Health News: ਜੇਕਰ ਤੁਹਾਡਾ ਅਚਾਨਕ ਘੱਟ ਜਾਵੇ ਬੀਪੀ ਤਾਂ ਇਨ੍ਹਾਂ ਚੀਜ਼ਾਂ ਦਾ ਕਰੋ ਸੇਵਨ
Published : Aug 22, 2024, 7:12 am IST
Updated : Aug 22, 2024, 7:12 am IST
SHARE ARTICLE
If your BP drops suddenly, then consume these things
If your BP drops suddenly, then consume these things

Health News: ਘੱਟ ਬੀਪੀ ਦੀ ਸਮੱਸਿਆ ਹੋ ਜਾਵੇ ਤਾਂ ਤੁਸੀਂ ਮੁਲੱਠੀ ਦੀ ਚਾਹ ਦਾ ਸੇਵਨ ਕਰੋ

 

Health News: ਕਿਸੇ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਤਾਂ ਕਿਸੇ ਨੂੰ ਬਲੱਡ ਪ੍ਰੈਸ਼ਰ ਘਟਣ ਦੀ। ਜਿਨ੍ਹਾਂ ਲੋਕਾਂ ਨੂੰ ਘੱਟ ਬੀਪੀ ਹੋਣ ਦੀ ਸਮੱਸਿਆ ਹੁੰਦੀ ਹੈ ਉਨ੍ਹਾਂ ਦਾ ਸਰੀਰ ਇਕਦਮ ਥੱਲੇ ਚਲਾ ਜਾਂਦਾ ਹੈ। ਉਨ੍ਹਾਂ ਨੂੰ ਨੀਂਦ ਆਉਣ ਲਗਦੀ ਹੈ ਅਤੇ ਸਰੀਰ ਵਿਚ ਬਿਲਕੁਲ ਵੀ ਹਿੰਮਤ ਨਹੀਂ ਰਹਿੰਦੀ। ਜੇ ਤੁਹਾਨੂੰ ਵੀ ਘੱਟ ਬੀਪੀ ਦੀ ਸਮੱਸਿਆ ਹੁੰਦੀ ਹੈ ਤਾਂ ਤੁਸੀਂ ਤੁਰਤ ਡਾਕਟਰ ਨੂੰ ਦਿਖਾਉ। ਜੇ ਤੁਸੀਂ ਘਰ ਤੋਂ ਬਾਹਰ ਹੋ ਜਾਂ ਤੁਸੀਂ ਡਾਕਟਰ ਕੋਲ ਨਹੀਂ ਜਾ ਸਕਦੇ ਤਾਂ ਅਜਿਹੇ ਸਮੇਂ ਵਿਚ ਤੁਸੀਂ ਡਾਈਟ ਵਿਚ ਕੁੱਝ ਫ਼ੂਡਜ਼ ਨੂੰ ਸ਼ਾਮਲ ਕਰ ਸਕਦੇ ਹੋ ਜਿਸ ਨਾਲ ਤੁਹਾਨੂੰ ਇਸ ਸਮੱਸਿਆ ਤੋਂ ਕੁੱਝ ਰਾਹਤ ਮਿਲੇਗੀ।

ਘੱਟ ਬੀਪੀ ਦੀ ਸਮੱਸਿਆ ਹੋ ਜਾਵੇ ਤਾਂ ਤੁਸੀਂ ਮੁਲੱਠੀ ਦੀ ਚਾਹ ਦਾ ਸੇਵਨ ਕਰੋ। ਇਸ ਵਿਚ ਮੌਜੂਦ ਐਂਟੀਨਫ਼ਲੇਮੈਟਰੀ ਅਤੇ ਹਾਨੀਕਾਰਕ ਫ਼੍ਰੀ ਰੈਡੀਕਲਜ਼ ਨੂੰ ਖ਼ਤਮ ਕਰ ਦਿੰਦੇ ਹਨ ਅਤੇ ਇਸ ਨੂੰ ਪੀਣ ਨਾਲ ਸਰੀਰ ਵੀ ਠੀਕ ਹੁੰਦਾ ਹੈ ਅਤੇ ਘੱਟ ਬੀਪੀ ਦੀ ਸ਼ਿਕਾਇਤ ਤੋਂ ਛੁਟਕਾਰਾ ਮਿਲਦਾ ਹੈ। ਚਾਕਲੇਟ ਆਖ਼ਰ ਕਿਸ ਨੂੰ ਪਸੰਦ ਨਹੀਂ ਹੁੰਦੀ? ਡਾਰਕ ਚਾਕਲੇਟ ਘੱਟ ਬੀਪੀ ਦੀ ਸਮੱਸਿਆ ਵਿਚ ਬਹੁਤ ਪ੍ਰਭਾਵਸ਼ਾਲੀ ਹੈ। ਇਸ ਲਈ ਜਦੋਂ ਵੀ ਤੁਹਾਡਾ ਬੀਪੀ ਘੱਟ ਹੋ ਜਾਵੇ ਤਾਂ ਤੁਹਾਨੂੰ ਤੁਰਤ ਡਾਰਕ ਚਾਕਲੇਟ ਲੈਣੀ ਚਾਹੀਦੀ ਹੈ। 

ਘੱਟ ਬੀਪੀ ਦੀ ਸਮੱਸਿਆ ਵਿਚ ਜਿੰਨਾ ਹੋ ਸਕੇ ਜ਼ਿਆਦਾ ਤਰਲ ਪਦਾਰਥ ਪੀਉ। ਕਈ ਵਾਰ ਸਰੀਰ ਵਿਚ ਪਾਣੀ ਦੀ ਮਾਤਰਾ ਘੱਟ ਹੋਣ ਨਾਲ ਵੀ ਖ਼ੂਨ ਦੀ ਮਾਤਰਾ ਵੀ ਘੱਟ ਹੋ ਜਾਂਦੀ ਹੈ। ਇਸ ਲਈ ਸਰੀਰ ਨੂੰ ਹਾਈਡ੍ਰੇਟ ਕਰਨਾ ਜ਼ਰੂਰੀ ਹੈ। ਇਸ ਲਈ ਜੇ ਤੁਸੀਂ ਘੱਟ ਪਾਣੀ ਪੀਂਦੇ ਹੋ ਤਾਂ ਅੱਜ ਤੋਂ ਹੀ ਜ਼ਿਆਦਾ ਪਾਣੀ ਪੀਣਾ ਸ਼ੁਰੂ ਕਰ ਦਿਉ। ਜੇ ਤੁਸੀਂ ਜ਼ਿਆਦਾ ਪਾਣੀ ਨਹੀਂ ਪੀ ਪਾਉਂਦੇ ਜਾਂ ਤੁਹਾਡੇ ਤੋਂ ਜ਼ਿਆਦਾ ਪਾਣੀ ਨਹੀਂ ਪੀਤਾ ਜਾਂਦਾ ਤਾਂ ਤੁਸੀਂ ਲੱਸੀ ਪੀ ਸਕਦੇ ਹੋ ਜਾਂ ਤੁਸੀਂ ਅਜਿਹੇ ਫਲ ਖਾ ਸਕਦੇ ਹੋ ਜਿਸ ਵਿਚ ਪਾਣੀ ਦੀ ਭਰਪੂਰ ਮਾਤਰਾ ਹੋਵੇ।

ਕੌਫ਼ੀ ਤਾਂ ਅਕਸਰ ਬਹੁਤ ਸਾਰੇ ਲੋਕਾਂ ਨੂੰ ਪਸੰਦ ਹੁੰਦੀ ਹੈ ਪਰ ਕੁੱਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਕੌਫ਼ੀ ਪੀਣਾ ਘੱਟ ਪਸੰਦ ਕਰਦੇ ਹਨ ਪਰ ਜੇ ਤੁਹਾਡਾ ਅਚਾਨਕ ਬੀ ਪੀ ਘੱਟ ਜਾਂਦਾ ਹੈ ਤਾਂ ਤੁਸੀਂ ਕੌਫ਼ੀ ਪੀਉ। ਅਜਿਹੇ ਵਿਚ ਖ਼ਾਸ ਤੌਰ ’ਤੇ ਕਾਲੀ ਕੌਫ਼ੀ ਪੀਣਾ ਬਹੁਤ ਲਾਭਕਾਰੀ ਹੁੰਦਾ ਹੈ। ਜੇ ਤੁਸੀਂ ਚਾਹੋ ਤਾਂ ਚਾਹ ਵੀ ਪੀ ਸਕਦੇ ਹੋ ਜੇ ਤੁਹਾਨੂੰ ਬੀਪੀ ਦੀ ਸਮੱਸਿਆ ਹੈ ਤੁਹਾਨੂੰ ਪਨੀਰ ਖਾਣਾ ਚਾਹੀਦਾ ਹੈ। ਪਨੀਰ ਨੂੰ ਕੱਚਾ ਲਉ ਅਤੇ ਫਿਰ ਤੁਸੀਂ ਇਸ ’ਤੇ ਨਮਕ ਪਾ ਕੇ ਖਾ ਸਕਦੇ ਹੋ। ਇਸ ਨਾਲ ਤੁਹਾਡੀ ਸਮੱਸਿਆ ਵੀ ਦੂਰ ਹੋ ਜਾਵੇਗੀ।

SHARE ARTICLE

ਏਜੰਸੀ

Advertisement

Bikram Majithia Case Update : ਮਜੀਠੀਆ ਮਾਮਲੇ 'ਚ ਹਾਈਕੋਰਟ ਤੋਂ ਵੱਡਾ ਅਪਡੇਟ, ਦੇਖੋ ਕੀ ਹੋਇਆ ਫੈਸਲਾ| High court

04 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 04/07/2025

04 Jul 2025 12:18 PM

Bikram Singh Majithia Case Update : Major setback for Majithia! No relief granted by the High Court.

03 Jul 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/07/2025

03 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:30 PM
Advertisement