
ਅਮਰੀਕਾ ਤੋਂ ਲੈ ਕੇ ਯੂਰਪ ਤੱਕ ਦਾ ਹਰ ਦੇਸ਼ ਕੋਰੋਨਾ ਤੋਂ ਬਚਾਅ ਲਈ ਵੈਕਸੀਨ ਜਾਂ ਦਵਾ ਦੀ ਖੋਜ ਵਿਚ ਜੁਟਿਆ ਹੋਇਆ ਹੈ।
ਨਵੀਂ ਦਿੱਲੀ: ਅਮਰੀਕਾ ਤੋਂ ਲੈ ਕੇ ਯੂਰਪ ਤੱਕ ਦਾ ਹਰ ਦੇਸ਼ ਕੋਰੋਨਾ ਤੋਂ ਬਚਾਅ ਲਈ ਵੈਕਸੀਨ ਜਾਂ ਦਵਾ ਦੀ ਖੋਜ ਵਿਚ ਜੁਟਿਆ ਹੋਇਆ ਹੈ। ਇਸ ਦਿਸ਼ਾ ਵਿਚ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਹੈ ਅਤੇ ਜਪਾਨ ਦੇ ਨੈਸ਼ਨਲ ਇੰਸਟੀਚਿਊਟ ਆਫ ਐਡਵਾਂਸ ਇੰਡਸਯਟੀਅਲ ਸਾਇੰਸ ਅਤੇ ਟੈਕਨੋਲੋਜੀ ਨੇ ਇਕ ਸੰਯੁਕਤ ਖੋਜ ਕੀਤੀ ਹੈ।
Photo
ਖੋਜ ਅਨੁਸਾਰ ਭਾਰਤ ਵਿਚ ਪਹਿਲਾਂ ਤੋਂ ਅਪਣੇ ਚਿਕਿਤਸਕ ਗੁਣਾਂ ਦੀ ਪਛਾਣ ਬਣਾਉਣ ਵਾਲੀ ਆਯੁਰਵੈਦਿਕ ਜੜੀ-ਬੂਟੀ ਅਸ਼ਵਗੰਧਾ ਕੋਰੋਨਾ ਸੰਕਰਮਣ ਖਿਲਾਫ ਇਕ ਪ੍ਰਭਾਵਸ਼ਾਲੀ ਇਲਾਜ ਅਤੇ ਰੋਕਥਾਮ ਵਾਲੀ ਦਵਾਈ ਹੋ ਸਕਦੀ ਹੈ। ਖੋਜ ਟੀਮ ਨੇ ਪਾਇਆ ਕਿ ਅਸ਼ਵਗੰਧਾ ਅਤੇ ਪ੍ਰੋਪੋਲਿਸ ਵਿਚ ਕੋਰੋਨਾ ਵਾਇਰਸ ਲਈ ਪ੍ਰਭਾਵਸ਼ਾਲੀ ਦਵਾਈਆਂ ਬਣਾਉਣ ਦੀ ਸਮਰੱਥਾ ਹੈ।
Photo
ਆਈਆਈਟੀ ਦਿੱਲੀ ਵਿਚ ਬਾਇਓ ਮੈਡੀਕਲ ਇੰਜੀਨੀਅਰਿੰਗ ਐਂਡ ਬਾਇਓਟੈਕਨਾਲੋਜੀ ਵਿਭਾਗ ਦੇ ਮੁਖੀ ਅਤੇ ਡੀਏਆਈ ਲੈਬ ਦੇ ਕੋਆਰਡੀਨੇਟਰ ਪ੍ਰੋਫੈਸਰ ਡੀ.ਸੁੰਦਰ ਅਨੁਸਾਰ ਰਵਾਇਤੀ ਮੈਡੀਕਲ ਪ੍ਰਣਾਲੀ ਆਯੁਰਵੈਦ ਦਾ ਅਭਿਆਸ ਹਜ਼ਾਰਾਂ ਸਾਲਾਂ ਤੋਂ ਭਾਰਤ ਵਿਚ ਕੀਤਾ ਜਾਂਦਾ ਰਿਹਾ ਹੈ।
Photo
ਬੀਤੇ ਇਕ ਦਹਾਕੇ ਤੋਂ ਆਈਆਈਟੀ ਦਿੱਲੀ ਅਤੇ ਏਆਈਐਸਟੀ ਦੇ ਖੋਜਕਰਤਾ ਆਧੁਨਿਕ ਤਕਨੀਕਾਂ ਦੇ ਨਾਲ ਰਵਾਇਤੀ ਗਿਆਨ ਨਾਲ ਅਧਿਐਨ ਕਰਨ ਵਿਚ ਜੁਟੇ ਹਨ। ਨਵੇਂ ਅਧਿਐਨ ਵਿਚ ਸਾਹਮਣੇ ਆਇਆ ਹੈ ਕਿ ਅਸ਼ਵਗੰਧਾ ਦੇ ਇਕ ਕੈਮੀਕਲ ਕੰਪਾਊਂਡ ਵਿਥਨੋਨ ਵਿਚ ਸਰੀਰ ਵਿਚ ਕੋਰੋਨਾ ਵਾਇਰਸ ਦੀ ਚੱਲ ਰਹੀ ਰੇਪਲੀਕੇਸ਼ਨ ਨੂੰ ਰੋਕਣ ਦੀ ਸਮਰੱਥਾ ਹੈ।
Photo
ਇਸ ਦੇ ਨਾਲ ਹੀ ਮਧੂ ਮੱਖੀ ਦੇ ਅੰਦਰ ਵੀ ਇਕ ਕੈਮੀਕਲ ਕੰਪਾਊਂਡ ਕੈਫਿਕ ਐਸਿਡ ਫੀਨੈਥਾਈਲ ਈਸਟਰ (ਸੀਏਪੀਈ) ਦਾ ਵੀ ਪਤਾ ਲੱਗਿਆ ਹੈ ਜੋ ਮਨੁੱਖੀ ਸਰੀਰ ਵਿਚ ਸਾਰਸ ਸੀਓਵੀ -2 ਐਮ ਪ੍ਰੋ ਦੀ ਕਿਰਿਆ ਨੂੰ ਰੋਕ ਸਕਦਾ ਹੈ।