
ਇਵੇਂ ਤਾਂ ਅਦਰਕ ਦਾ ਸੇਵਨ ਭੋਜਨ ਦਾ ਸਵਾਦ ਦੁਗਣਾ ਕਰ ਦਿੰਦਾ ਹੈ।
ਇਵੇਂ ਤਾਂ ਅਦਰਕ ਦਾ ਸੇਵਨ ਭੋਜਨ ਦਾ ਸਵਾਦ ਦੁਗਣਾ ਕਰ ਦਿੰਦਾ ਹੈ। ਅਦਰਕ ਰਸੋਈ 'ਚ ਇਸਤੇਮਾਲ ਹੋਣ ਵਾਲਾ ਮਸਾਲਾ ਹੈ। ਇਸ 'ਚ ਕਾਪਰ ਅਤੇ ਮੈਗਨੀਜ਼ ਵਰਗੇ ਤੱਤ ਪਾਏ ਜਾਂਦੇ ਹਨ। ਸਰਦੀ ਦੇ ਮੌਸਮ 'ਚ ਇਸ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ ਕਿਉਂਕਿ ਇਸ ਦੀ ਤਾਸੀਰ ਗਰਮ ਹੁੰਦੀ ਹੈ। ਇਵੇਂ ਤਾਂ ਅਦਰਕ ਦਾ ਸੇਵਨ ਭੋਜਨ ਦਾ ਸਵਾਦ ਦੁਗਣਾ ਕਰ ਦਿੰਦਾ ਹੈ ਪਰ ਹਾਲ 'ਚ ਇਸ ਦੇ ਨਵੇਂ ਫ਼ਾਇਦਿਆਂ ਦਾ ਦਾਅਵਾ ਜਾਂਚ ‘ਚ ਮੰਨਿਆ ਗਿਆ ਹੈ।Gingerਈਰਾਨ ਦੀ ਸ਼ਾਹਿਦ ਸੌਗਦੀ ਯੂਨੀਵਰਸਿਟੀ ਆਫ਼ ਮੈਡੀਕਲ ਸਾਇੰਸਜ਼ ਦੇ ਖੋਜਕਾਰਾਂ ਨੇ ਅਪਣੀ ਰਿਸਰਚ 'ਚ ਮੰਨਿਆ ਹੈ ਕਿ ਅਦਰਕ ਦੇ ਸੇਵਨ ਤੋਂ ਡਾਇਬਟੀਜ਼ ਟਾਈਪ 2 ਦੇ ਖ਼ਤਰੇ ਨੂੰ ਕਾਫ਼ੀ ਹੱਦ ਤਕ ਘਟ ਕੀਤਾ ਜਾ ਸਕਦਾ ਹੈ। ਖੋਜਕਾਰਾਂ ਨੇ ਡਾਇਬਟੀਜ਼ ਟਾਈਪ 2 ਦੇ 88 ਮਰੀਜ਼ਾਂ 'ਤੇ 10 ਸਾਲ ਤਕ ਕੀਤੇ ਗਏ ਅਪਣੇ ਅਧਿਐਨ ਦੇ ਆਧਾਰ ‘ਤੇ ਇਹ ਸਿਟਾ ਕਢਿਆ ਹੈ।
Gingerਅਦਰਕ ‘ਚ ਮੌਜੂਦ ਐਂਟੀ-ਆਕਸੀਡੈਂਟਸ ਇਸ ਨੂੰ ਐਲਰਜੀ ਅਤੇ ਸੰਕਰਮਣ ਨਾਲ ਲੜਨ ‘ਚ ਫ਼ਾਇਦੇਮੰਦ ਬਣਾਉਂਦੇ ਹਨ। ਅਜਿਹੇ ‘ਚ ਅਦਰਕ ਦਾ ਨੇਮੀ ਰੂਪ ਤੋਂ ਸੇਵਨ ਸਵਾਸ ਸਬੰਧੀ ਰੋਗਾਂ ਦੇ ਮਰੀਜ਼ਾਂ ਦੀ ਸਿਹਤ ਲਈ ਫ਼ਾਇਦੇਮੰਦ ਹੈ। ਅਦਰਕ ਦੇ ਜੂਸ ‘ਚ ਮੇਥੀ ਦਾਣਾ ਅਤੇ ਸ਼ਹਿਦ ਮਿਲਾ ਕੇ ਸੇਵਨ ਕਰਨ ਨਾਲ ਦਮੇ ਦੇ ਮਰੀਜ਼ਾਂ ਨੂੰ ਕਾਫ਼ੀ ਰਾਹਤ ਮਿਲਦੀ ਹੈ।
Gingerਅਦਰਕ ਦਾ ਨੇਮੀ ਸੇਵਨ ਕਰਨ ਨਾਲ ਮਾਈਗਰੇਨ ਦੇ ਦਰਦ ਵਿਚ ਮੁਨਾਫ਼ਾ ਮਿਲਦਾ ਹੈ। ਮਾਹਵਾਰੀ ਦੇ ਦੌਰਾਨ ਢਿੱਡ ਵਿਚ ਹੋਣ ਵਾਲੇ ਦਰਦ ਵਿਚ ਬਰਾਊਨ ਸ਼ੂਗਰ ਅਤੇ ਅਦਰਕ ਦੀ ਚਾਹ ਪੀਣ ਨਾਲ ਆਰਾਮ ਮਿਲਦਾ ਹੈ। ਜੇਕਰ ਤੁਹਾਨੂੰ ਭੁੱਖ ਨਹੀਂ ਲਗਦੀ ਤਾਂ ਅਦਰਕ ਨੂੰ ਲੂਣ ਦੇ ਨਾਲ ਖਾਣ ਨਾਲ ਢਿੱਡ ਸਾਫ਼ ਹੋਵੇਗਾ ਅਤੇ ਤੁਹਾਨੂੰ ਭੁੱਖ ਵੀ ਲਗੇਗੀ। ਜੇਕਰ ਹਰ ਦਿਨ 2 ਗਰਾਮ ਅਦਰਕ ਦੀ ਵਰਤੋਂ ਕਰੋ ਤਾਂ ਤੁਹਾਡੇ ਲਈ ਠੀਕ ਹੈ। ਜ਼ਿਆਦਾ ਅਦਰਕ ਦੀ ਵਰਤੋਂ ਦੇ ਨਾਲ ਸਰੀਰ 'ਚ ਐਸਿਡ ਬਣਨ ਦੀ ਸਮੱਸਿਆ ਹੋ ਜਾਂਦੀ ਹੈ।
ਕੋਲਡ ਫਲੂ ਵਰਗੀਆਂ ਬਿਮਾਰੀਆਂ ਵਿਚ ਉਪਯੋਗ ਹੋਣ ਦੇ ਇਲਾਵਾ ਅਦਰਕ ਲੂਜ਼ ਮੋਸ਼ਨ ਅਤੇ food poisoning ਵਰਗੀਆਂ ਬਿਮਾਰੀਆਂ ਲਈ ਲਾਭਕਾਰੀ ਹੈ ਅਤੇ ਇਸ ਦੇ ਨੇਮੀ ਸੇਵਨ ਨਾਲ ਵੀ ਪਾਚਨ ਸ਼ਕਤੀ ਠੀਕ ਰਹਿੰਦੀ ਹੈ।Gingerਸ਼ੂਗਰ ਦੀ ਸ਼ਿਕਾਇਤ ਵਾਲੇ ਵਿਅਕਤੀ ਜੇਕਰ ਨੇਮੀ ਤੋਰ 'ਤੇ ਅਦਰਕ ਦਾ ਸੇਵਨ ਕਰਨਗੇ ਤਾਂ ਕਿਡਨੀ ਦੇ ਨੁਕਸਾਨ ਦਾ ਸ਼ੱਕ ਕਾਫ਼ੀ ਘਟ ਹੋ ਜਾਵੇਗਾ। ਅਦਰਕ ਦਾ ਪ੍ਰਾਔਡ ਤੁਹਾਡਾ ਪਾਚਨ ਚੱਕਰ ਵੀ ਠੀਕ ਕਰਦਾ ਹੈ ਅਤੇ ਸਾਰੀਆਂ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ।
ਅਦਰਕ ਸਾਡੀ ਸਿਹਤ ਲਈ ਕਾਫ਼ੀ ਚੰਗਾ ਹੁੰਦਾ ਹੈ। ਇਹ ਪੇਟ ਦੇ ਕਈ ਰੋਗਾਂ ਤੋਂ ਛੁਟਕਾਰਾ ਦਿਵਾਉਂਦਾ ਹੈ ਪਰ ਜ਼ਿਆਦਾ ਅਦਰਕ ਖਾਣ ਨਾਲ ਸਾਡੇ ਸਿਹਤ 'ਤੇ ਮਾੜਾ ਅਸਰ ਵੀ ਪੈਂਦਾ ਹੈ। ਇਕ ਰਿਸਰਚ ਰਿਪੋਰਟ ਮੁਤਾਬਕ ਜ਼ਿਆਦਾ ਅਦਰਕ ਦੀ ਵਰਤੋਂ ਨਾਲ ਪੇਟ 'ਚ ਗੈਸ ਅਤੇ ਗਲੇ 'ਚ ਸੜਨ ਦੀ ਸ਼ਿਕਾਇਤ ਦੇਖੀ ਗਈ ਹੈ। ਗਰਭ ਦੇ ਸਮੇਂ ਜ਼ਿਆਦਾ ਅਦਰਕ ਭਰੂਣ ਦੇ ਸੈਕਸ ਹਾਰਮੋਨ 'ਤੇ ਅਸਰ ਪਾ ਸਕਦਾ ਹੈ। gingerਉਲਟੀਆਂ ਰੋਕਣ ‘ਚ ਮਦਦਗਾਰ
ਕਈ ਸ਼ੋਧਾਂ 'ਚ ਮੰਨਿਆ ਗਿਆ ਹੈ ਕਿ ਉਲਟੀ ਤੇ ਜੀ ਮਚਲਣ ਦੀ ਸਮੱਸਿਆ 'ਚ ਅਦਰਕ ਦਾ ਸੇਵਨ ਆਰਾਮ ਦੇ ਸਕਦਾ ਹੈ। ਇਹੀ ਵਜ੍ਹਾ ਹੈ ਕਿ ਸਰਜਰੀ ਜਾਂ ਕੀਨੇਥੇਰੇਪੀ ਦੇ ਬਾਅਦ ਹੋਣ ਵਾਲੀਆਂ ਇਸ ਤਰ੍ਹਾਂ ਦੀਆਂ ਸਮੱਸਿਆਵਾਂ 'ਚ ਡਾਕਟਰ ਵੀ ਅਦਰਕ ਦੇ ਸੇਵਨ ਦੀ ਸਲਾਹ ਦਿੰਦੇ ਹਨ।
ਭੁੱਖ ਵਧਾਉਂਦਾ ਹੈ
ਅਦਰਕ ਦੇ ਸੇਵਨ ਨਾਲ ਭੋਜਨ ਦੇ ਪੌਸ਼ਟਿਕ ਗੁਣਾਂ ਨੂੰ ਪਚਾਉਣ 'ਚ ਮਦਦ ਮਿਲਦੀ ਹੈ ਜਿਸ ਦੇ ਨਾਲ ਭੁੱਖ ਵਧਾਉਣ 'ਚ ਮਦਦ ਮਿਲਦੀ ਹੈ।Gingeਪਾਚਣ 'ਚ ਫ਼ਾਇਦੇਮੰਦ
ਅਦਰਕ ਭੋਜਨ 'ਚ ਮੌਜੂਦ ਪ੍ਰੋਟੀਨ ਨੂੰ ਤੋੜਨ 'ਚ ਮਦਦ ਕਰਦਾ ਹੈ ਜਿਸ ਵਜ੍ਹਾ ਨਾਲ ਪਾਚਣ ਨਾਲ ਜੁੜੀਆਂ ਸਮੱਸਿਆਂ ਨਹੀਂ ਹੁੰਦੀਆਂ। ਖਾਣ ਦੇ ਬਾਅਦ ਇਸ ਦੇ ਸੇਵਨ ਤੋਂ ਬਾਅਦ ਸਮੱਸਿਆਵਾਂ ਤੋਂ ਆਰਾਮ ਮਿਲਦਾ ਹੈ।