
ਲੋਕ ਸੌਗੀ ਨੂੰ ਮੇਵੇ ਦੇ ਰੂਪ ਵਿਚ ਪ੍ਰਸਾਦ ਦੇ ਤੌਰ 'ਤੇ ਹੀ ਖਾਂਦੇ ਹਨ ਜਾਂ ਫਿਰ ਕੁੱਝ ਲੋਕ ਸਵਾਦ ਲਈ ਵੀ ਖਾਂਦੇ ਹਨ।
ਲੋਕ ਸੌਗੀ ਨੂੰ ਮੇਵੇ ਦੇ ਰੂਪ ਵਿਚ ਪ੍ਰਸਾਦ ਦੇ ਤੌਰ 'ਤੇ ਹੀ ਖਾਂਦੇ ਹਨ ਜਾਂ ਫਿਰ ਕੁੱਝ ਲੋਕ ਸਵਾਦ ਲਈ ਵੀ ਖਾਂਦੇ ਹਨ। ਤੁਸੀਂ ਵੀ ਵੇਖਿਆ ਹੋਵੇਗਾ ਕਿ ਲੋਕ ਸੌਗੀ ਨੂੰ ਭਿਉਂ ਕੇ ਉਸ ਦਾ ਪਾਣੀ ਪੀਂਦੇ ਹਨ। ਅਜਕਲ ਦੀ ਤਣਾਅ ਭਰੀ ਜ਼ਿੰਦਗੀ ਕਾਰਨ ਹਰ ਕੋਈ ਕਿਸੇ ਨਾ ਕਿਸੇ ਰੋਗ ਨਾਲ ਪੀੜਤ ਰਹਿੰਦਾ ਹੈ।
ਜਿੰਨੀਆਂ ਲੋਕਾਂ ਨੂੰ ਸਹੂਲਤਾਂ ਮਿਲ ਰਹੀਆਂ ਹਨ ਉਸ ਤੋਂ ਕਈ ਗੁਣਾ ਜ਼ਿਆਦਾ ਨਵੀਆਂ - ਨਵੀਆਂ ਬੀਮਾਰੀਆਂ ਹੁੰਦੀਆਂ ਜਾ ਰਹੀਆਂ ਹਨ। ਉਥੇ ਹੀ ਕੁੱਝ ਵੱਡੀਆਂ ਬੀਮਾਰੀਆਂ ਵਿਚ ਸੌਗੀ ਦੇ ਫ਼ਾਇਦੇ ਵੀ ਵੇਖੇ ਗਏ ਹਨ।Raisinsਛੋਟੇ ਆਕਾਰ ਦੀ ਸੌਗੀ ਵਿਚ ਬਹੁਤ ਸਾਰੇ ਗੁਣ ਛੁਪੇ ਰਹਿੰਦੇ ਹਨ। ਇਨ੍ਹਾਂ ਵਿਚ ਆਇਰਨ, ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਫ਼ਾਈਬਰ ਦੀ ਸਮਰਥ ਮਾਤਰਾ ਹੁੰਦੀ ਹੈ। ਆਯੁਰਵੈਦਿਕ ਮਾਹਰ ਦਸਦੇ ਹਨ ਕਿ ਸੌਗੀ ਕਈ ਚੀਜ਼ਾਂ ਵਿਚ ਲਾਭਦਾਇਕ ਹੈ। ਇਸ ਵਿਚ ਮੌਜੂਦ ਪਾਲਣ ਵਾਲਾ ਤਤ ਕਈ ਬੀਮਾਰੀਆਂ ਨੂੰ ਜੜ੍ਹ ਤੋਂ ਖ਼ਤਮ ਕਰ ਦਿੰਦੇ ਹਨ। ਇਸ ਵਿਚ ਭਰਪੂਰ ਮਾਤਰਾ ਵਿਚ ਕਾਰਬੋਹਾਈਡ੍ਰੇਟ ਪਾਇਆ ਜਾਂਦਾ ਹੈ ਜੋ ਊਰਜਾ ਦਾ ਵਧੀਆ ਸਰੋਤ ਹੈ। ਇਸ ਨੂੰ ਸਿਹਤ ਲਈ ਬਹੁਤ ਫ਼ਾਇਦੇਮੰਦ ਮੰਨਿਆ ਗਿਆ ਹੈ ਪਰ ਆਯੁਰਵੇਦ ਅਨੁਸਾਰ ਰੋਜ਼ ਸੁੱਕੀ ਦੀ ਬਜਾਏ ਭਿੱਜੀ ਸੌਗੀ ਖਾਣ ਨਾਲ ਕਈ ਗੁਣਾ ਜ਼ਿਆਦਾ ਫ਼ਾਇਦਾ ਮਿਲ ਸਕਦਾ ਹੈ।
ਇਸ ਦੇ ਲਈ ਕਰੀਬ 10-15 ਸੌਗੀ ਨੂੰ ਰਾਤ ਨੂੰ ਪਾਣੀ 'ਚ ਭਿਉਂ ਕੇ ਰਖਣਾ ਹੈ ਅਤੇ ਸਵੇਰੇ ਖ਼ਾਲੀ ਪੇਟ ਚੰਗੀ ਤਰ੍ਹਾਂ ਚਬਾ ਕੇ ਖਾਣਾ ਹੈ। ਹਾਲਾਂਕਿ ਅੰਗੂਰ ਨੂੰ ਸੁਕਾ ਕੇ ਸੌਗੀ ਬਣਾਈ ਜਾਂਦੀ ਹੈ ਇਸ ਲਈ ਇਸ ਵਿਚ ਪੋਸ਼ਕ ਤਤ ਹੋਰ ਵੀ ਜ਼ਿਆਦਾ ਪਾਇਆ ਜਾਂਦਾ ਹੈ।Raisinsਸੌਗੀ ਵਿਚ ਸੂਗਰ ਅਤੇ ਕੈਲੋਰੀ ਬਹੁਤ ਜ਼ਿਆਦਾ ਹੁੰਦੀ ਹੈ ਪਰ ਇਹ ਨੁਕਸਾਨ ਕਰਨ ਦੀ ਜਗ੍ਹਾ ਫ਼ਾਇਦਾ ਕਰਦੀ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਸੌਗੀ ਭਾਰ ਘਟ ਕਰਨ 'ਚ ਵੀ ਮਦਦ ਕਰਦੀ ਹੈ। ਜੇਕਰ ਤੁਸੀਂ ਲਗਾਤਾਰ ਕਸਰਤ ਦੇ ਨਾਲ ਸੌਗੀ ਖਾਂਦੇ ਹੋ ਤਾਂ ਤੁਹਾਨੂੰ ਭਾਰ ਘਟ ਕਰਨ ਵਿਚ ਮਦਦ ਮਿਲੇਗੀ। ਇਥੇ ਅਸੀਂ ਸਵੇਰੇ ਖ਼ਾਲੀ ਪੇਟ ਸੌਗੀ ਖਾਣ ਦੇ 7 ਫ਼ਾਇਦੇ ਦਸ ਰਹੇ ਹਾਂ। ਜਿਨ੍ਹਾਂ ਨੂੰ ਜਾਣ ਕੇ ਤੁਸੀਂ ਵੀ ਸੌਗੀ ਖਾਣਾ ਸ਼ੁਰੂ ਕਰ ਦਵੋਗੇ।
- ਸੌਗੀ ਵਿਚ ਰੇਸ਼ਾ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ ਜੋ ਪਾਚਣ 'ਚ ਸਹਾਇਕ ਹੁੰਦਾ ਹੈ।Bones-ਇਸ 'ਚ ਕੈਲਸ਼ੀਅਮ ਅਤੇ ਮਾਈਕਰੋ ਪੋਸ਼ਟਿਕ ਤਤ ਹੁੰਦੇ ਹਨ। ਇਸ ਨਾਲ ਹੱਡੀਆਂ ਅਤੇ ਜੋੜ ਮਜ਼ਬੂਤ ਰਹਿੰਦੇ ਹਨ।
- ਸੌਗੀ 'ਚ ਆਇਰਨ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਇਸ ਨਾਲ ਖ਼ੂਨ ਵਧਦਾ ਹੈ ਅਤੇ ਅਨੀਮੀਆ ਤੋਂ ਬਚਾਅ ਹੁੰਦਾ ਹੈ।
- ਸੌਗੀ ਫ਼ੋਕਟ ਪਦਾਰਥਾਂ ਨੂੰ ਬਾਹਰ ਕਢਦਾ ਹੈ।
- ਸੌਗੀ 'ਚ ਰੇਸ਼ਾ ਅਤੇ ਹੋਰ ਕਈ ਪੋਸ਼ਕ ਤਤ ਹੁੰਦੇ ਹਨ ਜੋ ਕੋਲੈਸਟ੍ਰੋਲ ਦੇ ਪੱਧਰ ਨੂੰ ਕੰਟਰੋਲ ਕਰ ਕੇ ਦਿਲ ਦੀਆਂ ਬਿਮਾਰੀਆਂ ਤੋਂ ਬਚਾਉਂਦੇ ਹਨ।Eyes- ਇਸ 'ਚ ਐਂਟੀਆਕਸੀਡੈਂਟ, ਵਿਟਾਮਿਨ ਏ ਪਾਏ ਜਾਂਦੇ ਹਨ ਜੋ ਅੱਖਾਂ ਲਈ ਬਹੁਤ ਲਾਭਦਇਕ ਹਨ।