
ਸਮੌਕਿੰਗ ਯਾਨੀ ਸਿਗਰਟ ਪੀਣਾ ਇੱਕ ਅਜਿਹੀ ਬੁਰੀ ਆਦਤ ਹੈ ਜਿਸ ਤੋਂ ਛੁਟਕਾਰਾ ਪਾਉਣਾ ਬਹੁਤ ਮੁਸ਼ਕਿਲ ਕੰਮ ਹੈ। ਸਿਗਰਟ ਪੀਣ ਨਾਲ ਕਈ ਜਾਨਲੇਵਾ ਬੀਮਾਰੀਆਂ
ਨਵੀਂ ਦਿੱਲੀ : ਸਮੌਕਿੰਗ ਯਾਨੀ ਸਿਗਰਟ ਪੀਣਾ ਇੱਕ ਅਜਿਹੀ ਬੁਰੀ ਆਦਤ ਹੈ ਜਿਸ ਤੋਂ ਛੁਟਕਾਰਾ ਪਾਉਣਾ ਬਹੁਤ ਮੁਸ਼ਕਿਲ ਕੰਮ ਹੈ। ਸਿਗਰਟ ਪੀਣ ਨਾਲ ਕਈ ਜਾਨਲੇਵਾ ਬੀਮਾਰੀਆਂ ਹੋ ਸਕਦੀਆਂ ਹਨ। ਇਹੀ ਕਾਰਨ ਹੈ ਕਿ ਲੋਕ ਸਮੌਕਿੰਗ ਛੱਡਣ ਦੀ ਸਲਾਹ ਦਿੰਦੇ ਹਨ। ਹਾਲਾਂਕਿ ਅੱਜ ਦੀ ਇਸ ਤਨਾਅ ਭਰੀ ਜ਼ਿੰਦਗੀ ਵਿੱਚ ਸਿਗਰਟ ਦੀ ਖ਼ਤਰਨਾਕ ਆਦਤ ਨਾ ਛੁੱਟਣ ਵਾਲੀ ਇੱਕ ਬੁਰੀ ਆਦਤ ਬਣ ਗਈ ਹੈ। ਸਿਗਰਟ ਛੱਡਣਾ ਹਰ ਕਿਸੇ ਦੇ ਬਸ ਦੀ ਗੱਲ ਨਹੀਂ ਹੁੰਦੀ। ਸਮੌਕਿੰਗ ਛੱਡਣਾ ਬਹੁਤ ਹੀ ਮੁਸ਼ਕਲ ਕੰਮ ਹੈ ਪਰ ਇਸਨੂੰ ਸੰਭਵ ਬਣਾਇਆ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਕੁੱਝ ਘਰੇਲੂ ਉਪਾਅ ਦੱਸਣ ਜਾ ਰਹੇ ਹਾਂ ਜਿਨ੍ਹਾਂ ਨਾਲ ਸਿਗਰਟ ਪੀਣ ਤੋਂ ਦੂਰੀ ਬਣਾਈ ਜਾ ਸਕਦੀ ਹੈ।
ਦਾਲਚੀਨੀ ਤੇ ਸ਼ਹਿਦ
ਸਿਗਰਟ ਪੀਣ ਨਾਲ ਫੇਫੜਿਆਂ ਦਾ ਕੈਂਸਰ, ਮੂੰਹ ਦੇ ਕੈਂਸਰ ਵਰਗੇ ਗੰਭੀਰ ਰੋਗ ਹੋ ਸਕਦੇ ਹਨ। ਜੇਕਰ ਤੁਸੀ ਸਿਗਰਟ ਦੀ ਮਾੜੀ ਆਦਤ ਤੋਂ ਨਿਜਾਤ ਪਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਦਾਲਚੀਨੀ ਤੇ ਸ਼ਹਿਦ ਬਹੁਤ ਲਾਭਦਾਇਕ ਹੋਵੇਗਾ। ਦਾਲਚੀਨੀ ਨੂੰ ਬਰੀਕ ਪੀਸ ਲਵੋ ਤੇ ਇਸ ਵਿੱਚ ਸ਼ਹਿਦ ਮਿਲਾ ਲਵੋ। ਜਦੋਂ ਵੀ ਤੁਹਾਡਾ ਮਨ ਸਿਗਰਟ ਪੀਣ ਦਾ ਕਰੇ ਤਾਂ ਇਸ ਹਾਲਤ ਵਿੱਚ ਦਾਲਚੀਨੀ ਤੇ ਸ਼ਹਿਦ ਦਾ ਸੇਵਨ ਕਰੋ।
ਦਾਲਚੀਨੀ ਤੇ ਸ਼ਹਿਦ
ਅਜਵਾਇਣ ਅਤੇ ਸੌਂਫ਼
ਸਿਗਰਟ ਦੀ ਭੈੜੀ ਆਦਤ ਛਡਾਉਣ ਲਈ ਅਜਵਾਇਨ ਤੇ ਸੌਂਫ਼ ਦਾ ਸੇਵਨ ਕਰਨਾ ਚਾਹੀਦਾ ਹੈ। ਇਹ ਹੀ ਨਹੀਂ ਸਿਰਫ ਤੁਹਾਡੀ ਸਿਗਰਟ ਦੀ ਮਾੜੀ ਆਦਤ ਨੂੰ ਛਡਾਏਗਾ ਸਗੋਂ ਇਹ ਤੁਹਾਡੇ ਸਰੀਰ ਲਈ ਵੀ ਲਾਭਦਾਇਕ ਹੈ। ਅਜਵਾਇਣ ਤੇ ਸੌਂਫ਼ ‘ਚ ਥੋੜ੍ਹਾ ਜਿਹਾ ਕਾਲ਼ਾ ਲੂਣ ਮਿਲਾ ਕੇ ਪੀਸ ਲਵੋ। ਹੁਣ ਇਸ ਵਿੱਚ ਨੀਂਬੂ ਦਾ ਰਸ ਮਿਲਾ ਕੇ ਇੱਕ ਰਾਤ ਲਈ ਰੱਖ ਦਿਓ। ਅਗਲੀ ਸਵੇਰੇ ਇਸ ਨੂੰ ਗਰਮ ਤਵੇ ‘ਤੇ ਹਲਕਾ ਭੁੰਨ ਕੇ ਇੱਕ ਡੱਬੇ ਵਿੱਚ ਰੱਖ ਲਓ ਜਦੋਂ ਵੀ ਤੁਹਾਡਾ ਮਨ ਸਿਗਰਟ ਪੀਣ ਦਾ ਕਰੇ ਉਸ ਵੇਲੇ ਇਸ ਨੂੰ ਥੋੜ੍ਹਾ ਜਿਹਾ ਖਾ ਲਵੋ।
ਅਜਵਾਇਣ ਅਤੇ ਸੌਂਫ਼
ਅਦਰਕ ਤੇ ਔਲਾ
ਅਦਰਕ ਤੇ ਔਲੇ ਨੂੰ ਕੱਦੁਕਸ ਕਰਕੇ ਸੁੱਕਾ ਲਵੋ ਹੁਣ ਇਸ ਵਿੱਚ ਨੀਂਬੂ ਅਤੇ ਲੂਣ ਪਾ ਲਵੋ। ਤੁਸੀ ਇਸ ਮਿਸ਼ਰਣ ਨੂੰ ਇੱਕ ਡੱਬੇ ਵਿੱਚ ਭਰ ਕੇ ਆਪਣੇ ਕੋਲ ਰੱਖ ਲਵੋ। ਜਦੋਂ ਵੀ ਤੁਹਾਡਾ ਮਨ ਸਿਗਰਟ ਪੀਣ ਦਾ ਕਰੇ ਉਸ ਵੇਲੇ ਹੀ ਅਦਰਕ ਅਤੇ ਔਲੇ ਦੇ ਇਸ ਪੇਸਟ ਦਾ ਸੇਵਨ ਕਰੋ।
ਅਦਰਕ ਤੇ ਔਲਾ
ਪਿਆਜ ਦਾ ਰਸ
ਪਿਆਜ ਦੇ ਰਸ ਦੇ ਫਾਇਦੇ ਤਾਂ ਤੁਸੀਂ ਜ਼ਰੂਰ ਸੁਣੇ ਹੋਣਗੇ ਪਰ ਕੀ ਤੁਹਾਨੂੰ ਪਤਾ ਹੈ ਕਿ ਪਿਆਜ ਦਾ ਰਸ ਤੁਹਾਡੀ ਸਿਗਰਟ ਦੀ ਆਦਤ ਨੂੰ ਵੀ ਛੁਡਵਾ ਸਕਦਾ ਹੈ। ਅਜਿਹੇ ਵਿੱਚ ਤੁਹਾਨੂੰ ਨਿਯਮਤ ਰੂਪ ਨਾਲ ਹਰ ਰੋਜ਼ 4 ਚੱਮਚ ਪਿਆਜ ਦੇ ਰਸ ਦਾ ਸੇਵਨ ਕਰਨਾ ਚਾਹੀਦਾ ਹੈ।
ਪਿਆਜ ਦਾ ਰਸ
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।