Health News: ਸਿਹਤ ਸੰਭਾਲ
Published : Jul 24, 2024, 10:09 am IST
Updated : Jul 24, 2024, 10:09 am IST
SHARE ARTICLE
Health News: Health care
Health News: Health care

ਗਰਮੀਆਂ ਵਿਚ ਤੁਹਾਨੂੰ ਠੰਢੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ। ਜ਼ਿਆਦਾ ਧੁੱਪ ਵਿਚ ਰਹਿਣ ਨਾਲ ਪਸੀਨਾ, ਐਨਰਜੀ ਹੋਣ ਦੇ ਨਾਲ ਬੇਚੈਨੀ, ਘਬਰਾਹਟ, ਸਿਰਦਰਦ

ਗਰਮੀਆਂ ਵਿਚ ਤੁਹਾਨੂੰ ਠੰਢੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ। ਜ਼ਿਆਦਾ ਧੁੱਪ ਵਿਚ ਰਹਿਣ ਨਾਲ ਪਸੀਨਾ, ਐਨਰਜੀ ਹੋਣ ਦੇ ਨਾਲ ਬੇਚੈਨੀ, ਘਬਰਾਹਟ, ਸਿਰਦਰਦ ਅਤੇ ਡੀਹਾਈਡਰੇਸ਼ਨ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਵਿਚ ਇਸ ਸਮੇਂ ਦੌਰਾਨ ਖ਼ਾਸ ਡਾਈਟ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਸਿਹਤ ਸਮੱਸਿਆਵਾਂ ਤੋਂ ਬਚਿਆ ਜਾ ਸਕੇ। ਅੱਜ ਅਸੀਂ ਤੁਹਾਨੂੰ ਸਵੇਰ ਤੋਂ ਲੈ ਕੇ ਰਾਤ ਤਕ ਦੀ ਡਾਈਟ ਬਾਰੇ ਦਸਾਂਗੇ।
J ਸਵੇਰੇ ਉਠ ਕੇ ਬਿਨਾਂ ਬਰੱਸ਼ ਕੀਤੇ ਦੋ ਗਲਾਸ ਤਾਜ਼ਾ ਜਾਂ ਕੋਸਾ ਜਿਹਾ ਪਾਣੀ ਪੀਉ। ਇਸ ਨੂੰ ਇਕੋ ਸਮੇਂ ਪੀਣ ਦੀ ਥਾਂ ਘੁੱਟ-ਘੁੱਟ ਕਰ ਕੇ ਪੀਉ। ਦਰਅਸਲ ਸਵੇਰੇ ਮੂੰਹ ਵਿਚ ਮੌਜੂਦ ਕੁੱਝ ਵਿਸ਼ੇਸ਼ ਪਾਚਕ ਪੇਟ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦਾ ਕੰਮ ਕਰਦੇ ਹਨ। ਅਜਿਹੇ ਵਿਚ ਜੂਠੇ ਮੂੰਹ ਤੋਂ ਪਾਣੀ ਪੀ ਕੇ ਉਹ ਸਾਡੇ ਸਰੀਰ ਤਕ ਪਹੁੰਚ ਕੇ ਫ਼ਾਇਦਾ ਦਿੰਦੇ ਹਨ। ਇਸ ਤੋਂ ਇਲਾਵਾ ਗੈਸ, ਐਸੀਡਿਟੀ ਆਦਿ ਸਮੱਸਿਆਵਾਂ ਤੋਂ ਬਚਣ ਲਈ ਪਾਣੀ ਦੇ ਨਾਲ 1/2 ਚਮਚ ਅਜਵਾਇਣ ਖਾਉ। ਪਰ ਇਸ ਗੱਲ ਦਾ ਖ਼ਾਸ ਧਿਆਨ ਰੱਖੋ ਕਿ ਤੁਸੀਂ ਰਾਤ ਨੂੰ ਬਰੱਸ਼ ਕਰ ਕੇ ਹੀ ਬੈੱਡ ’ਤੇ ਆਰਾਮ ਕਰੋ, ਨਹੀਂ ਤਾਂ ਮੂੰਹ ਵਿਚ ਮੌਜੂਦ ਬੈਕਟਰੀਆ ਪੇਟ ਵਿਚ ਚਲੇ ਜਾਣਗੇ।
J ਜੇ ਤੁਹਾਨੂੰ ਸਵੇਰੇ ਦੁੱਧ ਵਾਲੀ ਚਾਹ ਪੀਣ ਦੀ ਆਦਤ ਹੈ ਤਾਂ ਇਸ ਨੂੰ ਗ੍ਰੀਨ ਟੀ ਜਾਂ ਤਾਜ਼ੇ ਫਲਾਂ ਦੇ ਜੂਸ ਨਾਲ ਬਦਲੋ। ਦਰਅਸਲ ਖ਼ਾਲੀ ਪੇਟ ਚਾਹ ਪੀਣ ਨਾਲ ਪੇਟ ਵਿਚ ਦਰਦ, ਫੁਲਣ, ਗੈਸ, ਬਦਹਜ਼ਮੀ, ਐਸੀਡਿਟੀ ਆਦਿ ਹੋ ਸਕਦੇ ਹਨ। ਪਰ ਗ੍ਰੀਨ ਟੀ ਅਤੇ ਜੂਸ ਪੀਣ ਨਾਲ ਇਮਿਊਨਿਟੀ ਬੂਸਟ ਹੋਣ ਦੇ ਨਾਲ ਪਾਚਨ ਤੰਤਰ ਤੰਦਰੁਸਤ ਹੋਣ ਵਿਚ ਸਹਾਇਤਾ ਮਿਲਦੀ ਹੈ। ਇਹ ਭਾਰ ਨੂੰ ਕੰਟਰੋਲ ਕਰਨ ਵਿਚ ਵੀ ਮਦਦ ਕਰਦਾ ਹੈ।
J ਸਵੇਰ ਦਾ ਖਾਣਾ ਸੱਭ ਤੋਂ ਜ਼ਿਆਦਾ ਸਿਹਤਮੰਦ ਹੋਣਾ ਚਾਹੀਦਾ ਹੈ। ਦਰਅਸਲ ਦਿਨ ਭਰ ਕੰਮ ਕਰਨ ਲਈ ਐਨਰਜੀ ਦੀ ਜ਼ਰੂਰਤ ਹੁੰਦੀ ਹੈ। ਅਜਿਹੇ ਵਿਚ ਤੁਸੀਂ ਅਪਣੇ ਖਾਣੇ ਵਿਚ ਪੋਹਾ, ਇਡਲੀ, ਓਟਮੀਲ, ਸਪਾਉਟ, ਉਪਮਾ, ਰੋਸਟੇਡ ਬ੍ਰਾਊਨ ਬਰੈੱਡ, ਸੁੱਕੇ ਮੇਵੇ ਆਦਿ ਸ਼ਾਮਲ ਕਰ ਸਕਦੇ ਹੋ। ਇਸ ਨਾਲ ਹੀ ਗਰਮੀ ਵਿਚ ਡੀਹਾਈਡ੍ਰੇਸ਼ਨ ਦੀ ਸਮੱਸਿਆ ਸੱਭ ਤੋਂ ਜ਼ਿਆਦਾ ਹੁੰਦੀ ਹੈ। ਇਸ ਤੋਂ ਬਚਣ ਲਈ ਹਮੇਸ਼ਾ ਅਪਣੇ ਬੈਗ ਵਿਚ ਨਿੰਬੂ ਪਾਣੀ ਦੀ ਬੋਤਲ ਰੱਖੋ। ਇਸ ਨਾਲ ਸਰੀਰ ਨੂੰ ਸਾਰੇ ਜ਼ਰੂਰੀ ਤੱਤ ਮਿਲਣ ਦੇ ਨਾਲ ਦਿਨ ਭਰ ਐਨਰਜੀ ਮਿਲੇਗੀ। ਪਾਚਨ ਤੰਤਰ ਤੰਦਰੁਸਤ ਰਹਿਣ ਨਾਲ ਦਿਮਾਗ਼ ਨੂੰ ਠੰਢਕ ਮਿਲੇਗੀ। ਪਰ ਇਸ ਨੂੰ ਤੇਜ਼ ਧੁੱਪ ਦੇ ਸੰਪਰਕ ਵਿਚ ਨਾ ਪੀਉ। ਸਰੀਰ ਦਾ ਤਾਪਮਾਨ ਸਹੀ ਹੋਣ ’ਤੇ ਹੀ ਇਸ ਦਾ ਸੇਵਨ ਕਰੋ।
J ਗੱਲ ਜੇ ਅਸੀਂ ਦੁਪਹਿਰ ਦੇ ਖਾਣੇ ਦੀ ਕਰੀਏ ਤਾਂ ਇਸ ਦੌਰਾਨ ਦਾਲ, ਰੋਟੀ, ਚੌਲ ਅਤੇ ਸਬਜ਼ੀਆਂ ਖਾਣਾ ਵਧੀਆ ਚੋਣ ਹੈ। ਇਸ ਤੋਂ ਇਲਾਵਾ ਜੇ ਤੁਸੀਂ ਚਾਹੋ ਤਾਂ ਲੱਸੀ ਅਤੇ ਤਾਜ਼ੀ ਅਤੇ ਹਰੀਆਂ ਸਬਜ਼ੀਆਂ ਦਾ ਸਲਾਦ ਵੀ ਖਾ ਸਕਦੇ ਹੋ। ਇਸ ਨਾਲ ਸਰੀਰ ਨੂੰ ਸਾਰੇ ਜ਼ਰੂਰੀ ਤੱਤ ਅਸਾਨੀ ਨਾਲ ਮਿਲ ਜਾਣਗੇ। ਨਾਲ ਹੀ ਪਾਣੀ ਦੀ ਕਮੀ ਪੂਰੀ ਹੋਣ ਨਾਲ ਲੂ ਲੱਗਣ ਦਾ ਖ਼ਤਰਾ ਘੱਟ ਰਹੇਗਾ। ਇਸ ਤੋਂ ਇਲਾਵਾ ਕੰਮ ਦੇ ਸਮੇਂ ਅਕਸਰ ਦੁਪਹਿਰ ਅਤੇ ਸ਼ਾਮ ਨੂੰ ਛੋਟੀ-ਛੋਟੀ ਭੁੱਖ ਲਗਦੀ ਹੈ। ਅਜਿਹੇ ਵਿਚ ਤੁਸੀਂ ਅਪਣੇ ਬੈਗ ਵਿਚ ਭੁੱਜੇ ਛੋਲੇ, ਬਿਸਕੁਟ, ਸਲਾਦ ਆਦਿ ਰੱਖ ਸਕਦੇ ਹੋ। ਅਜਿਹੇ ਵਿਚ ਇਸ ਨੂੰ ਸਨੈਕ ਦੀ ਤਰ੍ਹਾਂ ਖਾਧਾ ਜਾ ਸਕਦਾ ਹੈ।
J ਰਾਤ ਦੇ ਸਮੇਂ ਹਮੇਸ਼ਾ ਹਲਕਾ-ਫੁਲਕਾ ਭੋਜਨ ਕਰਨਾ ਚਾਹੀਦਾ ਹੈ। ਇਸ ਵਿਚ ਲੌਕੀ, ਟਿੰਡਾ, ਤੋਰੀ ਅਤੇ ਪਾਣੀ ਵਾਲੀਆਂ ਸਬਜ਼ੀਆਂ ਨੂੰ ਸ਼ਾਮਲ ਕਰੋ। ਇਸ ਤੋਂ ਇਲਾਵਾ ਸਬਜ਼ੀਆਂ ਦਾ ਜ਼ਿਆਦਾ ਅਤੇ ਘੱਟ ਰੋਟੀ ਦਾ ਸੇਵਨ ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement