
ਬਾਦਾਮ ਚਾਹ ਪੀਣ ਨਾਲ ਦਿਲ ਤੰਦਰੁਸਤ ਰੱਖਣ ਵਿਚ ਮਦਦ ਮਿਲਦੀ ਹੈ
ਮੁਹਾਲੀ : ਭਾਰਤੀ ਲੋਕ ਚਾਹ ਦੇ ਇੰਨੇ ਸ਼ੌਕੀਨ ਹਨ ਕਿ ਉਹ ਕਿਸੇ ਵੀ ਸਮੇਂ ਚਾਹ ਪੀ ਲੈਂਦੇ ਹਨ। ਅੱਜ ਅਸੀਂ ਤੁਹਾਨੂੰ ਬਾਦਾਮਾਂ ਵਾਲੀ ਚਾਹ ਦੇ ਫ਼ਾਇਦਿਆਂ ਬਾਰੇ ਦਸਾਂਗੇ: ਬਾਦਾਮ ਚਾਹ ਪੀਣ ਨਾਲ ਦਿਲ ਤੰਦਰੁਸਤ ਰੱਖਣ ਵਿਚ ਮਦਦ ਮਿਲਦੀ ਹੈ। ਸਰੀਰ ਦੀ ਸੋਜ ਦੀ ਸਮੱਸਿਆ ਘੱਟ ਹੁੰਦੀ ਹੈ। ਸਰੀਰ ਨੂੰ ਡਿਟਾਕਸੀਫ਼ਾਈ ਕਰਨ ਵਿਚ ਮਦਦ ਮਿਲਦੀ ਹੈ। ਜੋੜਾਂ ਦੇ ਦਰਦ ਵਿਚ ਆਰਾਮ ਮਿਲਦਾ ਹੈ ਅਤੇ ਉਮਰ ਵਧਾਉਣ ਦੀ ਪ੍ਰਕਿਰਿਆ ਨੂੰ ਹੌਲੀ ਕਰਨਾ ਆਸਾਨ ਹੁੰਦਾ ਹੈ।
Drink almond tea
ਰੋਜ਼ਾਨਾ ਬਾਦਾਮ ਦੀ ਚਾਹ ਪੀਣ ਨਾਲ ਗੁਰਦਾ ਸਹੀ ਢੰਗ ਤਰੀਕੇ ਨਾਲ ਕੰਮ ਕਰਦਾ ਹੈ। ਬਾਦਾਮ ਦੀ ਚਾਹ ਨਾਲ ਗੁਰਦੇ ਸਬੰਧੀ ਸਮੱਸਿਆਵਾਂ ਦਾ ਖ਼ਤਰਾ ਘੱਟ ਹੁੰਦਾ ਹੈ। ਇਸ ਤੋਂ ਇਲਾਵਾ ਬਾਦਾਮ ਦੀ ਚਾਹ ਪੀਣ ਨਾਲ ਸਰੀਰ ਦਾ ਮੈਟਾਬਾਲਿਜ਼ਮ ਵੀ ਸਹੀ ਰਹਿੰਦਾ ਹੈ। ਇਹ ਸਰੀਰ ਨੂੰ ਡੀਟਾਕਸੀਫ਼ਾਈ ਕਰਨ ਵਿਚ ਮਦਦ ਕਰਦੀ ਹੈ।
Drink almond tea
ਬਾਦਾਮ ਦੀ ਚਾਹ ਦਾ ਸੇਵਨ ਦਿਲ ਨੂੰ ਸਿਹਤਮੰਦ ਰਖਦਾ ਹੈ ਅਤੇ ਦਿਲ ਦੀਆਂ ਬੀਮਾਰੀਆਂ ਦੇ ਜੋਖਮ ਨੂੰ ਵੀ ਘੱਟ ਕਰਦਾ ਹੈ। ਦਿਲ ਨੂੰ ਸਿਹਤਮੰਦ ਰੱਖਣ ਲਈ ਸਰੀਰ ਵਿਚ ਕੈਲੇਸਟਰੋਲ ਦੀ ਮਾਤਰਾ ਨੂੰ ਕਾਬੂ ਵਿਚ ਰਖਣਾ ਬਹੁਤ ਜ਼ਰੂਰੀ ਹੈ ਅਤੇ ਅਜਿਹੀ ਸਥਿਤੀ ਵਿਚ ਬਦਾਮ ਦੀ ਚਾਹ ਤੁਹਾਨੂੰ ਲਾਭ ਪਹੁੰਚਾ ਸਕਦੀ ਹੈ। ਬਦਾਮ ਦੀ ਚਾਹ ਨਿਯਮਤ ਰੂਪ ਨਾਲ ਪੀਣ ਨਾਲ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ। ਇਸ ਵਿਚ ਗਠੀਆ ਦੇ ਲੱਛਣਾਂ ਨੂੰ ਘਟਾਉਣ ਦੀਆਂ ਵਿਸ਼ੇਸ਼ਤਾਵਾਂ ਹਨ। ਇਸ ਤੋਂ ਇਲਾਵਾ ਬਦਾਮ ਦੀ ਚਾਹ ਸਰੀਰ ਦੀ ਥਕਾਵਟ ਅਤੇ ਕਮਜ਼ੋਰੀ ਨੂੰ ਵੀ ਦੂਰ ਕਰਦੀ ਹੈ।
Drink almond tea
ਆਉ ਜਾਣਦੇ ਹਾਂ ਬਾਦਾਮ ਵਾਲੀ ਚਾਹ ਕਿਵੇਂ ਬਣਾਈਏ
ਸੱਭ ਤੋਂ ਪਹਿਲਾਂ, ਬਦਾਮ ਨੂੰ ਰਾਤ ਭਰ ਪਾਣੀ ਵਿਚ ਭਿਉਂ ਦਿਉ। ਇਸ ਤੋਂ ਬਾਅਦ ਉਨ੍ਹਾਂ ਦਾ ਛਿਲਕਾ ਹਟਾ ਦਿਉ। ਇਨ੍ਹਾਂ ਬਦਾਮਾਂ ਨੂੰ ਪੀਸ ਕੇ ਪਾਊਡਰ ਬਣਾਉ ਅਤੇ ਇਸ ਨੂੰ ਪਾਣੀ ਨਾਲ ਮਿਲਾ ਕੇ ਹਲਕਾ ਪੇਸਟ ਬਣਾ ਲਉ। ਇਸ ਪੇਸਟ ਨੂੰ ਉਬਾਲਣ ਲਈ ਪਾਣੀ ਵਿਚ ਪਾਉ। ਇਸ ਪੇਸਟ ਨੂੰ ਪਾਣੀ ਵਿਚ ਉਬਾਲਣ ਤੋਂ ਬਾਅਦ, ਤੁਸੀਂ ਇਸ ਨੂੰ ਗਰਮ ਜਾਂ ਠੰਢਾ ਪੀ ਸਕਦੇ ਹੋ।