ਜੇਕਰ ਤੁਸੀਂ ਖੁਜਲੀ ਦੀ ਸਮੱਸਿਆ ਤੋਂ ਹੋ ਪ੍ਰੇਸ਼ਾਨ ਤਾਂ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋ
Published : May 23, 2022, 11:06 am IST
Updated : May 23, 2022, 11:06 am IST
SHARE ARTICLE
 Itching
Itching

ਖੁਜਲੀ ਕਰਨ ਨਾਲ ਸਰੀਰ ’ਤੇ ਲਾਲ ਰੰਗ ਦੇ ਧੱਫੜ ਪੈ ਜਾਂਦੇ ਹਨ।

 

 ਮੁਹਾਲੀ : ਗਰਮੀਆਂ ਦੇ ਮੌਸਮ ’ਚ ਲੋਕਾਂ ਨੂੰ ਚਮੜੀ ਨਾਲ ਸਬੰਧਤ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਪ੍ਰੇਸ਼ਾਨੀਆਂ ’ਚ ਪਸੀਨੇ ਅਤੇ ਗੰਦਗੀ ਕਾਰਨ ਖੁਜਲੀ ਦੀ ਸਮੱਸਿਆ ਹੋ ਜਾਂਦੀ ਹੈ। ਖੁਜਲੀ ਕਰਨ ਨਾਲ ਸਰੀਰ ’ਤੇ ਲਾਲ ਰੰਗ ਦੇ ਧੱਫੜ ਪੈ ਜਾਂਦੇ ਹਨ। ਜੇ ਇਸ ਸਮੱਸਿਆ ਦਾ ਇਲਾਜ ਸਹੀ ਅਤੇ ਸਮੇਂ ਸਿਰ ਨਾ ਕੀਤਾ ਜਾਵੇ ਤਾਂ ਇਹ ਪਿੱਤ ਦਾ ਰੂਪ ਧਾਰਨ ਕਰ ਲੈਂਦੀ ਹੈ। ਅੱਜ ਅਸੀਂ ਤੁਹਾਨੂੰ ਖੁਜਲੀ ਨੂੰ ਦੂਰ ਕਰਨ ਦੇ ਕੁੱਝ ਘਰੇਲੂ ਤਰੀਕੇ ਦਸਾਂਗੇ:

 Itching Itching

ਐਲੋਵੇਰਾ ਸਾਡੀ ਚਮੜੀ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਦੀ ਵਰਤੋਂ ਪ੍ਰਭਾਵਤ ਥਾਂ ’ਤੇੇ ਕਰੋ, ਜਿਸ ਨਾਲ ਤੁਹਾਨੂੰ ਖੁਜਲੀ ਤੋਂ ਆਰਾਮ ਮਿਲੇਗਾ।
ਖੁਜਲੀ ਤੋਂ ਰਾਹਤ ਪਾਉਣ ਲਈ ਤੁਸੀਂ ਬਰਫ਼ ਦੇ ਟੁਕੜਿਆਂ ਨੂੰ ਪ੍ਰਭਾਵਤ ਹਿੱਸਿਆਂ ’ਤੇ ਲਗਾਉ। ਇਸ ਗੱਲ ਦਾ ਧਿਆਨ ਰੱਖੋ ਕਿ ਬਰਫ਼ ਨੂੰ ਸਿੱਧੇ ਅਪਣੀ ਚਮੜੀ ’ਤੇ ਨਾ ਲਗਾਉ ਸਗੋਂ ਕਿਸੇ ਕਪੜੇ ’ਚ ਪਾ ਕੇ ਇਸ ਦੀ ਵਰਤੋਂ ਕਰੋ।

 Itching Itching

ਮੁਲਤਾਨੀ ਮਿੱਟੀ ਦੀ ਵਰਤੋਂ ਨਾਲ ਚਮੜੀ ਸਬੰਧੀ ਸਮੱਸਿਆਵਾਂ ਤੋਂ ਰਾਹਤ ਮਿਲ ਸਕਦੀ ਹੈ। ਖੁਜਲੀ ਹੋਣ ’ਤੇ ਮੁਲਤਾਨੀ ਮਿੱਟੀ ਦਾ ਲੇਪ ਲਗਾਉਣ ਨਾਲ ਕੁੱਝ ਦਿਨਾਂ ’ਚ ਤੁਹਾਨੂੰ ਖੁਜਲੀ ਤੋਂ ਆਰਾਮ ਮਿਲੇਗਾ। ਜੇਕਰ ਤੁਹਾਡੀ ਚਮੜੀ ਤੇ ਖੁਜਲੀ ਦੀ ਸਮੱਸਿਆ ਬਹੁਤ ਜ਼ਿਆਦਾ ਰਹਿੰਦੀ ਹੈ, ਤਾਂ ਖੀਰੇ ਦੇ ਰਸ ਨੂੰ ਚਮੜੀ ਤੇ ਲਗਾ ਕੇ ਮਸਾਜ ਕਰੋ। ਇਸ ਨਾਲ ਬਹੁਤ ਜਲਦ ਖੁਜਲੀ ਦੀ ਸਮੱਸਿਆ ਦੂਰ ਹੋ ਜਾਵੇਗੀ।

 Itching Itching

ਪੁਰਾਣੀ ਖੁਜਲੀ ਨੂੰ ਦੂਰ ਕਰਨ ਲਈ ਦੇਸੀ ਘਿਉ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ। ਦੇਸੀ ਘਿਉ ਨੂੰ ਥੋੜ੍ਹਾ ਗਰਮ ਕਰ ਕੇ ਖੁਜਲੀ ਵਾਲੀ ਥਾਂ ’ਤੇ ਲਗਾਉ। ਖੁਜਲੀ ਤੁਰਤ ਠੀਕ ਹੋ ਜਾਵੇਗੀ। ਖੁਜਲੀ ਦਾ ਮੁੱਖ ਕਾਰਨ ਚਮੜੀ ਵਿਚ ਮੌਜੂਦ ਕੀਟਾਣੂ ਵੀ ਹੋ ਸਕਦੇ ਹਨ। ਇਸ ਲਈ ਖੁਜਲੀ ਹੋਣ ’ਤੇ ਲੱਸਣ ਦਾ ਪੇਸਟ ਪ੍ਰਭਾਵਤ ਥਾਂ ’ਤੇ ਲਗਾਉਣ ਨਾਲ ਇਹ ਸਮੱਸਿਆ ਬਹੁਤ ਜਲਦ ਦੂਰ ਹੋ ਜਾਂਦੀ ਹੈ।

ਜੇਕਰ ਤੁਹਾਡੀ ਚਮੜੀ ’ਤੇ ਦਾਗ਼ ਹੈ ਅਤੇ ਖੁਜਲੀ ਹੋ ਰਹੀ ਹੈ, ਤਾਂ ਤੁਰਤ ਉਸ ਥਾਂ ’ਤੇ ਨਿੰਬੂ ਦਾ ਰਸ ਲਗਾਉ। ਦਿਨ ਵਿਚ ਚਾਰ ਪੰਜ ਵਾਰ ਨਿੰਬੂ ਦਾ ਰਸ ਲਗਾਉਣ ਨਾਲ ਦੋ ਤਿੰਨ ਦਿਨਾਂ ਵਿਚ ਦਾਗ਼ ਦੀ ਸਮੱਸਿਆ ਬਿਲਕੁਲ ਠੀਕ ਹੋ ਜਾਂਦੀ ਹੈ। ਹਲਦੀ ਪਾਊਡਰ ਨੂੰ ਗਰਮ ਪਾਣੀ ਵਿਚ ਮਿਲਾ ਕੇ ਲੇਪ ਬਣਾ ਲਉ ਅਤੇ ਦਾਗ਼, ਖੁਰਕ ਵਾਲੀ ਥਾਂ ’ਤੇ ਲਗਾਉ। ਇਹ ਪੇਸਟ ਇਕ ਵਾਰ ਸਵੇਰ ਸਮੇਂ ਲਗਾਉ ਅਤੇ ਇਕ ਵਾਰ ਰਾਤ ਨੂੰ ਲਗਾ ਕੇ ਸੌ ਜਾਉ। ਦੋ ਤਿੰਨ ਦਿਨਾਂ ਅਜਿਹਾ ਕਰਨ ਨਾਲ ਤੁਹਾਨੂੰ ਫ਼ਰਕ ਪੈ ਜਾਵੇਗਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement