
ਕਈ ਵਾਰ ਬੱਚੇ 1 ਸਾਲ ਤੋਂ ਵੱਡੇ ਹੋਣ ਤੋਂ ਬਾਅਦ ਬਿਸਤਰ 'ਤੇ ਹੀ ਪਿਸ਼ਾਬ ਕਰ ਦਿੰਦੇ ਹਨ।
ਕਈ ਵਾਰ ਬੱਚੇ 1 ਸਾਲ ਤੋਂ ਵੱਡੇ ਹੋਣ ਤੋਂ ਬਾਅਦ ਬਿਸਤਰ 'ਤੇ ਹੀ ਪਿਸ਼ਾਬ ਕਰ ਦਿੰਦੇ ਹਨ। ਅਕਸਰ ਮਾਤਾ-ਪਿਤਾ ਬੱਚੇ ਦੀ ਇਸ ਆਦਤ ਨੂੰ ਲੈ ਕੇ ਪ੍ਰੇਸ਼ਾਨ ਰਹਿੰਦੇ ਹਨ ਪਰ ਬੱਚੇ ਦਾ ਵਾਰ-ਵਾਰ ਅਜਿਹਾ ਕਰਨਾ ਕਿਸੇ ਪ੍ਰੇਸ਼ਾਨੀ ਦਾ ਕਾਰਨ ਵੀ ਹੋ ਸਕਦਾ ਹੈ। ਕਈ ਵਾਰ ਤਾਂ ਬੱਚੇ ਰਾਤ ਨੂੰ ਡਰ ਦੇ ਕਾਰਨ ਹੀ ਬਿਸਤਰ ਗਿੱਲਾ ਕਰ ਦਿੰਦੇ ਹਨ ਪਰ ਇਸ ਤੋਂ ਇਲਾਵਾ ਬੱਚੇ ਪਿਸ਼ਾਬ ਇਨਫੈਕਸ਼ਨ, ਤਣਾਅ, ਪੁਰਾਣੀ ਕਬਜ਼ ਜਾਂ ਅਸੰਤੁਲਿਤ ਹਾਰਮੋਨ ਦੇ ਕਾਰਨ ਅਜਿਹਾ ਕਰਦੇ ਹਨ। ਜੇ ਤੁਹਾਡਾ ਬੱਚਾ ਵੀ ਅਜਿਹਾ ਕਰ ਰਿਹਾ ਹੈ ਤਾਂ ਇਸ ਤੋਂ ਤੁਹਾਨੂੰ ਪ੍ਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। ਇਸ ਸਮੱਸਿਆ ਨੂੰ ਤੁਸੀਂ ਕੁੱਝ ਅਸਰਦਾਰ ਘਰੇਲੂ ਨੁਸਖ਼ਿਆਂ ਨਾਲ ਦੂਰ ਕਰ ਸਕਦੇ ਹੋ। ਆਉ ਜਾਣਦੇ ਹਾਂ ਕਿਨ੍ਹਾਂ ਉਪਾਅ ਨਾਲ ਬੱਚੇ ਦੀ ਇਸ ਪ੍ਰੇਸ਼ਾਨੀ ਨੂੰ ਦੂਰ ਕੀਤਾ ਜਾ ਸਕਦਾ ਹੈ। Bed wetting Children
ਬੱਚੇ ਨੂੰ ਵਾਰ-ਵਾਰ ਯੂਰਿਨ ਆਉਣ ਦੇ ਕਾਰਨ
- ਬਲੈਡਰ 'ਚ ਇਨਫੈਕਸ਼ਨ।
- ਬਲੱਡ ਸ਼ੂਗਰ ਦੇ ਕਾਰਨ।
- ਪ੍ਰਾਸਟੇਟ ਗ੍ਰੰਥੀ 'ਚ ਪਿਸ਼ਾਬ ਦਾ ਵਧਣਾ।
- ਜ਼ਿਆਦਾ ਕੌਫੀ ਜਾਂ ਚਾਹ ਦੀ ਵਰਤੋਂ।
- ਪੇਟ 'ਚ ਕੀੜਿਆਂ ਦੀ ਸਮੱਸਿਆ।
ਇਸ ਦੇ ਘਰੇਲੂ ਉਪਚਾਰ
1. ਕਾਲੇ ਤਿਲ Black sesame
50 ਗ੍ਰਾਮ ਕਾਲੇ ਤਿਲ, 25 ਗ੍ਰਾਮ ਅਜਵਾਈਨ ਅਤੇ 100 ਗ੍ਰਾਮ ਗੁੜ ਨੂੰ ਮਿਲਾ ਕੇ 8-8 ਗ੍ਰਾਮ ਦੇ ਲੱਡੂ ਬਣਾ ਲਉ। ਬੱਚਿਆਂ ਨੂੰ ਰੋਜ਼ਾਨਾ ਸਵੇਰੇ-ਸ਼ਾਮ 1 ਲੱਡੂ ਖਿਲਾਉਣ ਨਾਲ ਉਸ ਦੀ ਪਿਸ਼ਾਬ ਦੀ ਸਮੱਸਿਆ ਠੀਕ ਹੋ ਜਾਂਦੀ ਹੈ।
2. ਅਖਰੋਟ
