
ਕਟਹਲ ਵਿਚ ਵਿਟਾਮਨ ਏ, ਸੀ, ਥਾਇਮਨ, ਪੋਟਾਸ਼ੀਅਮ, ਕੈਲਸ਼ੀਅਮ ਅਤੇ ਲੋਹ ਤੱਤ ਹੁੰਦੇ ਹਨ, ਜੋ ਕਿ ਸਾਡੀ ਚੰਗੀ ਸਿਹਤ ਲਈ ਬਹੁਤ ਜ਼ਰੂਰੀ ਹਨ।
ਕਟਹਲ ਦੀ ਸਬਜੀ ਬਹੁਤ ਘੱਟ ਲੋਕੀ ਖਾਣਾ ਪੰਸਦ ਕਰਦੇ ਹਨ, ਜੇਕਰ ਬੱਚਿਆ ਦੀ ਗੱਲ ਕਰੀਏ ਤਾਂ ਇਸ ਸਬਜੀ ਦਾ ਨਾਂ ਸੁਣਦੇ ਹੀ ਕਹਿਣਗੇ ਅਸੀਂ ਨਹੀਂ ਖਾਣੀ। ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਸਿਹਤ ਲਈ ਕਿੰਨ੍ਹੀ ਜ਼ਿਆਦਾ ਲਾਭਦਾਇਕ ਹੈ। ਕਟਹਲ ਵਿਚ ਵਿਟਾਮਨ ਏ, ਸੀ, ਥਾਇਮਨ, ਪੋਟਾਸ਼ੀਅਮ, ਕੈਲਸ਼ੀਅਮ ਅਤੇ ਲੋਹ ਤੱਤ ਹੁੰਦੇ ਹਨ, ਜੋ ਕਿ ਸਾਡੀ ਚੰਗੀ ਸਿਹਤ ਲਈ ਬਹੁਤ ਜ਼ਰੂਰੀ ਹਨ।
ਕਟਹਲ ਨੂੰ ਖਾਣ ਦੇ ਲਾਭ
ਸਰੀਰ ‘ਚ ਊਰਜਾ ਦੀ ਕਮੀ ਹੁੰਦੀ ਹੈ। ਇਸ ਲਈ ਜਦ ਵੀ ਕਿਸੇ ਮਨੁੱਖ ਨੂੰ ਸਰੀਰ ‘ਚ ਤਾਜਗੀ ਅਤੇ ਊਰਜਾ ਦੀ ਘਾਟ ਲੱਗੇ ਤਾਂ ਅਜਿਹੇ ਪਦਾਰਥਾਂ ਦੀ ਜ਼ਰੂਰਤ ਹੁੰਦੀ ਹੈ, ਜੋ ਸਰੀਰ ‘ਚ ਇਨ੍ਹਾਂ ਕਮੀਆਂ ਨੂੰ ਪੂਰਾ ਕਰਨ। ਇਸ ਲਈ ਪੱਕੇ ਹੋਏ ਕਟਹਲ ਦੇ ਗੁੱਦੇ ਨੂੰ ਚੰਗੀ ਤਰ੍ਹਾਂ ਮਲ ਕੇ ਪਾਣੀ ਵਿਚ ਉਬਾਲ ਲਓ ਅਤੇ ਜਦ ਇਹ ਠੰਡਾ ਹੋ ਜਾਵੇ ਤਾਂ ਪੀ ਲਓ। ਇਸ ਨਾਲ ਸਰੀਰ ਵਿਚ ਤਾਜਗੀ ਅਤੇ ਊਰਜਾ ਆਉਂਦੀ ਹੈ।
ਥਾਈਰਾਈਡ ਦੇ ਮਰੀਜਾਂ ਨੂੰ ਵੀ ਕਟਹਲ ਖਾਣਾ ਚਾਹੀਦਾ ਹੈ ਕਿਉਂਕਿ ਇਸ ਵਿਚ ਖਣਿਜ ਹੁੰਦਾ ਹੈ, ਜੋ ਕਿ ਥਾਈਰਾਈਡ ਨੂੰ ਕੰਟਰੋਲ ਕਰਦਾ ਹੈ।
ਕਟਹਲ 'ਚ ਪੋਟਾਸ਼ੀਅਮ ਪਾਇਆ ਜਾਂਦਾ ਹੈ, ਜੋ ਕਿ ਬਲੱਡ ਪ੍ਰੈਸ਼ਰ ਨੂੰ ਠੀਕ ਰੱਖਦਾ ਹੈ। ਗਰਮੀਆਂ 'ਚ ਤਾਂ ਵਧੇਰੇ ਠੰਡੇ ਪਦਾਰਥਾਂ ਦੀ ਜ਼ਰੂਰਤ ਹੁੰਦੀ ਹੈ ਇਸ ਲਈ ਕਟਹਲ ਦਾ ਜੂਸ ਬਹੁਤ ਫਾਇਦੇਮੰਦ ਹੁੰਦਾ ਹੈ।
ਇਸ ਰੇਸ਼ੇਦਾਰ ਫਲ 'ਚ ਲੋਹ ਤੱਤ ਦੀ ਮਾਤਰਾ ਹੁੰਦੀ ਹੈ, ਜਿਸ ਨਾਲ ਇਹ ਅਨੀਮੀਆ ਦੇ ਰੋਗ 'ਚ ਬਹੁਤ ਲਾਭਕਾਰੀ ਵੀ ਹੁੰਦਾ ਹੈ।
ਇਹ ਹੱਡੀਆਂ ਦੀ ਮਜਬੂਤੀ ਲਈ ਵੀ ਲਾਭਦਾਇਕ ਹੈ। ਮੈਗਨੀਸ਼ੀਅਮ ਹੱਡੀਆਂ ਮਜਬੂਤ ਕਰਦਾ ਹੈ।
ਕਟਹਲ ਨਾਲ ਅਲਸਰ, ਕਬਜ ਅਤੇ ਪਾਚਣ ਸੰਬੰਧੀ ਸਮੱਸਿਆਵਾਂ ਵੀ ਦੂਰ ਹੁੰਦੀਆਂ ਹਨ।