ਪ੍ਰੀਖਿਆਵਾਂ ਦੇ ਦਿਨਾਂ 'ਚ ਸਿਹਤ ਦਾ ਧਿਆਨ ਰੱਖਣ ਲਈ ਇਨ੍ਹਾ ਗੱਲਾਂ ਨੂੰ ਰੱਖੋ ਯਾਦ!
Published : Mar 1, 2018, 1:24 pm IST
Updated : Mar 20, 2018, 12:52 pm IST
SHARE ARTICLE
ਤੰਦਰੁਸਤੀ ਵਿਦਿਆਰਥੀਆਂ ਦੀ ਯਾਦ ਰੱਖਣ ਦੀ ਸ਼ਕਤੀ ਨੂੰ ਅਸਾਨ ਬਣਾਉਂਦੀ ਹੈ।
ਤੰਦਰੁਸਤੀ ਵਿਦਿਆਰਥੀਆਂ ਦੀ ਯਾਦ ਰੱਖਣ ਦੀ ਸ਼ਕਤੀ ਨੂੰ ਅਸਾਨ ਬਣਾਉਂਦੀ ਹੈ।

ਵਿਦਿਆਰਥੀਆਂ ਉੱਪਰ ਬਿਹਤਰ ਪ੍ਰਦਰਸ਼ਨ ਕਰਨ ਲਈ ਦਬਾਅ ਪਾਇਆ ਜਾਂਦਾ ਹੈ।

ਨਵੀਂ ਦਿੱਲੀ: ਇਹ ਉਹ ਸਮਾਂ ਹੈ ਜਦੋਂ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਇਮਤਿਹਾਨ ਦੇ ਦਬਾਅ ਦਾ ਸਾਹਮਣਾ ਕਰ ਹਹੇ ਹਨ। ਇਸ ਸਮੇਂ ਮਾਤਾ-ਪਿਤਾ ਬੱਚੇ ਦੀ ਸ਼ਕਤੀ ਵਜੋਂ ਉਭਰਦੇ ਹਨ। ਵਿਦਿਆਰਥੀਆਂ ਉੱਪਰ ਬਿਹਤਰ ਪ੍ਰਦਰਸ਼ਨ ਕਰਨ ਲਈ ਦਬਾਅ ਪਾਇਆ ਜਾਂਦਾ ਹੈ। ਇਸ ਲਈ ਪੜ੍ਹਾਈ ਦੇ ਨਾਲ-ਨਾਲ ਸਿਹਤ ‘ਤੇ ਵੀ ਧਿਆਨ ਦੇਣਾ ਚਾਹੀਦਾ ਹੈ। 

ਤੰਦਰੁਸਤੀ ਵਿਦਿਆਰਥੀਆਂ ਦੀ ਯਾਦ ਰੱਖਣ ਦੀ ਸ਼ਕਤੀ ਨੂੰ ਅਸਾਨ ਬਣਾਉਂਦੀ ਹੈ ਤੇ ਸਿੱਖੇ ਗਏ ਸਬਕ ਨੂੰ ਯਾਦ ਰੱਖਣ ‘ਚ ਵੀ ਮਦਦ ਕਰਦੀ ਹੈ।
ਹਿਮਾਲਿਆ ਡਰੱਗ ਕੰਪਨੀ ਨੇ ਆਉਣ ਵਾਲੀਆਂ ਪ੍ਰੀਖਿਆਵਾਂ ਵਿੱਚ ਸਿਹਤਮੰਦ ਜੀਵਨ-ਸ਼ੈਲੀ ਅਪਣਾਉਣ ਲਈ ਹੇਠ ਕੁਝ ਸੁਝਾਅ ਦਿੱਤੇ ਹਨ।



ਰੋਜ਼ਾਨਾ ਕਸਰਤ: ਅਕਾਦਮਿਕ ਪ੍ਰਦਰਸ਼ਨ ਵਿੱਚ ਸੁਧਾਰ ਕਰਨ ਲਈ ਸਰੀਰਕ ਸਰਗਰਮੀ ਮਹੱਤਵਪੂਰਨ ਬਣ ਜਾਂਦੀ ਹੈ। ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਵਿਚਲੇ ਅਧਿਐਨਾਂ ਵਿੱਚ ਦੱਸਿਆ ਗਿਆ ਹੈ ਕਿ ਹਰ ਰੋਜ਼ ਐਰੋਬਿਕ ਕਸਰਤ ਕਰਕੇ ਦਿਮਾਗ ਦਾ ਉਹ ਹਿੱਸਾ ਵਿਕਸਤ ਹੁੰਦਾ ਹੈ ਜਿਸ ਵਿੱਚ ਮੌਖਿਕ ਯਾਦਾਸ਼ਤ ਤੇ ਸਿੱਖਣ ਦੀ ਯੋਗਤਾ ਹੁੰਦੀ ਹੈ। ਕਸਰਤ ਦਿਮਾਗ ਵਿੱਚ ਆਕਸੀਜਨ ਦਾ ਪ੍ਰਵਾਹ ਕਰਦੀ ਹੈ, ਜਿਸ ਨਾਲ ਵਿਦਿਆਰਥੀਆਂ ਦੀ ਮੈਮੋਰੀ ਤੇ ਸੋਚਣ ਦੀ ਸਮਰੱਥਾ ਵਿੱਚ ਸੁਧਾਰ ਹੁੰਦਾ ਹੈ।



ਸਿਹਤਮੰਦ ਡਾਈਟ: ਰੁਟੀਨ ਵਿੱਚ ਸਿਹਤਮੰਦ ਖ਼ੁਰਾਕ ਨੂੰ ਸ਼ਾਮਲ ਕਰਨਾ ਚੰਗੀ ਆਦਤ ਹੈ, ਪਰ ਪ੍ਰੀਖਿਆ ਸਮੇਂ ਇਸ ਦੀ ਮਹੱਤਤਾ ਵਧ ਜਾਂਦੀ ਹੈ। ਇਮਤਿਹਾਨ ਸਮੇਂ ਸਬਜ਼ੀਆਂ, ਫਲ, ਅਨਾਜ, ਦੁੱਧ ਤੇ ਮੱਛੀ ਦੀ ਖਪਤ ਚੰਗੀ ਖੁਰਾਕ ਮੰਨੀ ਜਾਂਦੀ ਹੈ। ਇਸ ਨੂੰ ਪੂਰਾ ਕਰਨ ਲਈ ਵਿਦਿਆਰਥੀਆਂ ਦੀਆਂ ਸਾਰੀਆਂ ਪੌਸ਼ਟਿਕ ਲੋੜਾਂ ਪੂਰੀਆਂ ਹੁੰਦੀਆਂ ਹਨ। ਦਿਮਾਗ ਦੀ ਗਤੀਵਿਧੀ ਤੇ ਯਾਦ ਰੱਖਣ ਦੀ ਸਮਰੱਥਾ ਲਈ ਪੌਸ਼ਟਿਕ ਭੋਜਨ ਦੀ ਲੋੜ ਹੁੰਦੀ ਹੈ।



ਇਸ ਦੇ ਨਾਲ-ਨਾਲ, ਸਿਹਤਮੰਦ ਭੋਜਨ ਖਾਣ ਦੀ ਸ਼ੈਲੀ ਸਾਨੂੰ ਰੋਗਾਂ ਤੋਂ ਵੀ ਬਚਾਉਂਦੀ ਹੈ ਤਾਂ ਜੋ ਵਿਦਿਆਰਥੀ ਆਪਣਾ ਪੂਰਾ ਧਿਆਨ ਪ੍ਰੀਖਿਆਵਾਂ ‘ਤੇ ਦੇ ਸਕਣਗੇ। ਹਰ ਰੋਜ਼ ਖੁਰਾਕ ਵਿੱਚ ਸਹੀ ਆਯੂਰਵੈਦ (ਜੜੀ-ਬੂਟੀਆਂ) ਸ਼ਾਮਲ ਕਰਨਾ ਜ਼ਰੂਰੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Big Breaking: ਪਰਨੀਤ ਕੌਰ ਦਾ ਵਿਰੋਧ ਕਰਨ ਆਏ ਕਿਸਾਨਾਂ ਨਾਲ ਪ੍ਰਸ਼ਾਸਨ ਦੀ ਝੜਪ!, ਇੱਕ ਕਿਸਾਨ ਦੀ ਮੌ.ਤ, ਬਹੁਤ ਮੰਦਭਾਗਾ

04 May 2024 5:08 PM

Valtoha ‘ਤੇ ਵਰ੍ਹੇ Simranjit Mann ਦੀ Party ਦਾ ਉਮੀਦਵਾਰ, ਉਦੋਂ ਤਾਂ ਬਾਹਾਂ ਖੜ੍ਹੀਆਂ ਕਰਕੇ ਬਲੂ ਸਟਾਰ ਦੌਰਾਨ...

04 May 2024 3:11 PM

ਅਮਰ ਸਿੰਘ ਗੁਰਕੀਰਤ ਕੋਟਲੀ ਨੇ ਦਲ ਬਦਲਣ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ

04 May 2024 1:29 PM

NSA ਲੱਗੀ ਦੌਰਾਨ Amritpal Singh ਕੀ ਲੜ ਸਕਦਾ ਚੋਣ ? ਕੀ ਕਹਿੰਦਾ ਕਾਨੂੰਨ ? ਸਜ਼ਾ ਹੋਣ ਤੋਂ ਬਾਅਦ ਲੀਡਰ ਕਿੰਨਾ ਸਮਾਂ

04 May 2024 12:46 PM

ਡੋਪ ਟੈਸਟ ਦਾ ਚੈਲੰਜ ਕਰਨ ਵਾਲੇ Kulbir Singh Zira ਨੂੰ Laljit Singh Bhullar ਨੇ ਚੱਲਦੀ Interview 'ਚ ਲਲਕਾਰਿਆ

04 May 2024 11:44 AM
Advertisement