ਵਧ ਖਾਣਾ ਹੋ ਸਕਦੈ ਸਿਹਤ ਲਈ ਖ਼ਤਰਨਾਕ
Published : May 21, 2018, 3:23 pm IST
Updated : May 21, 2018, 3:23 pm IST
SHARE ARTICLE
Allergy
Allergy

ਐਲਰਜੀ ਸਰੀਰ ਦੀ ਇਕ ਵਖਰੀ ਅਤੇ ਵਚਿੱਤਰ ਵਿਅਕਤੀਗਤ ਰੁਚੀ ਹੈ। ਇਸ ਖ਼ਾਸ ਪ੍ਰਕਾਰ ਦੀ ਰੁਚੀ ਦੇ ਅਨੋਖੇ ਸੁਭਾਅ ਅਨੁਸਾਰ ਕਈ ਅਜਿਹੇ ਹਾਲਤਾਂ ਜਾਂ ਵਸਤੂਆਂ ਕਾਰਨ ਸਰੀਰ ਵਿਚ...

ਐਲਰਜੀ ਸਰੀਰ ਦੀ ਇਕ ਵਖਰੀ ਅਤੇ ਵਚਿੱਤਰ ਵਿਅਕਤੀਗਤ ਰੁਚੀ ਹੈ। ਇਸ ਖ਼ਾਸ ਪ੍ਰਕਾਰ ਦੀ ਰੁਚੀ ਦੇ ਅਨੋਖੇ ਸੁਭਾਅ ਅਨੁਸਾਰ ਕਈ ਅਜਿਹੇ ਹਾਲਤਾਂ ਜਾਂ ਵਸਤੂਆਂ ਕਾਰਨ ਸਰੀਰ ਵਿਚ ਕਈ ਪ੍ਰਕਾਰ ਦੇ ਰੋਗ ਉਤਪਨ ਹੋ ਜਾਂਦੇ ਹਨ। ਇਨ੍ਹਾਂ ਖ਼ਾਸ ਹਾਲਤਾਂ ਜਾਂ ਵਸਤੂਆਂ ਨੂੰ ਐਲਰਜੀ ਕਿਹਾ ਜਾਂਦਾ ਹੈ।

Allergy neckAllergy neck

ਜਿਹੜੀਆਂ ਖਾਣ ਵਾਲੀਆਂ ਚੀਜ਼ਾਂ ਨਾਲ ਰੋਗ ਵਧੇ, ਉਨ੍ਹਾਂ ਵਿਚ ਪਿਆਜ਼, ਮੱਛੀ, ਆਈਸ ਕਰੀਮ, ਚਾਕਲੇਟ, ਸ਼ਹਿਦ, ਖੰਡ ਜਾਂ ਗੁੜ, ਪੇਸਟਰੀ, ਘਿਉ ਅਤੇ ਭਾਰੀਆਂ ਚੀਜ਼ਾਂ, ਨਵੀਂ ਕਣਕ ਜਾਂ ਨਵਾਂ ਅਨਾਜ, ਚਾਹ ਕਾਹਵਾ ਮਸਾਲੇ, ਸ਼ਰਾਬ-ਬੀਅਰ, ਖੱਟੀਆਂ ਚੀਜ਼ਾਂ, ਖੱਟੀ ਸ਼ਰਾਬ, ਪੱਤਾ ਗੋਭੀ, ਆਲੂ, ਅੰਡਿਆਂ ਤੋਂ ਐਲਰਜੀ, ਦੁੱਧ ਪੀਣ ਤੋਂ ਐਲਰਜੀ, ਛਪਾਕੀ ਨਿਕਲ ਆਵੇ। ਇਹ ਰੋਗ ਕਈ ਪ੍ਰਕਾਰ ਧੂੜ-ਮਿੱਟੀ, ਤੇਲਾਂ, ਪਟਰੌਲ ਅਤੇ ਰੁਤ ਬਦਲੀ ਤੋਂ ਵੀ ਹੋ ਜਾਂਦਾ ਹੈ।

Allergy in headAllergy in head

ਇਸ ਤਰ੍ਹਾਂ ਦੇ ਅਜੀਬ ਰੋਗ ਪੈਦਾ ਕਰਨ ਵਾਲੀ ਐਲਰਜੀ ਦੇ ਇਲਾਜ ਲਈ ਬਾਹਰਲੇ ਦੇਸ਼ਾਂ ਵਿਚ ਐਲਰਜੀ ਦੇ ਵੱਖ-ਵੱਖ ਵਿਭਾਗ ਖੁੱਲ੍ਹੇ ਹੋਏ ਹਨ, ਇਸ ਲਈ ਇਹ ਜਾਣਨਾ ਬੜਾ ਜ਼ਰੂਰੀ ਹੈ ਕਿ ਐਲਰਜੀ ਦੀ ਹਾਲਤ ਵਿਚ ਸਰੀਰ ਵਿਚ ਕੀ ਕੀ ਵਾਰਪਦਾ ਹੈ। ਇਸ ਦਾ ਸੱਭ ਨੂੰ ਪਤਾ ਹੀ ਹੈ ਕਿ ਸਰੀਰ ਦੀ ਰਖਵਾਲੀ ਲਈ ਸਰੀਰ ਵਿਚ ਐਂਟੀਬਾਡੀਜ਼ ਦਾ ਪੂਰਾ ਪ੍ਰਬੰਧ ਹੈ। ਸਵਾਈਨ ਫ਼ਲੂ ਕੀ ਹੈ? ਇਹ ਬੀਮਾਰੀ ਸਰੀਰ ਵਿਚ ਹਵਾ ਰਾਹੀਂ ਖ਼ੂਨ ਵਿਚ ਤੇ ਸਾਹ ਵਿਚ ਮਿਲ ਕੇ ਸਰੀਰ ਵਿਚ ਵੱਖ ਵੱਖ ਤਰ੍ਹਾਂ ਦੇ ਰੋਗ ਪੈਦਾ ਕਰਦੀ ਹੈ।

ColdCold

ਜਿਵੇਂ ਜਿਵੇਂ ਸਾਡੇ 'ਚ ਨਾਜ਼ੁਕ ਕਮਜ਼ੋਰ ਕੀਟਾਣੂਆਂ ਨਾਲ ਲੜਨ ਦੀ ਤਾਕਤ ਘੱਟ ਹੋਵੇਗੀ, ਬੀਮਾਰੀ ਲੱਗ ਜਾਵੇਗੀ। ਭਾਰਤ ਵਿਚ ਪਿਛਲੇ ਕਈ ਸਾਲਾਂ ਤੋਂ ਕੋਈ ਨਾ ਕੋਈ ਫ਼ਲੂ ਚਲਿਆ ਹੀ ਰਹਿੰਦਾ ਹੈ। ਜਿੰਨਾ ਅਸੀ ਆਰਾਮ ਪ੍ਰਸਤ, ਆਲਸੀ ਹੁੰਦੇ ਜਾ ਰਹੇ ਹਾਂ, ਉਨਾ ਹੀ ਬੀਮਾਰੀਆਂ ਸਾਨੂੰ ਘੇਰਦੀਆਂ ਜਾ ਰਹੀਆਂ ਹਨ। ਅਸੀ ਅਪਣੇ ਸਰੀਰ ਲਈ ਜਿੰਨੀ ਜ਼ਿਆਦਾ ਫ਼ਾਸਟ ਫ਼ੂਡ ਦੀ ਵਰਤੋਂ ਕਰਾਂਗੇ ਉਨਾ ਹੀ ਦਿਨ ਬ ਦਿਨ ਬੀਮਾਰੀਆਂ ਦੇ ਸ਼ਿਕਾਰ ਹੁੰਦੇ ਜਾਵਾਂਗੇ।

elbow allergyelbow allergy

ਖਾਣ-ਪੀਣ ਦੀਆਂ ਚੀਜ਼ਾਂ ਘਿਉ, ਪਨੀਰ, ਦੁੱਧ, ਫੱਲ, ਸਬਜ਼ੀਆਂ ਅਤੇ ਹੋਰ ਮਿਲਾਵਟੀ ਚੀਜ਼ਾਂ ਭਾਰਤ ਵਿਚ ਲਗਾਤਾਰ ਵੱਧ ਰਹੀਆਂ ਹਨ। ਦੁੱਧ ਤਾਂ ਬਹੁਤ ਦੂਰ ਦੀ ਗੱਲ ਹੈ, ਇਥੋਂ ਦਾ ਤਾਂ ਪਾਣੀ ਵੀ ਚੰਗਾ ਨਹੀਂ। ਹਰ ਘਰ ਵਿਚ ਫ਼ਿਲਟਰ ਲੱਗੇ ਹਨ। ਅਸੀ ਸਰੀਰ ਨੂੰ ਖੇਚਲ ਨਹੀਂ ਦਿੰਦੇ। ਸਵੇਰ ਦੀ ਸੈਰ, ਮਾਲਿਸ਼, ਵਰਜ਼ਿਸ਼, ਕਸਰਤ ਆਦਿ ਸੱਭ ਤੋਂ ਦੂਰ ਭਜਦੇ ਹਾਂ। ਸਾਰੀਆਂ ਬੀਮਾਰੀਆਂ ਦੀ ਜੜ੍ਹ ਗ਼ਲਤ ਸੋਚ ਹੈ। ਅਸੀ ਕਿੰਨੇ ਵੀ ਚੰਗੇ ਪਦਾਰਥ, ਚੰਗੀਆਂ ਚੀਜ਼ਾਂ ਖਾ ਲਈਏ ਪਰ ਜੇ ਸਾਡੀ ਸੋਚ  ਗ਼ਲਤ ਹੈ ਤਾਂ ਸਾਡਾ ਖਾਧਾ ਸੱਭ ਵਿਅਰਥ ਹੈ। ਮਨ ਵਿਚ ਬੁਰਾ ਸੋਚਣਾ, ਗ਼ਲਤ ਸੋਚ ਸਾਡੇ ਸਾਰੇ ਸਰੀਰ ਦੇ ਅੰਗਾਂ ਨੂੰ ਬੀਮਾਰ ਕਰ ਦਿੰਦੀ ਹੈ।

Back AllergyBack Allergy

ਡਿਪਰੈਸ਼ਨ, ਮਾਨਸਕ ਤਣਾਅ ਸੱਭ ਤੋਂ ਵੱਡੀ ਬੀਮਾਰੀ ਹੈ ਜੋ ਇਨਸਾਨ ਦੇ ਸਰੀਰ ਨੂੰ ਉਮਰ ਤੋਂ ਪਹਿਲਾਂ ਹੀ ਕਮਜ਼ੋਰ ਨਿਢਾਲ, ਬੇਚੈਨ ਕਰ ਦੇਂਦੀ ਹੈ। ਘਰ ਦਾ ਮਾਹੌਲ ਖ਼ਰਾਬ, ਘਰ ਵਿਚ ਲੜਾਈ ਝਗੜਾ, ਹਰ ਗੱਲ ਵਿਚ ਉਲਟ ਸੋਚਣਾ, ਇਹ ਬੀਮਾਰੀ ਦੀ ਜੜ੍ਹ ਹਨ। ਬਲੱਡ ਪ੍ਰੈਸ਼ਰ, ਸ਼ੂਗਰ, ਦਿਲ ਦੀਆਂ ਬੀਮਾਰੀਆਂ, ਦਿਲ ਦੇ ਰੋਗਾਂ ਨੂੰ ਹੋਰ ਵਧਾ ਦਿੰਦੀਆਂ ਹਨ। ਹਰ ਹਾਲ ਵਿਚ ਖ਼ੁਸ਼ ਰਹਿਣਾ ਬੜਾ ਜ਼ਰੂਰੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM

Indira Gandhi ਨੂੰ ਮਾਰਨ ਵਾਲੇ Beant Singh ਦੇ ਬੇਟੇ ਨੇ ਕੀਤੇ ਖ਼ੁਲਾਸੇ ਕਿ ਕਿਵੇਂ ਕੱਟੀਆਂ ਉਨ੍ਹਾਂ ਰਾਤਾਂ..

03 May 2024 8:34 AM

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM
Advertisement