ਸ਼ਹਿਦ ਵਿਚ ਮਿਲਾ ਕੇ ਖਾਉ ਲੌਂਗ, ਹੋਣਗੇ ਕਈ ਫ਼ਾਇਦੇ
Published : Jun 19, 2023, 5:28 pm IST
Updated : Jun 19, 2023, 5:28 pm IST
SHARE ARTICLE
photo
photo

ਅਜਿਹੇ ਵਿਚ ਦੋਹਾਂ ਦਾ ਇਕੱਠਿਆਂ ਦਾ ਸੇਵਨ ਕਰ ਕੇ ਤੁਸੀਂ ਦੁਗਣਾ ਫ਼ਾਇਦਾ ਲੈ ਸਕਦੇ ਹੋ

 

ਪੁਰਾਣੇ ਸਮਿਆਂ ਵਿਚ ਸ਼ਹਿਦ ਅਤੇ ਲੌਂਗ ਦੀ ਵਰਤੋਂ ਬੀਮਾਰੀਆਂ ਦੇ ਇਲਾਜ ਵਿਚ ਕੀਤਾ ਜਾਂਦਾ ਸੀ ਕਿਉਂਕਿ ਦੋਹਾਂ ਵਿਚ ਹੀ ਐਂਟੀਬੈਕਟੀਰੀਅਲ, ਐਂਟੀਵਾਇਰਲ ਗੁਣ ਹੁੰਦੇ ਹਨ। ਅਜਿਹੇ ਵਿਚ ਦੋਹਾਂ ਦਾ ਇਕੱਠਿਆਂ ਦਾ ਸੇਵਨ ਕਰ ਕੇ ਤੁਸੀਂ ਦੁਗਣਾ ਫ਼ਾਇਦਾ ਲੈ ਸਕਦੇ ਹੋ। 

ਗਲੇ ਦੇ ਦਰਦ ਨੂੰ ਦੂਰ ਕਰੇ: ਗਲੇ ਵਿਚ ਦਰਦ, ਸੋਜ਼ਸ਼ ਅਤੇ ਧੱਫੜ ਦੀ ਸਮੱਸਿਆ ਬਦਲਦੇ ਮੌਸਮ ਵਿਚ ਆਮ ਹੈ ਜੋ ਇੰਫ਼ੈਕਸ਼ਨ ਨਾਲ ਵੀ ਜੁੜਿਆ ਹੁੰਦਾ ਹੈ। ਅਜਿਹੇ ਵਿਚ 2-3 ਲੌਂਗਾਂ ਨੂੰ ਇਕ ਚਮਚ ਸ਼ਹਿਦ ਵਿਚ ਭਿਉਂ ਕੇ ਥੋੜ੍ਹੀ ਦੇਰ ਲਈ ਛੱਡ ਦਿਉ ਅਤੇ ਫਿਰ ਲੌਂਗਾਂ ਨੂੰ ਬਾਹਰ ਕੱਢ ਕੇ ਸ਼ਹਿਦ ਚੱਟ ਕੇ 1 ਗਲਾਸ ਘੱਟ ਗਰਮ ਪਾਣੀ ਪੀਉ। ਇਸ ਨਾਲ ਗਲੇ ਦਾ ਦਰਦ ਠੀਕ ਹੋ ਜਾਵੇਗਾ।
ਮੂੰਹ ਦੇ ਛਾਲੇ ਠੀਕ ਕਰੇ: ਇਕ ਚਮਚ ਸ਼ਹਿਦ ਵਿਚ 1/2 ਚਮਚ ਲੌਂਗ ਪਾਊਡਰ ਮਿਲਾ ਕੇ ਛਾਲਿਆਂ ’ਤੇ ਲਗਾਉ ਅਤੇ ਕੁੱਝ ਮਿੰਟਾਂ ਬਾਅਦ ਕੁਰਲੀ ਕਰੋ। ਦਿਨ ਵਿਚ ਤਿੰਨ ਵਾਰ ਅਜਿਹਾ ਕਰਨਾ ਨਾਲ ਤੁਹਾਨੂੰ ਵਧੀਆ ਨਤੀਜੇ ਮਿਲਣਗੇ। ਇਸ ਵਿਚ ਮੌਜੂਦ ਐਂਟੀ-ਇਨਫ਼ਲੇਮੇਟਰੀ ਅਤੇ ਐਂਟੀਸੈਪਟਿਕ ਗੁਣ ਛਾਲਿਆਂ ਨੂੰ ਦੂਰ ਕਰਨ ਵਿਚ ਮਦਦਗਾਰ ਹੁੰਦੇ ਹਨ। ਲੌਂਗ ਅਤੇ ਸ਼ਹਿਦ ਉਲਟੀਆਂ ਅਤੇ ਮਤਲੀ ਦੀ ਸਮੱਸਿਆ ਲਈ ਇਕ ਰਾਮਬਾਣ ਇਲਾਜ ਹੈ। ਇਸ ਲਈ 5 ਭੁੰਨੇ ਹੋਏ ਲੌਂਗ ਪਾਊਡਰ ਵਿਚ ਸ਼ਹਿਦ ਮਿਲਾ ਕੇ ਖਾਉ। ਗਰਭ ਅਵਸਥਾ ਦੌਰਾਨ ਹੋਣ ਵਾਲੀ ਉਲਟੀ ਮਤਲੀ ਨੂੰ ਦੂਰ ਕਰਨ ਲਈ ਤੁਸੀਂ ਇਸ ਨੁਸਖ਼ੇ ਨੂੰ ਅਪਣਾ ਸਕਦੇ ਹੋ। ਸ਼ਹਿਦ ਵਿਚ ਭਿੱਜੇ ਹੋਏ ਲੌਂਗ ਖਾਣ ਨਾਲ ਪਾਚਕ ਰੇਟ ਵਧਦਾ ਹੈ ਜੋ ਭਾਰ ਘਟਾਉਣ ਵਿਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਸ ਵਿਚ ਕਾਰਬੋਹਾਈਡਰੇਟ ਵੀ ਹੁੰਦੇ ਹਨ ਜੋ ਤੁਹਾਨੂੰ ਦਿਨ ਭਰ ਐਨਰਜੈਟਿਕ ਰੱਖਣ ਵਿਚ ਸਹਾਇਤਾ ਕਰਦੇ ਹਨ।

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement