੰ ਮਿਲਦੀ ਹੈ। ਮੌਸਮ ਦੇ ਬਦਲਾਅ ਦੇ ਨਾਲ ਤੁਸੀਂ ਆਪਣੀ ਤਵਚਾ ਦੀ ਦੇਖਭਾਲ ਵਿੱਚ ਵੀ ਬਦਲਾਅ ਕਰ ਦਿੰਦੇ ਹੋ। ਇਸ ਤੋਂ ਤੁਹਾਡੀ ਤਵਚਾ ਅਤੇ ਵਾਲਾਂ ਨੂੰ ਜ਼ਿਆਦਾ ਨੁਕਸਾਨ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਕੁੱਝ ਅਜਿਹੇ ਟਿਪਸ ਦੱਸਾਂਗੇ ਜਿਸ ਦੇ ਨਾਲ ਤੁਸੀਂ ਇਸ ਮੌਸਮ ਵਿੱਚ ਵੀ ਆਪਣੇ ਆਪ ਨੂੰ ਖ਼ੂਬਸੂਰਤ ਬਣਾਏ ਰੱਖ ਸਕਦੇ ਹੋ। ਆਓ ਜਾਣਦੇ ਹਾਂ ਸਰਦੀਆਂ ਵਿੱਚ ਖ਼ਾਸ ਦੇਖਭਾਲ ਦੇ ਕੁੱਝ ਟਿਪਸ।

ਫੱਟੇ ਬੁੱਲ੍ਹ — ਸਰਦੀਆਂ ਵਿੱਚ ਵਾਰ – ਵਾਰ ਬੁੱਲ੍ਹ ਫਟਣ ਵਾਲੀ ਪਰੇਸ਼ਾਨੀ ਤੋਂ ਛੁਟਕਾਰਾ ਪਾਉਣ ਲਈ ਇਸ ਉੱਤੇ ਰੋਜ਼ਾਨਾ ਪੈਟਰੋਲੀਅਮ ਜੈਲੀ, ਲਿਪ ਬਾਮ ਅਤੇ ਆਲਿਵ ਆਇਲ ਨਾਲ ਮਸਾਜ ਕਰੋ।

ਚਿਹਰੇ ਦੀਆਂ ਦੇਖਭਾਲ — ਸਰਦੀਆਂ ਦੀ ਹਵੇ ਦੇ ਕਾਰਨ ਚਿਹਰੇ ਉੱਤੇ ਰੁੱਖਾਪਣ ਅਤੇ ਦਾਗ਼ – ਧੱਬੇ ਪੈ ਜਾਂਦੇ ਹੈ। ਅਜਿਹੇ ਵਿੱਚ ਇਸ ਮੌਸਮ ਵਿੱਚ ਵੀ ਘਰ ਤੋਂ ਬਾਹਰ ਨਿਕਲਦੇ ਸਮੇਂ ਮਾਸ਼ਚਰਾਇਜਰ ਲਗਾਉਣਾ ਨਾ ਭੁੱਲੋ।

ਹੱਥਾਂ ਪੈਰਾਂ ਵਿੱਚ ਰੁੱਖਾਪਣ — ਮਾਇਸ਼ਚਰ ਅਤੇ ਹਾਇਡਰੇਸ਼ਨ ਦੀ ਕਮੀ ਦੇ ਕਾਰਨ ਸਰਦੀਆਂ ਵਿੱਚ ਹੱਥ ਰੁੱਖੇ ਅਤੇ ਅੱਡਿਆਂ ਫਟਣ ਲੱਗ ਜਾਂਦੀ ਹੈ। ਅਜਿਹੇ ਵਿੱਚ ਰਾਤ ਨੂੰ ਸੌਣ ਤੋਂ ਪਹਿਲਾਂ ਨਾਰੀਅਲ ਤੇਲ ਨਾਲ ਹੱਥਾਂ-ਪੈਰਾਂ ਦੀ ਮਸਾਜ ਕਰੋ।

ਵਾਲਾਂ ਵਿੱਚ ਸਿੱਕਰੀ — ਇਸ ਮੌਸਮ ਵਿੱਚ ਗਰਮ ਪਾਣੀ ਨਾਲ ਸਿਰ ਧੋਣ ਉੱਤੇ ਸਿਰ ਵਿੱਚ ਸਿੱਕਰੀ ਵਰਗੀ ਪਰੇਸ਼ਾਨੀ ਹੋ ਜਾਂਦੀ ਹੈ। ਗਰਮ ਦੀ ਬਜਾਏ ਐਂਟੀ-ਡੈਂਡਰਫ ਸ਼ੈਂਪੂ ਦੇ ਨਾਲ ਗੁਣਗੁਣੇ ਪਾਣੀ ਨਾਲ ਸਿਰ ਧੋਵੋ। ਸਿੱਕਰੀ ਦੀ ਸਮੱਸਿਆ ਦੂਰ ਹੋ ਜਾਵੇਗੀ।

ਨੱਕ ਲਾਲ — ਜ਼ੁਕਾਮ ਦੇ ਕਾਰਨ ਨੱਕ ਲਾਲ ਹੋਣ ਉੱਤੇ ਚਮੜੀ ਫਟਣ ਲੱਗ ਜਾਂਦੀ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਨੱਕ ਉੱਤੇ ਗਰਮ ਤੇਲ ਜਾਂ ਮਾਸ਼ਚਰਾਇਜਰ ਨਾਲ ਹਲਕੀ ਮਸਾਜ ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement