ਗਲੇ ਦੀ ਖਰਾਸ਼ ਅਤੇ ਖਾਂਸੀ ਵਰਗੀਆਂ ਤਕਲੀਫ਼ਾਂ ਤੋਂ ਰਾਹਤ ਦਿਵਾਉਂਦੀ ਹੈ ਮਿਸ਼ਰੀ
Published : Aug 22, 2023, 3:49 pm IST
Updated : Aug 22, 2023, 3:49 pm IST
SHARE ARTICLE
Mishri relieves ailments like sore throat and cough
Mishri relieves ailments like sore throat and cough

ਗਰਮੀਆਂ ਵਿਚ ਮਿਸ਼ਰੀ ਖਾਣ ਨਾਲ ਲੂ ਲੱਗਣ ਤੋਂ ਬਚਾਅ ਰਹਿੰਦਾ ਹੈ।


ਗੁਣਾਂ ਦੇ ਖ਼ਜ਼ਾਨੇ ਨਾਲ ਭਰਪੂਰ ਮਿਸ਼ਰੀ ਦੀ ਵਰਤੋਂ ਹਰ ਘਰ ਵਿਚ ਹੁੰਦੀ ਹੈ। ਮਿੱਠੀ ਹੋਣ ਦੇ ਨਾਲ-ਨਾਲ ਮਿਸ਼ਰੀ ਵਿਚ ਅਜਿਹੇ ਗੁਣ ਪਾਏ ਜਾਂਦੇ ਹਨ, ਜੋ ਸਿਹਤ ਲਈ ਬਹੁਤ ਜ਼ਿਆਦਾ ਲਾਹੇਵੰਦ ਹਨ। ਮਿਸ਼ਰੀ ਦਾ ਸੱਭ ਤੋਂ ਵੱਡਾ ਲਾਭ ਇਹ ਹੈ ਕਿ ਇਸ ਨਾਲ ਯਾਦਦਾਸ਼ਤ ਵਧਦੀ ਹੈ। ਇਹ ਸਰੀਰ ਨੂੰ ਠੰਢਾ ਰਖਦੀ ਹੈ। ਮਿਸ਼ਰੀ ਖਾਣ ਨਾਲ, ਗਲੇ ਦੀ ਖਰਾਸ਼ ਅਤੇ ਖਾਂਸੀ ਵਰਗੀਆਂ ਤਕਲੀਫ਼ਾਂ ਤੋਂ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਗਲਾ ਖ਼ਰਾਬ ਹੋਣ ਦੀ ਸੂਰਤ ਵਿਚ ਹੁੰਦੇ ਤੇਜ਼ ਦਰਦ ਤੋਂ ਵੀ ਰਾਹਤ ਮਿਲਦੀ ਹੈ। ਗਰਮੀਆਂ ਵਿਚ ਮਿਸ਼ਰੀ ਖਾਣ ਨਾਲ ਲੂ ਲੱਗਣ ਤੋਂ ਬਚਾਅ ਰਹਿੰਦਾ ਹੈ।

ਮੂੰਹ ਦੇ ਛਾਲੇ: ਮੂੰਹ ਵਿਚ ਛਾਲੇ ਹੋਣ ’ਤੇ ਮਿਸ਼ਰੀ ਨੂੰ ਇਲਾਇਚੀ ਨਾਲ ਮਿਲਾ ਕੇ ਪੇਸਟ ਬਣਾ ਲਉ। ਇਸ ਪੇਸਟ ਨੂੰ ਮੂੰਹ ਦੇ ਛਾਲਿਆਂ ’ਤੇ ਲਗਾਉ। ਇਸ ਨਾਲ ਛਾਲੇ ਠੀਕ ਹੋ ਜਾਂਦੇ ਹਨ।

ਲੂ ਲੱਗਣ ਤੋਂ ਬਚਾਏ: ਮਿਸ਼ਰੀ ਵਿਚ ਮਿਠਾਸ ਅਤੇ ਠੰਢਕ ਦੋਹਾਂ ਦੇ ਹੀ ਗੁਣ ਹੁੰਦੇ ਹਨ। ਇਸ ਲਈ ਬਹੁਤ ਜ਼ਿਆਦਾ ਗਰਮੀ ਵਿਚ ਸ਼ਰਬਤ ’ਚ ਇਸ ਨੂੰ ਘੋਲ ਕੇ ਪੀਣ ਨਾਲ ਲੂ ਲਗਣ ਤੋਂ ਬਚਾਅ ਹੁੰਦਾ ਹੈ। ਇਸ ਨਾਲ ਸਰੀਰ ਵਿਚ ਫੂਰਤੀ ਦਾ ਅਹਿਸਾਸ ਹੁੰਦਾ ਹੈ ਅਤੇ ਕੁੱਝ ਦੇਰ ਲਈ ਗਰਮੀ ਤੋਂ ਰਾਹਤ ਮਿਲਦੀ ਹੈ ਕਿਉਂਕਿ ਇਹ ਗਲੂਕੋਜ਼ ਦੇ ਰੂਪ ਵਿਚ ਸਰੀਰ ਨੂੰ ਊਰਜਾ ਦਿੰਦਾ ਹੈ।

ਖ਼ੂਨ ਦੀ ਕਮੀ: ਕੇਸਰ ਅਤੇ ਮਿਸ਼ਰੀ ਮਿਲੇ ਕੋਸੇ ਦੁੱਧ ਦੀ ਵਰਤੋਂ ਕਰਨ ਨਾਲ ਸਰੀਰ ਵਿਚ ਊਰਜਾ ਆਉਂਦੀ ਹੈ ਜਿਸ ਨਾਲ ਸਰੀਰ ਵਿਚ ਹੀਮੋਗਲੋਬਿਨ ਦੀ ਮਾਤਰਾ ਵਧਦੀ ਹੈ।

ਨਕਸੀਰ: ਨਕਸੀਰ ਫੱਟਣ ’ਤੇ ਮਿਸ਼ਰੀ ਨੂੰ ਪਾਣੀ ਵਿਚ ਮਿਲਾ ਕੇ ਸੁੰਘਣ ਨਾਲ ਆਰਾਮ ਮਿਲਦਾ ਹੈ।

ਗਲੇ ਦੀ ਖਾਰਸ਼ ਅਤੇ ਖਾਂਸੀ: ਖਾਂਸੀ ਜਾਂ ਗਲਾ ਖ਼ਰਾਬ ਹੋਣ ਵਾਲੀ ਹਾਲਤ ਵਿਚ ਮਿਸ਼ਰੀ ਦੀ ਵਰਤੋਂ ਕਰਨਾ ਲਾਭਕਾਰੀ ਹੁੰਦਾ ਹੈ। ਗਲਾ ਖ਼ਰਾਬ ਹੋਣ ’ਤੇ ਜੋ ਗਲੇ ਵਿਚ ਤੇਜ਼ ਦਰਦ ਹੁੰਦਾ ਹੈ ਇਹ ਉਸ ਤੋਂ ਵੀ ਰਾਹਤ ਦਿੰਦੀ ਹੈ। ਖਾਂਸੀ ਆਉਣ ’ਤੇ ਉਸ ਰੋਗੀ ਨੂੰ ਮਿਸ਼ਰੀ ਦਾ ਟੁਕੜੇ ਚੁਸਣ ਲਈ ਦਿਉ ਜਿਸ ਨਾਲ ਥੋੜ੍ਹੀ ਹੀ ਦੇਰ ਵਿਚ ਖਾਂਸੀ ਦੂਰ ਹੋ ਜਾਵੇਗੀ।

ਅੱਖਾਂ ਅਤੇ ਸਿਰ ਦੀ ਕਮਜ਼ੋਰੀ: ਅੱਖਾਂ ਦੀ ਨਜ਼ਰ ਕਮਜ਼ੋਰ ਹੋਵੇ ਜਾਂ ਸਿਰ ਦਰਦ ਦੀ ਸ਼ਿਕਾਇਤ ਹੋਵੇ ਤਾਂ ਸਿਰਫ਼ ਮਿਸ਼ਰੀ, ਸੌਂਫ਼ ਅਤੇ ਬਾਦਾਮ ਬਰਾਬਰ ਮਾਤਰਾ ਵਿਚ ਲੈ ਕੇ ਪੀਸ ਲਉ। ਫਿਰ ਇਸ ਪਾਊਡਰ ਨੂੰ ਸਵੇਰੇ ਸ਼ਾਮ ਗਰਮ ਦੁੱਧ ਨਾਲ ਲਉ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement