ਪੇਟ ਵਿਚ ਇਨਫ਼ੈਕਸ਼ਨ ਹੋਣ ਦਾ ਕਾਰਨ ਹੋ ਸਕਦੈ ‘ਨਹੁੰ ਚਬਾਉਣਾ’
Published : Feb 20, 2021, 7:41 am IST
Updated : Feb 20, 2021, 7:41 am IST
SHARE ARTICLE
 Nails
Nails

ਪਾਚਨ ਤੰਤਰ ਵਿਚ ਗੜਬੜੀ ਮਹਿਸੂਸ ਹੁੰਦੀ ਹੈ। ਅਜਿਹੇ ਵਿਚ ਪੇਟ ਖ਼ਰਾਬ ਹੋਣ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ।

ਬੱਚਿਆਂ ਨੂੰ ਅਕਸਰ ਅਪਣੇ ਮੂੰਹ ਵਿਚ ਹੱਥ ਪਾਉਣ ਅਤੇ ਨਹੁੰ ਚਬਾਉਣ ਦੀ ਆਦਤ ਹੁੰਦੀ ਹੈ। ਇਸ ਨਾਲ ਹੀ ਜੇ ਗੱਲ ਅਸੀਂ ਵੱਡਿਆਂ ਦੀ ਕਰੀਏ ਤਾਂ ਕੁੱਝ ਲੋਕ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਦਾ ਜ਼ਿਆਦਾ ਸਮਾਂ ਹੱਥ ਮੂੰਹ ਵਿਚ ਹੀ ਰਹਿੰਦਾ ਹੈ, ਅਰਥਾਤ ਉਹ ਲੋਕ ਅਪਣੇ ਨਹੁੰ ਚਬਾਉਂਦੇ ਰਹਿੰਦੇ ਹਨ। ਇਸ ਦੇ ਪਿੱਛੇ ਦਾ ਕਾਰਨ ਚਿੰਤਾ, ਡਰ, ਤਣਾਅ ਅਤੇ ਬਹੁਤ ਜ਼ਿਆਦਾ ਸੋਚਣਾ ਹੁੰਦਾ ਹੈ। ਭਾਵੇਂ ਹਰ ਕੋਈ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਕਿ ਨਹੁੰ ਚਬਾਉਣਾ ਇਕ ਚੰਗੀ ਆਦਤ ਨਹੀਂ ਫਿਰ ਵੀ ਉਹ ਇਸ ਆਦਤ ਤੋਂ ਮਜਬੂਰ ਹਨ। ਅੱਜ ਅਸੀ ਤੁਹਾਨੂੰ ਇਸ ਆਦਤ ਤੋਂ ਛੁਟਕਾਰਾ ਪਾਉਣ ਬਾਰੇ ਦਸਾਂਗੇ:  

Nails

Nails

ਵਾਰ-ਵਾਰ ਨਹੁੰ ਚਬਾਉਣ ਨਾਲ ਉਨ੍ਹਾਂ ਦੀ ਗੰਦਗੀ ਪੇਟ ਤਕ ਪਹੁੰਚ ਜਾਂਦੀ ਹੈ। ਇਸ ਕਾਰਨ ਪਾਚਨ ਤੰਤਰ ਵਿਚ ਗੜਬੜੀ ਮਹਿਸੂਸ ਹੁੰਦੀ ਹੈ। ਅਜਿਹੇ ਵਿਚ ਪੇਟ ਖ਼ਰਾਬ ਹੋਣ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਨਹੁੰ ਚਬਾਉਣ ਨਾਲ ਇਸ ਵਿਚ ਮੌਜੂਦ ਗੰਦਗੀ ਅਤੇ ਬੈਕਟਰੀਆ ਮੂੰਹ ਅੰਦਰ ਚਲੇ ਜਾਣਗੇ। ਅਜਿਹੇ ਵਿਚ ਪੇਟ ਖ਼ਰਾਬ ਅਤੇ ਇਨਫ਼ੈਕਸ਼ਨ ਹੋਣ ਕਾਰਨ ਕਈ ਕਿਸਮਾਂ ਦੀਆਂ ਬੀਮਾਰੀਆਂ ਲੱਗਣ ਦਾ ਖ਼ਤਰਾ ਵੱਧ ਜਾਂਦਾ ਹੈ।

 Gas in the stomachstomach

ਨਹੁੰ ਚਬਾਉਣ ਨਾਲ ਦੰਦਾਂ ’ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ। ਇਸ ਨਾਲ ਦੰਦਾਂ ’ਤੇ ਤਰੇੜਾਂ ਪੈ ਸਕਦੀਆਂ ਹਨ। ਇਕ ਖੋਜ ਅਨੁਸਾਰ ਉਦਾਸੀ, ਤਣਾਅ ਜਾਂ ਕੋਈ ਪ੍ਰੇਸ਼ਾਨੀ ਹੋਣ ’ਤੇ ਬਹੁਤ ਸਾਰੇ ਲੋਕ ਨਹੁੰ ਚਬਾਉਣ ਲਗਦੇ ਹਨ। ਇਸ ਨਾਲ ਵਿਅਕਤੀ ਦੇ ਇਮੋਸ਼ਨ ਨਜ਼ਰ ਆਉਂਦੇ ਹਨ। ਪਰ ਵੇਲੇ ਸਿਰ ਇਸ ਆਦਤ ਨੂੰ ਨਾ ਛੱਡਣ ਕਾਰਨ ਤਣਾਅ ਵਧ ਸਕਦਾ ਹੈ। 

nailsnails

ਨਹੁੰਆਂ ਨੂੰ ਜ਼ਿਆਦਾ ਵਧਾਉਣ ਦੀ ਬਜਾਏ ਸਮੇਂ-ਸਮੇਂ ’ਤੇ ਕਟਦੇ ਰਹੋ। ਜਿਸ ਤਰ੍ਹਾਂ ਛੋਟੇ ਬੱਚਿਆਂ ਨੂੰ ਮੂੰਹ ਵਿਚ ਹੱਥ ਪਾਉਣ ਤੋਂ ਰੋਕਣ ਲਈ ਮਾਵਾਂ ਉਨ੍ਹਾਂ ਦੇ ਨਹੁੰਆਂ ’ਤੇ ਥੋੜ੍ਹਾ ਜਿਹਾ ਕਰੇਲੇ ਦਾ ਰਸ ਜਾਂ ਲਾਲ ਮਿਰਚ ਪਾਊਡਰ ਲਗਾਉਂਦੀਆਂ ਹਨ। ਉਸੇ ਤਰ੍ਹਾਂ ਤੁਸੀਂ ਇਨ੍ਹਾਂ ਚੀਜ਼ਾਂ ਨੂੰ ਟਰਾਈ ਕਰ ਸਕਦੇ ਹੋ।

ਜਦੋਂ ਵੀ ਤੁਹਾਡਾ ਨਹੁੰ ਚਬਾਉਣ ਦਾ ਮਨ ਕਰੇ ਤਾਂ ਅਪਣਾ ਧਿਆਨ ਭਟਕਾ ਲਉ। ਇਸ ਲਈ ਤੁਸੀਂ ਕੋਈ ਕਿਤਾਬ ਪੜ੍ਹਨਾ, ਫ਼ਿਲਮ ਦੇਖਣਾ, ਗਾਣਾ ਸੁਣਨਾ ਆਦਿ ਕੋਈ ਅਪਣਾ ਮਨਪਸੰਦ ਕੰਮ ਕਰ ਸਕਦੇ ਹੋ। ਨਹੁੰਆਂ ’ਤੇ ਹਮੇਸ਼ਾ ਨੇਲ ਪਾਲਿਸ਼ ਲਗਾ ਕੇ ਰੱਖੋ। ਅਜਿਹੇ ਵਿਚ ਨੇਲ ਪਾਲਿਸ਼ ਦੀ ਤੇਜ਼ ਸੁਗੰਧ ਅਤੇ ਸਵਾਦ ਕਾਰਨ ਤੁਸੀਂ ਅਪਣੇ ਆਪ ਹੀ ਨਹੁੰ ਚਬਾਉਣਾ ਬੰਦ ਕਰ ਦੇਵੋਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement