ਕੋਰੋਨਾ 'ਤੇ China ਦਾ 'ਕਬੂਲਨਾਮਾ', ਦੱਸਿਆ ਖੁਦ ਨਸ਼ਟ ਕੀਤੇ Virus ਦੇ ਸੈਂਪਲ
Published : May 19, 2020, 11:38 am IST
Updated : May 19, 2020, 11:38 am IST
SHARE ARTICLE
Photo
Photo

ਹੁਣ ਤੱਕ ਦਾਅਵਾ ਕੀਤਾ ਜਾ ਰਿਹਾ ਸੀ ਕਿ ਚੀਨ ਕੋਰੋਨਾ ਵਾਇਰਸ ਸੰਕਰਮਣ ਨੂੰ ਲੈ ਕੇ ਪੂਰੀ ਦੁਨੀਆ ਦੇ ਸਾਹਮਣੇ ਝੂਠ ਬੋਲ ਰਿਹਾ ਹੈ।

ਨਵੀਂ ਦਿੱਲੀ: ਹੁਣ ਤੱਕ ਦਾਅਵਾ ਕੀਤਾ ਜਾ ਰਿਹਾ ਸੀ ਕਿ ਚੀਨ ਕੋਰੋਨਾ ਵਾਇਰਸ ਸੰਕਰਮਣ ਨੂੰ ਲੈ ਕੇ ਪੂਰੀ ਦੁਨੀਆ ਦੇ ਸਾਹਮਣੇ ਝੂਠ ਬੋਲ ਰਿਹਾ ਹੈ। ਅਮਰੀਕਾ ਦਾ ਵੀ ਇਲਜ਼ਾਮ ਹੈ ਕਿ ਚੀਨ ਨੇ ਅਜਿਹਾ ਇਸ ਲਈ ਕੀਤਾ ਤਾਂ ਕਿ ਦੁਨੀਆ ਇਹ ਪਤਾ ਨਾ ਲਗਾ ਸਕੇ ਕਿ ਵਾਇਰਸ ਕਿੱਥੋਂ ਫੈਲਣਾ ਸ਼ੁਰੂ ਹੋਇਆ ਸੀ।

Coronavirus cases 8 times more than official numbers washington based report revealedPhoto

ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਹੁਣ ਤੱਕ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿਚੋਂ ਕਈ ਜਾਨਾਂ ਲੈ ਚੁੱਕਾ ਹੈ। ਹੁਣ ਚੀਨ ਨੇ ਮੰਨਿਆ ਹੈ ਕਿ ਉਸ ਨੇ ਦੇਸ਼ ਵਿਚ ਫੈਲੇ ਕੋਰੋਨਾ ਵਾਇਰਸ ਦੇ ਸ਼ੁਰੂਆਤੀ ਸੈਂਪਲ ਨਸ਼ਟ ਕਰ ਦਿੱਤੇ ਸਨ। ਅਮਰੀਕਾ ਸ਼ੁਰੂ ਤੋਂ ਇਸ ਗੱਲ ਦਾ ਇਲਜ਼ਮ ਲਗਾਉਂਦਾ ਰਿਹਾ ਹੈ ਕਿ ਚੀਨ ਨੇ ਅਜਿਹਾ ਇਸ ਲਈ ਕੀਤਾ ਹੈ ਤਾਕਿ ਦੁਨੀਆ ਇਹ ਪਤਾ ਨਾ ਲਗਾ ਸਕੇ ਕਿ ਵਾਇਰਸ ਕਿੱਥੋਂ ਫੈਲਣਾ ਸ਼ੁਰੂ ਹੋਇਆ।

Covid 19 The vaccine india Photo

ਇਕ ਅਧਿਕਾਰੀ ਨੇ ਖੁਲਾਸਾ ਕੀਤਾ ਹੈ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦੇ ਸ਼ੁਰੂਆਤੀ ਸੈਂਪਲ ਨੂੰ ਨਸ਼ਟ ਕੀਤਾ ਗਿਆ, ਇਸ ਦਾ ਫੈਸਲਾ ਬਾਇਓਸੇਫਟੀ ਨੂੰ ਧਿਆਨ ਵਿਚ ਰੱਖਦੇ ਹੋਏ ਮਾਹਿਰਾਂ ਦੀ ਰਾਏ ਅਤੇ ਖੋਜ ਤੋਂ ਬਾਅਦ ਲਿਆ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਰ ਪੋਮਪਿਓ ਪਹਿਲਾਂ ਵੀ ਇਲਜ਼ਾਮ ਲਗਾ ਚੁੱਕੇ ਹਨ ਕਿ ਦੇਸ਼ ਦੀ ਕਮਿਊਨਿਸਟ ਪਾਰਟੀ ਗਲੋਬਲ ਮਹਾਮਾਰੀ ਦੇ ਹਲਾਤਾਂ ਵਿਚ ਅੰਤਰਰਾਸ਼ਟਰੀ ਪਾਰਦਰਸ਼ਿਤਾ ਨੂੰ ਤਾਕ 'ਤੇ ਰੱਖ ਰਹੀ ਹੈ। 

corona virusPhoto

ਹਾਲਾਂਕਿ ਚੀਨ ਨੇ ਉਹਨਾਂ ਦੇ ਬਿਆਨ ਨੂੰ ਗੁੰਮਰਾਹ ਕਰਨ ਵਾਲਾ ਦੱਸਿਆ ਹੈ। ਚੀਨ ਨੇ ਦਾਅਵਾ ਕੀਤਾ ਹੈ ਕਿ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਬਚਾਅ ਵਜੋਂ ਸੈਂਪਲ ਨਸ਼ਟ ਕੀਤੇ ਗਏ। 

Coronavirus outbreak spitting in public is a health hazard say expertsPhoto

ਚੀਨ ਦੇ ਇਕ ਮੀਡੀਆ ਆਊਟਲੇਟ ਨੇ ਦਾਅਵਾ ਕੀਤਾ ਹੈ ਕਿ ਦਸੰਬਰ ਦੇ ਅਖੀਰ ਵਿਚ ਕੀਤੇ ਗਏ ਟੈਸਟਾਂ ਵਿਚ SARS ਵਰਗੇ ਘਾਤਕ ਵਾਇਰਸ ਦਾ ਸ਼ੱਕ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਇਹ ਸੈਂਪਲ ਨਸ਼ਟ ਕਰ ਦਿੱਤੇ ਗਏ। ਇਸ ਰਿਪੋਰਟ ਅਨੁਸਾਰ ਚੀਨ ਨੇ ਉਸ ਸਮੇਂ ਵਿਸ਼ਵ ਸਿਹਤ ਸੰਗਠਨ ਨੂੰ ਇਸ ਬਾਰੇ ਸੂਚਨਾ ਨਹੀਂ ਦਿੱਤੀ ਸੀ। 

Location: China, Hubei, Wuhan

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement