ਦੀਵਾਲੀ ਸਪੈਸ਼ਲ: ਖਤਰਨਾਕ ਰੋਗਾਂ ਦਾ ਕਾਰਨ ਬਣ ਸਕਦੇ ਹਨ ਦੀਵਾਲੀ ਦੇ ਪਟਾਕੇ
Published : Oct 23, 2022, 11:12 am IST
Updated : Oct 23, 2022, 1:33 pm IST
SHARE ARTICLE
diwali special
diwali special

ਦੀਵਾਲੀ ਖੁਸ਼ੀਆਂ ਅਤੇ ਰੋਸ਼ਨੀ ਦਾ ਤਿਉਹਾਰ ਹੈ।

 

ਦੀਵਾਲੀ ਖੁਸ਼ੀਆਂ ਅਤੇ ਰੋਸ਼ਨੀ ਦਾ ਤਿਉਹਾਰ ਹੈ। ਹਰ ਪਸੇ ਜਗਮਗਾਉਂਦੇ ਦੀਪ, ਝਾਲਰਾਂ, ਮਿਠਾਈਆਂ ਅਤੇ ਤਰ੍ਹਾਂ - ਤਰ੍ਹਾਂ ਦੇ ਪਕਵਾਨ ਇਸ ਦਿਨ ਨੂੰ ਬੇਹੱਦ ਖਾਸ ਬਣਾਉਂਦੇ ਹਨ ਪਰ ਇਨ੍ਹਾਂ ਸਭ ਦੇ ਵਿਚ ਦੇਸ਼ ਭਰ ਵਿਚ ਭਾਰੀ ਮਾਤਰਾ ਵਿਚ ਪਟਾਖ਼ਿਆ ਦਾ ਇਸਤੇਮਾਲ ਬਹੁਤ ਸਾਰੇ ਲੋਕਾਂ ਲਈ ਪਰੇਸ਼ਾਨੀ ਦਾ ਸਬੱਬ ਬਣਦਾ ਹੈ। ਪਟਾਖੇ ਵਾਤਾਵਰਣ ਨੂੰ ਤਾਂ ਨੁਕਸਾਨ ਪਹੁੰਚਾਉਂਦੇ ਹੀ ਹਨ, ਇਸ ਤੋਂ ਨਿਕਲਣ ਵਾਲੀਆਂ ਨੁਕਸਾਨਦਾਇਕ ਗੈਸਾਂ ਕਈ ਤਰ੍ਹਾਂ ਦੇ ਰੋਗਾਂ ਦਾ ਵੀ ਕਾਰਨ ਬਣਦੀਆਂ ਹਨ।
ਇਹਨਾਂ ਵਿਚ ਮੌਜੂਦ ਨੁਕਸਾਨਦਾਇਕ ਕੈਮੀਕਲ ਦੇ ਕਾਰਨ ਕਈ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਆਓ ਜੀ ਤੁਹਾਨੂੰ ਦੱਸਦੇ ਹਾਂ ਪਟਾਖਿਆ ਵਿਚ ਮੌਜੂਦ ਕਿਹੜੇ ਤੱਤ ਹੁੰਦੇ ਹਨ ਨੁਕਸਾਨਦਾਇਕ ਅਤੇ ਕੀ ਹਨ ਇਸ ਤੋਂ ਹੋਣ ਵਾਲੇ ਰੋਗ। 


ਫ਼ੇਫ਼ੜਿਆਂ ਦਾ ਕੈਂਸਰ :- ਪਟਾਖੇ ਵਿਚ ਮੌਜੂਦ ਪੋਟੈਸ਼ੀਅਮ ਕਲੋਰੇਟ ਤੇਜ਼ ਰੋਸ਼ਨੀ ਪੈਦਾ ਕਰਦਾ ਹੈ ਪਰ ਇਸ ਦੇ ਇਸਤੇਮਾਲ ਨਾਲ ਹਵਾ  ਜ਼ਹਿਰੀਲੀ ਹੋ ਜਾਂਦੀ ਹੈ। ਇਸ ਕੈਮੀਕਲ ਤੋਂ ਨਿਕਲਣ ਵਾਲੇ ਧੂੰਏ ਦੇ ਕਾਰਨ ਫ਼ੇਫ਼ੜਿਆਂ ਦੇ ਕੈਂਸਰ ਦਾ ਖ਼ਤਰਾ ਹੁੰਦਾ ਹੈ। ਜੇਕਰ ਕੋਈ ਸਾਹ ਦਾ ਮਰੀਜ਼ ਹੈ ਜਾਂ ਕਿਸੇ ਨੂੰ ਫ਼ੇਫ਼ੜਿਆਂ ਨਾਲ ਜੁੜੀ ਕੋਈ ਬਿਮਾਰੀ ਹੈ, ਤਾਂ ਖ਼ਤਰਾ ਕਈ ਗੁਣਾ ਜਿਆਦਾ ਵੱਧ ਜਾਂਦਾ ਹੈ। 
ਇਹਨਾਂ ਵਿਚ ਮੌਜੂਦ ਨੁਕਸਾਨਦਾਇਕ ਕੈਮੀਕਲ ਦੇ ਕਾਰਨ ਕਈ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਆਓ ਜੀ ਤੁਹਾਨੂੰ ਦੱਸਦੇ ਹਾਂ ਪਟਾਖਿਆ ਵਿਚ ਮੌਜੂਦ ਕਿਹੜੇ ਤੱਤ ਹੁੰਦੇ ਹਨ ਨੁਕਸਾਨਦਾਇਕ ਅਤੇ ਕੀ ਹਨ ਇਸ ਤੋਂ ਹੋਣ ਵਾਲੇ ਰੋਗ। 


ਫ਼ੇਫ਼ੜਿਆਂ ਦਾ ਕੈਂਸਰ :- ਪਟਾਖੇ ਵਿਚ ਮੌਜੂਦ ਪੋਟੈਸ਼ੀਅਮ ਕਲੋਰੇਟ ਤੇਜ਼ ਰੋਸ਼ਨੀ ਪੈਦਾ ਕਰਦਾ ਹੈ ਪਰ ਇਸ ਦੇ ਇਸਤੇਮਾਲ ਨਾਲ ਹਵਾ  ਜ਼ਹਿਰੀਲੀ ਹੋ ਜਾਂਦੀ ਹੈ। ਇਸ ਕੈਮੀਕਲ ਤੋਂ ਨਿਕਲਣ ਵਾਲੇ ਧੂੰਏ ਦੇ ਕਾਰਨ ਫ਼ੇਫ਼ੜਿਆਂ ਦੇ ਕੈਂਸਰ ਦਾ ਖ਼ਤਰਾ ਹੁੰਦਾ ਹੈ। ਜੇਕਰ ਕੋਈ ਸਾਹ ਦਾ ਮਰੀਜ਼ ਹੈ ਜਾਂ ਕਿਸੇ ਨੂੰ ਫ਼ੇਫ਼ੜਿਆਂ ਨਾਲ ਜੁੜੀ ਕੋਈ ਬਿਮਾਰੀ ਹੈ, ਤਾਂ ਖ਼ਤਰਾ ਕਈ ਗੁਣਾ ਜਿਆਦਾ ਵੱਧ ਜਾਂਦਾ ਹੈ। 

ਅਲਜਾਇਮਰ ਵਰਗਾ ਖਤਰਨਾਕ ਰੋਗ - ਪਟਾਖੇ ਵਿਚ ਸਫੇਦ ਰੋਸ਼ਨੀ ਪੈਦਾ ਕਰਣ ਲਈ ਐਲੁਮੀਨਿਅਮ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਹ ਤੱਤ ਚਮੜੀ ਲਈ ਬਹੁਤ ਨੁਕਸਾਨਦਾਇਕ ਹੁੰਦਾ ਹੈ। ਇਸ ਦੇ ਇਸਤੇਮਾਲ ਨਾਲ ਡਰਮੇਟਾਈਟਿਸ ਵਰਗੀ ਬੀਮਾਰੀਆਂ ਹੋ ਸਕਦੀਆਂ ਹਨ। ਇਸ ਦੇ ਨਾਲ ਹੀ ਇਸ ਦੇ ਜਲਣ ਤੋਂ ਪੈਦਾ ਹੋਣ ਵਾਲੀ ਗੈਸ ਦਾ ਬੱਚਿਆਂ ਦੇ ਦਿਮਾਗ ਉੱਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਉਹ ਅਲਜਾਈਮਰ ਜਿਵੇਂ ਰੋਗਾਂ ਦਾ ਸ਼ਿਕਾਰ ਹੋ ਸਕਦੇ ਹਨ। 

ਗਰਭਪਾਤ ਦਾ ਖ਼ਤਰਾ - ਦੀਵਾਲੀ ਦੇ ਮੌਕੇ ਪਟਾਖਿਆ ਤੋਂ ਨਿਕਲਣ ਵਾਲੀ ਨੁਕਸਾਨਦਾਇਕ ਕਾਰਬਨ ਮੋਨੋਆਕਸਾਈਡ ਗੈਸ ਸਾਹ ਦੇ ਮਾਧਿਅਮ ਨਾਲ ਕੁੱਖ ਵਿਚ ਪਲ ਰਹੇ ਬੱਚੇ ਤੱਕ ਪਹੁੰਚ ਸਕਦੀ ਹੈ। ਇਸ ਨਾਲ ਬੱਚਿਆਂ ਨੂੰ ਸਾਹ ਸਬੰਧੀ ਸਮੱਸਿਆ ਦਾ ਸਾਹਮਣਾ ਕਰਣਾ ਪੈ ਸਕਦਾ ਹੈ। ਗਰਭਵਤੀ ਔਰਤਾਂ ਵਿਚ ਕਈ ਨੁਕਸਾਨਦਾਇਕ ਗੈਸਾਂ ਗਰਭਪਾਤ ਦਾ ਵੀ ਕਾਰਨ ਬਣ ਸਕਦੀਆਂ ਹਨ। 

ਅੱਖਾਂ ਦੀ ਸਮੱਸਿਆ - ਦੀਵਾਲੀ ਵਿਚ ਪਟਾਖਿਆ ਦੇ ਧੂੰਏ ਨਾਲ ਪ੍ਰਦੂਸ਼ਣ ਵੱਧ ਜਾਂਦਾ ਹੈ। ਇਸ ਨਾਲ ਟਾਕਸਿਨ ਵੀ ਬਹੁਤ ਜ਼ਿਆਦਾ ਵੱਧ ਜਾਂਦੇ ਹਨ। ਇਸ ਟਾਕਸਿਨਾਂ ਦੀ ਵਜ੍ਹਾ ਨਾਲ ਅੱਖਾਂ ਉੱਤੇ ਵੀ ਕਾਫ਼ੀ ਬੁਰਾ ਪ੍ਰਭਾਵ ਪੈਂਦਾ ਹੈ। ਅੱਖਾਂ ਵਿਚ ਜਲਨ ਅਤੇ ਅਲ=ਅੱਖਾਂ 'ਚ ਪਾਣੀ ਆਉਣ ਦੀਆਂ ਸਮਸਿਆਵਾਂ ਵਿਚ ਵੀ ਵਾਧਾ ਹੁੰਦੀ ਹੈ। ਇਸ ਲਈ ਅੱਖਾਂ ਦਾ ਖਾਸ ਧਿਆਨ ਰੱਖੋ। ਬਾਹਰ ਤੋਂ ਆਉਣ ਦੇ ਬਾਅਦ ਆਪਣੀ ਅੱਖਾਂ ਨੂੰ ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਓ। 

ਹਾਈ ਬਲੱਡ ਪ੍ਰੈਸ਼ਰ - ਪਟਾਖਿਆ ਵਿਚ ਮੌਜੂਦ ਮਰਕਰੀ ਦੇ ਕਾਰਨ ਅਜਿਹੀਆਂ ਗੈਸਾਂ ਨਿਕਲਦੀਆਂ ਹਨ, ਜਿਸਦੇ ਨਾਲ ਸਾਹ ਦੀਆਂ ਬੀਮਾਰੀਆਂ ਅਤੇ ਹਾਈ ਬਲੱਡ ਪ੍ਰੈਸ਼ਰ ਦਾ ਖ਼ਤਰਾ ਵੱਧ ਜਾਂਦਾ ਹੈ। ਜੇਕਰ ਕਿਸੇ ਨੂੰ ਪਹਿਲਾਂ ਤੋਂ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਤਾਂ ਉਨ੍ਹਾਂ ਦੇ  ਲਈ ਖਤਰੇ ਵੱਧ ਸੱਕਦੇ ਹਨ। 
 

SHARE ARTICLE

ਏਜੰਸੀ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement