ਪਾਣੀ ਪੀਣਾ ਕਿਉਂ ਜ਼ਰੂਰੀ ਹੈ ?
Published : Mar 22, 2018, 11:39 am IST
Updated : Mar 22, 2018, 11:39 am IST
SHARE ARTICLE
Water
Water

ਜੇਕਰ ਸਰੀਰ ਤੋਂ ਜਿੰਨਾ ਪਾਣੀ ਤੁਸੀਂ ਲੈਂਦੇ ਹੋ ਉਸ ਤੋਂ ਜ਼ਿਆਦਾ ਬਾਹਰ ਨਿਕਲ ਜਾਂਦਾ ਹੈ ਤਾਂ ਸਰੀਰ ਨੂੰ ਉਸ ਦੇ ਬੁਨਿਆਦੀ ਕੰਮ ਕਰਨ ਵਿਚ ਸਮੱਸਿਆ ਹੋਣ ਲਗਦੀ ਹੈ

ਜੇਕਰ ਸਰੀਰ ਤੋਂ ਜਿੰਨਾ ਪਾਣੀ ਤੁਸੀਂ ਲੈਂਦੇ ਹੋ ਉਸ ਤੋਂ ਜ਼ਿਆਦਾ ਬਾਹਰ ਨਿਕਲ ਜਾਂਦਾ ਹੈ ਤਾਂ ਸਰੀਰ ਨੂੰ ਉਸ ਦੇ ਬੁਨਿਆਦੀ ਕੰਮ ਕਰਨ ਵਿਚ ਸਮੱਸਿਆ ਹੋਣ ਲਗਦੀ ਹੈ ਅਤੇ ਸਰੀਰ ਡੀਹਾਈਡ੍ਰੇਡ ਹੋ ਜਾਂਦਾ ਹੈ। ਮੁੜਕਾ, ਹੰਝੂ, ਪਿਸ਼ਾਬ ਵਿਚ ਸਾਡੇ ਸਰੀਰ ਦਾ ਪਾਣੀ ਨਿਕਲ ਜਾਂਦਾ ਹੈ। ਸ਼ਾਇਦ ਤੁਹਾਨੂੰ ਪਤਾ ਨਹੀਂ ਹੋਵੇਗਾ ਕਿ ਸਾਹ ਲੈਣ ਵਿਚ ਵੀ ਸਰੀਰ ਤੋਂ ਪਾਣੀ ਨਿਕਲ ਜਾਂਦਾ ਹੈ। WaterWaterਤੁਹਾਡੇ ਸਰੀਰ ਦਾ ਅੱਧੇ ਤੋਂ ਜ਼ਿਆਦਾ ਭਾਰ ਪਾਣੀ ਕਾਰਨ ਹੁੰਦਾ ਹੈ। ਇਸ ਲਈ ਜੇਕਰ ਤੁਹਾਡੇ ਸਰੀਰ ਵਿਚ ਪਾਣੀ ਦੀ ਕਮੀ ਹੁੰਦੀ ਹੈ ਤਾਂ ਇਸ ਦੇ ਬਹੁਤ ਸਾਰੇ ਪ੍ਰਭਾਵ ਦੇਖਣ ਨੂੰ ਮਿਲਦੇ ਹਨ। ਜੇਕਰ ਡੀਹਾਈਡ੍ਰੇਸ਼ਨ ਮਾਈਲਡ ਹੈ ਤਾਂ ਤੁਹਾਨੂੰ ਥਕਾਵਟ ਮਹਿਸੂਸ ਹੋਵੇਗੀ, ਸਿਰ ਦਰਦ ਹੋਵੇਗਾ। ਇਸ ਨਾਲ ਤੁਹਾਡਾ ਮੂਡ ਪ੍ਰਭਾਵਿਤ ਹੋਣ ਨਾਲ ਹੀ ਫ਼ੋਕਸ ਵੀ ਪਰੇਸ਼ਾਨ ਹੋ ਸਕਦਾ ਹੈ। WaterWater ਪਿਆਸ ਲੱਗਣ ਤੋਂ ਪਹਿਲਾਂ ਪੀ ਲਵੋ ਪਾਣੀ: ਇਸ ਲਈ ਪਾਣੀ ਪੀਣ ਲਈ ਪਿਆਸ ਲੱਗਣ ਦੀ ਉਡੀਕ ਨਾ ਕਰੋ। ਥੋੜ੍ਹੇ-ਥੋੜ੍ਹੇ ਸਮੇਂ 'ਤੇ ਪਾਣੀ ਪੀਂਦੇ ਰਹੋ। 

ਕਿਨ੍ਹਾਂ ਲੋਕਾਂ ਨੂੰ ਪੀਣਾ ਚਾਹੀਦਾ ਹੈ ਜ਼ਿਆਦਾ ਪਾਣੀ: ਜੇਕਰ ਤੁਹਾਨੂੰ ਦਸਤ ਲਗ ਜਾਂਦੇ ਹਨ ਤਾਂ ਤੁਹਾਡੇ ਸਰੀਰ ਤੋਂ ਗੈਲਨ ਤੋਂ ਜ਼ਿਆਦਾ ਪਾਣੀ ਨਿਕਲ ਜਾਂਦਾ ਹੈ। ਬੱਚੇ ਵੱਡਿਆਂ ਦੀ ਤੁਲਨਾ ਵਿਚ ਜ਼ਿਆਦਾ ਡੀਹਾਈਡ੍ਰੇਡ ਹੁੰਦੇ ਹਨ। ਉਥੇ ਹੀ ਵੱਡੀ ਉਮਰ ਦੇ ਲੋਕਾਂ ਨੂੰ ਪਾਣੀ ਪੀਣ ਦਾ ਧਿਆਨ ਜ਼ਿਆਦਾ ਰਖਣਾ ਚਾਹੀਦਾ ਹੈ ਕਿਉਂਕਿ ਉਮਰ ਦੇ ਨਾਲ ਉਨ੍ਹਾਂ ਨੂੰ ਪਿਆਸ ਲੱਗਣ ਦੀ ਕਮੀ ਘਟ ਹੁੰਦੀ ਜਾਂਦੀ ਹੈ। ਗਰਭਵਤੀ ਅਤੇ ਦੁੱਧ ਚੁੰਘਾਉਣਾ ਵਾਲੀਆਂ ਔਰਤਾਂ ਨੂੰ ਪਾਣੀ ਜ਼ਿਆਦਾ ਪੀਣਾ ਚਾਹੀਦਾ ਹੈ।Lady Ladyਛੋਟੇ ਬੱਚਿਆਂ ਵਿਚ ਡੀਹਾਈਡ੍ਰੇਸ਼ਨ ਦੇ ਸੰਕੇਤ: ਛੋਟੇ ਬੱਚੇ ਬੋਲ ਕੇ ਨਹੀਂ ਦਸ ਸਕਦੇ ਕਿ ਉਨ੍ਹਾਂ ਦੇ ਸਰੀਰ ਵਿਚ ਕੀ ਚਲ ਰਿਹਾ ਹੈ। ਉਨ੍ਹਾਂ ਵਿਚ ਕੁੱਝ ਲੱਛਣ ਵਿਖਾਈ ਦਿੰਦੇ ਹਨ ਜਿਨ੍ਹਾਂ ਨੂੰ ਵੇਖ ਕੇ ਪਤਾ ਕੀਤਾ ਜਾ ਸਕਦਾ ਹੈ ਕਿ ਉਨ੍ਹਾਂ ਦੇ ਸਰੀਰ ਵਿਚ ਪਾਣੀ ਦੀ ਕਮੀ ਹੈ। ChildChild-  ਜੀਭ ਸੁੱਕੀ ਹੋਣਾ 
-  ਰੋਂਦੇ ਸਮੇਂ ਹੰਝੂ ਨਾ ਨਿਕਲਣਾ
-  3 ਘੰਟੇ ਤਕ ਡਾਇਪਰ ਗਿੱਲਾ ਨਾ ਕਰਨਾ
-  ਮੂੰਹ ਸੁੱਕਿਆ ਅਤੇ ਸਟਿਕੀ ਹੋਣਾ
 -  ਤੇਜ਼ ਸਾਹ ਲੈਣਾ 
 -  ਨਬਜ਼ ਤੇਜ਼ ਜਾਂ ਹੌਲੀ ਚਲਣਾWaterWaterਬਾਲਗ਼ਾਂ 'ਚ ਡੀਹਾਈਡ੍ਰੇਸ਼ਨ ਦੇ ਸੰਕੇਤ
-  ਪਿਆਸ ਲੱਗਣ ਦੇ ਨਾਲ ਹੀ ਮੂੰਹ ਸੁੱਕਿਆ ਅਤੇ ਸਟਿਕੀ ਹੋਵੇਗਾ।  
-  ਦਿਨ ਵਿਚ 4 ਵਾਰ ਤੋਂ ਜ਼ਿਆਦਾ ਟਾਇਲਟ ਨਾ ਜਾਣਾ। 
-  ਘਟ ਪਿਸ਼ਾਬ ਹੋਣਾ ਅਤੇ ਉਸ ਦਾ ਰੰਗ ਗੂੜ੍ਹਾ ਹੋਣਾ। 
-  ਪਿਸ਼ਾਬ ਤੋਂ ਤੇਜ਼ ਦੁਰਗੰਧ ਆਉਣਾ
-  ਸਿਰ ਘੁੰਮਣਾ ਅਤੇ ਚੱਕਰ ਆਉਣਾ
-  ਡੀਹਾਈਡ੍ਰੇਸ਼ਨ ਵਧ ਜਾਣ 'ਤੇ ਦਿਲ ਦੀ ਧੜਕਣ ਤੇਜ਼ ਅਤੇ ਫਿਰ ਹੌਲੀ ਹੋਣ ਲਗਦੀ ਹੈ।WaterWaterਰੋਜ਼ ਪੀਣਾ ਚਾਹੀਦਾ ਹੈ 8 ਗਲਾਸ ਪਾਣੀ

ਇਸ ਪੁਰਾਣੇ ਨਿਯਮ ਪਿਛੇ ਕੋਈ ਵੀ ਵਿਗਿਆਨਕ ਖੇਤਰ ਨਹੀਂ ਹੈ। ਤੁਹਾਨੂੰ ਕਿੰਨਾ ਪਾਣੀ ਪੀਣਾ ਚਾਹੀਦਾ ਹੈ ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿੰਨੇ ਸਰਗਰਮ ਹੋ। ਜੇਕਰ ਤੁਹਾਨੂੰ ਲਗ ਰਿਹਾ ਹੈ ਕਿ ਤੁਸੀਂ ਸਮਰਥ ਪਾਣੀ ਨਹੀਂ ਪੀ ਰਹੇ ਹੋ ਤਾਂ ਅਪਣੇ ਪਿਸ਼ਾਬ ਦੇ ਰੰਗ ਨੂੰ ਨੋਟਿਸ ਕਰੋ। ਗੂੜ੍ਹੇ ਰੰਗ ਦਾ ਮਤਲਬ ਕਿ ਤੁਸੀਂ ਘਟ ਪਾਣੀ ਪੀ ਰਹੇ ਹੋ। ਫਿੱਕੇ ਪੀਲੇ ਦਾ ਮਤਲਬ ਹੈ ਕਿ ਤੁਹਾਨੂੰ ਜ਼ਿਆਦਾ ਪਾਣੀ ਪੀਣ ਦੀ ਜ਼ਰੂਰਤ ਨਹੀਂ ਹੈ।

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement