
ਹੁਣ ਤੱਕ ਤਾਂ ਤੁਸੀਂ ਦਵਾਈਆਂ ਜਾਂ ਜੜ੍ਹੀਆਂ - ਬੂਟੀਆਂ ਨਾਲ ਹੀ ਬਿਮਾਰੀਆਂ ਦਾ ਇਲਾਜ ਕਰਦੇ ਡਾਕਟਰਾਂ ਨੂੰ ਦੇਖਿਆ ਹੋਵੇਗਾ ਪਰ ਕੀ ਕਦੇ ਤੁਸੀਂ ਸਰੀਰ 'ਚ
ਚੀਨ : ਹੁਣ ਤੱਕ ਤਾਂ ਤੁਸੀਂ ਦਵਾਈਆਂ ਜਾਂ ਜੜ੍ਹੀਆਂ - ਬੂਟੀਆਂ ਨਾਲ ਹੀ ਬਿਮਾਰੀਆਂ ਦਾ ਇਲਾਜ ਕਰਦੇ ਡਾਕਟਰਾਂ ਨੂੰ ਦੇਖਿਆ ਹੋਵੇਗਾ ਪਰ ਕੀ ਕਦੇ ਤੁਸੀਂ ਸਰੀਰ 'ਚ ਅੱਗ ਲਗਾ ਕੇ ਬਿਮਾਰੀਆਂ ਦਾ ਇਲਾਜ ਕਰਦੇ ਕਿਸੇ ਨੂੰ ਵੇਖਿਆ ਹੈ ? ਜੀ ਹਾਂ ਚੀਨ 'ਚ ਕੁੱਝ ਅਜਿਹਾ ਹੀ ਹੁੰਦਾ ਹੈ। ਇਹ ਇੱਕ ਅਜਿਹੀ ਵਿਧਾ ਹੈ, ਜੋ ਪਿਛਲੇ 100 ਤੋਂ ਵੀ ਜ਼ਿਆਦਾ ਸਾਲਾਂ ਤੋਂ ਚੀਨ 'ਚ ਇਸਤੇਮਾਲ ਹੋ ਰਹੀ ਹੈ। ਜਾਣਕਾਰੀ ਮੁਤਾਬਿਕ ਇਸ ਵਿਧੀ ਨੂੰ ਉੱਥੇ ਫਾਇਰ ਥੈਰੇਪੀ ਕਿਹਾ ਜਾਂਦਾ ਹੈ।
Fire therapy in china
ਇਸ ਵਿਧੀ ਰਾਹੀ ਲੋਕਾਂ ਦਾ ਇਲਾਜ ਕਰਨ ਵਾਲੇ ਝਾਂਗ ਫੇਂਗਾਓ ਆਪਣੇ ਕੰਮ ਲਈ ਕਾਫੀ ਪਸੰਦੀਦਾ ਹਨ। ਇਸ ਵਿਧੀ ਰਾਹੀਂ ਲੋਕਾਂ ਦਾ ਇਲਾਜ਼ ਕਰਨ ਨੂੰ ਕਾਫੀ ਖਾਸ ਸਮਝਿਆ ਜਾਂਦਾ ਹੈ ਜਿਸ ਵਿੱਚ ਤਣਾਅ, ਬਦਹਜ਼ਮੀ ਅਤੇ ਬਾਂਝਪਣ ਤੋਂ ਲੈ ਕੇ ਕੈਂਸਰ ਤੱਕ ਦਾ ਇਲਾਜ਼ ਸੰਭਵ ਮੰਨਿਆ ਜਾਂਦਾ ਹੈ। ਇੱਥੇ ਹੀ ਬੱਸ ਨਹੀਂ ਮੀਡੀਆ ‘ਚ ਆਈਆਂ ਖਬਰਾਂ ਮੁਤਾਬਕ ਇਸ ਵਿਧੀ ਦੌਰਾਨ ਪਹਿਲਾਂ ਮਰੀਜ਼ ਦੀ ਪਿੱਠ 'ਤੇ ਜੜ੍ਹੀ ਬੂਟੀਆਂ ਨਾਲ ਬਣਿਆ ਹੋਇਆ ਇੱਕ ਲੇਪ ਲਗਾਇਆ ਜਾਂਦਾ ਹੈ ਅਤੇ ਫਿਰ ਉਸ ਨੂੰ ਤੌਲੀਏ ਨਾਲ ਢਕ ਦਿੱਤਾ ਜਾਂਦਾ ਹੈ।
Fire therapy in china
ਇਲਾਜ਼ ਦਾ ਇਹ ਤਰੀਕਾ ਪ੍ਰਚੀਨ ਸਮਿਆਂ ਤੋਂ ਇੱਥੇ ਪ੍ਰਚਲਿਤ ਹੈ। ਝਾਂਗ ਫੇਂਗਾਓ ਅਨੁਸਾਰ ਸ਼ਰੀਰ ਦੀ ਉਪਰੀ ਸਤ੍ਹਾ ਨੂੰ ਗਰਮ ਕਰਕੇ ਅੰਦਰ ਦੀ ਠੰਡਕ ਦੂਰ ਕੀਤੀ ਜਾਂਦੀ ਹੈ। ਇਸ ਥੈਰੇਪੀ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਵੀ ਖੜ੍ਹੇ ਹੋ ਰਹੇ ਹਨ। ਇਸ ਵਿੱਚ ਸਭ ਤੋਂ ਅਹਿਮ ਸਵਾਲ ਇਹ ਖੜ੍ਹਾ ਹੋ ਰਿਹਾ ਹੈ ਕਿ ਕੀ ਇਲਾਜ਼ ਕਰਨ ਵਾਲਿਆਂ ਕੋਲ ਸਰਟੀਫਿਕੋਟ ਹੈ ਜਾਂ ਨਹੀਂ? ਇਲਾਜ਼ ਦੌਰਾਨ ਕਿਸੇ ਤਰ੍ਹਾਂ ਦੀ ਦੁਰਘਟਨਾ ਤੋਂ ਬਚਣ ਲਈ ਕਿਸ ਤਰ੍ਹਾਂ ਦਾ ਪ੍ਰਬੰਧ ਹੈ?
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।