
ਕੇਂਦਰ ਸਰਕਾਰ ਨੇ ਪਿਆਜ਼ ਦੀਆਂ ਕੀਮਤਾਂ 'ਚ ਕਮੀ ਲਿਆਉਣ ਅਤੇ ਨਿਰੀਆਤ 'ਤੇ ਰੋਕ ਲਗਾਉਣ ਲਈ ਸ਼ੁੱਕਰਵਾਰ ਨੂੰ ਵੱਡਾ ਕਦਮ ਚੁੱਕਿਆ ਹੈ।
ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਪਿਆਜ਼ ਦੀਆਂ ਕੀਮਤਾਂ 'ਚ ਕਮੀ ਲਿਆਉਣ ਅਤੇ ਨਿਰੀਆਤ 'ਤੇ ਰੋਕ ਲਗਾਉਣ ਲਈ ਸ਼ੁੱਕਰਵਾਰ ਨੂੰ ਵੱਡਾ ਕਦਮ ਚੁੱਕਿਆ ਹੈ। ਸਰਕਾਰ ਨੇ ਪਿਆਜ਼ ਦੀ ਹੇਠਲੀ ਨਿਰੀਆਤ ਕੀਮਤ 850 ਡਾਲਰ ਪ੍ਰਤੀ ਟਨ ਤੈਅ ਕਰ ਦਿੱਤੀ ਹੈ। ਇਸਦਾ ਮਤਲੱਬ ਹੈ ਕਿ ਹੁਣ ਇਸ ਮੁੱਲ ਤੋਂ ਘੱਟ 'ਤੇ ਪਿਆਜ਼ ਦਾ ਨਿਰੀਆਤ ਨਹੀਂ ਕੀਤਾ ਜਾ ਸਕੇਗਾ।
Onions Cheaper
ਪਿਛਲੇ ਕੁਝ ਦਿਨਾਂ 'ਚ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਪਿਆਜ਼ ਦੀਆਂ ਕੀਮਤਾਂ 20-30 ਰੁਪਏ ਪ੍ਰਤੀ ਕਿੱਲੋਗ੍ਰਾਮ ਤੋਂ ਵਧਕੇ 40-50 ਰੁਪਏ ਪ੍ਰਤੀ ਕਿੱਲੋਗ੍ਰਾਮ ਹੋ ਗਈਆਂ ਹਨ। ਵਿਦੇਸ਼ ਵਪਾਰ ਡਾਇਰੈਕਟੋਰੇਟ (DGFT) ਨੇ ਇੱਕ ਨੋਟੀਫ਼ਿਕੇਸ਼ਨ ਵਿੱਚ ਕਿਹਾ ਹੈ ਕਿ ਇਸ ਹੁਕਮ ਤੋਂ ਬਾਅਦ ਹਰ ਕਿਸਮ ਦੇ ਪਿਆਜ਼ ਦੀ ਘੱਟੋ–ਘੱਟ ਬਰਾਮਦ ਕੀਮਤ 850 ਡਾਲਰ ਪ੍ਰਤੀ ਮੀਟ੍ਰਿਕ ਟਨ ਹੋ ਜਾਵੇਗੀ।
Onions Cheaper
ਮਹਾਰਾਸ਼ਟਰ ਤੇ ਕਰਨਾਟਕ ਜਿਹੇ ਪਿਆਜ਼ ਦੇ ਵੱਡੇ ਉਤਪਾਦਕ ਸੁਬਿਆਂ ਦੇ ਕੁਝ ਹਿੱਸਿਆਂ ਵਿੱਚ ਹੜ੍ਹ ਕਾਰਨ ਕੇਂਦਰ ਸਰਕਾਰ ਨੇ ਪਿਛਲੇ ਮਹੀਨੇ ਜਮ੍ਹਾਖੋਰਾਂ ਵਿਰੁੱਧ ਸਖ਼ਤ ਕਦਮ ਚੁੱਕਣ ਦੀ ਚੇਤਾਵਨੀ ਵੀ ਦਿੱਤੀ ਸੀ।ਮਹਾਰਾਸ਼ਟਰ ਅਤੇ ਕਰਨਾਟਕ ਜਿਹੇ ਵੱਡੇ ਪਿਆਜ ਉਤਪਾਦਕ ਰਾਜਾਂ 'ਚ ਭਾਰੀ ਹੜ੍ਹ ਦੇ ਕਾਰਨ ਪਿਆਜ ਦੀ ਸਪਲਾਈ ਪ੍ਰਭਾਵਿਤ ਹੋਈ ਹੈ।
Onions Cheaper
ਇਨ੍ਹਾਂ ਸੂਬਿਆਂ ਵਿੱਚ ਹੜ੍ਹਾਂ ਕਾਰਨ ਪਿਆਜ਼ ਦੀ ਸਪਲਾਈ ਪ੍ਰਭਾਵਿਤ ਹੋਈ ਹੈ।ਇੰਝ ਹੁਣ ਪਿਆਜ਼ ਦੀ ਪ੍ਰਚੂਨ ਕੀਮਤ 23.90 ਰੁਪਏ ਹੋਵੇਗੀ। ਸਮੁੱਚੇ ਭਾਰਤ ਵਿੱਚ ਹਰ ਸਾਲ ਲਗਭਗ 1.8 ਕਰੋੜ ਟਨ ਪਿਆਜ਼ ਦਾ ਉਤਪਾਦਨ ਹੁੰਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।