ਬੱਚੇ ਦਾ ਢਿੱਡ ਖ਼ਰਾਬ ਹੋਣ 'ਤੇ ਅਪਣਾਉ ਇਹ ਘਰੇਲੂ ਨੁਸਖੇ
Published : Dec 20, 2022, 9:29 am IST
Updated : Dec 20, 2022, 9:29 am IST
SHARE ARTICLE
Follow these home remedies if the child's stomach is bad
Follow these home remedies if the child's stomach is bad

ਬੱਚਿਆ ਦਾ ਢਿੱਡ ਖ਼ਰਾਬ ਹੋਣ 'ਤੇ ਮਾਂ ਨੂੰ ਸਮਝ ਨਹੀਂ ਆਉਂਦਾ ਕਿ ਅਜਿਹਾ ਕਿਹੜਾ ਉਪਾਅ ਕਰੇ ਜਿਸ ਨਾਾਲ ਬੱਚੇ ਨੂੰ ਆਰਾਮ ਮਿਲ ਸਕੇ।

 

ਬੱਚਿਆ ਦਾ ਢਿੱਡ ਖ਼ਰਾਬ ਹੋਣ 'ਤੇ ਮਾਂ ਨੂੰ ਸਮਝ ਨਹੀਂ ਆਉਂਦਾ ਕਿ ਅਜਿਹਾ ਕਿਹੜਾ ਉਪਾਅ ਕਰੇ ਜਿਸ ਨਾਾਲ ਬੱਚੇ ਨੂੰ ਆਰਾਮ ਮਿਲ ਸਕੇ। ਜ਼ਿਆਦਾਤਰ ਛੋਟੇ ਬੱਚਿਆਂ ਨੂੰ ਢਿੱਡ ਖ਼ਰਾਬ ਹੋਣ ਦੀ ਸਮੱਸਿਆ ਹੁੰਦੀ ਰਹਿੰਦੀ ਹੈ। ਸੱਭ ਤੋਂ ਜ਼ਰੂਰੀ ਗੱਲ ਕਿ ਪੇਟ ਦਰਦ 'ਚ ਬੱਚਿਆਂ ਨੂੰ ਦੱਸਣਾ ਵੀ ਨਹੀਂ ਆਉਂਦਾ। ਕਈ ਵਾਰ ਗੈਸ ਹੋ ਜਾਂਦੀ ਹੈ ਜਾਂ ਫਿਰ ਦਸਤ। ਦਵਾਈਆਂ ਦੇ ਇਸਤੇਮਾਲ ਨਾਲ ਵੀ ਕਦੀ-ਕਦੀ ਫ਼ਰਕ ਨਹੀਂ ਪੈਂਦਾ। ਇਸ ਲਈ ਬੱਚਿਆਂ ਨੂੰ ਪੇਟ ਦਰਦ ਹੋਣ 'ਤੇ ਘਰੇਲੂ ਨੁਸਖੇ ਅਪਣਾ ਕੇ ਕੁੱਝ ਮਿੰਟਾ 'ਚ ਹੀ ਦਰਦ ਨੂੰ ਦੂਰ ਕਰ ਸਕਦੇ ਹੋ।

1. ਦਹੀ
ਪੇਟ ਦਰਦ 'ਚ ਦਹੀ ਦਾ ਇਸਤੇਮਾਲ ਬਹੁਤ ਫ਼ਾਇਦੇਮੰਦ ਹੁੰਦਾ ਹੈ। ਦਹੀ 'ਚ ਮੌਜੂਦ ਬੈਕਟੀਰੀਆ ਪੇਟ ਨੂੰ ਜਲਦੀ ਠੀਕ ਕਰ ਦਿੰਦਾ ਹੈ ਅਤੇ ਦਹੀ ਪੇਟ ਨੂੰ ਵੀ ਠੰਡਾ ਰਖਦਾ ਹੈ।

2. ਨਮਕ
ਇਕ ਗਲਾਸ ਪਾਣੀ 'ਚ ਥੋੜੀ ਚੀਨੀ ਅਤੇ ਇਕ ਚੁਟਕੀ ਨਮਕ ਮਿਲਾ ਕੇ ਬੱਚੇ ਨੂੰ ਪਿਲਾਉ। ਇਸ ਨਾਲ ਉਨ੍ਹਾਂ ਨੂੰ ਬੈਕਟੀਰੀਆ, ਵਾਇਰਲ ਅਤੇ ਡਾਇਰੀਆ ਨਾਲ ਲੜਨ ਦੀ ਤਾਕਤ ਮਿਲਦਿ ਹੈ।

3. ਸ਼ਹਿਦ
ਚਾਰ ਬੂੰਦਾ ਸ਼ਹਿਦ ਰੋਜ਼ਾਨਾ ਸਵੇਰੇ ਉਠਦੇ ਹੀ ਬੱਚੇ ਨੂੰ ਚਟਾਉਣ ਨਾਲ ਸਾਰੇ ਰੋਗਾਂ ਤੋਂ ਛੁਟਕਾਰਾ ਮਿਲਦਾ ਹੈ।

4. ਪਾਣੀ ਦੀ ਕਮੀ
ਢਿੱਡ ਖ਼ਰਾਬ ਹੋਣ 'ਤੇ ਸਰੀਰ 'ਚ ਪਾਣੀ ਦੀ ਕਮੀ ਹੋ ਜਾਂਦੀ ਹੈ। ਇਸ ਲਈ ਕੋਸ਼ਿਸ਼ ਕਰੋ ਬੱਚੇ ਨੂੰ ਉਬਲਿਆ ਹੋਇਆ ਪਾਣੀ ਪਿਲਾਉ। ਚਾਹੋ ਤਾਂ ਬੱਚੇ ਨੂੰ ਨਾਰੀਅਲ ਪਾਣੀ ਵੀ ਪਿਲਾ ਸਕਦੇ ਹੋ।

5. ਸੌਂਫ
ਸੌਂਫ ਪਾਚਣ ਕਿਰਿਆ ਨੂੰ ਠੀਕ ਕਰਦੀ ਹੈ। ਇਕ ਛੋਟਾ ਚਮਚ ਸੌਂਫ ਬੱਚੇ ਨੂੰ ਚਬਾਉਣ ਲਈ ਦਿਉ।

6. ਜੀਰਾ
ਜੇਕਰ ਬੱਚੇ ਨੂੰ ਲਗਾਤਾਰ ਮੋਸ਼ਨ ਹੋ ਰਹੇ ਹਨ ਤਾਂ ਬੱਚੇ ਨੂੰ ਥੋੜਾ ਜਿਹਾ ਜੀਰਾ ਚਬਾਉਣ ਨੂੰ ਦਿਉ ਅਤੇ ਨਾਲ ਕੋਸਾ ਪਾਣੀ ਪਿਲਾਉ।

7. ਮੂੰਗ ਦਾਲ ਦੀ ਖਿਚੜੀ
ਮੂੰਗ ਦਾਲ ਦੀ ਖਿਚੜੀ ਇਕ ਵਧੀਆ ਚੀਜ਼ ਹੈ। ਇਸ ਲਈ ਢਿੱਡ ਖ਼ਰਾਬ ਹੋ ਜਾਣ 'ਤੇ ਬੱਚੇ ਨੂੰ ਖਿਚੜੀ ਖਾਣ ਲਈ ਦਿਉ।

8. ਬਾਦਾਮ
ਬਾਦਾਮ ਦੀ ਇਕ ਗਿਰੀ ਨੂੰ ਰਾਤ ਨੂੰ ਪਾਣੀ 'ਚ ਭਿਉਂ ਕਿ ਰੱਖ ਦਿਉ। ਸਵੇਰੇ ਉਠਦੇ ਹੀ ਬਾਦਾਮ ਨੂੰ ਕਿਸੇ ਸਾਫ਼ ਪੱਥਰ 'ਤੇ ਚੰਦਨ ਦੀ ਤਰ੍ਹਾਂ ਬਿਲਕੁਲ ਬਾਰੀਕ ਪੀਸ ਲਉ ਅਤੇ ਹੌਲੀ-ਹੌਲੀ ਬੱਚੇ ਨੂੰ ਚਟਾ ਦਿਉ।

9. ਸੰਤਰੇ ਦਾ ਰਸ
ਬੱਚੇ ਨੂੰ ਰੋਜ਼ਾਨਾ ਦੁਪਹਿਰ ਨੂੰ ਇਕ ਸੰਤਰੇ ਦਾ ਰਸ ਕਢ ਕੇ ਛਾਣ ਕੇ ਪਿਲਾਉਣਾ ਚਾਹੀਦਾ ਹੈ। ਇਸ ਨਾਲ ਬੱਚੇ ਦੇ ਢਿੱਡ ਦੀ ਸਮੱਸਿਆ ਦੂਰ ਹੋ ਜਾਵੇਗੀ।

10. ਧਨੀਆ
ਧਨੀਆ ਖ਼ਰਾਬ ਢਿੱਡ ਦੇ ਇਲਾਜ਼ ਲਈ ਕਾਫ਼ੀ ਪ੍ਰਭਾਵੀ ਮਸਾਲਾ ਹੈ। ਅੱਧਾ ਗਲਾਸ ਲੱਸੀ 'ਚ ਥੋੜਾ ਜਿਹਾ ਭੁੰਨਿਆ ਹੋਇਆ ਧਨੀਆ ਮਿਲਾ ਕੇ ਦਿਨ 'ਚ ਦੋ ਵਾਰ ਪੀਣ ਨਾਲ ਲਾਭ ਹੁੰਦਾ ਹੈ।

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement