5 ਦਿਨ ਤੱਕ ਖਾਓ ਸਿਰਫ਼ ਆਲੂ, ਕਈ ਕਿੱਲੋ ਤੱਕ ਘੱਟ ਹੋਵੇਗਾ ਭਾਰ
Published : Jan 24, 2019, 3:52 pm IST
Updated : Jan 24, 2019, 3:52 pm IST
SHARE ARTICLE
Potatoes
Potatoes

ਤੁਸੀਂ ਅਕਸਰ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਹੋਵੇਗਾ ਕਿ ਜੇਕਰ ਤੁਸੀਂ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਤੁਹਾਨੂੰ ਕਾਰਬੋਹਾਈਡਰੇਟਸ ਤੋਂ ਦੂਰ ਰਹਿਣਾ ਚਾਹੀਦਾ ਹੈ...

ਤੁਸੀਂ ਅਕਸਰ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਹੋਵੇਗਾ ਕਿ ਜੇਕਰ ਤੁਸੀਂ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਤੁਹਾਨੂੰ ਕਾਰਬੋਹਾਈਡਰੇਟਸ ਤੋਂ ਦੂਰ ਰਹਿਣਾ ਚਾਹੀਦਾ ਹੈ ਜਾਂ ਫਿਰ ਬੇਹੱਦ ਘੱਟ ਮਾਤਰਾ ਵਿਚ ਇਨ੍ਹਾਂ ਦਾ ਸੇਵਨ ਕਰਨਾ ਚਾਹੀਦਾ ਹੈ। ਭਾਰ ਘਟਾਉਂਦੇ ਸਮੇਂ ਜ਼ਿਆਦਾਤਰ ਲੋਕ ਆਲੂ ਤੋਂ ਤਾਂ ਸੱਭ ਤੋਂ ਪਹਿਲਾਂ ਦੂਰੀ ਬਣਾ ਲੈਂਦੇ ਹਨ ਪਰ ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਕ ਖਾਸ ਪੋਟੈਟੋ ਡਾਇਟ ਬਾਰੇ ਜਿਸ ਵਿਚ ਤੁਹਾਨੂੰ 5 ਦਿਨ ਤੱਕ ਸਿਰਫ਼ ਆਲੂ ਖਾਣਾ ਹੈ ਅਤੇ ਫਿਰ ਵੇਖੋ ਕਿਵੇਂ ਘਟੇਗਾ ਤੁਹਾਡਾ ਭਾਰ। 

PotatoesPotatoes

ਇਕ ਨਵੇਂ ਅਧਿਐਨ ਦੇ ਮੁਤਾਬਕ, ਜੇਕਰ ਪਤਲਾ ਹੋਣਾ ਹੈ ਤਾਂ ਰੋਜ਼ ਆਲੂ ਖਾਓ। ਇੰਨਾ ਹੀ ਨਹੀਂ, ਜੇਕਰ ਤੁਸੀਂ ਸਿਰਫ਼ 5 ਦਿਨ ਤੱਕ ਪੋਟੈਟੋ ਡਾਈਟ ਫਾਲੋ ਕਰ ਲਵੋ, ਤਾਂ ਤੁਹਾਡਾ ਭਾਰ ਕਈ ਕਿੱਲੋ ਤੱਕ ਘੱਟ ਹੋ ਜਾਵੇਗਾ। ਅਜਿਹਾ ਇਸਲਈ ਕਿਉਂਕਿ ਆਲੂ ਖਾਣ ਤੋਂ ਬਾਅਦ ਤੁਹਾਨੂੰ ਭੁੱਖ ਦਾ ਅਹਿਸਾਸ ਨਹੀਂ ਹੁੰਦਾ। ਇਸ ਨਾਲ ਢਿੱਡ ਜਲਦੀ ਭਰ ਜਾਂਦਾ ਹੈ ਅਤੇ ਤੁਸੀਂ ਓਵਰਈਟਿੰਗ ਤੋਂ ਵੀ ਬੱਚ ਜਾਂਦੇ ਹੋ। 

Boil PotatoesBoil Potatoes

ਇਸ ਨਵੇਂ ਅਧਿਐਨ ਦੇ ਮੁਤਾਬਕ ਆਲੂ ਭਾਰ ਘਟਾਉਣ ਵਿਚ ਅਸਰਦਾਰ ਤੌਰ ਤੇ ਨਾਲ ਕੰਮ ਕਰਦਾ ਹੈ ਕਿਉਂਕਿ ਇਹ ਇਕ ਅਜਿਹਾ ਸਟਾਰਚੀ ਫੂਡ ਹੈ ਜਿਸ ਵਿਚ ਕੰਪਲੈਕਸ ਕਾਰਬੋਹਾਈਡਰੇਟਸ ਜ਼ਿਆਦਾ ਹੁੰਦਾ ਹੈ ਜਦ ਕਿ ਕੈਲਰੀਜ਼ ਘੱਟ। ਨਾਲ ਹੀ ਮੈਟਾਬਾਲਿਜ਼ਮ ਨੂੰ ਵਧਾਉਣ ਦੇ ਨਾਲ ਨਾਲ ਭਾਰ ਨੂੰ ਕੰਟਰੋਲ ਕਰਨ ਵਿਚ ਮਦਦ ਕਰਦਾ ਹੈ ਆਲੂ। 

PotatoesPotatoes

ਇਕ ਮੀਡੀਅਮ ਸਾਇਜ਼ ਦੇ ਆਲੂ ਵਿਚ ਜਿੱਥੇ 168 ਕੈਲਰੀ ਹੁੰਦੀ ਹੈ ਉਥੇ ਹੀ ਉਬਲੇ ਆਲੂਆਂ ਵਿਚ ਸਿਰਫ਼ 100 ਕੈਲਰੀਜ਼।  ਵਿਗਿਆਨੀਆਂ ਦਾ ਕਹਿਣਾ ਹੈ ਆਲੂ ਇਕ ਅਜਿਹਾ ਭੋਜਨ ਹੈ ਜੋ ਭਾਰ ਤਾਂ ਘਟਾਉਂਦਾ ਹੈ ਪਰ ਸਿਹਤ ਨਹੀਂ। ਇਸ ਨੂੰ ਜੇਕਰ ਤੁਸੀਂ ਦਿਨਭਰ ਵਿਚ 10 ਵੀ ਖਾ ਲੈਂਦੇ ਹੋ ਤਾਂ ਵੀ ਤੁਸੀਂ ਦੂਜੇ ਭੋਜਨ ਤੋਂ ਘੱਟ ਕੈਲਰੀ ਇਨਟੇਕ ਕਰੋਗੇ ਅਤੇ ਨਾਲ ਹੀ ਸਿਹਤਮੰਦ ਵੀ ਰਹੋਗੇ।ਆਲੂ ਵਿਚ ਫਾਇਬਰ ਅਤੇ ਪ੍ਰੋਟੀਨ ਤੋਂ ਇਲਾਵਾ ਵਿਟਮਿਨ ਬੀ, ਸੀ, ਆਇਰਨ, ਕੈਲਸ਼ੀਅਮ, ਮੈਗਨੀਜ਼, ਫਾਸਫਾਰਸ ਵਰਗੇ ਪੋਸ਼ਟਿਕ ਤੱਤ ਵਡੀ ਗਿਣਤੀ ਵਿਚ ਹੁੰਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement