ਅੰਦਰੂਨੀ ਬੀਮਾਰੀਆਂ ਦੇ ਸੂਚਕ ਹੁੰਦੇ ਹਨ ਸਰੀਰ 'ਤੇ ਪਏ ਨਿਸ਼ਾਨ

By : GAGANDEEP

Published : Sep 24, 2023, 7:17 am IST
Updated : Sep 24, 2023, 7:17 am IST
SHARE ARTICLE
photo
photo

ਪੈਰਾਂ ਦੀਆਂ ਉਂਗਲਾਂ ਵਿਚ ਕਾਫ਼ੀ ਸਮੇਂ ਤੋਂ ਦਰਦ ਹੋਣਾ ਵੀ ਕਿਸੇ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ।

 

ਮੁਹਾਲੀ: ਕੁੱਝ ਬਿਮਾਰੀਆਂ ਲੱਤਾਂ ਦੇ ਵਿਗਾੜ ਦਾ ਕਾਰਨ ਬਣ ਸਕਦੀਆਂ ਹਨ। ਉਦਾਹਰਣ ਵਜੋਂ ਸ਼ੂਗਰ ਹੌਲੀ ਹੌਲੀ ਖ਼ੂਨ ਦੇ ਵਹਾਅ ਨੂੰ ਵਧਾ ਸਕਦੀ ਹੈ ਅਤੇ ਖ਼ੂਨ ਦੀਆਂ ਨਾੜੀਆਂ ਨਾਲ ਸਬੰਧਤ ਸਮੱਸਿਆਵਾਂ ਪੈਦਾ ਕਰ ਸਕਦੀ ਹੈ। ਇਨ੍ਹਾਂ ਲੱਛਣਾਂ ਨੂੰ ਰੋਕਣ ਲਈ ਸਾਨੂੰ ਇਹ ਜਾਣਨ ਦੀ ਲੋੜ ਹੈ ਕਿ ਕਿਹੜਾ ਅੰਦਰੂਨੀ ਅੰਗ ਖ਼ਰਾਬ ਹੋਇਆ ਹੈ। ਅਸੀਂ ਤੁਹਾਨੂੰ ਅਜਿਹੇ ਤਰੀਕਿਆਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਇਹ ਜਾਣ ਸਕਦੇ ਹੋ ਕਿ ਤੁਹਾਡੇ ਅੰਦਰੂਨੀ ਅੰਗਾਂ ਵਿਚ ਕੋਈ ਖ਼ਰਾਬੀ ਤਾਂ ਨਹੀਂ ਜਾਂ ਤੁਹਾਨੂੰ ਕੋਈ ਅੰਦਰੂਨੀ ਬਿਮਾਰੀ ਤਾਂ ਨਹੀਂ।

ਪੈਰਾਂ ਅਤੇ ਲੱਤਾਂ ਦੇ ਹੇਠਲੇ ਹਿੱਸੇ ਵਿਚ ਸੋਜ ਆਉਣਾ: ਪੈਰਾਂ ਅਤੇ ਲੱਤਾਂ ਵਿਚ ਸੋਜ ਲੰਮੇ ਸਮੇਂ ਲਈ ਖੜੇ ਹੋਣ ਕਾਰਨ ਹੋ ਸਕਦੀ ਹੈ, ਪਰ ਇਹ ਕਈ ਬਿਮਾਰੀਆਂ ਦੇ ਲੱਛਣ ਵੀ ਹਨ। ਇਹ ਤੁਹਾਡੇ ਸਰੀਰ ਦੇ ਕਿਸੇ ਵੀ ਹਿੱਸੇ ਨੂੰ ਪ੍ਰਭਾਵਤ ਕਰ ਸਕਦਾ ਹੈ। ਅਜਿਹਾ ਤੁਸੀਂ ਅਪਣੀਆਂ ਬਾਹਾਂ, ਪੈਰਾਂ, ਗਿੱਟਿਆਂ ਅਤੇ ਲੱਤਾਂ ਵਿਚ ਅਕਸਰ ਵੇਖ ਸਕਦੇ ਹੋ। ਇਸ ਦੇ ਨਾਲ ਤੁਸੀਂ ਦਿਲ ਦੇ ਰੋਗਾਂ ਅਤੇ ਲਿਵਰ ਆਦਿ ਦੀਆਂ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਹੋ।

ਲੱਤਾਂ ਜਾਂ ਚਮੜੀ ਦਾ ਨੀਲਾ ਜਾਂ ਜਾਮਣੀ ਹੋਣਾ: ਤੁਸੀਂ ਸ਼ਾਇਦ ਵੇਖਿਆ ਹੋਵੇਗਾ ਜਦੋਂ ਬਹੁਤ ਠੰਢ ਹੁੰਦੀ ਹੈ, ਤਾਂ ਤੁਹਾਡੀ ਚਮੜੀ ਨੀਲੀ ਹੋ ਜਾਂਦੀ ਹੈ ਪਰ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਗਰਮੀਆਂ ਵਿਚ ਵੀ ਤੁਹਾਡੀਆਂ ਉਂਗਲਾਂ ਦਾ ਰੰਗ ਨੀਲਾ ਹੋ ਜਾਵੇ। ਅਜਿਹੀ ਸਥਿਤੀ ਵਿਚ ‘ਬਲੂ ਟੋ ਸਿੰਡਰੋਮ’ ਹੋ ਸਕਦੀ ਹੈ, ਜਿਸ ਵਿਚ ਤੁਹਾਡੀਆਂ ਖ਼ੂਨ ਦੀਆਂ ਨਾੜੀਆਂ ’ਚ ਰੁਕਾਵਟ ਪੈਦਾ ਹੋ ਜਾਂਦੀ ਹਨ।

ਪੈਰਾਂ ਦੀਆਂ ਉਂਗਲਾਂ ਵਿਚ ਦਰਦ ਹੋਣਾ: ਪੈਰਾਂ ਦੀਆਂ ਉਂਗਲਾਂ ਵਿਚ ਕਾਫ਼ੀ ਸਮੇਂ ਤੋਂ ਦਰਦ ਹੋਣਾ ਵੀ ਕਿਸੇ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ। ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਅਜਿਹੀ ਸਥਿਤੀ ਵਿਚ ਡਾਕਟਰ ਤੋਂ ਸਲਾਹ ਲੈਣੀ ਚਾਹੀਦੀ ਹੈ। ਇਸ ਸਥਿਤੀ ਵਿਚ ਬੈਕਟੀਰੀਆ ਦੀ ਸਮੱਸਿਆ ਹੋ ਸਕਦੀ ਹੈ। ਆਮ ਤੌਰ ’ਤੇ ਐਂਟੀਬਾਇਓਟਿਕਸ ਇਨ੍ਹਾਂ ਮਾਮਲਿਆਂ ਵਿਚ ਸਹੀ ਤਰ੍ਹਾਂ ਕੰਮ ਕਰਦੇ ਹਨ।

ਸੱਟਾਂ ਦੇ ਨਿਸ਼ਾਨ: ਕਈ ਵਾਰ ਸਾਡੀਆਂ ਲੱਤਾਂ ’ਤੇ ਸੱਟਾਂ ਜਾਂ ਜਲਣ ਦੇ ਨਿਸ਼ਾਨ ਰਹਿ ਜਾਂਦੇ ਹਨ, ਜੋ ਕਿ ਲੰਬੇ ਸਮੇਂ ਤਕ ਸਹੀ ਨਹੀਂ ਹੁੰਦੇ। ਅਜਿਹੀ ਸਥਿਤੀ ਵਿਚ ਲਿਵਰ ਦੀ ਸਮੱਸਿਆ, ਜਾਂ ਕੋਈ ਅੰਦਰੂਨੀ ਸਮੱਸਿਆ ਹੋ ਸਕਦੀ ਹੈ।

