ਇਹ ਹਨ ਗੈਸ ਬਣਨ ਦੀ ਅਸਲੀ ਵਜ੍ਹਾ, ਇੰਜ ਕਰ ਸਕਦੇ ਹਾਂ ਦੂਰ
Published : Jan 24, 2023, 5:33 pm IST
Updated : Jan 24, 2023, 5:33 pm IST
SHARE ARTICLE
These are the real reasons for the formation of gas, we can do it away
These are the real reasons for the formation of gas, we can do it away

ਜਿਆਦਾਤਰ ਲੋਕਾਂ ਨੂੰ ਗੈਸ ਦੀ ਸਮੱਸਿਆ ਰਹਿੰਦੀ ਹੈ। ਪਰ ਕਈ ਲੋਕ ਇਸ ਸਮੱਸਿਆ ਨੂੰ ਮਾਮੂਲੀ ਸਮਝ ਕੇ ਇਗਨੋਰ ਕਰਦੇ ਹਨ। ਲੇਕਿਨ ਇਸਦੇ ਕਾਰਨ ਭੁੱਖ ਘੱਟ ਹੋਣਾ...

 

ਜਿਆਦਾਤਰ ਲੋਕਾਂ ਨੂੰ ਗੈਸ ਦੀ ਸਮੱਸਿਆ ਰਹਿੰਦੀ ਹੈ। ਪਰ ਕਈ ਲੋਕ ਇਸ ਸਮੱਸਿਆ ਨੂੰ ਮਾਮੂਲੀ ਸਮਝ ਕੇ ਇਗਨੋਰ ਕਰਦੇ ਹਨ। ਲੇਕਿਨ ਇਸਦੇ ਕਾਰਨ ਭੁੱਖ ਘੱਟ ਹੋਣਾ, ਚੇਸਟ ਪੇਨ, ਸਾਂਹ ਲੈਣ ਵਿੱਚ ਪ੍ਰੇਸ਼ਾਨੀ ਜਾਂ ਢਿੱਡ ਫੁੱਲਣ ਵਰਗੀ ਪ੍ਰਾਬਲਮ ਹੋਣ ਲੱਗਦੀ ਹੈ। ਜੇਕਰ ਗੈਸ ਦੀ ਵਜ੍ਹਾ ਦੇ ਬਾਰੇ ਵਿੱਚ ਪਤਾ ਚੱਲ ਜਾਵੇ ਤਾਂ ਇਸਤੋਂ ਸੌਖ ਨਾਲ ਛੁਟਕਾਰਾ ਪਾ ਸਕਦੇ ਹਾਂ। ਆਯੁਰਵੇਦ ਅਨੁਸਾਰ ਗੈਸਟਰਿਕ ਪ੍ਰਾਬਲਮ ਹੋਣ ਦੀ 5 ਵਜ੍ਹਾ ਅਤੇ ਨਾਲ ਹੀ ਇਹ ਵੀ ਕਿ ਕਿਵੇਂ ਬਚਿਆ ਜਾਵੇ।

੧. ਬੈਕਟੀਰੀਆਂ

ਪੇਟ 'ਚ ਚੰਗੇ ਅਤੇ ਖਰਾਬ ਬੈਕਟੀਰੀਆ ਦਾ ਬੈਲੇਂਸ ਵਿਗੜ ਜਾਣ ਨਾਲ ਗੈਸ ਬਣਦੀ ਹੈ। ਕਈ ਬਾਰ ਇਹ ਇੰਬੈਲੇਂਸ ਕਿਸੇ ਬਿਮਾਰੀ ਦੇ ਸਾਈਡ ਇਫੈਕਟ ਕਾਰਣ ਵੀ ਹੋ ਸਕਦਾ ਹੈ।

ਕੀ ਕਰੀਏ

ਲਸਣ, ਪਿਆਜ, ਬੀਨਸ ਵਰਗੀਆਂ ਚੀਜਾਂ ਚੰਗੇ-ਖਰਾਬ ਬੈਕਟੀਰੀਆ 'ਚ ਬੈਲੇਂਸ ਵਿਗਾੜਨ ਲਈ ਜਿੰਮੇਵਾਰ ਹੁੰਦੀ ਹੈ।ਇਨ੍ਹਾਂ ਨੂੰ ਅਵਾਇਡ ਕਰੋ।

੨. ਡੇਅਰੀ ਪ੍ਰੋਡਕਟਸ

ਉਮਰ ਵਧਣ ਨਾਲ ਡਾਈਜੇਸ਼ਨ ਹੌਲੀ ਹੋਣ ਲੱਗਦਾ ਹੈ। ਅਜਿਹੇ 'ਚ ਦੁੱਧ ਅਤੇ ਦੁੱਧ ਨਾਲ ਬਣੀ ਚੀਜਾਂ(ਦਹੀਂ ਛੱਡਕੇ) ਠੀਕ ਤਰ੍ਹਾਂ ਨਾਲ ਡਾਈਜੈਸਟ ਨਹੀਂ ਹੋ ਪਾਉਂਦੀ ਅਤੇ ਗੈਸ ਬਣਦੀ ਹੈ।

ਕੀ ਕਰੀਏ

੪੫ ਪਲੱਸ ਲੋਕ ਡਾਇਟ 'ਚ ਸਿਰਫ ਦਹੀਂ ਸ਼ਾਮਿਲ ਕਰਨ। ਬਾਕੀ ਡੇਅਰੀ ਪ੍ਰੋਡਕਟਸ ਦਾ ਇਸਤੇਮਾਲ ਘੱਟ ਕਰ ਦਵੋ।

੩. ਕਬਜ

ਕਬਜ ਦੀ ਸਮੱਸਿਆ ਹੋਣ 'ਤੇ ਸਰੀਰ ਦੇ ਟਾਕੀਸਨਸ ਠੀਕ ਤਰ੍ਹਾਂ ਨਾਲ ਬਾਹਰ ਨਹੀਂ ਆ ਪਾਉਂਦੇ। ਇਨ੍ਹਾਂ ਦੀ ਵਜ੍ਹਾ ਨਾਲ ਗੈਸ ਬਣਨ ਲੱਗਦੀ ਹੈ।

ਕੀ ਕਰੀਏ

ਦਿਨ 'ਚ ੮-੧੦ ਗਲਾਸ ਪਾਣੀ ਪੀਓ। ਡਾਈਟ 'ਚ ਫਾਈਬਰ ਵਾਲੇ ਫੂਡ ਦੀ ਮਾਤਰਾ ਵਧਾਓ।

੪. ਐਂਟੀਬਾਇਓਟਿਕਸ

ਕੁੱਝ ਐਂਟੀਬਾਇਓਟਿਕਸ ਦੇ ਸਾਈਡ ਇਫੈਕਟ ਨਾਲ ਪੇਟ 'ਚ ਚੰਗੇ ਬੈਕਟੀਰੀਆਂ ਘੱਟ ਹੋ ਜਾਂਦੇ ਹਨ। ਇਸ ਨਾਲ ਡਾਇਜੇਸ਼ਨ ਖਰਾਬ ਹੋਣ ਲੱਗਦਾ ਹੈ ਤੇ ਗੈਸ ਬਣਨ ਲੱਗਦੀ ਹੈ।

ਕੀ ਕਰੀਏ

ਜਦੋਂ ਐਂਟੀਬਾਇਓਟਿਕਸ ਲੈਣ ਦੇ ਬਾਅਦ ਗੈਸ ਦੀ ਸਮੱਸਿਆ ਆਵੇ ਤਾਂ ਡਾਕਟਰ ਨਾਲ ਗੱਲ ਕਰਕੇ ਗੈਸਟ੍ਰੋ ਰੇਜੀਸਟੇਂਟ ਦਵਾਈ ਲਿਖਣ ਨੂੰ ਕਹੋ।

੫. ਜਲਦੀ 'ਚ ਖਾਣਾ ਕਈ ਬਾਰ ਜਲਦੀ ਖਾਣ 'ਚ ਫੂਡ ਨੂੰ ਚੰਗੀ ਤਰ੍ਹਾਂ ਚਬਾ ਨਹੀਂ ਪਾਉਂਦੇ ਹਾਂ। ਇਸ ਨਾਲ ਗੈਸ ਦੀ ਸਮੱਸਿਆ ਹੋ ਸਕਦੀ ਹੈ।

ਕੀ ਕਰੀਏ

ਖਾਣਾ ਆਰਾਮ ਨਾਲ ਚਬਾ ਕੇ ਖਾਓ, ਤਾਂਕਿ ਉਹ ਆਸਾਨੀ ਨਾਲ ਡਾਇਜੈਸਟ ਹੋ ਸਕੇ। ਖਾਉਂਦੇ ਸਮੇਂ ਗੱਲਾਂ ਨਾ ਕਰੋ।

੬. ਨਾਨਵੇਜ

ਨਾਨਵੇਜ ਨੂੰ ਡਾਇਜੈਸਟ ਕਰਨ 'ਚ ਜਿਆਦਾ ਸਮੇਂ ਲੱਗਦਾ ਹੈ। ਜੇਕਰ ਇਹ ਠੀਕ ਤਰ੍ਹਾਂ ਪੱਕਿਆ ਨਾ ਹੋਵੇ ਤਾਂ ਡਾਇਜੈਸ਼ਨ ਹੋਰ ਵੀ ਸਲੋਅ ਹੋ ਜਾਂਦਾ ਹੈ। ਇਸ ਨਾਲ ਗੈਸ ਦੀ ਸਮੱਸਿਆ ਹੁੰਦੀ ਹੈ।

ਕੀ ਕਰੀਏ

ਰਾਤ ਨੂੰ ਨਾਨਵੇਜ ਖਾਣਾ ਅਵਾਇਡ ਕਰੋ। ਜੇਕਰ ਖਾਣਾ ਹੀ ਹੈ ਤਾਂ ਚੰਗੀ ਤਰ੍ਹਾਂ ਪਕਾ ਕੇ ਖਾਓ।

Tags: health news

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement