
ਘਰ ਦਾ ਵੱਧ ਤੋਂ ਵੱਧ ਕੰਮ ਆਪ ਕਰੋ।
ਅਜੋਕੇ ਸਮੇਂ ਵਿਚ ਅਪਣੇ ਖਾਣ ਪੀਣ ਦੇ ਗਲਤ ਢੰਗ ਨਾਲ ਹਰ ਵਿਅਕਤੀ ਦਿਨ ਪ੍ਰਤੀ ਦਿਨ ਬਿਮਾਰੀਆਂ ਦੀ ਲਪੇਟ ਵਿਚ ਆ ਰਿਹਾ ਹੈ। ਇਨ੍ਹਾਂ ਵਿਚ ਸੱਭ ਤੋਂ ਤੇਜ਼ੀ ਨਾਲ ਵੱਧ ਰਹੀ ਮੋਟਾਪੇ ਦੀ ਬਿਮਾਰੀ ਹੈ, ਜਿਸ ਨੂੰ ਅਸੀ ਹੇਠ ਦਿਤੇ ਨੁਕਤਿਆਂ ਰਾਹੀਂ ਘੱਟ ਕਰ ਸਕਦੇ ਹਾਂ।
weight loss
ਸ਼ਾਮ ਦਾ ਖਾਣਾ ਖਾਣ ਤੋਂ ਬਾਅਦ ਅਪਣੇ ਪਰਵਾਰ ਨਾਲ ਨੇੜੇ ਤੇੜੇ ਸੈਰ ਕਰਨ ਜਾਉ। ਬੈਠੇ ਬੈਠੇ ਟੀ.ਵੀ. ਨਹੀਂ ਦੇਖਣਾ ਚਾਹੀਦਾ। ਟੀ.ਵੀ. ਮੋਟਿਆਂ ਦਾ ਦੁਸ਼ਮਣ ਹੈ। ਇਹ ਤੁਹਾਡੀ ਕੈਲੋਰੀ ਨਹੀਂ ਖਾਂਦਾ, ਸਿਰਫ਼ ਤੁਹਾਡਾ ਸਮਾਂ ਹੀ ਖਾਂਦਾ ਹੈ। ਬੱਚਿਆਂ ਨੂੰ ਖੇਡਦੇ ਹੋਏ ਹੀ ਨਾ ਦੇਖੋ ਸਗੋਂ ਉਨ੍ਹਾਂ ਨਾਲ ਖ਼ੁਦ ਜਾ ਕੇ ਖੇਡੋ।
ਵੱਧ ਤੋਂ ਵੱਧ ਤੁਰਨਾ ਚਾਹੀਦਾ ਹੈ ਅਤੇ ਸਵੇਰੇ ਸੈਰ ਕਰਨੀ ਚਾਹੀਦੀ ਹੈ।
Weight Loss
ਘਰ ਦਾ ਵੱਧ ਤੋਂ ਵੱਧ ਕੰਮ ਆਪ ਕਰੋ। ਬਗ਼ੀਚੇ ਦੀ ਦੇਖਭਾਲ ਵਗ਼ੈਰਾ ਖ਼ੁਦ ਕਰੋ। ਕਦੇ ਕਦੇ ਦੋਸਤਾਂ ਨਾਲ ਬੈਡਮਿੰਟਨ ਵਰਗੀ ਖੇਡ ਵੀ ਖੇਡੋ। ਨਹਾਉਣ ਤੋਂ ਬਾਅਦ ਅਪਣਾ ਤੌਲੀਆ ਬਿਸਤਰ ’ਤੇ ਨਾ ਸੁੱਟੋ ਸਗੋਂ ਉਸ ਨੂੰ ਧੁੱਪ ਵਿਚ ਸੁਕਣੇ ਪਾਉਣ ਲਈ ਖ਼ੁਦ ਜਾਉ। ਅਪਣਾ ਬਿਸਤਰ ਖ਼ੁਦ ਲਗਾਉਣਾ ਚਾਹੀਦਾ ਹੈ। ਬਿਸਤਰੇ ’ਤੇ ਹੀ ਪਾਣੀ ਨਾ ਮੰਗੋ ਸਗੋਂ ਖ਼ੁਦ ਉਠ ਕੇ ਪਾਣੀ ਪੀਉ।
weight loss
ਲਿਫ਼ਟ ਦੀ ਬਜਾਏ ਪੌੜੀਆਂ ਰਾਹੀਂ ਉਪਰ ਥੱਲੇ ਜਾਉ। ਮਕਾਨ ਇਕ ਦੋ ਮੰਜ਼ਿਲਾ ਹੋਵੇ ਤਾਂ ਦਿਨ ਵਿਚ ਕਈ ਵਾਰ ਪੌੜੀਆਂ ਚੜੋ੍ਹ ਅਤੇ ਉਤਰੋ।
-ਕੁਲਜੀਤ ਸੈਣੀ