
ਜੇਕਰ ਤੁਸੀ ਸ਼ੂਗਰ ਨਾਲ ਲੜ੍ਹ ਕੇ ਥੱਕ ਚੁੱਕੇ ਹੋ ਤਾਂ ਕਾਲਾ ਟਮਾਟਰ ਤੁਹਾਡੇ ਲਈ ਬਹੁਤ ਚੰਗਾ ਸਾਬਤ ਹੋ ਸਕਦਾ ਹੈ ।
ਜੇਕਰ ਤੁਸੀ ਸ਼ੂਗਰ ਨਾਲ ਲੜ੍ਹ ਕੇ ਥੱਕ ਚੁੱਕੇ ਹੋ ਤਾਂ ਕਾਲਾ ਟਮਾਟਰ ਤੁਹਾਡੇ ਲਈ ਬਹੁਤ ਚੰਗਾ ਸਾਬਤ ਹੋ ਸਕਦਾ ਹੈ । ਉਂਝ ਤਾਂ ਇਹ ਭਾਰਤ ਵਿੱਚ ਨਹੀਂ ਉਗਾਇਆ ਜਾਂਦਾ ਪਰ ਸ਼ੂਗਰ ਦੇ ਮਰੀਜ਼ਾਂ ਲਈ ਉੱਥੋਂ ਮੰਗਾਇਆ ਜਾਂਦਾ ਹੈ । ਕਾਲੇ ਟਮਾਟਰ ਨੂੰ ਸਭ ਤੋਂ ਪਹਿਲਾਂ ਬਰੀਟੇਨ ਵਿੱਚ ਉਗਾਇਆ ਗਿਆ । ਇਸ ਟਮਾਟਰ ਨੂੰ ਜੈਨੇਟਿਕ ਮਿਊਟੇਸ਼ਨ ਦੇ ਦੁਆਰਾ ਬਣਾਇਆ ਗਿਆ ਹੈ । ਤਾਂ ਤੁਹਾਨੂੰ ਇਸ ਦੇ ਜ਼ਬਰਦਸਤ ਫਾਇਦਿਆਂ ਬਾਰੇ ਦਸਦੇ ਹਾਂ।
Black tomato
ਕਾਲੇ ਟਮਾਟਰ ਵਿੱਚ ਫਰੀ ਰੈਡੀਕਲਸ ਨਾਲ ਲੜਨ ਦੀ ਤਾਕਤ ਹੁੰਦੀ ਹੈ । ਫਰੀ ਰੈਡੀਕਲਸ ਬਹੁਤ ਜ਼ਿਆਦਾ ਸਰਗਰਮ ਸੈਲਸ ਹੁੰਦੇ ਹਨ, ਜੋ ਤੰਦਰੁਸਤ ਸੈਲਸ ਨੂੰ ਨੁਕਸਾਨ ਪਹੁੰਚਾਂਉਂਦੇ ਹਨ । ਇਸ ਤਰ੍ਹਾਂ ਇਹ ਟਮਾਟਰ ਕੈਂਸਰ ਤੋਂ ਰੋਕਥਾਮ ਕਰਨ ਦੀ ਯੋਗਤਾ ਵੀ ਰੱਖਦਾ ਹੈ।
Black tomato
ਇਹ ਟਮਾਟਰ ਅੱਖਾਂ ਲਈ ਵੀ ਬਹੁਤ ਫਾਇਦੇਮੰਦ ਹਨ । ਇਹ ਸਰੀਰ ਦੀ ਵਿਟਾਮਿਨ ਏ ਅਤੇ ਵਿਟਾਮਿਨ ਸੀ ਦੀ ਲੋੜ ਨੂੰ ਪੂਰਾ ਕਰਦਾ ਹੈ । ਵਿਟਾਮਿਨ ਏ ਅੱਖਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ ।
Eyes
ਜੇਕਰ ਤੁਸੀ ਨਿਯਮਤ ਰੂਪ ਨਾਲ ਕਾਲੇ ਟਮਾਟਰਾਂ ਦਾ ਸੇਵਨ ਕਰਦੇ ਹੋ, ਤਾਂ ਤੁਸੀ ਦਿਲ ਨਾਲ ਜੁੜੀਆਂ ਬਿਮਾਰੀਆਂ ਤੋਂ ਵੀ ਬਚੇ ਰਹਿ ਸਕਦੇ ਹੋ । ਇਸ ਵਿੱਚ ਪਾਏ ਜਾਣ ਵਾਲੇ ਐਥੋਸਾਈਨਿਨ ਤੁਹਾਨੂੰ ਹਾਰਟ ਅਟੈਕ ਤੋਂ ਬਚਾਉਂਦਾ ਹੈ ਅਤੇ ਤੁਹਾਡੇ ਦਿਲ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ ।
ਇਸ ਟਮਾਟਰ ਵਿੱਚ ਐਂਟੀਅਕਸਾਈਡ ਮਿਨਰਲਸ ਜਿਵੇਂ ਮੈਗਨੀਸ਼ੀਅਮ ਅਤੇ ਪੋਟੇਸ਼ੀਅਮ ਵੀ ਪਾਇਆ ਜਾਂਦਾ ਹੈ, ਜੋ ਤੁਹਾਡੇ ਖੂਨ ਦੇ ਸੰਚਾਰ ਨੂੰ ਚੰਗਾ ਬਣਾਉਂਦਾ ਹੈ ਅਤੇ ਬਲਡ ਪ੍ਰੈਸ਼ਰ ਦੀਆਂ ਸਮਸਿਆਵਾਂ ਤੋਂ ਨਿਜਾਤ ਦਿਵਾਉਂਦਾ ਹੈ।
blood cells
ਇਸ ਤੋਂ ਇਲਾਵਾ ਇਹ ਟਮਾਟਰ ਮੋਟਾਪਾ ਦੂਰ ਕਰਨ ਵਿੱਚ ਵੀ ਕਾਰਗਰ ਹੈ । ਇਸ ਨੂੰ ਖਾਣ ਨਾਲ ਬੁਰਾ ਕੋਲੇਸਟਰੋਲ ਘੱਟ ਹੁੰਦਾ ਹੈ ਜਿਸ ਦੇ ਨਾਲ ਭਾਰ ਘੱਟ ਹੁੰਦਾ ਹੈ ।