walnut2 ਅਖਰੋਟ ਅਤੇ 20 ਸੌਂਗੀ ਨੂੰ ਪੀਸ ਕੇ ਚੂਰਨ ਬਣਾ ਲਉ। 3 ਹਫ਼ਤੇ ਤਕ ਬੱਚੇ ਨੂੰ ਇਸ ਦੀ ਵਰਤੋਂ ਕਰਵਾਉਣ ਨਾਲ ਇਹ ਸਮੱਸਿਆ ਦੂਰ ਹੋ ਜਾਂਦੀ ਹੈ।
3. ਸ਼ਹਿਦ ਦੀ ਵਰਤੋਂ
Honey ਰੋਜ਼ਾਨਾ ਸੌਂਣ ਤੋਂ ਪਹਿਲਾਂ ਬੱਚੇ ਨੂੰ ਨਿਯਮਿਤ ਰੂਪ 'ਚ ਸ਼ਹਿਦ ਚਟਾ ਦਿਉ। ਕੁੱਝ ਹਫ਼ਤਿਆਂ 'ਚ ਹੀ ਬੱਚੇ ਦੀ ਵਾਰ-ਵਾਰ ਪਿਸ਼ਾਬ ਆਉਣ ਦੀ ਸਮੱਸਿਆ ਦੂਰ ਹੋ ਜਾਵੇਗੀ।
4. ਪਿਸਤਾ Pistachios5 ਕਾਲੀ ਮਿਰਚ, 3 ਪਿਸਤੇ ਅਤੇ ਮਨੱਕਾ ਪੀਸ ਲਉ। ਦਿਨ 'ਚ 2 ਵਾਰ ਬੱਚੇ ਨੂੰ ਇਹ ਚੂਰਨ ਖਵਾਉਣ ਨਾਲ ਉਸ ਦੀ ਇਹ ਪ੍ਰੇਸ਼ਾਨੀ ਦੂਰ ਹੋ ਜਾਵੇਗੀ।
5. ਅਜਵਾਈਨ carom seeds
1 ਚਮਚ ਅਜਵਾਈਨ 'ਚ ਨਮਕ ਮਿਲਾ ਕੇ ਬੱਚੇ ਨੂੰ ਗਰਮ ਪਾਣੀ ਨਾਲ ਖਿਲਾ ਦਿਉ। ਦਿਨ 'ਚ 2 ਵਾਰ ਇਸ ਦੀ ਵਰਤੋਂ ਨਾਲ ਵਾਰ-ਵਾਰ ਪਿਸ਼ਾਬ ਆਉਣ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਂਦਾ ਹੈ।
6. ਦਾਲਚੀਨੀ Cinnamon
ਬੱਚਿਆਂ ਦੀ ਬੈੱਡਵੇਟਿੰਗ ਦੀ ਸਮੱਸਿਆ ਨੂੰ ਦੂਰ ਕਰਨ ਲਈ ਦਾਲਚੀਨੀ ਅਤੇ ਸ਼ੂਗਰ ਦਾ ਟੋਸਟ ਬਣਾ ਕੇ ਦਿਉ। ਰੋਜ਼ਾਨਾ ਇਸ ਨੂੰ ਖਾਣ ਨਾਲ ਬੱਚਿਆਂ ਦੀ ਵਾਰ-ਵਾਰ ਪਿਸ਼ਾਬ ਦੀ ਆਦਤ ਦੂਰ ਹੋ ਜਾਵੇਗੀ।
7. ਆਂਵਲਾ Amla
ਯੂਰਿਨ ਇਨਫੈਕਸ਼ਨ ਜਾਂ ਕਬਜ਼ ਦੂਰ ਕਰਨ ਲਈ ਆਂਵਲੇ ਦੇ ਪਾਣੀ ਵਿਚ 1 ਚਮਚ ਸ਼ਹਿਦ, ਥੋੜ੍ਹੀ ਜਿਹੀ ਹਲਦੀ ਅਤੇ ਕਾਲੀ ਮਿਰਚ ਪਾ ਕੇ ਰੋਜ਼ਾਨਾ ਦਿਉ। ਇਸ ਨਾਲ ਉਨ੍ਹਾਂ ਦੀ ਸਮੱਸਿਆ ਦੂਰ ਹੋ ਜਾਵੇਗੀ।
8. ਚੈਰੀ ਦਾ ਜੂਸ Cherry juice
ਰੋਜ਼ਾਨਾ ਬੱਚਿਆਂ ਨੂੰ ਸੁਲਾਉਣ ਤੋਂ ਪਹਿਲਾਂ ਚੈਰੀ ਜੂਸ ਪਿਲਾਉ ਇਸ ਨਾਲ ਬੱਚਿਆਂ ਨੂੰ ਵਾਰ-ਵਾਰ ਪਿਸ਼ਾਬ ਨਹੀਂ ਆਵੇਗਾ ਅਤੇ ਉਹ ਆਰਾਮ ਨਾਲ ਸੌਂ ਵੀ ਜਾਣਗੇ।
9. ਜਾਮੁਨ Java Plum
ਬੱਚੇ ਨੂੰ 1 ਚਮਚ ਜਾਮੁਨ ਦੀ ਗੁਠਲੀ ਦੇ ਪਾਊਡਰ 'ਚ 1 ਚਮਚ ਚੀਨੀ ਮਿਲਾ ਕੇ ਦਿਨ 'ਚ 1 ਵਾਰ ਦਿਉ। ਇਸ ਨਾਲ ਕਾਫ਼ੀ ਫ਼ਾਇਦਾ ਮਿਲੇਗਾ।