ਅੱਜ ਅਸੀਂ ਤੁਹਾਨੂੰ ਇਮਲੀ ਦੀ ਵਰਤੋਂ ਨਾਲ ਸਿਹਤ ਦੀਆਂ ਕਿਹੜੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ, ਬਾਰੇ ਦਸਾਂਗੇ:
ਇਮਲੀ ਸਿਹਤ ਲਈ ਫ਼ਾਇਦੇਮੰਦ ਹੁੰਦੀ ਹੈ। ਇਸ ’ਚ ਵਿਟਾਮਿਨ-ਸੀ, ਐਂਟੀ ਆਕਸੀਡੈਂਟ, ਆਇਰਨ, ਫ਼ਾਈਬਰ, ਮੈਗਨੀਜ਼, ਕੈਲਸ਼ੀਅਮ ਅਤੇ ਫ਼ਾਸਫ਼ੋਰਸ ਦੇ ਗੁਣ ਭਰਪੂਰ ਮਾਤਰਾ ਵਿਚ ਮਿਲ ਜਾਂਦੇ ਹਨ। ਇਮਲੀ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਕਈ ਬੀਮਾਰੀਆਂ ਜੜ੍ਹ ਤੋਂ ਖ਼ਤਮ ਹੁੰਦੀਆਂ ਹਨ।
ਅੱਜ ਅਸੀਂ ਤੁਹਾਨੂੰ ਇਮਲੀ ਦੀ ਵਰਤੋਂ ਨਾਲ ਸਿਹਤ ਦੀਆਂ ਕਿਹੜੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ, ਬਾਰੇ ਦਸਾਂਗੇ:
ਬਵਾਸੀਰ ਦੀ ਸਮੱਸਿਆ ਨੂੰ ਦੂਰ ਕਰਨ ਲਈ ਦਿਨ ’ਚ 2 ਵਾਰ ਰੋਜ਼ਾਨਾ ਇਮਲੀ ਦਾ ਪਾਣੀ ਪੀਉ। ਨਿਯਮਤ ਰੂਪ ਵਿਚ ਇਸ ਦੀ ਵਰਤੋਂ ਨਾਲ ਬਵਾਸੀਰ ਦੀ ਸਮੱਸਿਆ ਜੜ੍ਹ ਤੋਂ ਖ਼ਤਮ ਹੋ ਜਾਂਦੀ ਹੈ।
ਇਮਲੀ ਦੇ ਬੀਜ ਦੇ ਪਾਊਡਰ ਨੂੰ ਭੁੰਨ ਕੇ ਦਿਨ ਵਿਚ 2 ਵਾਰ ਪਾਣੀ ਨਾਲ ਲਉ। ਇਸ ਦੀ ਵਰਤੋਂ ਨਾਲ ਜੋੜਾਂ, ਗੋਡਿਆਂ ਅਤੇ ਗਰਦਨ ਦੇ ਦਰਦ ਤੋਂ ਰਾਹਤ ਮਿਲਦੀ ਹੈ।
ਗਲੇ ਦੀ ਖਰਾਸ਼ ਜਾਂ ਖਾਂਸੀ ਨੂੰ ਦੂਰ ਕਰਨ ਲਈ ਇਸ ਦੇ ਪੱਤਿਆਂ ਨੂੰ ਪੀਸ ਕੇ ਪੀਉ। ਦਿਨ ਵਿਚ 2 ਵਾਰ ਇਸ ਦੀ ਵਰਤੋਂ ਨਾਲ ਗਲੇ ਦੀ ਖਰਾਸ਼ ਜਾਂ ਖਾਂਸੀ ਨੂੰ ਮਿੰਟਾਂ ’ਚ ਦੂਰ ਕੀਤਾ ਜਾ ਸਕਦਾ ਹੈ।
ਗਰਮੀਆਂ ਦੇ ਮੌਸਮ ਵਿਚ ਅਕਸਰ ਲੂ ਲੱਗ ਜਾਂਦੀ ਹੈ। ਲੂ ਤੋਂ ਬਚਣ ਲਈ ਇਮਲੀ ਫ਼ਾਇਦੇਮੰਦ ਹੁੰਦੀ ਹੈ। 1 ਗਲਾਸ ਪਾਣੀ ਵਿਚ 25 ਗ੍ਰਾਮ ਇਮਲੀ ਭਿਉਂ ਕੇ ਇਸ ਦਾ ਪਾਣੀ ਪੀਣ ਨਾਲ ਲੂ ਨਹੀਂ ਲਗਦੀ। ਇਸ ਤੋਂ ਇਲਾਵਾ ਇਸ ਦਾ ਗੁੱਦਾ ਹੱਥਾਂ ਅਤੇ ਪੈਰਾਂ ਦੀਆਂ ਤਲੀਆਂ ’ਤੇ ਰਗੜਨ ਨਾਲ ਲੂ ਦਾ ਅਸਰ ਖ਼ਤਮ ਹੋ ਜਾਂਦਾ ਹੈ।
1 ਗਲਾਸ ਇਮਲੀ ਦੇ ਪਾਣੀ ਦੀ ਰੋਜ਼ਾਨਾ ਵਰਤੋਂ ਨਾਲ ਸਰੀਰ ਵਿਚ ਕਾਰਬੋਹਾਈਡ੍ਰੇਟਜ਼ ਨੂੰ ਇੱਕਠਾ ਨਹੀਂ ਹੋਣ ਦਿੰਦਾ, ਜੋ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਸ਼ੂਗਰ ਲੈਵਲ ਕੰਟਰੋਲ ਵਿਚ ਰਹਿੰਦਾ ਹੈ ਅਤੇ ਨਵੇਂ ਰੈੱਡ ਬਲੱਡ ਸੈਲਜ਼ ਬਣਦੇ ਹਨ।