ਲੱਤਾਂ ’ਤੇ ਲਾਲ ਨਿਸ਼ਾਨ ਹੋਣਾ: ਚਮੜੀ ’ਤੇ ਧੱਫੜ ਹੋਣਾ ਆਮ ਮਰੀਜ਼ਾਂ ਦੀ ਸ਼ਿਕਾਇਤ ਹੁੰਦੀ ਹੈ। ਇਹ ਨਿਸ਼ਾਨ ਲਾਲ, ਗੂੜ੍ਹੇ ਲਾਲ, ਜਾਂ ਜਾਮਣੀ ਹੋ ਸਕਦੇ ਹਨ। ਕੁੱਝ ਮਾਮਲਿਆਂ ਵਿਚ ਇਨ੍ਹਾਂ ’ਤੇ ਖਾਰਸ਼ ਵੀ ਹੋ ਸਕਦੀ ਹੈ। ਇਸ ਲਈ ਇਹ ਸਿਰਫ਼ ਐਲਰਜੀ ਵਾਲੀ ਪ੍ਰਤੀਕਿ੍ਰਆ ਹੋ ਸਕਦੀ ਹੈ। ਹੋਰ ਮਾਮਲਿਆਂ ਵਿਚ ਇਹ ਕਿਸੇ ਗੰਭੀਰ ਬਿਮਾਰੀ ਦੇ ਲੱਛਣ ਹੋ ਸਕਦੇ ਹਨ। ਅਜਿਹੀ ਸਥਿਤੀ ਵਿਚ ਖ਼ੂਨ ਦੀ ਸਮੱਸਿਆ ਜਾਂ ਗਠੀਏ ਦੀ ਸਮੱਸਿਆ ਹੋ ਸਕਦੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement
Advertisement

Chef Harpal Sokhi Special Interview -ਪੰਜਾਬ ਦੇ ਮਹੌਲ ਨੂੰ ਲੈ ਕੇ ਸੁਣੋ ਕੀ ਬੋਲੇ

08 Dec 2023 1:03 PM

ਗੁਆਂਢੀਆਂ ਦਾ ਗੁੱਸਾ ਫੁੱਟ ਰਿਹਾ, ਜਿਹੜੀ ਛੱਤ ਡਿੱਗੀ ਦਾ ਵੀਡੀਓ ਆਇਆ ਸੀ, ਦੱਬ ਗਈਆਂ ਉਂਗਲਾਂ, ਜਵਾਕ ਹਾਲੇ ਵੀ ਰੋ ਰਹੇ !

08 Dec 2023 1:01 PM

49 ਦਿਨ ਬਾਅਦ ਘਰੋਂ ਗਈਆਂ ਕੁੜੀਆਂ ਦੇਖੋ ਕਿਹੜੇ ਹਾਲਾਤਾਂ 'ਚ ਲੱਭੀਆਂ, ਬੋਲ-ਸੁਣ ਨਹੀਂ ਸਕਦੇ ਮਾਂ-ਪਿਓ, ਅੱਖਾਂ 'ਚ ਹੰਝੂ!

08 Dec 2023 1:00 PM

Jalandhar News: ਬੱਸ 'ਚ Kinnar ਤੇ ਸਵਾਰੀ ਦੀ ਹੋ ਗਈ ਲੜਾਈ, ਗੁੱਸੇ 'ਚ ਕਿੰਨਰ ਨੇ ਘੇਰ ਲਈ Bus

08 Dec 2023 12:58 PM

ਗੱਡੀ ਦੀ ਪਾਰਕਿੰਗ ਪਿੱਛੇ ਕਾਨੂੰਗੋ ਨੇ ਮੁੰਡੇ ਨੂੰ ਮਾਰੇ ਥੱਪੜ, ਲੋਕਾਂ ਨੇ ਜਦੋਂ ਘੇਰਿਆ ਤਾਂ ਕਹਿੰਦਾ ਮੈਂ ਤਾਂ ਮਾਰੂੰਗਾ

07 Dec 2023 5:26 PM