
ਖਾਣਾ ਸੱਭ ਤੋਂ ਪਹਿਲਾਂ ਢਿੱਡ ਵਿਚ ਰੁਕਦਾ ਹੈ ਫਿਰ ਅੰਤੜਾ ਵਿਚ ਜਾ ਕੇ ਵੱਡੀ ਅੰਤੜੀ ਵਿਚ ਜਾਂਦਾ ਹੈ।
ਸਾਡੇ ਬਜ਼ੁਰਗ ਹਮੇਸ਼ਾ ਇਹੀ ਗੱਲ ਕਹਿੰਦੇ ਸਨ ਕਿ ਖਾਣਾ ਜ਼ਮੀਨ ’ਤੇ ਬੈਠ ਕੇ ਚੌਕੜੀ ਲਗਾ ਕੇ ਖਾਣਾ ਚਾਹੀਦਾ ਹੈ। ਡਾਕਟਰਾਂ ਦਾ ਮੰਨਣਾ ਹੈ ਕਿ ਖੜੇ ਹੋ ਕੇ ਖਾਣਾ ਖਾਣ ਨਾਲ ਕੋਲਨ ਕੈਂਸਰ ਤੇਜ਼ੀ ਨਾਲ ਵੱਧ ਰਿਹਾ ਹੈ। ਕੋਲਨ ਕੈਂਸਰ ਢਿੱਡ ਦੀ ਵੱਡੀ ਅੰਤੜੀ ਦਾ ਕੈਂਸਰ ਹੁੰਦਾ ਹੈ। ਇਸ ਲਈ ਜ਼ਮੀਨ ’ਤੇ ਬੈਠ ਕੇ ਚੌਕੜੀ ਲਗਾ ਕੇ ਖਾਣ ਨਾਲ ਤੰਦਰੁਸਤ ਰਿਹਾ ਜਾ ਸਕਦਾ ਹੈ।
Eating while standing can cause cancer
ਡਾਕਟਰਾਂ ਦਾ ਕਹਿਣਾ ਹੈ ਕਿ ਕੋਲਨ ਕੈਂਸਰ ਪਹਿਲਾਂ ਵੈਸਟਰਨ ਦੇਸ਼ ਦੇ ਲੋਕਾਂ ਨੂੰ ਹੁੰਦਾ ਸੀ। ਲੋਕ ਖੜੇ ਹੋ ਕੇ ਖਾਣਾ ਖਾਂਦੇ ਹਨ। ਇਸ ਨਾਲ ਜੋ ਅਸੀਂ ਖਾਣਾ ਖਾ ਰਹੇ ਹਾਂ, ਉਸ ਦੇ ਪੌਸ਼ਟਿਕ ਤੱਤ ਸਾਡੇ ਸਰੀਰ ਨੂੰ ਮਿਲ ਨਹੀਂ ਪਾਉਂਦੇ।
Eating while standing can cause cancer
ਖੜੇ ਹੋ ਕੇ ਖਾਣਾ ਅਸੀਂ 10-15 ਮਿੰਟ ਵਿਚ ਖਾ ਲੈਂਦੇ ਹਾਂ ਪਰ ਜ਼ਮੀਨ ’ਤੇ ਬੈਠ ਕੇ ਖਾਣਾ ਖਾਂਦੇ ਹਾਂ ਤਾਂ ਘੱਟ ਤੋਂ ਘੱਟ 30 ਮਿੰਟ ਲਗਦੇ ਹਨ। ਖਾਣਾ ਸੱਭ ਤੋਂ ਪਹਿਲਾਂ ਢਿੱਡ ਵਿਚ ਰੁਕਦਾ ਹੈ ਫਿਰ ਅੰਤੜਾ ਵਿਚ ਜਾ ਕੇ ਵੱਡੀ ਅੰਤੜੀ ਵਿਚ ਜਾਂਦਾ ਹੈ।
ਢਿੱਡ ਵਿਚ ਖਾਣਾ ਜਾਣ ਤੋਂ ਬਾਅਦ ਉਸ ਨੂੰ ਪਚਣ ਵਿਚ ਘੱਟ ਤੋਂ ਘੱਟ ਚਾਰ ਘੰਟੇ ਦਾ ਸਮਾਂ ਲਗਦਾ ਹੈ ਪਰ ਜਦੋਂ ਖੜੇ ਹੋ ਕੇ ਖਾਣਾ ਖਾਂਦੇ ਹਾਂ ਤਾਂ ਖਾਣਾ ਸਿੱਧਾ ਵੱਡੀ ਅੰਤੜੀ ਵਿਚ ਜਾਂਦਾ ਹੈ। ਪਾਚਣ ਤੰਤਰ ਨੂੰ ਖਾਣਾ ਪਚਾਉਣ ਲਈ ਸਮਰੱਥ ਸਮਾਂ ਨਹੀਂ ਮਿਲ ਪਾਉਂਦਾ। ਇਸ ਵਜ੍ਹਾ ਨਾਲ ਸਰੀਰ ਦੇ ਅੰਗਾਂ ਨੂੰ ਪੌਸ਼ਟਿਕ ਖਾਣਾ ਨਹੀਂ ਮਿਲ ਪਾਉਂਦਾ। ਮਰੀਜ਼ ਨੂੰ ਕਬਜ਼ ਦੀ ਮੁਸ਼ਕਲ ਰਹਿੰਦੀ ਹੈ। ਭੁੱਖ ਘੱਟ ਹੋ ਜਾਂਦੀ ਹੈ। ਢਿੱਡ ਵਿਚ ਤੇਜ਼ ਦਰਦ ਹੋਣ ਲਗਦਾ ਹੈ।