ਬੱਚਿਆਂ ਨੂੰ ਸਿਹਤਮੰਦ ਰਖਣ ਲਈ ਕਰੋ ਚਾਂਦੀ ਦੇ ਬਰਤਨਾਂ ਦਾ ਇਸਤੇਮਾਲ
Published : Mar 23, 2018, 11:35 am IST
Updated : Mar 23, 2018, 11:49 am IST
SHARE ARTICLE
Silver utensil
Silver utensil

ਪੁਰਾਣੇ ਸਮੇਂ ਦੇ ਲੋਕ ਅਪਣੇ ਘਰ 'ਚ ਚਾਂਦੀ ਦੇ ਬਰਤਨਾਂ ਦਾ ਇਸਤੇਮਾਲ ਕਰਦੇ ਸਨ।

ਪੁਰਾਣੇ ਸਮੇਂ ਦੇ ਲੋਕ ਅਪਣੇ ਘਰ 'ਚ ਚਾਂਦੀ ਦੇ ਬਰਤਨਾਂ ਦਾ ਇਸਤੇਮਾਲ ਕਰਦੇ ਸਨ। ਇਨ੍ਹਾਂ 'ਚ ਭੋਜਨ ਕਰਨ ਨਾਲ ਸਰੀਰ ਦੀਆਂ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ। ਛੋਟੇ ਬੱਚਿਆਂ ਲਈ ਵੀ ਚਾਂਦੀ ਦੇ ਬਰਤਨਾਂ ਦਾ ਇਸੇਤਮਾਲ ਕਰਨਾ ਚਾਹੀਦਾ ਹੈ। ਚਾਂਦੀ ਦੇ ਗਲਾਸ 'ਚ ਦੁੱਧ ਜਾਂ ਪਾਣੀ ਪਿਲਾਉਣ ਨਾਲ ਬੱਚੇ ਦੇ ਪੇਟ ਦੀਆਂ ਕਈ ਸਮੱਸਿਆਵਾਂ ਠੀਕ ਹੋ ਜਾਂਦੀਆਂ ਹਨ। ਭਾਰਤ ਵਿਚ ਆਮ ਤੌਰ 'ਤੇ ਮਠਿਆਈਆਂ ਦੇ ਉਪਰ ਚਾਂਦੀ ਦੇ ਵਰਕ ਦਾ ਇਕ ਪਤਲਾ ਪਰਤ ਵਰਤਿਆ ਜਾਂਦਾ ਹੈ, ਜਿਸ ਨੂੰ ਚਾਂਦੀ ਤੋਂ ਬਣਾਉਂਦੇ ਹਨ। ਇਸ ਤੋਂ ਇਲਾਵਾ ਹੋਰ ਵੀ ਕਈ ਲਾਭ ਹਨ।Silver utensilSilver utensil1. ਰੋਗਾਣੂ ਮੁਕਤ
ਚਾਂਦੀ ਦੇ ਬਰਤਣ 100 ਫ਼ੀ ਸਦੀ ਰੋਗਾਣੂ ਰਹਿਤ ਹੁੰਦੇ ਹਨ। ਇਸ ਲਈ ਛੋਟੇ ਬੱਚਿਆਂ ਨੂੰ ਇਨ੍ਹਾਂ ਬਰਤਨਾਂ 'ਚ ਖਾਣਾ ਖਿਲਾਉਣਾ ਚਾਹੀਦਾ ਹੈ। ਜਿਸ ਨਾਲ ਉਨ੍ਹਾਂ ਨੂੰ ਕੋਈ ਇਨਫ਼ੈਕਸ਼ਨ ਨਾ ਹੋਵੇ। ਅਕਸਰ ਬੱਚੇ ਨੂੰ ਦੁੱਧ ਪਿਲਾਉਣ ਤੋਂ ਪਹਿਲਾਂ ਬੋਤਲ ਨੂੰ ਗਰਮ ਪਾਣੀ ਨਾਲ ਧੋਣਾ ਪੈਂਦਾ ਹੈ ਪਰ ਚਾਂਦੀ ਦੇ ਬਰਤਣ ਨੂੰ ਇਸਤੇਮਾਲ ਕਰਨ ਤੋਂ ਪਹਿਲਾਂ ਗਰਮ ਪਾਣੀ ਨਾਲ ਧੋਣਾ ਨਹੀਂ ਪੈਂਦਾ।
2. ਰੋਗਾਂ ਨਾਲ ਲੜਣ ਦੀ ਸ਼ਕਤੀ
Silver utensilSilver utensil ਘਰਾਂ 'ਚ ਆਮ ਇਸਤੇਮਾਲ ਹੋਣ ਵਾਲੇ ਬਰਤਨਾਂ 'ਚ ਭੋਜਨ ਬਣਾਉਣ ਜਾਂ ਦੁੱਧ ਗਰਮ ਕਰਨ ਨਾਲ ਧਾਤੂ ਪਿਘਲ ਕੇ ਭੋਜਨ 'ਚ ਮਿਲ ਜਾਂਦੇ ਹਨ। ਇਸ ਤਰ੍ਹਾਂ ਦਾ ਖਾਣਾ ਬੱਚਿਆਂ ਨੂੰ ਖਿਲਾਉਣ ਨਾਲ ਉਨ੍ਹਾਂ ਦੀ ਸਿਹਤ ਵਿਗੜ ਜਾਂਦੀ ਹੈ। ਇਸ ਦੀ ਬਜਾਏ ਚਾਂਦੀ ਦੇ ਬਰਤਨਾਂ 'ਚ ਖਾਣ ਨਾਲ ਇੰਜ ਨਹੀਂ ਹੁੰਦਾ। ਇਨ੍ਹਾਂ 'ਚ ਭੋਜਨ ਖਾਣ ਨਾਲ ਸਰੀਰ 'ਚ ਰੋਗਾਂ ਨਾਲ ਲੜਣ ਦੀ ਸ਼ਕਤੀ ਵਧ ਜਾਂਦੀ ਹੈ।
3. ਤਰਲ
ਚਾਂਦੀ ਦੇ ਬਰਤਨਾਂ 'ਚ ਪਾਣੀ, ਦੁੱਧ ਜਾਂ ਕੋਈ ਹੋਰ ਤਰਲ ਪਦਾਰਥ ਰਖਣ ਨਾਲ ਉਨ੍ਹਾਂ 'ਚ ਤਾਜ਼ਾਪਣ ਆਉਂਦਾ ਹੈ। ਪਹਿਲੇ ਸਮਿਆਂ 'ਚ ਪਾਣੀ ਸਾਫ਼ ਕਰਨ ਲਈ ਫ਼ਿਲਟਰ ਨਹੀਂ ਹੁੰਦੇ ਸਨ। ਇਸ ਲਈ ਲੋਕ ਪਾਣੀ ਨੂੰ ਸਾਫ਼ ਕਰਨ ਲਈ ਉਸ ਨੂੰ ਚਾਂਦੀ ਦੇ ਬਰਤਨਾਂ 'ਚ ਰਖ ਦਿੰਦੇ ਸਨ।Silver utensilSilver utensil4. ਸਰੀਰ ਦੀ ਠੰਡਕ
ਜਿਸ ਤਰ੍ਹਾਂ ਚਾਂਦੀ ਦੇ ਗਹਿਣੇ ਪਾਉਣ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ ਅਤੇ ਗੁੱਸਾ ਵੀ ਸ਼ਾਂਤ ਰਹਿੰਦਾ ਹੈ। ਇਸੇ ਤਰ੍ਹਾਂ ਚਾਂਦੀ ਦੇ ਬਰਤਨਾਂ 'ਚ ਭੋਜਨ ਖਾਣ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ। ਗਰਮੀ 'ਚ ਬੱਚੇ ਨੂੰ ਚਾਂਦੀ ਦੇ ਬਰਤਨ 'ਚ ਭੋਜਨ ਖਿਲਾਉਣ ਨਾਲ ਬਹੁਤ ਲਾਭ ਹੁੰਦਾ ਹੈ। ਇਸ ਤੋਂ ਇਲਾਵਾ ਬੱਚੇ ਨੂੰ ਦਵਾਈ ਦੇਣ ਵੇਲੇ ਵੀ ਚਾਂਦੀ ਦੇ ਬਰਤਨ ਦਾ ਇਸਤੇਮਾਲ ਕਰਨਾ ਚਾਹੀਦਾ ਹੈ। 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement