
ਭਾਰਤ ‘ਚ ਕਈ ਤਰ੍ਹਾਂ ਦੇ ਫ਼ਲ ਪਾਏ ਜਾਂਦੇ ਹਨ ਪਰ ਅੰਬ ਨੂੰ ਫ਼ਲਾਂ ਦਾ ਰਾਜਾ ਮੰਨਿਆ ਜਾਂਦਾ ਹੈ।
ਭਾਰਤ ‘ਚ ਕਈ ਤਰ੍ਹਾਂ ਦੇ ਫ਼ਲ ਪਾਏ ਜਾਂਦੇ ਹਨ ਪਰ ਅੰਬ ਨੂੰ ਫ਼ਲਾਂ ਦਾ ਰਾਜਾ ਮੰਨਿਆ ਜਾਂਦਾ ਹੈ। ਇਸ ਫ਼ਲ ਨੂੰ ਖਾਣ ਲਈ ਲੋਕ ਗਰਮੀਆਂ ਦਾ ਇੰਤਜ਼ਾਰ ਕਰਦੇ ਹਨ। ਅੰਬ ਦਾ ਨਾਮ ਸੁਣਦੇ ਹੀ ਮੂੰਹ 'ਚ ਮਿਠਾਸ ਘੁੱਲ ਜਾਂਦੀ ਹੈ। ਦੁਨੀਆਂ 'ਤੇ ਸ਼ਾਇਦ ਹੀ ਕੋਈ ਹੋਵੇਗਾ ਜਿਸ ਨੂੰ ਅੰਬ ਪਸੰਦ ਨਾ ਹੋਵੇ। ਇਹ ਨਾ ਸਿਰਫ਼ ਚਮਤਕਾਰੀ ਗੁਣਾਂ, ਅਨੋਖੇ ਸੁਆਦ ਅਪਣੇ ਫ਼ਾਇਦਿਆਂ ਦੀ ਵਜ੍ਹਾ ਕਰ ਕੇ ਵੀ ਲੋਕਾਂ ਦੇ ਦਿਲਾਂ 'ਚ ਰਾਜ ਕਰਦਾ ਰਿਹਾ ਹੈ। ਜਿੰਨਾ ਇਹ ਖਾਣ ‘ਚ ਮਜ਼ੇਦਾਰ ਹੈ ਉਨੇ ਹੀ ਇਸ ਦੇ ਫ਼ਾਇਦੇ ਹਨ। ਆਉ ਜਾਣਦੇ ਹਾਂ ਅੰਬ ਖਾਣ ਨਾਲ ਸਾਨੂੰ ਕਿਹੜੇ-ਕਿਹੜੇ ਫ਼ਾਇਦੇ ਹੋ ਸਕਦੇ ਹਨ।Mango► ਕਈ ਖੋਜ ਕਰਤਾਵਾਂ ਨੇ ਮੰਨਿਆ ਹੈ ਕਿ ਅੰਬ ‘ਚ ਮੌਜੂਦ ਐਂਟੀਆਕਸੀਡੈਂਟਸ ਕੋਲੇਨ ਕੈਂਸਰ, ਛਾਤੀ ਦੇ ਕੈਂਸਰ ਅਤੇ ਪ੍ਰੋਸਟੇਟ ਕੈਂਸਰ ਤੋਂ ਬਚਾਅ ਕਰਦੇ ਹਨ। ਇਸ ‘ਚ ਮੌਜੂਦ ਤੱਤ ਹੋਰ ਕਈ ਤਰ੍ਹਾਂ ਦੇ ਕੈਂਸਰਾਂ ਤੋਂ ਵੀ ਬਚਾਅ ਕਰਦੇ ਹਨ।
► ਅੰਬ ‘ਚ ਫਾਈਬਰ ਅਤੇ ਵਿਟਾਮਿਨ ਦੀ ਭਰਪੂਰ ਮਾਤਰਾ ਹੁੰਦੀ ਹੈ, ਜਿਹੜਾ ਕੋਲੈਸਟ੍ਰੋਲ ਨੂੰ ਕੰਟਰੋਲ ‘ਚ ਕਰਦਾ ਹੈ।
► ਅੰਬ ਖਾਉ ਜਾਂ ਪੈਕ ਦੇ ਰੂਪ ‘ਚ ਲਗਾਉ। ਇਸ ‘ਚ ਮੌਜੂਦ ਫਲੇਵੋਨਾਈਡਸ (flavonoids) ਤਤ ਚਮੜੀ ਦੇ ਰੋਮ ਖੋਲ੍ਹਦੇ ਹਨ, ਜਿਸ ਨਾਲ ਮੁਹਾਸੇ ਘਟ ਹੋ ਜਾਂਦੇ ਹਨ।mango► ਅੰਬ ਨੂੰ ਅੱਖਾਂ ਲਈ ਫ਼ਾਇਦੇਮੰਦ ਮੰਨਿਆ ਗਿਆ ਹੈ। ਅੰਬ ਅੱਖਾਂ ਦੀ ਰੌਸ਼ਨੀ ਨੂੰ ਵਧਾਉਂਦਾ ਹੈ।
► ਅੰਬ ‘ਚ ਮੌਜੂਦ ਟਰਟੈਰਿਕ ਐਸਿਡ, ਮੈਲਿਕ ਐਸਿਡ ਸਰੀਰ ‘ਚ ਅਲਕਾਈਲ ਦਾ ਸੰਤੁਲਨ ਬਣਾਈ ਰਖਦਾ ਹੈ।
► ਅੰਬ ‘ਚ ਵਿਟਾਮਿਨ ‘ਈ’ ਕਾਫ਼ੀ ਮਾਤਰਾ ਵਿਚ ਪਾਇਆ ਜਾਂਦਾ ਹੈ।
► ਪਪੀਤੇ ਵਾਂਗ ਅੰਬ ਪਾਚਣ ਸ਼ਕਤੀ ਨੂੰ ਠੀਕ ਰਖਦਾ ਹੈ। ਇਸ ‘ਚ ਕਈ ਤਰ੍ਹਾਂ ਦੇ ਐਂਜਾਈਮਜ਼ ਹੁੰਦੇ ਹਨ। ਜਿਹੜੇ ਸਰੀਰ ‘ਚ ਪ੍ਰੋਟੀਨ ਨੂੰ ਤੋੜਨ ‘ਚ ਮਦਦ ਕਰਦੇ ਹਨ।
mango► ਕਈ ਖੋਜ ਕਰਤਾ ਇਹ ਸਾਬਤ ਕਰ ਚੁੱਕੇ ਹਨ ਕਿ ਅੰਬ ਗਰਮੀਆਂ ‘ਚ ਸਟ੍ਰੋਕ ਦੇ ਖ਼ਤਰੇ ਤੋਂ ਬਚਾਉਂਦਾ ਹੈ। ਆਯੁਰਵੇਦ ‘ਚ ਇਸ ਨੂੰ ਧੁੱਪ ਦੇ ਪ੍ਰਭਾਵ ਤੋਂ ਬਚਾਉਣ ਲਈ ਮਦਦਗਾਰ ਫ਼ਲ ਦਸਿਆ ਗਿਆ ਹੈ।
► ਚਮੜੀ ਨੂੰ ਮੁਹਾਸਿਆਂ, ਝੁਰੜੀਆਂ ਤੋਂ ਦੂਰ ਰੱਖਣ ਲਈ ਤੁਸੀਂ ਅੰਬ ਦੇ ਛਿਲਕਿਆਂ ਨੂੰ ਘਿਸ ਕੇ ਲਗਾ ਸਕਦੇ ਹੋ।
► ਇਹ ਫ਼ਲ ਕਬਜ਼ ਨੂੰ ਦੂਰ ਕਰਨ 'ਚ ਵਡੀ ਭੂਮਿਕਾ ਨਿਭਾਉਂਦਾ ਹੈ। ਇਸ ਨੂੰ ਖਾਣ ਨਾਲ ਕਬਜ਼ ਅਤੇ ਗੈਸ ਦੀ ਪਰੇਸ਼ਾਨੀ ਦੂਰ ਹੁੰਦੀ ਹੈ।mango► ਅੰਬ 'ਚ ਫਾਈਬਰ ਪਾਇਆ ਜਾਂਦਾ ਹੈ ਜੋ ਬੈਡ ਕੌਲੇਸਟਰੋਲ ਨੂੰ ਫੁਲਣ ਤੋਂ ਰੋਕਦਾ ਹੈ ਅਤੇ ਨਾਲ ਹੀ ਦਿਲ ਦੇ ਰੋਗਾਂ ਤੋਂ ਬਚਾਉਂਦਾ ਹੈ।
► ਅੰਬ ਦੇ ਪੱਤਿਆਂ ਨੂੰ ਰਾਤ ਭਰ ਪਾਣੀ 'ਚ ਭਿਉਂ ਕੇ ਰਖੋ। ਸਵੇਰੇ ਇਸ ਪਾਣੀ ਨੂੰ ਛਾਣ ਕੇ ਪੀਣ ਨਾਲ ਸ਼ੂਗਰ ਨੂੰ ਕੰਟਰੋਲ ਕਰਨ 'ਚ ਕਾਰਗਰ ਸਾਬਤ ਹੋ ਸਕਦਾ ਹੈ।