ਨਾਸ਼ਤਾ ਨਾ ਕਰਨ ਨਾਲ ਤੁਹਾਡੇ ਸਰੀਰ ਨੂੰ ਹੋ ਸਕਦੇ ਹਨ ਇਹ ਨੁਕਸਾਨ
Published : Mar 8, 2018, 10:51 am IST
Updated : Mar 19, 2018, 5:38 pm IST
SHARE ARTICLE
Breakfast Importance
Breakfast Importance

ਨਾਸ਼ਤਾ ਨਾ ਕਰਨ ਵਾਲੇ ਲੋਕਾਂ 'ਚ 27% ਦਿਲ ਦੇ ਦੌਰੇ ਦਾ ਖ਼ਤਰਾ ਜ਼ਿਆਦਾ

ਵਿਅਸਤ ਜ਼ਿੰਦਗੀ ਦੇ ਚਲਦੇ ਕਈ ਲੋਕ ਸਵੇਰੇ ਨਾਸ਼ਤਾ ਨਹੀਂ ਕਰ ਪਾਂਉਂਦੇ ਹਨ। ਭਾਰ ਘਟਾਉਣ ਦੀ ਕੋਸ਼ਿਸ਼ ਕਰਨ ਵਾਲੇ ਵੀ ਕਈ ਵਾਰ ਇਹ ਸੋਚ ਕੇ ਨਾਸ਼ਤਾ ਛੱਡ ਦਿੰਦੇ ਹਨ ਕਿ ਇਸ ਤੋਂ ਉਹ ਕੈਲਰੀ ਇਨਟੇਕ ਘੱਟ ਕਰ ਸਕਣਗੇ। ਪਰ ਇਹ ਗਲਤੀ ਤੁਹਾਨੂੰ ਬੀਮਾਰ ਬਣਾ ਸਕਦੀ ਹੈ। 

ਫੂਡ ਐਂਡ ਨਿਊਟਰੀਸ਼ਨ ਮਾਹਿਰਾਂ ਦਾ ਕਹਿਣਾ ਹੈ ਕਿ ਸਵੇਰੇ ਨਾਸ਼ਤਾ ਨਾ ਕਰਨ ਨਾਲ ਸਾਡਾ ਮੈਟਾਬਾਲਿਜ਼ਮ ਸਲੋ ਹੋ ਜਾਂਦਾ ਹੈ। ਇਸਦੇ ਕਾਰਨ ਭਾਰ ਵਧਣ ਵਰਗੀ ਕਈ ਪਰੇਸ਼ਾਨੀਆਂ ਹੋਣ ਲਗਦੀਆਂ ਹਨ। ਜੇਕਰ ਅਸੀਂ ਰੋਜ਼ ਸਵੇਰੇ ਨਾਸ਼ਤਾ ਕਰਕੇ ਘਰ ਤੋਂ ਨਿਕਲੀਏ ਤਾਂ ਇਸ ਨਾਲ ਦਿਮਾਗੀ ਫੰਕਸ਼ੰਸ ਵੀ ਠੀਕ ਤਰੀਕੇ ਨਾਲ ਕੰਮ ਕਰਦੇ ਹਨ। ਨਾਲ ਹੀ ਹੋਰ ਵੀ ਕਈ ਤਰ੍ਹਾਂ ਦੇ ਫਾਇਦੇ ਮਿਲਦੇ ਹਨ। 



ਭਾਰ ਵਧਣ ਦੀ ਸਮੱਸਿਆ


ਨਾਸ਼ਤਾ ਨਹੀਂ ਕਰਨ ਨਾਲ ਸਰੀਰ ਦਾ ਮੈਟਾਬਾਲੀਜ਼ਮ ਮੱਧਮ ਹੁੰਦਾ ਹੈ। ਨਾਲ ਹੀ ਜਦੋਂ ਅਸੀਂ ਦੁਪਹਿਰ ਦਾ ਖਾਣਾ ਖਾਂਦੇ ਹਾਂ ਤਾਂ ਓਵਰਈਟਿੰਗ ਕਰ ਜਾਂਦੇ ਹਾਂ। ਇਸ ਨਾਲ ਭਾਰ ਤੇਜੀ ਨਾਲ ਵਧਦਾ ਹੈ।



ਐਸਿਡਿਟੀ ਦੀ ਸਮੱਸਿਆ


ਰਾਤ-ਭਰ ਢਿੱਡ ਖਾਲੀ ਰਹਿਣ ਦੇ ਕਾਰਨ ਉਸ 'ਚ ਐਸਿਡ ਦੀ ਮਾਤਰਾ ਵੱਧ ਜਾਂਦੀ ਹੈ। ਅਜਿਹੇ 'ਚ ਸਵੇਰੇ ਕੁੱਝ ਵੀ ਨਹੀਂ ਖਾਣ 'ਤੇ ਐਸਿਡਿਟੀ ਦੀ ਸਮੱਸਿਆ ਹੋ ਸਕਦੀ ਹੈ।



ਦਿਲ ਦੇ ਦੌਰੇ ਦਾ ਖ਼ਤਰਾ


ਅਮਰਿਕਨ ਸਟਡੀ ਦੇ ਮੁਤਾਬਕ, ਨਾਸ਼ਤਾ ਨਾ ਕਰਨ ਵਾਲੇ ਲੋਕਾਂ 'ਚ 27% ਦਿਲ ਦੇ ਦੌਰੇ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਮਾਹਿਰਾਂ ਦੇ ਮੁਤਾਬਕ, ਨਾਸ਼ਤਾ ਨਾ ਕਰਨ ਨਾਲ ਮੋਟਾਪਾ ਵਧਦਾ ਹੈ, ਜਿਸਦੇ ਨਾਲ ਦਿਲ 'ਤੇ ਮਾੜਾ ਅਸਰ ਪੈਂਦਾ ਹੈ।



ਡਾਇਬਿਟੀਜ਼ ਦਾ ਖ਼ਤਰਾ

ਨਾਸ਼ਤਾ ਨਾ ਕਰਨ ਨਾਲ ਹਾਇਪੋਗਲਾਇਸਿਮਿਕ (ਸਰੀਰ ਦਾ ਸ਼ੁਗਰ ਲੈਵਲ ਘੱਟ ਹੋਣ) ਦੀ ਸਮੱਸਿਆ ਹੋ ਸਕਦੀ ਹੈ। ਓਬੈਸਿਟੀ ਜਰਨਲ ਦੀ ਸਟਡੀ ਇਹ ਵੀ ਕਹਿੰਦੀ ਹੈ ਕਿ ਨਾਸ਼ਤਾ ਨਹੀਂ ਕਰਨ ਨਾਲ ਭਾਰ ਵਧਦਾ ਹੈ। ਇਸਤੋਂ ਟਾਈਪ 2 ਡਾਇਬਿਟੀਜ ਹੋਣ ਦਾ ਖ਼ਤਰਾ 54% ਵੱਧ ਸਕਦਾ ਹੈ।



ਅਲਸਰ ਦਾ ਖ਼ਤਰਾ


ਨਾਸ਼ਤਾ ਨਾ ਕਰਨ ਨਾਲ ਐਸਿਡਿਟੀ ਦੀ ਸਮੱਸਿਆ ਵੱਧਦੀ ਹੈ। ਇਹ ਸਮੱਸਿਆ ਲੰਬੇ ਸਮੇਂ ਤੱਕ ਬਣੀ ਰਹੇ ਤਾਂ ਅਲਸਰ ਵੀ ਹੋ ਸਕਦਾ ਹੈ।

ਦਿਮਾਗ 'ਤੇ ਅਸਰ

ਨਾਸ਼ਤਾ ਨਾ ਕਰਨ ਨਾਲ ਦਿਮਾਗ ਨੂੰ ਸਮਰੱਥ ਨਿਊਟਰੀਸ਼ਨ ਅਤੇ ਐਨਰਜੀ ਨਹੀਂ ਮਿਲ ਪਾਂਦੀ। ਇਸ ਨਾਲ ਦਿਮਾਗੀ ਫੰਕਸ਼ੰਸ 'ਤੇ ਮਾੜਾ ਅਸਰ ਪੈਂਦਾ ਹੈ। ਕਿਸੇ ਕੰਮ 'ਚ ਮਨ ਨਹੀਂ ਲੱਗਣ ਦੀ ਸਮੱਸਿਆ ਵੀ ਹੋ ਸਕਦੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement