
ਤੁਸੀਂ ਅਪਣੀ ਜੀਭ ਨੂੰ ਹਲਦੀ ਨਾਲ ਵੀ ਸਾਫ਼ ਕਰ ਸਕਦੇ ਹੋ
ਮੁਹਾਲੀ : ਜਦੋਂ ਵੀ ਮੂੰਹ ਦੀ ਸਫ਼ਾਈ ਦੀ ਗੱਲ ਆਉਂਦੀ ਹੈ ਤਾਂ ਜ਼ਿਆਦਾਤਰ ਲੋਕ ਇਹੀ ਸੋਚਦੇ ਹਨ ਕਿ ਚਿਹਰੇ ਨੂੰ ਸਾਫ਼ ਰਖਣਾ ਅਤੇ ਦੰਦਾਂ ਨੂੰ ਚਮਕਾਉਣਾ ਕਾਫ਼ੀ ਹੈ। ਦੰਦਾਂ ਨੂੰ ਸਾਫ ਰੱਖਣਾ ਜਿੰਨਾ ਜ਼ਰੂਰੀ ਹੈ, ਓਨਾ ਹੀ ਜ਼ਰੂਰੀ ਹੈ ਜੀਭ ਦੀ ਸਫ਼ਾਈ। ਜੀਭ ਦੀ ਸਫ਼ਾਈ ਨਾ ਕਰਨ ਨਾਲ ਨਾ ਸਿਰਫ਼ ਮੂੰਹ ਵਿਚੋਂ ਬਦਬੂ ਆਉਂਦੀ ਹੈ, ਸਗੋਂ ਇਹ ਕਈ ਬਿਮਾਰੀਆਂ ਦਾ ਕਾਰਨ ਵੀ ਬਣ ਸਕਦੀ ਹੈ। ਦਰਅਸਲ, ਜਦੋਂ ਅਸੀਂ ਜੀਭ ਨੂੰ ਚੰਗੀ ਤਰ੍ਹਾਂ ਸਾਫ਼ ਨਹੀਂ ਕਰਦੇ ਤਾਂ ਕਈ ਤਰ੍ਹਾਂ ਦੇ ਬੈਕਟੀਰੀਆ ਸਾਡੇ ਪੇਟ ਵਿਚ ਚਲੇ ਜਾਂਦੇ ਹਨ ਜੋ ਸਾਨੂੰ ਬੀਮਾਰ ਕਰ ਦਿੰਦੇ ਹਨ।
ਤੁਸੀਂ ਦੇਖਿਆ ਹੋਵੇਗਾ ਕਿ ਹੁਣ ਬਾਜ਼ਾਰ ਵਿਚ ਕਈ ਅਜਿਹੇ ਟੂਥਬੁਰਸ਼ ਆ ਰਹੇ ਹਨ, ਜਿਨ੍ਹਾਂ ਵਿਚ ਜੀਭ ਨੂੰ ਸਾਫ਼ ਕਰਨ ਲਈ ਪਿਛਲੇ ਪਾਸੇ ‘ਟੰਗ ਕਲੀਨਰ’ ਲੱਗਾ ਹੁੰਦਾ ਹੈ। ਜੀਭ ਨੂੰ ਸਾਫ਼ ਕਰਨ ਲਈ ਬੁਰਸ਼ ਨੂੰ ਜੀਭ ਦੇ ਪਿਛਲੇ ਹਿੱਸੇ ਤੋਂ ਅੱਗੇ ਵਲ ਲਿਆਉ। ਲਗਾਤਾਰ ਤਿੰਨ ਤੋਂ ਚਾਰ ਵਾਰ ਅਜਿਹਾ ਕਰਨ ਤੋਂ ਬਾਅਦ ਸਾਫ਼ ਪਾਣੀ ਨਾਲ ਮੂੰਹ ਧੋ ਲਉ। ਜੀਭ ਨੂੰ ਸਾਫ਼ ਕਰਨ ਦਾ ਇਹ ਸੱਭ ਤੋਂ ਵਧੀਆ ਤਰੀਕਾ ਹੈ। ਜੀਭ ਖੁਰਚਣ ਵਾਲੇ ਨੂੰ ਜੀਭ ਦੇ ਪਿਛਲੇ ਪਾਸੇ ਰੱਖੋ ਅਤੇ ਹੌਲੀ-ਹੌਲੀ ਅੱਗੇ ਖਿੱਚੋ। ਜੇਕਰ ਤੁਸੀਂ ਅਪਣੀ ਜੀਭ ਨੂੰ ਕੁਦਰਤੀ ਤਰੀਕੇ ਨਾਲ ਸਾਫ਼ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਨਮਕ ਵਾਲੇ ਪਾਣੀ ਨਾਲ ਕੁਰਲੀ ਕਰ ਸਕਦੇ ਹੋ ਜਾਂ ਜੀਭ ’ਤੇ ਥੋੜ੍ਹਾ ਜਿਹਾ ਨਮਕ ਲਗਾ ਕੇ ਰਗੜ ਸਕਦੇ ਹੋ।
ਤੁਸੀਂ ਅਪਣੀ ਜੀਭ ਨੂੰ ਹਲਦੀ ਨਾਲ ਵੀ ਸਾਫ਼ ਕਰ ਸਕਦੇ ਹੋ। ਬਰੱਸ਼ ਵਿਚ ਹਲਦੀ ਪਾਊਡਰ ਛਿੜਕ ਕੇ ਹਲਕੇ ਹੱਥਾਂ ਨਾਲ ਰਗੜੋ। ਇਸ ਤੋਂ ਬਾਅਦ ਕੋਸੇ ਪਾਣੀ ਨਾਲ ਮੂੰਹ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਉ। ਜੀਭ ਨੂੰ ਸਕਰੱਬ, ਹਲਦੀ, ਟੂਥਬੁਰਸ਼ ਆਦਿ ਨਾਲ ਜੀਭ ਨੂੰ ਸਾਫ਼ ਕਰਨ ਤੋਂ ਬਾਅਦ ਇਕ ਵਾਰ ਸ਼ੀਸ਼ੇ ਵਿਚ ਜ਼ਰੂਰ ਦੇਖੋ। ਜੇ ਜੀਭ ਗੁਲਾਬੀ ਜਾਂ ਤਾਜ਼ੀ ਲੱਗ ਰਹੀ ਹੈ, ਤਾਂ ਇਸ ਦਾ ਮਤਲਬ ਹੈ ਕਿ ਇਹ ਚੰਗੀ ਤਰ੍ਹਾਂ ਸਾਫ਼ ਕੀਤੀ ਗਈ ਹੈ। ਪਰ, ਜੇ ਜੀਭ ਵਿਚ ਪੀਲਾਪਨ ਜਾਂ ਚਿੱਟਾ ਰੰਗ ਦਿਖਾਈ ਦਿੰਦਾ ਹੈ, ਤਾਂ ਇਸ ਨੂੰ ਦੁਬਾਰਾ ਸਾਫ਼ ਕਰਨ ਦੀ ਲੋੜ ਹੈ।