
ਛੋਟੀ ਜਿਹੀ ਖ਼ੁਸ਼ੀ ਆਈ ਨਹੀਂ ਤੇ ਪੰਜਾਬੀ ਝੱਟ ਬੋਲ ਉਠਦੇ ਹਨ, "ਭਾਈ ਮੂੰਹ ਮਿੱਠਾ ਕਰਵਾਉ।"
ਛੋਟੀ ਜਿਹੀ ਖ਼ੁਸ਼ੀ ਆਈ ਨਹੀਂ ਤੇ ਪੰਜਾਬੀ ਝੱਟ ਬੋਲ ਉਠਦੇ ਹਨ, "ਭਾਈ ਮੂੰਹ ਮਿੱਠਾ ਕਰਵਾਉ।" ਇਹ ਪੰਕਤੀ ਪੰਜਾਬੀਆਂ ਅਤੇ ਭਾਰਤੀਆਂ ਦੇ ਮਿੱਠਾ ਖਾਣ ਦੀ ਲਾਲਸਾ ਨੂੰ ਭਲੀਭਾਂਤ ਦਰਸਾਉਂਦੀ ਹੈ। ਇਹ ਲਾਲਸਾ ਭਾਰਤੀਆਂ 'ਚ ਇੰਨੀ ਪ੍ਰਬਲ ਹੈ ਕਿ ਖਾਣਾ ਖਾਣ ਤੋਂ ਬਾਅਦ ਇਹ ਲਾਲਸਾ ਹੋਰ ਵੀ ਵਧ ਜਾਂਦੀ ਹੈ। ਖਾਣ ਤੋਂ ਬਾਅਦ ਮਿੱਠਾ ਖਾਣ ਦੀ ਆਦਤ ਤੁਹਾਡੀ ਸਿਹਤ ਲਈ ਚੰਗੀ ਨਹੀਂ ਹੈ। ਇਥੇ ਅਸੀਂ ਤੁਹਾਨੂੰ ਉਹ 3 ਕਾਰਨ ਦਸ ਰਹੇ ਹਾਂ ਜਿਨ੍ਹਾਂ ਦੀ ਵਜ੍ਹਾ ਨਾਲ ਖਾਣਾ ਖਾਣ ਤੋਂ ਬਾਅਦ ਮਿੱਠਾ ਖਾਣ ਦਾ ਮਨ ਕਰਦਾ ਹੈ।Sweet craving- ਭਾਰਤੀ ਖਾਣੇ ਵਿਚ ਬਹੁਤ ਸਾਰਾ ਕਾਰਬੋਹਾਈਡ੍ਰੇਟ ਹੁੰਦਾ ਹੈ। ਇਹ ਬੁਰਾ ਨਹੀਂ ਹੈ ਪਰ ਤੁਹਾਡੀ ਪਲੇਟ ਵਿਚ ਜਦੋਂ ਕਾਰਬੋਹਾਈਡ੍ਰੇਟ ਦਾ ਓਵਰਲੋਡ ਹੁੰਦਾ ਹੈ ਤਾਂ ਤੁਹਾਡਾ ਬਲੱਡ ਸੂਗਰ ਪੱਧਰ ਵਧ ਜਾਂਦਾ ਹੈ ਅਤੇ ਤੁਹਾਡਾ ਹੱਥ ਅਪਣੇ ਆਪ ਮਿੱਠੇ 'ਤੇ ਚਲਾ ਜਾਂਦਾ ਹੈ।
- ਬਹੁਤ ਜ਼ਿਆਦਾ ਨਮਕ ਵਾਲਾ ਖਾਣਾ
ਤੁਹਾਡਾ ਸਰੀਰ ਸੰਤੁਲਨ ਨੂੰ ਬਣਾਈ ਰਖਣ ਲਈ ਨਮਕ ਵਾਲਾ ਭੋਜਨ ਖਾਣ ਤੋਂ ਬਾਅਦ ਮਿੱਠੇ ਦੀ ਮੰਗ ਕਰਦਾ ਹੈ।
- ਮਨੋਵਿਗਿਆਨਿਕ ਕਾਰਨ
Sweet cravingਖਾਣੇ ਤੋਂ ਬਾਅਦ ਮਿੱਠਾ ਖਾਣ ਦਾ ਮਨ ਕਰਨ ਪਿਛੇ ਮਨੋਵਿਗਿਆਨਿਕ ਕਾਰਨ ਵੀ ਹੁੰਦਾ ਹੈ। ਜਿਵੇਂ ਹੀ ਤੁਸੀਂ ਖਾਣਾ ਖਾਂਦੇ ਹੋ ਤੁਹਾਡਾ ਮਨ ਬਣ ਜਾਂਦਾ ਹੈ। ਮਿੱਠਾ ਖਾਣ ਦੀ ਬੁਰੀ ਆਦਤ ਕਾਰਨ ਤੁਹਾਡੇ ਦਿਮਾਗ ਵਿਚ ਸੇਰੋਟਿਨ ਨਾਮ ਦਾ ਕੈਮੀਕਲ ਰੀਲੀਜ਼ ਹੁੰਦਾ ਹੈ। ਜੋ ਮਿੱਠਾ ਖਾਣ ਤੋਂ ਬਾਅਦ ਤੁਹਾਨੂੰ ਖ਼ੁਸ਼, ਕੰਮ ਅਤੇ ਆਰਾਮ ਮਹਿਸੂਸ ਕਰਵਾਉਂਦਾ ਹੈ।
ਕਿਵੇਂ ਬਚੀਏ Apple
> ਜਦੋਂ ਵੀ ਤੁਹਾਡਾ ਖਾਣਾ ਖਾਣ ਤੋਂ ਬਾਅਦ ਮਿੱਠਾ ਖਾਣ ਦਾ ਮਨ ਕਰੇ ਤਾਂ 5 ਮਿੰਟ ਦੀ ਸੈਰ 'ਤੇ ਨਿਕਲ ਜਾਉ। ਮਨ ਬਦਲ ਜਾਵੇਗਾ।
> ਖਾਣ ਤੋਂ ਬਾਅਦ ਬੁਰਸ਼ ਕਰ ਕੇ ਵੀ ਮਿੱਠਾ ਖਾਣ ਤੋਂ ਬਚਿਆ ਜਾ ਸਕਦਾ ਹੈ ਅਤੇ ਤੁਹਾਡੇ ਦੰਦਾਂ ਨੂੰ ਵੀ ਸਿਹਤਮੰਦ ਰਖੇਗਾ।
> ਮਿੱਠਾ ਖਾਣ ਦਾ ਮਨ ਕਰੇ ਤਾਂ ਕੁਦਰਤੀ ਮਿੱਠਾ ਜਿਵੇਂ ਕੇਲਾ ਜਾਂ ਨਾਰੀਅਲ, ਗੰਨਾ, ਸ਼ਹਿਦ ਆਦਿ ਖਾ ਸਕਦੇ ਹੋ।