
ਜੇਕਰ ਤੁਹਾਡਾ ਢਿੱਡ ਪਹਿਲਾਂ ਤੋਂ ਹੀ ਬਾਹਰ ਨਿਕਲਿਆ ਹੋਇਆ ਹੈ ਅਤੇ ਤੁਸੀਂ ਉਸ ਨੂੰ ਘਟ ਕਰਨ ਦੀ ਕੋਸ਼ਿਸ਼ ਵਿਚ ਲੱਗੇ ਹੋ
ਜੇਕਰ ਤੁਹਾਡਾ ਢਿੱਡ ਪਹਿਲਾਂ ਤੋਂ ਹੀ ਬਾਹਰ ਨਿਕਲਿਆ ਹੋਇਆ ਹੈ ਅਤੇ ਤੁਸੀਂ ਉਸ ਨੂੰ ਘਟ ਕਰਨ ਦੀ ਕੋਸ਼ਿਸ਼ ਵਿਚ ਲੱਗੇ ਹੋ ਤਾਂ ਤੁਹਾਨੂੰ ਅਜਿਹੇ ਫ਼ੂਡਜ਼ ਅਤੇ ਡਰਿੰਕਸ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਜਿਨ੍ਹਾਂ ਕਾਰਨ ਭਾਰ ਵਧਦਾ ਹੈ। ਅਸੀਂ ਤੁਹਾਨੂੰ ਅਜਿਹੇ 5 ਡਰਿੰਕਸ ਬਾਰੇ ਦਸ ਰਹੇ ਹਾਂ ਜਿਨ੍ਹਾਂ ਨੂੰ ਪੂਰੀ ਤਰ੍ਹਾਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਜਿਨ੍ਹਾਂ ਨਾਲ ਨਾ ਸਿਰਫ਼ ਪੇਟ ਦੀ ਚਰਬੀ ਵਧੇਗੀ ਬਲਕਿ ਦੂਜੀਆਂ ਸਰੀਰਕ ਸਮੱਸਿਆਵਾਂ ਵੀ ਹੋਣਗੀਆਂ। belly fattਮਾਹਰ ਕਹਿੰਦੇ ਹਨ ਕਿ ਇਨ੍ਹਾਂ ਡਰਿੰਕਸ ਵਿਚ 300-400 ਕੈਲੋਰੀ ਹੁੰਦੀ ਹੈ ਇਸ ਨੂੰ ਘਟ ਕਰਨ ਲਈ ਤੁਹਾਨੂੰ 1 ਘੰਟੇ ਦੀ ਤੇਜ਼ ਸੈਰ ਕਰਨੀ ਪਵੇਗੀ। ਸੋਚੋ ਜੇਕਰ ਤੁਸੀਂ ਇਨ੍ਹਾਂ ਡਰਿੰਕਸ ਨੂੰ ਹਰ ਰੋਜ਼ ਵੀ ਲੈਂਦੇ ਹੋ ਤਾਂ ਤੁਹਾਡੇ ਢਿੱਡ ਦਾ ਕੀ ਹਾਲ ਹੋਵੇਗਾ। ਗਰਮੀ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ। ਅਜਿਹੇ ਵਿਚ ਸਾਰੇ ਗਰਮੀ ਭਜਾਉਣ ਲਈ ਕਈ ਤਰ੍ਹਾਂ ਦੇ ਡਰਿੰਕਸ ਲੈਂਦੇ ਹਨ। ਜੇਕਰ ਉਹ ਅਪਣੇ ਸਰੀਰ ਦੀ ਚਰਬੀ ਹੋਰ ਨਹੀਂ ਵਧਾਉਣਾ ਚਾਹੁੰਦੇ ਤਾਂ ਉਨ੍ਹਾਂ ਨੂੰ ਇਨ੍ਹਾਂ ਗੱਲਾਂ ਦਾ ਧਿਆਨ ਰਖਣਾ ਚਾਹੀਦਾ ਹੈ। ਇਹ ਡਰਿੰਕਸ ਅਜਿਹੇ ਹਨ ਜਿਨ੍ਹਾਂ ਨੂੰ ਪੀ ਕੇ ਸਰੀਰ ਦੀ ਚਰਬੀ ਨਹੀਂ ਹੈ ਉਨ੍ਹਾਂ ਦਾ ਵੀ ਢਿੱਡ ਨਿਕਲ ਆਵੇਗਾ।
Ice cream with cold coffeeਆਈਸ ਕਰੀਮ ਨਾਲ ਕੋਲਡ ਕੌਫੀ
ਗਰਮੀਆਂ ਵਿਚ ਸਾਰਿਆਂ ਦੀ ਪਸੰਦੀਦਾ ਕੋਲਡ ਕੌਫ਼ੀ ਸਰੀਰ ਦੀ ਚਰਬੀ ਵਧਾਉਣ ਵਿਚ ਸੱਭ ਤੋਂ ਅੱਗੇ ਹੈ। ਜੇਕਰ ਤੁਸੀਂ ਕੋਲਡ ਕੌਫ਼ੀ ਦੇ ਨਾਲ ਆਈਸ ਕਰੀਮ ਲੈਂਦੇ ਹੋ ਤਾਂ ਇਸ ਵਿਚ ਲਗਭਗ 300 ਕੈਲੋਰੀ ਮਿਲੇਗੀ। ਇਸ ਦੀ ਜਗ੍ਹਾ ਜੇਕਰ ਤੁਸੀਂ ਨਾਰਮਲ ਕੋਲਡ ਕੌਫ਼ੀ ਪੀਂਦੇ ਹੋ ਤਾਂ ਚੰਗਾ ਰਹੇਗਾ।Milk shake and creamਮਿਲਕ ਸ਼ੇਕ ਨਾਲ ਕਰੀਮ
ਇਸ ਵਿਚ 400 ਤੋਂ ਜ਼ਿਆਦਾ ਕੈਲੋਰੀਜ਼ ਹੁੰਦੀਆਂ ਹਨ। ਇਨ੍ਹਾਂ ਤੋਂ ਪੂਰੀ ਤਰ੍ਹਾਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਚਾਕਲੇਟ ਸ਼ੇਕ ਵੀ ਚਰਬੀਦਾਰ ਹੁੰਦਾ ਹੈ। ਇਹਨਾਂ ਦੀ ਜਗ੍ਹਾ ਨਾਰਮਲ ਸ਼ੇਕ ਜਿਵੇਂ ਪਪੀਤਾ ਸ਼ੇਕ, ਐਪਲ ਸ਼ੇਕ ਪੀ ਸਕਦੇ ਹੋ। ਇਸ ਵਿਚ ਕਰੀਮ ਅਤੇ ਆਈਸ ਕਰੀਮ ਨਹੀਂ ਹੋਣੀ ਚਾਹੀਦੀ।drinkਬੀਅਰ
ਇਕ ਬੀਅਰ ਵਿਚ 150 ਕੈਲੋਰੀ ਹੁੰਦੀ ਹੈ। ਜੇਕਰ ਤੁਸੀਂ ਇਸ ਦੇ ਨਾਲ ਕੁੱਝ ਹੋਰ ਖਾਂਦੇ ਹੋ ਤਾਂ ਕੈਲੋਰੀ ਵੱਧ ਜਾਵੇਗੀ। ਇਸ ਤੋਂ ਪੂਰੀ ਤਰ੍ਹਾਂ ਪ੍ਰਹੇਜ਼ ਕਰੋ।vegetables soupਕਰੀਮ ਯੁਕਤ ਸਬਜ਼ੀ ਸੂਪ
ਅਸੀਂ ਸੂਪ ਨੂੰ ਸਿਹਤਮੰਦ ਸਮਝ ਕੇ ਪੀਂਦੇ ਹਾਂ ਪਰ ਕਰੀਮੀ ਸੂਪ ਸਾਡੇ ਸਰੀਰ ਦੀ ਚਰਬੀ ਨੂੰ ਦੁਗਣਾ ਕਰ ਸਕਦੇ ਹਨ। ਇਨ੍ਹਾਂ ਤੋਂ ਪੂਰੀ ਤਰ੍ਹਾਂ ਪ੍ਰਹੇਜ਼ ਕਰਨਾ ਹੋਵੇਗਾ। ਇਨ੍ਹਾਂ ਵਿਚ 300-400 ਕੈਲੋਰੀਜ਼ ਹੁੰਦੀਆਂ ਹਨ।macktailਮਾਕਟੇਲ
ਇਨ੍ਹਾਂ ਵਿਚ 300-400 ਕੈਲੋਰੀਜ਼ ਹੁੰਦੀਆਂ ਹਨ ਕਿਉਂਕਿ ਇਨ੍ਹਾਂ ਵਿਚ ਸ਼ੂਗਰ ਦਾ ਕਾਫ਼ੀ ਮਾਤਰਾ ਵਿਚ ਇਸਤੇਮਾਲ ਕੀਤਾ ਜਾਂਦਾ ਹੈ। ਇਨ੍ਹਾਂ ਨੂੰ ਪੀਣਾ ਸਰੀਰ ਦੀ ਚਰਬੀ ਨੂੰ ਵਧਾਉਣ ਦੀ ਤਰ੍ਹਾਂ ਹੈ।sodaਸੋਡਾ
ਤੁਹਾਨੂੰ ਦਸ ਦਈਏ ਦੇ ਕਿ ਜ਼ਿਆਦਾ ਸੋਡਾ ਪੀਣ ਨਾਲ ਵੀ ਸਰੀਰ ਦਾ ਭਾਰ ਵਧਦਾ ਹੈ। ਇਕ ਬੋਤਲ ਸੋਡੇ ਵਿਚ 250 ਕੈਲੋਰੀ ਹੁੰਦੀ ਹੈ। ਇਸ ਦੀ ਜਗ੍ਹਾ ਤੁਸੀਂ ਬਲੈਕ ਕੌਫ਼ੀ ਪੀ ਸਕਦੇ ਹੋ। ਇਸ ਵਿਚ 0 ਕੈਲੋਰੀ ਹੁੰਦੀ ਹੈ। ਇਸ ਦੇ ਨਾਲ ਹੀ ਦੁੱਧ ਵਿਚ ਵੀ 100 ਤੋਂ ਘੱਟ ਕੈਲੋਰੀ ਹੁੰਦੀ ਹੈ।